ਲੁਧਿਆਣਾ: ਅਰਬਨ ਅਸਟੇਟ ਫੇਸ-1 ਤੇ ਫੇਜ-2 ਨੂੰ ਕੰਟੇਨਮੈਂਟ ਜੋਨ ਘੋਸ਼ਿਤ ਕਰ ਦਿੱਤਾ ਗਿਆ ਹੈ ਤੇ ਉਥੇ 250 ਦੇ ਕਰੀਬ ਪੁਲਿਸ ਮੁਲਾਜ਼ਮ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ 40 ਤੋਂ 50 ਜਗ੍ਹਾ ਉਪਰ ਨਾਕਾਬੰਦੀ ਕੀਤੀ ਗਈ ਹੈ, ਤਾਂ ਕਿ ਕੋਈ ਵੀ ਵਿਅਕਤੀ ਉਹ ਨਾ ਹੀ ਅੰਦਰ ਆ ਸਕੇ ਅਤੇ ਨਾ ਹੀ ਬਾਹਰੋਂ ਅੰਦਰ ਜਾ ਸਕੇ। ਇਸ ਦੇ ਨਾਲ ਕੋਰੋਨਾ ਦੇ ਚੇਨ ਨੂੰ ਤੋੜਨ ਲਈ ਇਲਾਕੇ ਵਿੱਚ ਹਰ ਇੱਕ ਵਿਅਕਤੀ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ, ਪਰ ਫਿਰ ਵੀ ਲੋਕ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਕੇ ਨਿਯਮਾਂ ਨੂੰ ਤੋੜਦੇ ਹਨ ਜਿਸ ਕਾਰਨ ਉਨ੍ਹਾਂ ਦੇ ਚਲਾਣ ਵੀ ਕੱਟੇ ਜਾ ਰਹੇ ਹਨ ਅਤੇ ਐਫਆਈਆਰ ਵੀ ਦਰਜ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਲੁਧਿਆਣਾ ਵਾਸੀਆਂ ਲਈ ਜ਼ਿਲ੍ਹੇ ’ਚ ਆਕਸੀਜਨ ਦੀ ਨਹੀਂ ਕੋਈ ਘਾਟ
ਨਾਕਾਬੰਦੀ ਦੌਰਾਨ ਜਾਣਕਾਰੀ ਦਿੰਦੇ ਹੋਏ ਐਸਐਚਓ ਸੁਰਿੰਦਰ ਚੌਪੜਾ ਨੇ ਦੱਸਿਆ ਕਿ 250 ਦੇ ਕਰੀਬ ਮੁਲਾਜ਼ਮ ਤੈਨਾਤ ਕੀਤੇ ਗਏ ਹਨ ਤੇ 2 ਸ਼ਿਫਟਾਂ ਵਿੱਚ 12-12 ਘੰਟੇ ਡਿਊਟੀ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਜੋ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਦੇ ਚਲਾਣ ਵੀ ਕੱਟੇ ਜਾ ਰਹੇ ਹਨ। ਇਸ ਲੜੀ ਵਿੱਚ 24 ਦੇ ਕਰੀਬ ਚਲਾਨ ਕੱਟੇ ਗਏ ਹਨ ਅਤੇ ਦੋ ਲੋਕਾਂ ਉਪਰ ਐਫ਼ਆਈਆਰ ਦਰਜ ਕੀਤੀ ਗਈ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਜੇਕਰ ਉਨ੍ਹਾਂ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਇਸ ਮਹਾਂਮਾਰੀ ਤੋਂ ਬਚਾਇਆ ਜਾ ਸਕੇ।