ਲੁਧਿਆਣਾ: ਜ਼ਿਲ੍ਹੇ ਦੇ ਰਹਿਣ ਵਾਲੇ ਡਾ. ਬੀਐਸ ਔਲਖ ਨੇ ਕੋਰੋਨਾ ਮਹਾਂਮਾਰੀ ਸਬੰਧੀ ਦਵਾਈ ਲੱਭਣ ਦਾ ਦਾਅਵਾ ਕੀਤਾ ਹੈ। ਦੱਸ ਦਈਏ ਕਿ ਡਾ ਬੀ ਐੱਸ ਔਲਖ ਕੌਮਾਂਤਰੀ ਪੱਧਰ ਤੋਂ ਮਨਜ਼ੂਰਸ਼ੁਦਾ ਵਿਗਿਆਨੀ ਨੇ ਜੋ ਲਗਾਤਾਰ ਦਵਾਈਆਂ ਨੂੰ ਲੈ ਕੇ ਖੋਜ ਕਰਦੇ ਰਹਿੰਦੇ ਹਨ।
ਦੱਸ ਦਈਏ ਕਿ ਬੀ ਐਸ ਔਲਖ ਨੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਸੋਕਸਮ ਨਾਂ ਦੀ ਇਕ ਦਵਾਈ ਈਜਾਦ ਕੀਤੀ ਗਈ ਹੈ ਜੋ ਕੋਰੋਨਾ ਮਰੀਜ਼ਾਂ ਦੇ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗੀ। ਉਨ੍ਹਾਂ ਨੇ ਆਪਣੀ ਦਵਾਈ ਦਾ ਨਾਂ ਸੋਕਸਮ ਰੱਖਿਆ ਹੈ, ਅਤੇ ਪੰਜਾਬ ਸਰਕਾਰ ਦੇ ਆਯੁਰਵੈਦਿਕ ਵਿਭਾਗ ਵੱਲੋਂ ਉਨ੍ਹਾਂ ਨੇ ਇਸ ਨੂੰ ਮਨਜ਼ੂਰ ਕਰਵਾ ਲਿਆ ਹੈ ਅਤੇ ਹੁਣ ਮਾਰਕੀਟ ਵਿਚ ਲਿਆਉਣ ਦੀ ਤਿਆਰੀ ਕਰ ਲਈ ਹੈ।
ਕੀ ਕਹਿਣਾ ਹੈ ਡਾ. ਬੀਐਸ ਔਲਖ ਦਾ: ਡਾ. ਬੀਐਸ ਔਲਖ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਦਵਾਈ ਇੱਕ ਬਰੌਡ ਸਪੈਕਟਰਮ ਐਂਟੀ ਵਾਇਰਲ ਡਰੱਗ ਹੈ ਜਿਸ ਨਾਲ ਕਈ ਟੰਗਦੇ ਵਾਇਰਸ ਤੇ ਕਾਬੂ ਪਾਇਆ ਜਾਂਦਾ ਹੈ। ਪੰਜਾਬ ਸਰਕਾਰ ਦੇ ਆਯੁਰਵੈਦਿਕ ਵਿਭਾਗ ਨੇ ਇਸ ਦਵਾਈ ਨੂੰ ਕੋਰੋਨਾ ਵਾਇਰਸ ਦੇ ਮੁੱਖ ਲੱਛਣ ਜਿਵੇਂ ਸੁੱਕੀ ਖਾਂਸੀ ਬੁਖਾਰ, ਸਾਹ ਉਖੜਨਾ ਅਤੇ ਅੰਦਰੂਨੀ ਅੰਗਾਂ ਦੇ ਵਿੱਚ ਸੋਜ ਆਦਿ ਦੇ ਇਸਤੇਮਾਲ ਲਈ ਮਨਜ਼ੂਰੀ ਦੇ ਦਿੱਤੀ ਹੈ, ਔਲਖ ਨੇ ਵੀ ਦਾਅਵਾ ਕੀਤਾ ਹੈ ਕਿ ਫੇਫੜੇ, ਦਿਲ, ਕਿਡਨੀ ਅਤੇ ਦਿਮਾਗ ਸਣੇ ਹੋਰਨਾਂ ਅੰਗਾਂ ਦੇ ਵਿੱਚ ਸੋਜ ’ਤੇ ਵੀ ਇਹ ਦਵਾਈ ਕੰਟਰੋਲ ਕਰਦੀ ਹੈ।
ਡਾ. ਬੀਐਸ ਔਲਖ ਦਾ ਦਾਅਵਾ: ਡਾ. ਬੀਐਸ ਔਲਖ ਨੇ ਦਾਅਵਾ ਕੀਤਾ ਕਿ ਕੋਰੋਨਾ ਵਾਇਰਸ ਜਿਨ੍ਹਾਂ ਲੋਕਾਂ ਦੇ ਵਿੱਚ ਲੰਮੇ ਸਮੇਂ ਤਕ ਚਲਦਾ ਹੈ ਉਨ੍ਹਾਂ ਲਈ ਇਹ ਦਵਾਈ ਵਰਦਾਨ ਹੈ ਉਨ੍ਹਾਂ ਕਿਹਾ ਕਿ ਇਸ ਦੀ ਟੈਸਟਿੰਗ ਵੀ ਕੀਤੀ ਜਾ ਚੁੱਕੀ ਹੈ ਇਸ ਸਬੰਧੀ ਉਨ੍ਹਾਂ ਦੀ ਆਈ ਸੀ ਏ ਆਰ ਨਾਲ ਵੀ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਐਲੋਪੈਥੀ ਵੱਲੋਂ ਵੀ ਜਲਦ ਹੀ ਉਨ੍ਹਾਂ ਦੀ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਜਾਵੇਗੀ ਕਿਉਂਕਿ ਉਹ ਐਲੋਪੈਥੀ ਦੇ ਹੀ ਮਾਹਿਰ ਹਨ ਅਤੇ ਜਦੋਂ ਕੋਈ ਵੀ ਦਵਾਈ ਤੇ ਰਿਸਰਚ ਹੁੰਦੀ ਹੈ ਉਹ ਬਾਅਦ ਵਿੱਚ ਐਲੋਪੈਥੀ ਜਾਂ ਫਿਰ ਆਯੁਰਵੈਦਿਕ ਵੰਡਦੀ ਹੈ। ਉਨ੍ਹਾਂ ਅੱਗੇ ਕਿਹਾ ਐਲੋਪੈਥੀ ਦੇ ਹੁਣ ਨਾਂ ਕਾਫ਼ੀ ਬਦਲ ਚੁੱਕੇ ਹਨ ਜਿਸ ਕਰਕੇ ਉਨ੍ਹਾਂ ਨੂੰ ਆਪਣੀ ਦਵਾਈ ਮਜਬੂਰਨ ਆਯੁਰਵੈਦਿਕ ਖੇਤਰ ਅੰਦਰ ਮੌਜੂਦ ਕਰਵਾਉਣੀ ਪਈ ਹੈ।
ਉਨ੍ਹਾਂ ਦੱਸਿਆ ਕਿ ਇਹ ਚਾਰ ਦਿਨ ਦਾ ਕੋਰਸ ਹੈ ਅਤੇ ਅੱਠ ਕੈਪਸੂਲ ਇਸ ਵਿਚ ਤੁਹਾਨੂੰ ਲਗਪਗ 320 ਰੁਪਏ ਵਿੱਚ ਮਿਲ ਜਾਣਗੇ ਅਤੇ ਇਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ ਕੋਈ ਵੀ ਇਸ ਨੂੰ ਲੈ ਸਕਦਾ ਹੈ ਉਨ੍ਹਾਂ ਕਿਹਾ ਕਿ ਕੀਮਤ ਇਸ ਕਰਕੇ ਘੱਟ ਰੱਖੀ ਗਈ ਹੈ ਤਾਂ ਜੋ ਕੋਈ ਵੀ ਆਮ ਖੇਤੀ ਇਸ ਨੂੰ ਖਰੀਦ ਸਕੇ। ਉਨ੍ਹਾਂ ਅੱਗੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਉਨ੍ਹਾਂ ਵੇਖਿਆ ਕਿ ਕਾਫ਼ੀ ਦਵਾਈਆਂ ਨੂੰ ਲੈ ਕੇ ਲੁੱਟ ਖਸੁੱਟ ਵੀ ਹੋਈ ਜ਼ੀਕਾ ਵਾਇਰਸ ਲਈ ਜੋ ਵੈਕਸੀਨ ਰੇਮਡੇਸੀਵਰ ਵਰਤੀ ਜਾਂਦੀ ਸੀ ਉਹ ਵੀ ਕੋਰੋਨਾ ਵਾਇਰਸ ਦੇ ਦੌਰਾਨ ਕਾਫੀ ਕਾਰਗਰ ਸਾਬਿਤ ਹੋਈ ਅਤੇ ਉਸ ਦਾ ਇੰਜੈਕਸ਼ਨ ਬਲੈਕ ਹੋ ਰਿਹਾ ਸੀ ਉਨ੍ਹਾਂ ਕਿਹਾ ਕਿ ਇਹ ਦਵਾਈ ਵੀ ਉਸ ਦੇ ਤਰੀਕੇ ਨਾਲ ਬਣੀ ਹੈ ਜਿਸ ਕਰਕੇ ਹੀ ਕੋਰੋਨਾ ਮਰੀਜ਼ਾਂ ਲਈ ਕਾਫ਼ੀ ਲਾਹੇਵੰਦ ਸਾਬਿਤ ਹੋ ਸਕਦੀ ਹੈ।
ਕੌਣ ਹਨ ਡਾ. ਬੀਐਸ ਔਲਖ: ਦੱਸ ਦਈਏ ਕਿ ਡਾ ਬੀਐੱਸ ਔਲਖ ਸੀ ਐੱਮ ਸੀ ਐੱਚ ਦੇ ਵਿਚ ਲੈਕਚਰਾਰ ਰਹਿ ਚੁੱਕੇ ਹਨ ਅਤੇ ਗਰੈਗਰ ਮੈਂਡਲ ਇੰਸਟੀਚਿਊਟ ਆਫ ਰਿਸਰਚ ਇਨ ਜੈਨੇਟਿਕਸ ਦੇ ਡਾਇਰੈਕਟਰ ਵੀ ਨੇ..ਉਨ੍ਹਾਂ ਵੱਲੋਂ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਇਹ ਦਾਅਵਾ ਕੀਤਾ ਹੈ ਕਿ ਉਹ ਅਕਸਰ ਹੀ ਦਵਾਈਆਂ ਦੀ ਖੋਜ ਕਰਦੇ ਰਹਿੰਦੇ ਨੇ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਦੱਖਣ ਅਫ਼ਰੀਕਾ ਅਤੇ ਕਨੇਡਾ ਵਰਗੇ ਦਿਸ਼ਾ ਵੱਲੋਂ ਦਵਾਈ ਦੀ ਖੋਜ ਲਈ ਮਨਜ਼ੂਰੀ ਵੀ ਦਿੱਤੀ ਗਈ ਹੈ।
ਇਹ ਵੀ ਪੜੋ: ਬੱਗਾ ਮਾਮਲੇ ’ਚ ਵੇਰਕਾ ਨੇ ਘੇਰੀ ਮਾਨ ਸਰਕਾਰ, 'ਰਾਜਨੀਤੀ ਨਫ਼ਰਤ ਨਾਲ ਨਹੀਂ ਮੁਹੱਬਤ ਨਾਲ ਚੱਲਦੀ'