ਲੁਧਿਆਣਾ : ਪੰਜਾਬ ਦੇ ਮਤੇਵਾੜੇ ਨਜ਼ਦੀਕ ਬਣਾਏ ਜਾ ਰਹੇ ਇੰਡਸਟਰੀ ਪਾਰਕ ਨੂੰ ਲੈ ਕੇ ਕੁੱਝ ਪਿੰਡਾਂ ਦੇ ਲੋਕਾਂ ਅਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਲਗਾਤਾਰ ਵਿਰੋਧ ਜਾਰੀ ਹੈ। ਲੋਕਾਂ ਵੱਲੋਂ ਲੰਬੇ ਸਮੇਂ ਤੋਂ ਇੰਡਸਟਲਿਸਟ ਪਾਰਕ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਸਰਕਾਰ ਨੂੰ ਅਤੇ ਪ੍ਰਸ਼ਾਸ਼ਨ ਨੂੰ ਜੰਗਲ ਬਚਾਉਣ ਦੀ ਅਪੀਲ ਕੀਤੀ ਜਾ ਰਹੀ ਹੈ।
ਇਸ ਲੜੀ ਵਿੱਚ ਅੱਜ ਵਾਤਾਵਰਣ ਪ੍ਰੇਮੀ ਅਤੇ ਪਿੰਡ ਦੇ ਲੋਕਾਂ ਨੇ ਮਿਲ ਕੇ ਇੱਕ ਵੱਡੀ ਮੀਟਿੰਗ ਕੀਤੀ। ਜਿਸ ਵਿਚ ਲੋਕਾਂ ਨੂੰ ਆਸ਼ੰਕਾ ਸੀ ਕਿ ਸੰਗਰੂਰ ਜ਼ਿਮਨੀ ਚੋਣਾਂ ਤੋਂ ਬਾਅਦ ਇਸ ਪੰਚਾਇਤੀ ਜ਼ਮੀਨ ਉੱਤੇ ਪੰਜਾਬ ਸਰਕਾਰ ਕਬਜ਼ੇ ਦੀ ਕੋਸ਼ਿਸ਼ ਕਰੇਗੀ। ਜਿਸ ਨੂੰ ਲੈ ਕੇ ਰਣਨੀਤੀ ਬਣਾਉਣ ਲਈ ਮੀਟਿੰਗ ਕੀਤੀ ਗਈ ਅਤੇ ਇਹ ਸੁਝਾਅ ਵੀ ਦਿੱਤੇ ਗਏ।
ਇਸ ਮੌਕੇ ਉੱਤੇ ਹੋਏ ਬੋਲਦੇ ਹੋਏ ਵਾਤਾਵਰਣ ਪ੍ਰੇਮੀਆਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਮੌਕੇ "ਆਮ ਆਦਮੀ ਪਾਰਟੀ" ਦੇ ਨੁਮਾਇੰਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਉਹਨਾਂ ਦੇ ਨਾਲ ਬੈਠਦੇ ਸਨ ਪਰ ਸਰਕਾਰ ਬਣਦੇ ਹੀ ਬਦਲ ਗਏ। ਜਿਸ ਦੇ ਚਲਦਿਆਂ ਮੁੜ ਤੋਂ ਪੰਚਾਇਤੀ ਜ਼ਮੀਨ ਉੱਤੇ ਕਬਜ਼ਾ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਜਿਹੜੀ ਲੱਸੀ ਨੂੰ ਪੰਜਾਬ ਸਰਕਾਰ ਵਿਕਸਿਤ ਕਰਨਾ ਚਹੁਦੀ ਹੈ ਉਸ ਨਾਲ ਸਤਲੁਜ ਦਾ ਪਾਣੀ ਵੀ ਗੰਧਲਾ ਹੋ ਜਾਵੇਗਾ ਅਤੇ ਬਚੇ ਹੋਏ ਤਿੰਨ ਪਰਸੈਂਟ ਜੰਗਲ ਖਾਤਮੇ ਵੱਲ ਵਧਣਗੇ। ਉਹਨਾਂ ਨੇ ਸਰਕਾਰੀ ਨੁਮਾਇੰਦਿਆਂ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਸ ਜ਼ਮੀਨ ਨੂੰ ਕਬਜਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।
ਵਾਤਾਵਰਨ ਪ੍ਰੇਮੀ ਸਮਿਤਾ ਕੌਰ ਨੇ ਕਹੀ ਇਹ ਗੱਲ : ਕਾਬਿਲੇਗੌਰ ਹੈ ਕਿ ਮੱਤੇਵਾੜਾ ਦੇ ਜੰਗਲਾਂ ਉੱਤੇ ਇੰਡਸਟਰੀ ਪਾਰਕ ਬਣਾਉਣ ਨੂੰ ਲੈ ਕੇ ਬੀਤੀਆਂ ਸਰਕਾਰਾਂ ਵੱਲੋਂ ਮਤਾ ਪਾਸ ਕੀਤਾ ਗਿਆ ਸੀ ਅਤੇ ਸਤਲੁਜ ਦੇ ਕੰਢੇ ਲੱਗਦਾ ਵੱਡਾ ਇਲਾਕਾ ਅਤੇ ਪੰਜ ਪਿੰਡਾਂ ਦੀ ਪੰਚਾਇਤੀ ਜ਼ਮੀਨ ਤੇ ਮੱਤੇਵਾੜਾ ਦੇ ਜੰਗਲ ਸਥਿਤ ਹੈ। ਜੰਗਲ ਕੱਟ ਕੇ ਇੰਡਸਟਰੀ ਪਾਰਕ ਬਣਾਉਣ ਨੂੰ ਲੈ ਕੇ ਲਗਾਤਾਰ ਸਮਾਜ ਸੇਵੀ ਸੰਸਥਾਵਾਂ ਅਤੇ ਵਾਤਾਵਰਣ ਪ੍ਰੇਮੀ ਸਥਾਨਕ ਪਿੰਡਾਂ ਦੇ ਲੋਕ ਇਸ ਦਾ ਵਿਰੋਧ ਕਰ ਰਹੇ ਹਨ ਅਤੇ ਜੰਗਲੀ ਜੀਵਨ ਜਿਊਣ ਲਈ ਅਤੇ ਹਰਿਆਵਲ ਨੂੰ ਜਿਉਂਦਾ ਰੱਖਣ ਲਈ ਇਹ ਇੰਡਸਟਰੀ ਪਾਰਕ ਕੀਤੇ ਹੋਰ ਲਾਉਣ ਦੀ ਮੰਗ ਕਰ ਰਹੇ ਹਨ।
ਇਸ ਨੂੰ ਲੈ ਕੇ ਇੱਕ ਪਬਲਿਕ ਐਕਸ਼ਨ ਕਮੇਟੀ ਦਾ ਗਠਨ ਵੀ ਕੀਤਾ ਗਿਆ। ਜਿਸ ਵਿੱਚ 12 ਦੇ ਕਰੀਬ ਸਮਾਜ ਸੁਧਾਰਕ ਮੈਂਬਰ ਰੱਖੇ ਗਏ ਹਨ। ਜੋ ਇੰਡਸਟਰੀ ਪਾਰਕ ਜੰਗਲ ਕਟ ਕੇ ਲਾਉਣ ਦਾ ਵਿਰੋਧ ਕਰ ਰਹੇ ਹਨ। ਲੋਕਾਂ ਨੂੰ ਖਦਸ਼ਾ ਹੈਂ ਕੇ ਨਵੀਂ ਸਰਕਾਰ ਪੁਰਾਣੀ ਸਰਕਾਰ ਦੇ ਮਤੇ ਨੂੰ ਵਿਧਾਨ ਸਭਾ ਵਿੱਚ ਅਮਲੀ ਜਾਮਾ ਪਹਿਨਾ ਕੇ ਲਾਗੂ ਕਾਰ ਸਕਦੀ ਹੈ ਜਿਸ ਨਾਲ ਨਿਪਟਣ ਲਈ ਲਗਾਤਾਰ ਬੈਠਕਾਂ ਦਾ ਦੌਰ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਜਦੋਂ ਥਾਣੇਦਾਰ ਹੋਇਆ ਠੱਗੀ ਦਾ ਸ਼ਿਕਾਰ, ਠੱਗਾਂ ਨੇ ਏਟੀਐਮ ਕਾਰਡ ਬਦਲ ਕੇ ਕਢਵਾਏ ਲੱਖਾਂ ਰੁਪਏ