ETV Bharat / city

ਲੁਧਿਆਣਾ ਸਬਜ਼ੀ ਮੰਡੀ 'ਚ ਖੁੱਲ੍ਹੀ ਪ੍ਰਸ਼ਾਸਨ ਦੀ ਪੋਲ, ਨਾ ਸਮਾਜਕ ਦੂਰੀ ਤੇ ਨਾ ਕੋਈ ਪ੍ਰਬੰਧ - corona virus

ਲੁਧਿਆਣਾ ਸਬਜ਼ੀ ਮੰਡੀ ਦੇ ਵਿੱਚ ਭੀੜ ਲੱਗੀ ਹੋਈ ਹੈ, ਨਾ ਤਾਂ ਕੋਈ ਆਪਸੀ ਦਾਇਰਾ ਬਣਾਇਆ ਜਾ ਰਿਹਾ ਹੈ ਤੇ ਨਾ ਹੀ ਸੈਨੇਟਾਈਜ਼ਰ ਜਾਂ ਤਾਪਮਾਨ ਚੈੱਕ ਕਰਨ ਵਾਲੀ ਮਸ਼ੀਨਾਂ ਦਾ ਪ੍ਰਬੰਧ ਹੈ।

ਲੁਧਿਆਣਾ ਸਬਜ਼ੀ ਮੰਡੀ ਚ ਖੁੱਲ੍ਹੀ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ

author img

By

Published : Apr 25, 2020, 10:37 AM IST

ਲੁਧਿਆਣਾ: ਸਬਜ਼ੀ ਮੰਡੀ 'ਚ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਦੇ ਦਾਅਵਿਆਂ ਦੀ ਸ਼ਨੀਵਾਰ ਨੂੰ ਉਦੋਂ ਫੂਕ ਨਿਕਲ ਗਈ ਜਦੋਂ ਸਾਡੀ ਟੀਮ ਵੱਲੋਂ ਜਾਇਜ਼ਾ ਲਿਆ ਗਿਆ। ਇਸ ਦੌਰਾਨ ਸਬਜ਼ੀ ਮੰਡੀ ਦੇ ਵਿੱਚ ਭੀੜ ਲੱਗੀ ਹੋਈ ਹੈ, ਨਾ ਤਾਂ ਕੋਈ ਆਪਸੀ ਦਾਇਰਾ ਬਣਾਇਆ ਜਾ ਰਿਹਾ ਹੈ ਅਤੇ ਨਾ ਹੀ ਸੈਨੇਟਾਈਜ਼ਰ ਜਾਂ ਤਾਪਮਾਨ ਚੈੱਕ ਕਰਨ ਵਾਲੀ ਮਸ਼ੀਨਾਂ ਦਾ ਪ੍ਰਬੰਧ ਹੈ।

ਲੁਧਿਆਣਾ ਸਬਜ਼ੀ ਮੰਡੀ ਚ ਖੁੱਲ੍ਹੀ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ

ਮੰਡੀ ਵਿੱਚ ਆੜ੍ਹਤੀਆਂ ਅਤੇ ਸਬਜ਼ੀ ਖ਼ਰੀਦਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇੱਥੇ ਹਾਲਾਤ ਖ਼ਰਾਬ ਹਨ, ਪ੍ਰਸ਼ਾਸਨ ਵੱਲੋਂ ਪ੍ਰਬੰਧ ਪੂਰੇ ਨਹੀਂ ਹਨ ਅਤੇ ਨਾ ਹੀ ਆਉਂਣ ਵਾਲੇ ਲੋਕ ਜਾਗਰੂਕ ਹਨ।

ਇਹ ਉਹੀ ਸਬਜ਼ੀ ਮੰਡੀ ਹੈ ਜਿੱਥੇ ਬੀਤੇ ਦਿਨੀਂ ਏਸੀਪੀ ਅਨਿਲ ਕੋਹਲੀ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ ਅਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਲੁਧਿਆਣਾ ਦੀ ਸਬਜ਼ੀ ਮੰਡੀ ਕੋਰੋਨਾ ਦਾ ਹੋਟਸਪੋਟ ਹੈ ਪਰ ਇੱਥੇ ਦੇ ਹਾਲਾਤ ਵੇਖ ਕੇ ਇੰਜ ਨਹੀਂ ਜਾਪਦਾ।

ਲੁਧਿਆਣਾ ਦੀ ਸਬਜ਼ੀ ਮੰਡੀ ਜਿੱਥੇ ਹਾਲਾਤ ਤਸਵੀਰਾਂ ਆਪਣੇ ਆਪ ਬਿਆਨ ਕਰ ਰਹੀਆਂ ਹਨ, ਉਥੇ ਹੀ ਮੰਡੀ ਵਿੱਚ ਭੀੜ ਲੱਗੀ ਹੋਈ ਹੈ ਨਾ ਤਾਂ ਕੋਈ ਆਪਸੀ ਦਾਇਰਾ ਰੱਖ ਰਿਹਾ ਹੈ ਅਤੇ ਨਾ ਹੀ ਕੋਈ ਤਾਪਮਾਨ ਚੈੱਕ ਕਰਨ ਵਾਲੀ ਮਸ਼ੀਨ ਜਾਂ ਸੈਨੀਟਾਈਜ਼ਰ ਦਾ ਕੋਈ ਪ੍ਰਬੰਧ ਹੈ। ਮੰਡੀ ਵਿੱਚ ਆੜ੍ਹਤੀਆਂ ਨੇ ਕਿਹਾ ਕਿ ਇੱਥੇ ਲੋਕ ਨਾ ਤਾਂ ਜਾਗਰੂਕ ਹਨ ਅਤੇ ਨਾ ਹੀ ਕੋਈ ਆਪਸ ਦੇ ਵਿੱਚ ਦਾਇਰਾ ਰੱਖਣ ਦੀ ਕੋਸ਼ਿਸ਼ ਕਰਦਾ ਹੈ।

ਸਬਜ਼ੀ ਖਰੀਦਣ ਆਏ ਨੌਜਵਾਨਾਂ ਨੇ ਵੀ ਦੱਸਿਆ ਕਿ ਸਬਜ਼ੀ ਮੰਡੀ ਦੇ ਵਿੱਚ ਕੋਈ ਬਹੁਤੇ ਚੰਗੇ ਪ੍ਰਬੰਧ ਨਹੀਂ ਕੀਤੇ ਹਨ। ਅਨਪੜ੍ਹਤਾ ਕਰਕੇ ਲੇਬਰ ਆਪਸ ਵਿੱਚ ਕੋਈ ਦਾਇਰਾ ਨਹੀਂ ਬਣਾਉਂਦੀ। ਮੰਡੀ ਦੇ ਗੇਟ 'ਤੇ ਖੜ੍ਹੇ ਏਐੱਸਆਈ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੰਡੀ ਦੇ ਵਿੱਚ ਉਹ ਸਮੇਂ ਸਮੇਂ ਤੇ ਗੇੜੇ ਮਾਰਦੇ ਰਹਿੰਦੇ ਹਨ।

ਨਾਲ ਹੀ ਵੱਡੇ ਅਫਸਰ ਵੀ ਮੰਡੀ ਦਾ ਜਾਇਜ਼ਾ ਲੈਂਦੇ ਰਹਿੰਦੇ ਹਨ ਪਰ ਜੋ ਲੋਕ ਜਾਗਰੂਕ ਨੇ ਉਹ ਤਾਂ ਜ਼ਰੂਰ ਇਤਿਹਾਤ ਵਰਤਦੇ ਹਨ। ਪਰ ਕੁਝ ਲੋਕ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਤਾਪਮਾਨ ਚੈੱਕ ਕਰਨ ਵਾਲੀ ਉਨ੍ਹਾਂ ਕੋਲ ਮਸ਼ੀਨ ਤਾਂ ਨਹੀਂ ਪਰ ਬਿਨਾਂ ਪਾਸ ਚੈੱਕ ਕੀਤੇ ਉਹ ਕਿਸੇ ਨੂੰ ਅੰਦਰ ਨਹੀਂ ਜਾਣ ਦਿੰਦੇ। ਉਨ੍ਹਾਂ ਕਿਹਾ ਕਿ 6 ਤੋਂ 7 ਮੁਲਾਜ਼ਮਾਂ ਦੀ ਇੱਥੇ ਡਿਊਟੀ ਹੈ ਪਰ ਪੁਲਿਸ ਮੁਲਾਜ਼ਮ ਨੇ ਵੀ ਮੰਨਿਆ ਕਿ ਪ੍ਰਬੰਧ ਜਿੰਨੇ ਹੋਣੇ ਚਾਹੀਦੇ ਹਨ ਉਹਨੇ ਪੂਰੇ ਨਹੀਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.