ETV Bharat / city

ਲੁਧਿਆਣਾ ਪੁਲਿਸ ਹੁਣ ਲੋਕਾਂ ਦੇ ਘਰਾਂ 'ਤੇ ਲੱਗੇ ਕੈਮਰਿਆਂ ਦੀ ਵਰਤੋਂ ਨਾਲ 24 ਘੰਟੇ ਸ਼ਹਿਰ 'ਤੇ ਰੱਖੇਗੀ ਨਜ਼ਰ - ਪੁਲਿਸ

ਲੁਧਿਆਣਾ ਪੁਲਿਸ ਨੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਦੇ ਲਈ ਇੱਕ ਅਨੌਖੀ ਪਹਿਲਕਦੀ ਕੀਤੀ ਹੈ। ਸ਼ਹਿਰ ਦੀ ਪੁਲਿਸ ਹੁਣ ਲੋਕਾਂ ਦੇ ਘਰਾਂ 'ਚ ਲੱਗੇ ਕੈਮਰਿਆਂ ਦਾ ਵੀ ਐਕਸੈੱਸ ਹਾਸਿਲ ਕਰ ਰਹੀ ਹੈ ਜਿਸ ਨਾਲ ਪੁਲਿਸ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ 24 ਘੰਟੇ ਨਜ਼ਰ ਰੱਖ ਸਕੇਗੀ।

ਤਸਵੀਰ
ਤਸਵੀਰ
author img

By

Published : Dec 18, 2020, 4:56 PM IST

ਲੁਧਿਆਣਾ: ਸ਼ਹਿਰ ਦੀ ਪੁਲਿਸ ਨੇ ਇੱਕ ਅਨੋਖੀ ਪਹਿਲ ਕਰਦਿਆਂ ਡਵੀਜਨ ਨੰਬਰ-1 ਦੇ ਤਹਿਤ ਏਡੀਸੀਪੀ ਦੀਪਕ ਪਾਰਿਕ ਦੀ ਅਗਵਾਈ ਹੇਠ ਲੋਕਾਂ ਦੇ ਘਰਾਂ 'ਚ ਲੱਗੇ ਕੈਮਰਿਆਂ ਦਾ ਵੀ ਐਕਸੈੱਸ ਹਾਸਿਲ ਕੀਤਾ ਹੈ। ਜਿਸ ਨਾਲ ਘੱਟ ਖਰਚੇ 'ਤੇ ਪੁਲਿਸ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਨਜ਼ਰ ਰੱਖ ਸਕੇਗੀ, ਪੁਲਿਸ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਕੈਮਰੇ ਲਗਵਾਉਣ ਤੇ ਜੋ ਕੈਮਰੇ ਬਾਹਰ ਰੋਡ ਵੱਲ ਹਨ ਉਨ੍ਹਾਂ ਦਾ ਐਕਸੈੱਸ ਪੁਲਿਸ ਨੂੰ ਦਿੱਤੇ ਜਾਣ ਦੀ ਅਪੀਲ ਕੀਤੀ ਹੈ। ਜਿਸ ਨਾਲ ਪੁਲਿਸ 24 ਘੰਟੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਤੇ ਵੀ ਨਜ਼ਰ ਰੱਖ ਸਕੇਗੀ।

ਵੇਖੋ ਵਿਡੀਉ

ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਏਡੀਸੀਪੀ-1 ਦੀਪਕ ਪਾਰੀਕ ਨੇ ਦੱਸਿਆ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦੀ ਇਹ ਸੋਚ ਸੀ ਕਿ ਲੋਕਾਂ ਵੱਲੋਂ ਆਪਣੇ ਘਰਾਂ ਦੇ ਲਗਵਾਏ ਗਏ ਕੈਮਰਿਆਂ ਦਾ ਵੀ ਐਕਸੈੱਸ ਪੁਲਿਸ ਨੂੰ ਦੇਵੇ ਜਿਸ ਤਹਿਤ ਉਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਫਿਲਹਾਲ ਲੋਕਾਂ ਦੇ ਘਰਾਂ 'ਚ ਕੈਮਰੇ ਘੱਟ ਹਨ ਇਸ ਕਰ ਕੇ ਉਹ ਵੱਧ ਤੋਂ ਵੱਧ ਲੋਕਾਂ ਨੂੰ ਕੈਮਰੇ ਲਗਵਾਉਣ ਲਈ ਵੀ ਅਪੀਲ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਇਸ ਮਾਧਿਅਮ ਨਾਲ ਲੋਕ ਆਪਣੇ ਘਰ ਦਾ ਇੱਕ ਕੈਮਰਾ ਜੋ ਸੜਕ ਵੱਲ ਹੈ ਉਸ ਦਾ ਐਕਸੈੱਸ ਪੁਲਿਸ ਨੂੰ ਦੇਣਗੇ ਜਿਸ ਨਾਲ ਪੁਲਿਸ ਐਪ ਦੇ ਰਾਹੀਂ ਉਸ ਇਲਾਕੇ 'ਤੇ ਨਜ਼ਰ ਰੱਖ ਸਕੇਗੀ।

ਉਨ੍ਹਾਂ ਕਿਹਾ ਕਿ ਇਸ ਨਾਲ ਸਮਾਜ ਵਿਰੋਧੀ ਅਨਸਰ ਵੀ ਸਤਰਕ ਰਹਿਣਗੇ ਅਤੇ ਜ਼ੁਰਮ ਦੀਆਂ ਵਾਰਦਾਤਾਂ ਘਟਣਗੀਆਂ ਤੇ ਬਹੁਤ ਹੀ ਘੱਟ ਖਰਚੇ 'ਚ ਪੁਲਿਸ ਇਸਦਾ ਫਾਇਦਾ ਚੁੱਕ ਸਕੇਗੀ ।

ETV Bharat Logo

Copyright © 2024 Ushodaya Enterprises Pvt. Ltd., All Rights Reserved.