ETV Bharat / city

ਵੱਡਾ ਖੁਲਾਸਾ: 'ਗਰਮੀਆਂ ’ਚ ਘੱਟ ਜਾਂਦੈ ਦੁਧਾਰੂ ਪਸ਼ੂਆਂ ਦਾ ਦੁੱਧ' - ਪ੍ਰੋਡਕਸ਼ਨ ਘੱਟ ਤਾਂ ਡਿਮਾਂਡ ਕਿਵੇਂ ਪੂਰੀ

ਗੁਰੂ ਅੰਗਦ ਦੇਵ ਵੈਟਨਰੀ ਸਾਇੰਸ ਐਂਡ ਐਨੀਮਲ ਯੂਨੀਵਰਸਿਟੀ ਵੱਲੋਂ ਦੁਧਾਰੂ ਪਸ਼ੂਆਂ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਗਿਆ ਹੈ। ਉਨ੍ਹਾਂ ਮੁਤਾਬਿਕ ਗਰਮੀਆਂ ’ਚ ਦੁਧਾਰੂ ਪਸ਼ੂਆਂ ਦਾ ਦੁੱਧ ਘੱਟ ਜਾਂਦਾ ਹੈ। ਜਿਸ ਤੋਂ ਬਾਅਦ ਵੱਡਾ ਸਵਾਲ ਹੈ ਇਹ ਹੈ ਕਿ ਫਿਰ ਵੀ ਕਿਵੇਂ ਇਸਦੀ ਲੋੜ ਪੂਰੀ ਹੋ ਰਹੀ ਹੈ, ਕੀ ਲੋਕ ਮਿਲਾਵਟੀ ਦੁੱਧ ਅਤੇ ਪਨੀਰ ਵਰਤ ਰਹੇ ਹਨ। ਦੇਖੋ ਇਹ ਰਿਪੋਰਟ...

ਦੁਧਾਰੂ ਪਸ਼ੂਆਂ ਨੂੰ ਲੈ ਕੇ ਵੱਡਾ ਖੁਲਾਸਾ
ਦੁਧਾਰੂ ਪਸ਼ੂਆਂ ਨੂੰ ਲੈ ਕੇ ਵੱਡਾ ਖੁਲਾਸਾ
author img

By

Published : Jul 2, 2022, 11:16 AM IST

ਲੁਧਿਆਣਾ: ਗਰਮੀ ਆਉਂਦੇ ਹੀ ਜਿੱਥੇ ਆਮ ਲੋਕ ਗਰਮੀ ਤੋਂ ਬੇਹਾਲ ਹੋ ਜਾਂਦੇ ਹਨ, ਉੱਥੇ ਹੀ ਸਾਡੇ ਪਾਲਤੂ ਜਾਨਵਰ ਵੀ ਗਰਮੀਆਂ ਤੋਂ ਤੰਗ ਹੋ ਜਾਂਦੇ ਹਨ। ਖਾਸ ਕਰਕੇ ਦੁਧਾਰੂ ਪਸ਼ੂ ਜਿਨ੍ਹਾਂ ਵਿੱਚ ਮੱਝਾਂ ਅਤੇ ਗਾਵਾਂ ਹੁੰਦੀਆਂ ਹਨ। ਉਹ ਗਰਮੀਆਂ ਦੇ ਵਿੱਚ ਪਰੇਸ਼ਾਨ ਰਹਿਣ ਕਰਕੇ ਚਾਰਾ ਘੱਟ ਖਾਂਦੀਆਂ ਹਨ ਜਿਸ ਕਰਕੇ ਉਨ੍ਹਾਂ ਦੇ ਦੁੱਧ ਤੇ ਕਾਫੀ ਅਸਰ ਪੈਂਦਾ ਹੈ ਅਤੇ ਦੁੱਧ 25-30 ਫ਼ੀਸਦੀ ਘਟ ਜਾਂਦਾ ਹੈ। ਇਸ ਸਬੰਧੀ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸਜ਼ ਯੂਨੀਵਰਸਿਟੀ ਦੇ ਐੱਚਓਡੀ ਡਾ. ਅਸ਼ਵਨੀ ਕੁਮਾਰ ਨੇ ਸਵਾਲ ਖੜ੍ਹੇ ਕੀਤੇ ਹਨ ਅਤੇ ਦੁਧਾਰੂ ਪਸ਼ੂਆਂ ਨੂੰ ਲੈ ਕੇ ਕਈ ਖੁਲਾਸੇ ਵੀ ਕੀਤੇ।

ਪ੍ਰੋਡਕਸ਼ਨ ਘੱਟ ਤਾਂ ਡਿਮਾਂਡ ਕਿਵੇਂ ਪੂਰੀ ?: ਗਡਵਾਸੂ ਦੇ ਡਾ. ਅਸ਼ਵਨੀ ਕੁਮਾਰ ਨੇ ਸਵਾਲ ਕੀਤਾ ਹੈ ਕਿ ਜੇਕਰ ਗਰਮੀਆਂ ਦੇ ਵਿੱਚ ਦੁੱਧ ਦੀ ਪ੍ਰੋਡਕਸ਼ਨ ਘੱਟ ਜਾਂਦੀ ਹੈ ਤਾਂ ਦੁੱਧ ਦੀ ਡਿਮਾਂਡ ਪੂਰੀ ਨਹੀਂ ਹੋ ਪਾਉਂਦੀ। ਉਨ੍ਹਾਂ ਕਿਹਾ ਪਹਿਲਾਂ ਦੁੱਧ ਦੀ ਪ੍ਰੋਡਕਸ਼ਨ ਤੇ ਪਾਬੰਦੀ ਹੁੰਦੀ ਸੀ ਪਰ ਬਾਅਦ ਵਿੱਚ ਅਜਿਹੀਆਂ ਪਾਬੰਦੀਆਂ ਲਾਉਣੀਆਂ ਸਰਕਾਰਾਂ ਨੇ ਬੰਦ ਕਰ ਦਿੱਤੀਆਂ ਪਰ ਦੁੱਧ ਦੀ ਪ੍ਰੋਡਕਸ਼ਨ ਗਰਮੀਆਂ ਚ ਘੱਟ ਹੋਣ ਦੇ ਬਾਵਜੂਦ ਵੀ ਉਸ ਦੀ ਡਿਮਾਂਡ ਮੁਤਾਬਕ ਲੋੜ ਪੂਰੀ ਹੁੰਦੀ ਹੈ।

ਦੁਧਾਰੂ ਪਸ਼ੂਆਂ ਨੂੰ ਲੈ ਕੇ ਵੱਡਾ ਖੁਲਾਸਾ

ਉਨ੍ਹਾਂ ਦੱਸਿਆ ਗਰਮੀਆਂ ਦੇ ਵਿੱਚ ਸਾਡੇ ਦੁਧਾਰੂ ਜਾਨਵਰ ਗਰਮੀ ਵੱਧ ਮਹਿਸੂਸ ਕਰਦੇ ਹਨ ਖਾਸ ਕਰਕੇ ਮੱਝਾਂ ਜੋ ਕਿ ਜ਼ਿਆਦਾਤਰ ਪਾਣੀ ਵਿੱਚ ਰਹਿਣਾ ਹੀ ਪਸੰਦ ਕਰਦੀਆਂ ਹਨ ਪਰ ਸਾਡੇ ਛੱਪੜ ਪਿੰਡਾਂ ਵਿੱਚ ਖ਼ਤਮ ਹੁੰਦੇ ਜਾ ਰਹੇ ਹਨ ਅਜਿਹੇ ਚ ਜਦੋਂ ਉਹ ਠੰਢੀਆਂ ਨਹੀਂ ਰਹਿੰਦੀਆਂ ਤਾਂ ਚਾਰਾ ਘੱਟ ਖਾਂਦੀਆਂ ਹਨ ਅਤੇ ਜੇਕਰ ਉਹ ਘੱਟ ਖਾਉਣਗੀਆਂ ਤਾਂ ਦੁੱਧ ਦੀ ਪੈਦਾਵਾਰ ਵੀ ਘੱਟ ਹੁੰਦੀ ਹੈ।

ਕੀ ਲੋਕ ਖਾ ਰਹੇ ਮਿਲਾਵਟੀ ਦੁੱਧ ਅਤੇ ਪਨੀਰ ?: ਇਹ ਇੱਕ ਬਹੁਤ ਵੱਡਾ ਸਵਾਲ ਹੈ ਕਿ ਪੰਜਾਬ ਵਿੱਚ ਦੁੱਧ ਦੀ ਪੈਦਾਵਾਰ ਘੱਟ ਹੋਣ ਦੇ ਬਾਵਜੂਦ ਦੁੱਧ ਦੀ ਡਿਮਾਂਡ ਪੂਰੀ ਹੋ ਰਹੀ ਹੈ ਪੈਦਾਵਾਰ ਘੱਟ ਹੈ ਅਤੇ ਡਿਮਾਂਡ ਜ਼ਿਆਦਾ ਹੈ ਇਸ ਦੇ ਬਾਵਜੂਦ ਬਾਜ਼ਾਰਾਂ ਵਿੱਚ ਦੁੱਧ ਪੂਰੀ ਮਾਤਰਾ ਵਿੱਚ ਉਪਲੱਬਧ ਹੈ ਖਾਸ ਕਰਕੇ ਪਨੀਰ ਜਿਸ ਨੂੰ ਲੈ ਕੇ ਅਕਸਰ ਹੀ ਤੁਹਾਡੇ ਜ਼ਿਹਨ ਵਿੱਚ ਇਹ ਸੁਆਲ ਉੱਠਦੇ ਨੇ ਕਿ ਉਹ ਸਹੀ ਵੀ ਹੈ ਜਾਂ ਨਹੀਂ ਇਸ ਨੂੰ ਲੈ ਕੇ ਗਡਵਾਸੂ ਦੇ ਡਾ ਅਸ਼ਵਨੀ ਕੁਮਾਰ ਨੇ ਕਿਹਾ ਕਿ ਸਾਡੇ ਪੰਜਾਬ ਦੇ ਵਿੱਚ ਇਸ ਸਬੰਧੀ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਨਕਲੀ ਪਨੀਰ ਦੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਫੜੀਆਂ ਜਾਂਦੀਆਂ ਹਨ ਜਿੱਥੇ ਧੜੱਲੇ ਨਾਲ ਨਕਲੀ ਦੁੱਧ ਪਨੀਰ ਖੋਆ ਬਣਾਇਆ ਜਾਂਦਾ ਹੈ ਜੋ ਸਾਡੀ ਸਿਹਤ ਲਈ ਹਾਨੀਕਾਰਕ ਹੈ।

ਮਿਲਾਵਟੀ ਉਤਪਾਦਾਂ ਤੋਂ ਕਿਵੇਂ ਬਚੀਏ ?: ਜਦੋਂ ਗਰਮੀਆਂ ਦੇ ਵਿੱਚ ਦੁੱਧ ਘੱਟ ਜਾਂਦਾ ਹੈ ਤਾਂ ਉਸ ਦੀ ਮੰਗ ਮੁਤਾਬਕ ਪੂਰਤੀ ਹੋਣੀ ਦੁਵਿਧਾ ਲੋਕਾਂ ਵਿੱਚ ਹੀ ਪੈਦਾ ਕਰਦੀ ਹੈ ਕਿ ਦੋ ਦੁੱਧ ਪੀ ਰਹੇ ਨੇ ਜਾਂ ਪਨੀਰ ਖਾ ਰਹੇ ਨੇ ਕਿ ਉਹ ਸਹੀ ਹੈ ਜਾਂ ਨਹੀਂ। ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵੱਲੋਂ ਇੱਕ ਕਿੱਟ ਈਜਾਦ ਕੀਤੀ ਗਈ ਹੈ ਜਿਸ ਨਾਲ ਮਹਿਜ਼ 200 ਰੁਪਏ ਵਿੱਚ ਆਪਣੇ ਦੁੱਧ ਦੀ ਗੁਣਵੱਤਾ ਚੈੱਕ ਕੀਤੀ ਜਾ ਸਕਦੀ ਹੈ ਇਸ ਨਾਲ ਦੁੱਧ ਨੂੰ ਪੰਜ ਵੱਖ-ਵੱਖ ਪੱਧਰਾਂ ਤੇ ਚੈੱਕ ਕੀਤਾ ਜਾ ਸਕਦਾ ਹੈ ਪਰ ਪਨੀਰ ਟੈਸਟਿੰਗ ਲਈ ਕਾਫੀ ਲੰਬਾ ਪ੍ਰੋਸੈੱਸ ਹੈ ਜਿਸ ਨੂੰ ਵੱਡੀ ਲੈੱਬ ਵਿੱਚ ਭੇਜਿਆ ਜਾਂਦਾ ਹੈ ਇਸ ਤੋਂ ਬਾਅਦ ਟੈਸਟ ਹੁੰਦਾ ਹੈ।

ਟੈਸਟ ਲਈ ਸੈਂਪਲ ਕਿਉਂ ਨਹੀਂ ਹੁੰਦੇ ਜਨਤਕ ?: ਗੁਰੂ ਅੰਗਦ ਦੇਵ ਵੈਟਨਰੀ ਸਾਇੰਸ ਐਨੀਮਲ ਯੂਨੀਵਰਸਿਟੀ ਦੇ ਮਾਹਿਰ ਡਾਕਟਰਾਂ ਦਾ ਮੰਨਣਾ ਹੈ ਕਿ ਜੇਕਰ ਕਿਸੇ ਵੀ ਥਾਂ ਤੋਂ ਨਕਲੀ ਪਨੀਰ ਖੋਆ ਆਦਿ ਬਰਾਮਦ ਹੁੰਦਾ ਹੈ ਤਾਂ ਉਸ ਦੇ ਟੈਸਟ ਜਨਤਕ ਕਿਉਂ ਨਹੀਂ ਕੀਤੇ ਜਾਂਦੇ। ਉਨ੍ਹਾਂ ਨੇ ਕਿਹਾ ਕਿ ਵੱਡੀ-ਵੱਡੀ ਫੈਕਟਰੀਆਂ ਸੀਲ ਹੁੰਦੀਆਂ ਹਨ ਉਸ ਲਈ ਸੈਂਪਲ ਸਰਕਾਰੀ ਲੈਬਾਂ ਵਿੱਚ ਟੈਸਟ ਲਈ ਭੇਜੇ ਜਾਂਦੇ ਹਨ, ਪਰ ਇਨ੍ਹਾਂ ਟੈਸਟਾਂ ਦੀ ਰਿਪੋਰਟ ਆਉਣ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਟੈਸਟਾਂ ਦੀ ਰਿਪੋਰਟ ਨੂੰ ਜਨਤਕ ਵੀ ਨਹੀਂ ਕੀਤਾ ਜਾਂਦਾ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਆਖਰਕਾਰ ਉਨ੍ਹਾਂ ਨੂੰ ਕਿਵੇਂ ਮਿਲਾਵਟੀ ਪ੍ਰੋਡਕਟ ਪਰੋਸੇ ਜਾ ਰਹੇ ਹਨ ਅਜਿਹੇ ਚ ਉਹ ਤਾਂ ਹੀ ਪਰੇਸ਼ਾਨੀ ’ਚ ਰਹਿੰਦੇ ਹਨ।

ਇਹ ਵੀ ਪੜੋ: ਪੰਜਾਬ ’ਚ ਇੱਟਾਂ ਹੋ ਸਕਦੀਆਂ ਹਨ ਮਹਿੰਗੀਆਂ !, ਸਰਕਾਰਾਂ ਦੀਆਂ ਨੀਤੀਆਂ ਕਾਰਨ ਭੱਠੇ ਹੋਏ ਬੰਦ

ETV Bharat Logo

Copyright © 2025 Ushodaya Enterprises Pvt. Ltd., All Rights Reserved.