ਲੁਧਿਆਣਾ: ਲੱਖਾਂ ਦੀ ਆਬਾਦੀ ਵਾਲੇ ਸ਼ਹਿਰ ਲੁਧਿਆਣਾ ਵਿੱਚ ਕੂੜੇ ਦਾ ਨਬੇੜਾ ਕਰਨ ਲਈ ਕੋਈ ਵੀ ਪ੍ਰਬੰਧ ਨਹੀਂ ਹੈ ਨਾ ਹੀ ਕੂੜੇ ਲਈ ਕੋਈ ਵੱਡਾ ਡੰਪ ਬਣਾਇਆ ਗਿਆ ਹੈ ਜਿੱਥੇ ਪ੍ਰੋਸੈਸਿੰਗ ਹੋ ਸਕੇ ਅਤੇ ਨਾ ਹੀ ਬੀਤੇ ਕਈ ਸਾਲਾਂ ਤੋਂ ਕੂੜੇ ਦੀ ਪ੍ਰਾਸੈਸਿੰਗ ਹੋ ਰਹੀ ਹੈ, ਕਿਉਂਕਿ ਜਿਸ ਕੰਪਨੀ ਨੂੰ ਠੇਕਾ ਦਿੱਤਾ ਗਿਆ ਸੀ ਉਸ ਦਾ ਨਾਂ ਏ ਟੂ ਜ਼ੈੱਡ ਕੰਪਨੀ ਹੈ ਅਤੇ ਉਨ੍ਹਾਂ ਨੇ ਕੂੜੇ ਦੀ ਲਿਫਟਿੰਗ ਤਾਂ ਕਰਵਾਈ, ਪਰ ਕੂੜੇ ਨੂੰ ਪ੍ਰੋਸੈੱਸ ਹੀ ਨਹੀਂ ਕੀਤਾ। ਜਿਸ ਕਰਕੇ ਹੁਣ ਲੁਧਿਆਣਾ ਦੇ ਤਾਜਪੁਰ ਰੋਡ ’ਤੇ ਕੂੜੇ ਦੇ ਵੱਡੇ-ਵੱਡੇ ਪਹਾੜ (Mountains of garbage) ਬਣ ਗਏ ਹਨ।
ਇਹ ਵੀ ਪੜੋ: Punjab Poster war: ਕੈਪਟਨ ਤੇ ਸਿੱਧੂ ਵਿਚਾਲੇ ਪੋਸਟਰ ਜੰਗ, ਕਾਂਗਰਸ ਦੀਆਂ ਵਧੀਆਂ ਮੁਸ਼ਕਿਲਾਂ
3 ਕਿਲੋਮੀਟਰ ’ਚ ਕੂੜਾ ਹੀ ਕੂੜਾ
ਲਗਪਗ 2 ਤੋਂ 3 ਕਿਲੋਮੀਟਰ ਵਿੱਚ ਇਹ ਕੂੜੇ ਦੇ ਵੱਡੇ-ਵੱਡੇ ਪਹਾੜ (Mountains of garbage) ਨੇ ਜੋ ਪਾਣੀ ਅਤੇ ਹਵਾ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਐਨਜੀਟੀ ਨੇ ਕਿਹਾ ਕਿ 2 ਕਿਲੋਮੀਟਰ ਦੇ ਇਲਾਕੇ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਹੈ, ਪਰ ਨਗਰ ਨਿਗਮ ਅਤੇ ਗਲਾਡਾ ਅੱਖਾਂ ਬੰਦ ਕਰੀ ਬੈਠੇ ਹਨ। ਕੂੜੇ ਦੇ ਡੰਪ ਦੇ ਨਾਲ ਕਲੋਨੀਆਂ ਕੱਟੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਮਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ।
ਕੰਪਨੀ ਨੂੰ ਦਿੱਤੇ 137 ਕਰੋੜ ਰੁਪਏ
ਉਥੇ ਹੀ ਸਮਾਜ ਸੇਵੀ ਕੁਮਾਰ ਗੌਰਵ ਉਰਫ ਸੱਚਾ ਯਾਦਵ ਨੇ ਦੱਸਿਆ ਕਿ ਲੁਧਿਆਣਾ ਲਈ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਕੂੜੇ ਦੀ ਪ੍ਰੋਸੈਸਿੰਗ ਕਈ ਸਾਲਾਂ ਤੋਂ ਨਹੀਂ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਕੰਪਨੀ ਨੂੰ ਨਗਰ ਨਿਗਮ ਵੱਲੋਂ ਲਗਪਗ 137 ਕਰੋੜ ਰੁਪਏ ਦਾ ਬੀਤੇ ਸਾਲਾਂ ’ਚ ਭੁਗਤਾਨ ਕੀਤਾ ਹੈ, ਪਰ ਕੰਪਨੀ ਨੇ ਕੂੜਾ ਲਿਫਟ ਤਾਂ ਕੀਤਾ ਪਰ ਪ੍ਰੋਸੈਸਿੰਗ ਨਹੀਂ ਕੀਤੀ ਜਿਸ ਕਰਕੇ ਕੂੜੇ ਦੇ ਅੰਬਾਰ ਲੱਗ ਗਏ ਹਨ ਅਤੇ ਬੁੱਢੇ ਨਾਲੇ ਤੋਂ ਬਾਅਦ ਇਹ ਲੋਕਾਂ ਲਈ ਮੌਤ ਦਾ ਵੱਡਾ ਸਬੱਬ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਬੁੱਢੇ ਨਾਲੇ ਨੂੰ ਵੀ ਵੱਡੀ ਸਮੱਸਿਆ ਹੈ ਜੇਕਰ ਇਸ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੀ ਪੀੜ੍ਹੀਆਂ ਲਈ ਸਾਫ਼ ਸੁਥਰਾ ਮਾਹੌਲ ਹੀ ਨਹੀਂ ਮਿਲੇਗਾ।
ਕੌਂਸਲਰ ਦੇ ਪਤੀ ਨੇ ਦਿੱਤਾ ਭਰੋਸਾ
ਉਧਰ ਦੂਜੇ ਪਾਸੇ ਜਦੋਂ ਇਲਾਕੇ ਦੇ ਕੌਂਸਲਰ ਪਤੀ ਸਤੀਸ਼ ਮਲਹੋਤਰਾ ਨੇ ਕਿਹਾ ਕਿ ਇਸ ਦਾ ਜਲਦ ਹੀ ਹੱਲ ਕੀਤਾ ਜਾਵੇਗਾ, ਉਨ੍ਹਾਂ ਨੇ ਕਿਹਾ ਕਿ ਏ ਟੂ ਜ਼ੈੱਡ ਕੰਪਨੀ ਦਾ ਕਰਾਰ ਹੁਣ ਨਗਰ ਨਿਗਮ ਵੱਲੋਂ ਰੱਦ ਕਰ ਦਿੱਤਾ ਗਿਆ ਹੈ ਅਤੇ ਉਲਟਾ ਉਨ੍ਹਾਂ ’ਤੇ ਜ਼ੁਰਮਾਨਾ ਵੀ ਪਾਇਆ ਜਾ ਰਿਹਾ ਹੈ ਜਲਦ ਕੂੜੇ ਦੀ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਹੋਵੇਗਾ ਅਤੇ ਇਸ ਸਮੱਸਿਆ ਤੋਂ ਸ਼ਹਿਰ ਵਾਸੀਆਂ ਨੂੰ ਨਿਜਾਤ ਮਿਲੇਗੀ।