ETV Bharat / city

ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੇ ਵਿੱਚ ਨਵੇਂ ਚਿਹਰਿਆਂ ਦਾ ਪੁਰਾਣਿਆਂ ਨਾਲ ਮੁਕਾਬਲਾ - ਲੁਧਿਆਣਾ ਦੱਖਣੀ ਦੇ ਮੁੱਦੇ

ਲੁਧਿਆਣਾ ਦੱਖਣੀ (Ludhiana South constituency) ਦੇ ਵਿੱਚ ਨਵੇਂ ਚਿਹਰਿਆਂ ਦਾ ਪੁਰਾਣਿਆਂ ਨਾਲ ਮੁਕਾਬਲਾ ਹੈ। ਇਸ ਹਲਕੇ ਵਿੱਚ ਬਲਵਿੰਦਰ ਬੈਂਸ ਦਾ ਦਬਦਬਾ ਹੈ। ਦੇਖੋ ਇਹ ਖਾਸ ਰਿਪੋਰਟ...

ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ
ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ
author img

By

Published : Mar 4, 2022, 11:31 AM IST

ਲੁਧਿਆਣਾ: ਲੁਧਿਆਣਾ ਦਾ ਵਿਧਾਨ ਸਭਾ ਹਲਕਾ ਦੱਖਣੀ (Ludhiana South constituency) ਸ਼ਹਿਰ ਦਾ ਅਜਿਹਾ ਹਿੱਸਾ ਹੈ ਜਿੱਥੇ ਵੱਡੀ ਤਦਾਦ ਦੇ ਅੰਦਰ ਲੇਬਰ ਰਹਿੰਦੀ ਹੈ। ਲੁਧਿਆਣਾ ਦੱਖਣੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਾਰ ਸਭ ਤੋਂ ਘੱਟ ਵੋਟਿੰਗ ਇਸੇ ਹਲਕੇ ਵਿੱਚ ਹੋਈ ਹੈ।

ਲੁਧਿਆਣਾ ਦੱਖਣੀ (Ludhiana South constituency) ਅੰਦਰ ਕੁੱਲ 59.04 ਫ਼ੀਸਦੀ ਵੋਟਿੰਗ ਹੋਈ ਹੈ ਜੋ ਪੰਜਾਬ ਦੀ ਓਵਰਆਲ ਵੋਟਿੰਗ ਤੋਂ ਬੇਹੱਦ ਘੱਟ ਹੈ। ਜੇਕਰ ਕੁੱਲ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ 1 ਲੱਖ 78 ਹਜ਼ਾਰ 167 ਕੁੱਲ ਵੋਟਰ ਨੇ ਜਿਨ੍ਹਾਂ ਵਿਚੋਂ ਇੱਕ ਲੱਖ 965 ਮਰਦ ਵੋਟਰ ਨੇ ਜਦੋਂਕਿ 77 ਹਜ਼ਾਰ 189 ਮਹਿਲਾ ਵੋਟਰਾਂ ਦੀ ਗਿਣਤੀ ਹੈ ਅਤੇ ਜੇਕਰ ਕੁੱਲ ਪਈਆਂ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਦੇ ਅੰਦਰ ਮਾਹਿਰ ਇੱਕ ਲੱਖ ਪੰਜ ਹਜਾਰ 190 ਵੋਟਰਾਂ ਨੇ ਹੀ ਆਪਣੀ ਵੋਟ ਕਾਸਟ ਕੀਤੀ, ਜੋ ਲੁਧਿਆਣਾ ਦੇ ਵਿੱਚ ਸਭ ਤੋਂ ਘੱਟ ਵੋਟਿੰਗ ਵਾਲਾ ਇਲਾਕਾ ਰਿਹਾ ਹੈ।

ਇਹ ਵੀ ਪੜੋ: ਆਜ਼ਾਦ ਤੇ ਜ਼ਮਾਨਤ ਗਵਾਉਣ ਵਾਲੇ ਉਮੀਦਵਾਰਾਂ ਦੀ ਵੱਧ ਰਹੀ ਗਿਣਤੀ

ਕੁੱਲ ਵੋਟਰ1,78,167
ਮਰਦ ਵੋਟਰ1,00,965
ਮਹਿਲਾ ਵੋਟਰ77,189

ਕਿਹੜੇ-ਕਿਹੜੇ ਆਗੂ ਚੋਣ ਮੈਦਾਨ ’ਚ

ਬਲਵਿੰਦਰ ਬੈਂਸ

ਲੋਕ ਇਨਸਾਫ ਪਾਰਟੀ ਦੇ ਬਲਵਿੰਦਰ ਬੈਂਸ ਸਿਮਰਜੀਤ ਬੈਂਸ ਦੇ ਵੱਡੇ ਭਰਾ ਨੇ ਅਤੇ ਇਸ ਸੀਟ ਤੋਂ 2 ਵਾਰ ਉਹ ਕਾਬਜ਼ ਰਹੇ। ਜੇਕਰ ਬੀਤੀ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਬਲਵਿੰਦਰ ਬੈਂਸ ਨੂੰ ਕੁੱਲ 53 ਹਜ਼ਾਰ 955 ਵੋਟਾਂ ਪਈਆਂ ਸਨ, ਉਹ ਵੱਡੇ ਮਾਰਜਨ ਨਾਲ ਜਿੱਤੇ ਸਨ।

ਬਲਵਿੰਦਰ ਬੈਂਸ ਐਸਜੀਪੀਸੀ ਦੇ ਮੌਜੂਦਾ ਮੈਂਬਰ ਵੀ ਹਨ ਅਤੇ ਬਲਵਿੰਦਰ ਬੈਂਸ ਦਾ ਇਲਾਕੇ ਵਿੱਚ ਲੰਬੇ ਸਮੇਂ ਤੋਂ ਦਬਦਬਾ ਰਿਹਾ ਇਲਾਕੇ ਦੇ ਵਿੱਚ ਲੇਬਰ ਵੋਟ ਜ਼ਿਆਦਾ ਹੋਣ ਕਰਕੇ ਬਲਵਿੰਦਰ ਬੈਂਸ ਦਾ ਲਿਵਰ ਦੇ ਨਾਲ ਕਾਫ਼ੀ ਗੂੜ੍ਹਾ ਸਬੰਧ ਰਿਹਾ ਹੈ, ਹਾਲਾਂਕਿ ਉਨ੍ਹਾਂ ਦੇ ਛੋਟੇ ਭਰਾ ਸਿਮਰਜੀਤ ਸਿੰਘ ਬੈਂਸ ਤੇ ਲੱਗੇ ਬਲਾਤਕਾਰ ਦੇ ਇਲਜ਼ਾਮਾਂ ਤੋਂ ਬਾਅਦ ਉਨ੍ਹਾਂ ਦੀ ਵੋਟ ਬੈਂਕ ਵਿੱਚ ਕਿੰਨਾ ਫਰਕ ਪੈਂਦਾ ਹੈ ਇਹ ਵੇਖਣਾ ਰੌਚਕ ਹੋਵੇਗਾ।

ਹੀਰਾ ਸਿੰਘ ਗਾਬੜੀਆ

ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਦੱਖਣੀ ਹਲਕੇ (Ludhiana South constituency) ਤੋਂ ਆਪਣਾ ਵੱਡਾ ਕਾਰਡ ਖੇਡਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਜੇਲ੍ਹ ਮੰਤਰੀ ਰਹੇ ਹੀਰਾ ਸਿੰਘ ਗਾਬੜੀਆ ਲੁਧਿਆਣਾ ਦੱਖਣੀ ਹਲਕੇ ਤੋਂ ਅਕਾਲੀ ਦਲ ਦੀ ਸੀਟ ਤੇ ਚੋਣ ਲੜ ਰਹੇ ਨੇ ਹਾਲਾਂਕਿ ਬੀਤੀ ਵਾਰ ਵੀ ਉਨ੍ਹਾਂ ਨੇ ਇਸੇ ਹਲਕੇ ਤੋਂ ਚੋਣ ਲੜੀ ਸੀ ਅਤੇ ਉਨ੍ਹਾਂ ਨੂੰ ਕੁੱਲ 20 ਹਜ਼ਾਰ 554 ਵੋਟਾਂ ਪਈਆਂ ਸਨ ਅਤੇ ਉਹ ਤੀਜੇ ਨੰਬਰ ਤੇ ਰਹੇ ਸਨ, ਇਸ ਵਾਰ ਮੁੜ ਤੋਂ ਅਕਾਲੀ ਦਲ ਨੇ ਹੀਰਾ ਸਿੰਘ ਗਾਬੜੀਆ ਤੇ ਹੀ ਦਾਅ ਖੇਡਿਆ ਹੈ।

ਨਵੇਂ ਚਿਹਰਿਆਂ ਦਾ ਪੁਰਾਣਿਆਂ ਨਾਲ ਮੁਕਾਬਲਾ
ਨਵੇਂ ਚਿਹਰਿਆਂ ਦਾ ਪੁਰਾਣਿਆਂ ਨਾਲ ਮੁਕਾਬਲਾ

ਹੀਰਾ ਸਿੰਘ ਗਾਬੜੀਆ ਦੀ ਤਜਰਬੇ ਦੀ ਗੱਲ ਕੀਤੀ ਜਾਵੇ ਤਾਂ ਉਹ ਅਕਾਲੀ ਦਲ ਦੇ ਟਕਸਾਲੀ ਲੀਡਰਾਂ ਵਿੱਚੋਂ ਇਕ ਨੇ ਲੰਮਾ ਸਮਾਂ ਹੀਰਾ ਸਿੰਘ ਗਾਬੜੀਆ ਅਕਾਲੀ ਦਲ ਨਾਲ ਜੁੜੇ ਹੋਏ ਨੇ ਅਤੇ ਅਕਾਲੀ ਦਲ ਦੀ ਸਰਕਾਰ ਵਾਲੇ ਵੱਡੇ ਅਹੁਦਿਆਂ ਤੇ ਵੀ ਰਹੇ।

ਰਵਿੰਦਰ ਪਾਲ ਕੌਰ ਛੀਨਾ

ਰਵਿੰਦਰਪਾਲ ਕੌਰ ਛੀਨਾ ਇਸ ਵਾਰ ਆਮ ਆਦਮੀ ਪਾਰਟੀ ਦੀ ਲੁਧਿਆਣਾ ਦੱਖਣੀ (Ludhiana South constituency) ਤੋਂ ਉਮੀਦਵਾਰ ਹੈ, ਹਾਲਾਂਕਿ ਬੀਤੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦਾ ਲੋਕ ਇਨਸਾਫ ਪਾਰਟੀ ਨਾਲ ਗੱਠਜੋੜ ਸੀ ਅਤੇ ਲੋਕ ਇਨਸਾਫ਼ ਪਾਰਟੀ ਨੇ ਜਿੱਥੇ ਆਪਣੇ ਉਮੀਦਵਾਰ ਲੁਧਿਆਣਾ ਵਿੱਚ ਖੜ੍ਹੇ ਕੀਤੇ ਸਨ।

ਉਥੇ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਨਹੀਂ ਉਤਾਰਿਆ ਸੀ ਜਿਸ ਕਰਕੇ ਆਮ ਆਦਮੀ ਪਾਰਟੀ ਦੀ ਵੇਵ ਦਾ ਅਸਰ ਵੀ ਲੁਧਿਆਣਾ ਦੱਖਣੀ ਹਲਕੇ (Ludhiana South constituency) ਤੇ ਪਿਆ ਸੀ ਜਿਸ ਕਰਕੇ ਬਲਵਿੰਦਰ ਬੈਂਸ ਨੂੰ ਸਾਰੇ ਉਮੀਦਵਾਰਾਂ ਦੀਆਂ ਵੋਟਾਂ ਮਿਲਾਉਣ ਦੇ ਬਾਵਜੂਦ ਵੀ ਉਨ੍ਹਾਂ ਤੋਂ ਵੱਧ ਵੋਟਾਂ ਪੈ ਗਈਆਂ ਸਨ, ਪਰ ਇਸ ਵਾਰ ਆਮ ਆਦਮੀ ਪਾਰਟੀ ਨੇ ਆਪਣੇ ਵੱਖਰੇ ਤੌਰ ਤੇ ਲੁਧਿਆਣਾ ਦੱਖਣੀ ਤੋਂ ਉਮੀਦਵਾਰ ਰਵਿੰਦਰਪਾਲ ਕੁਝ ਇਨ੍ਹਾਂ ਨੂੰ ਖੜ੍ਹਾ ਕੀਤਾ ਹੈ।

ਰਵਿੰਦਰ ਪਾਲ ਛਿਣਾਂ ਨੂੰ ਭਾਵੇਂ ਸਿਆਸਤ ਦਾ ਕੋਈ ਬਹੁਤਾ ਤਜਰਬਾ ਨਹੀਂ ਪਰ ਉਹ ਬੀਤੇ ਪੰਜ ਸਾਲ ਤੋਂ ਲਗਾਤਾਰ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਵਰਕਰ ਵਜੋਂ ਜੁੜੀ ਹੋਈ ਹੈ ਤੇ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਕੁਝ ਹੀ ਪੁਰਾਣੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਵਰਕਰਾਂ ਨੂੰ ਟਿਕਟ ਦਿੱਤੀ ਸੀ ਜਿਨ੍ਹਾਂ ਵਿੱਚੋਂ ਰਵਿੰਦਰਪਾਲ ਕੌਰ ਛੀਨਾ ਵੀ ਇੱਕ ਹੈ।

ਈਸ਼ਵਰਜੋਤ ਚੀਮਾ

ਈਸ਼ਵਰਜੋਤ ਚੀਮਾ ਇਸ ਵਾਰ ਲੁਧਿਆਣਾ ਦੇ ਦੱਖਣੀ ਹਲਕੇ ਤੋਂ ਕਾਂਗਰਸ ਦੀ ਟਿਕਟ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ, ਹਾਲਾਂਕਿ ਜੇਕਰ ਬੀਤੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਵੱਲੋਂ ਭੁਪਿੰਦਰ ਸਿੰਘ ਸਿੱਧੂ ਨੂੰ ਲੁਧਿਆਣਾ ਦੱਖਣੀ ਸੀਟ (Ludhiana South constituency) ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ, ਜਿਨ੍ਹਾਂ ਨੂੰ ਕੁੱਲ 23 ਹਜ਼ਾਰ 38 ਵੋਟਾਂ ਪਈਆਂ ਸਨ, ਪਰ ਇਸ ਵਾਰ ਕਾਂਗਰਸ ਨੇ ਭੁਪਿੰਦਰ ਸਿੰਘ ਸਿੱਧੂ ਦੀ ਸੀਟ ਬਦਲੀ ਅਤੇ ਉਨ੍ਹਾਂ ਦੀ ਥਾਂ ਈਸ਼ਵਰਜੋਤ ਚੀਮਾ ਨੂੰ ਇਸ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ।

ਈਸ਼ਵਰਜੋਤ ਚੀਮਾ ਕੈਬਨਿਟ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ ਦੇ ਖ਼ਾਸਮ ਖ਼ਾਸ ਹਨ। ਦੱਸਿਆ ਜਾਂਦਾ ਹੈ ਕਿ ਈਸ਼ਵਰਜੋਤ ਚੀਮਾ ਆਤਮ ਨਗਰ ਹਲਕੇ ਤੋਂ ਸਿਮਰਜੀਤ ਸਿੰਘ ਬੈਂਸ ਦੇ ਖ਼ਿਲਾਫ਼ ਚੋਣ ਲੜਨ ਦੇ ਚਾਹਵਾਨ ਹਨ, ਪਰ ਕਾਂਗਰਸ ਨੇ ਆਖ਼ਰੀ ਮੌਕੇ ਤੇ ਈਸ਼ਵਰਜੋਤ ਚੀਮਾ ਤੇ ਹੀ ਇਸ ਵਾਰ ਆਪਣਾ ਦਾਅ ਖੇਡਿਆ ਹੈ।

ਪੰਜਾਬ ਲੋਕ ਕਾਂਗਰਸ ਅਤੇ ਐਸ ਐਸ ਐਮ ਦੇ ਉਮੀਦਵਾਰ

ਉਥੇ ਹੀ ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਦਾ ਲੁਧਿਆਣਾ ਦੱਖਣੀ (Ludhiana South constituency) ਦੇ ਵਿੱਚ ਕੋਈ ਬਹੁਤਾ ਵੱਡਾ ਵੋਟ ਬੈਂਕ ਨਹੀਂ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਚ ਅਕਾਲੀ ਦਲ ਦਾ ਭਾਜਪਾ ਗੱਠਜੋੜ ਸੀ ਅਤੇ ਇਸ ਸੀਟ ਤੇ ਅਕਾਲੀ ਦਲ ਦੇ ਉਮੀਦਵਾਰ ਨਹੀਂ ਖੜ੍ਹਾ ਕੀਤਾ ਜਾਂਦਾ ਸੀ, ਇਸ ਵਾਰ ਭਾਜਪਾ ਦ ਪੰਜਾਬ ਲੋਕ ਕਾਂਗਰਸ ਨਾਲ ਗੱਠਜੋੜ ਸੀ ਏਸ ਕਰਕੇ ਪੰਜਾਬ ਲੋਕ ਕਾਂਗਰਸ ਦੇ ਸਤਿੰਦਰਪਾਲ ਸਿੰਘ ਤਾਜਪੁਰੀ ਲੁਧਿਆਣਾ ਦੱਖਣੀ ਤੋਂ ਖੜ੍ਹੇ ਕੀਤੇ ਸਨ, ਹਾਲਾਂਕਿ ਉਨ੍ਹਾਂ ਨੇ ਆਪਣੇ ਚੋਣ ਨਿਸ਼ਾਨ ਖਿਦੋ ਖੂੰਡੀ ਤੋਂ ਨਹੀਂ ਸਗੋਂ ਭਾਜਪਾ ਦੇ ਚੋਣ ਨਿਸ਼ਾਨ ਤੇ ਚੋਣ ਲੜੀ ਹੈ। ਸਤਿੰਦਰਪਾਲ ਸਿੰਘ ਤਾਜਪੁਰੀ ਕੈਪਟਨ ਅਮਰਿੰਦਰ ਸਿੰਘ ਖੇਮੇ ਦੇ ਪੁਰਾਣੇ ਕਾਂਗਰਸੀ ਲੀਡਰ ਨੇ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਮੇਰੀਆਂ ਬੇਹੱਦ ਕਰੀਬੀਆਂ ਰਹੀਆਂ ਹਨ।

ਸੰਯੁਕਤ ਸਮਾਜ ਮੋਰਚਾ

ਉਥੇ ਹੀ ਜੇਕਰ ਗੱਲ ਸੰਯੁਕਤ ਸਮਾਜ ਮੋਰਚੇ ਦੀ ਕੀਤੀ ਜਾਵੇ ਤਾਂ ਲੁਧਿਆਣਾ ਦੱਖਣੀ (Ludhiana South constituency) ਤੋਂ ਅਨਿਲ ਕੁਮਾਰ ਨੂੰ ਸਿੱਖ ਸਮਾਜ ਮੋਰਚੇ ਨੇ ਇਸ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਅਨਿਲ ਕੁਮਾਰ ਦਾ ਵੀ ਕੋਈ ਬਹੁਤਾ ਵੱਡਾ ਸਿਆਸੀ ਤਜਰਬਾ ਨਹੀਂ ਹੈ, ਪਰ ਕਿਸਾਨ ਅੰਦੋਲਨ ਦੇ ਦੌਰਾਨ ਉਨ੍ਹਾਂ ਦਿੱਲੀ ਜਾ ਕੇ ਕਿਸਾਨਾਂ ਦੀ ਜ਼ਰੂਰ ਹਮਾਇਤ ਕੀਤੀ ਸੀ ਜਿਸ ਦੇ ਸਿੱਟੇ ਵਜੋਂ ਸਿਰਫ਼ ਸਮਾਜ ਮੋਰਚਾ ਅਨਿਲ ਕੁਮਾਰ ਨੂੰ ਇਸ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਉਹ ਪੜ੍ਹੇ ਲਿਖੇ ਉਮੀਦਵਾਰ ਨੇ ਪਰ ਉਨ੍ਹਾਂ ਦਾ ਮੁਕਾਬਲਾ ਕੱਦਾਵਰ ਆਗੂਆਂ ਦੇ ਨਾਲ ਹੈ।

ਇਹ ਵੀ ਪੜੋ: ਚੰਦੂਮਾਜਰਾ ਦਾ ਕੇਂਦਰ ਸਰਕਾਰ ’ਤੇ ਤਿੱਖਾ ਸ਼ਬਦੀ ਹਮਲਾ

ਲੁਧਿਆਣਾ ਦੱਖਣੀ ਦੇ ਮੁੱਦੇ

ਲੁਧਿਆਣਾ ਦੱਖਣੀ (Ludhiana South constituency) ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਡੀ ਟੀਮ ਵੱਲੋਂ ਲਗਾਤਾਰ ਲੁਧਿਆਣਾ ਦੱਖਣੀ ਦੇ ਦੌਰੇ ਕੀਤੇ ਜਾਂਦੇ ਰਹੇ, ਪਰ ਇਸ ਦੌਰਾਨ ਲੋਕਾਂ ਦਾ ਇਹ ਮਲਾਲ ਰਿਹਾ ਕਿ ਹਲਕੇ ਦੇ ਵਿਚ ਬੀਤੇ ਸਾਲਾਂ ਦੇ ਦੌਰਾਨ ਬਹੁਤੇ ਕੰਮ ਨਹੀਂ ਹੋਏ ਕਿਉਂਕਿ ਸਰਕਾਰ ਸੂਬੇ ਵਿੱਚ ਕਾਂਗਰਸ ਦੀ ਬਣੀ ਸੈਂਟਰ ਦੇ ਵਿੱਚ ਭਾਜਪਾ ਦੀ ਅਤੇ ਲੁਧਿਆਣਾ ਦੱਖਣੀ ਤੋਂ ਉਮੀਦਵਾਰ ਲੋਕ ਇਨਸਾਫ ਪਾਰਟੀ ਦੇ ਬਲਵਿੰਦਰ ਬੈਂਸ ਜਿੱਤ ਗਏ।

ਜਿਸ ਕਰਕੇ ਇਸ ਹਲਕੇ ਵਿੱਚ ਬਹੁਤੇ ਕੰਮ ਤਾਂ ਨਹੀਂ ਹੋਏ ਹਲਕੇ ਵਿੱਚ ਲੇਬਰ ਵੱਡੀ ਤਦਾਦ ਵਿਚ ਰਹਿੰਦੀ ਹੈ ਅਤੇ ਇਸ ਹਲਕੇ ਦੀਆਂ ਸੜਕਾਂ ਸੀਵਰੇਜ ਦੀ ਸਮੱਸਿਆ ਬਰਸਾਤਾਂ ਦੌਰਾਨ ਪਾਣੀ ਖੜ੍ਹਨਾ ਸਕੂਲ ਅਪਗਰੇਡ ਨਾ ਹੋਣਾ ਕੋਈ ਵੱਡੀ ਆਈਟੀਆਈ ਜਾਂ ਕਾਲਜ ਨਾ ਹੋਣਾ ਵੱਡੀਆਂ ਸਮੱਸਿਆਵਾਂ ਰਹੀਆਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.