ਲੁਧਿਆਣਾ : ਨਗਰ ਨਿਗਮ ਵੱਲੋਂ ਕਾਰਵਾਈ ਕਰਦੇ ਹੋਏ ਸ਼ਹਿਰ ਦੀਆਂ ਕਈ ਦੁਕਾਨਾਂ ਬੰਦ ਕਰਵਾ ਦਿੱਤਿਆਂ ਗਈਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਨੇ ਇਹ ਕਾਰਵਾਈ ਬਿਨ੍ਹਾਂ ਕੋਈ ਨੋਟਿਸ ਦਿੱਤੇ ਕੀਤੀ ਹੈ।
ਸ਼ਹਿਰ ਦੇ ਵਾਰਡ ਨੰਬਰ 71 'ਚ ਵੀ ਨਗਰ ਨਿਗਮ ਵੱਲੋਂ ਕਈ ਦੁਕਾਨਾਂ ਸੀਲ ਕੀਤੀਆਂ ਗਈਆਂ ਹਨ। ਇਨ੍ਹਾਂ 'ਚ ਜ਼ਿਆਦਾਤਰ ਦੁਕਾਨਾਂ ਅਕਾਲੀ ਆਗੂਆਂ ਦੀਆਂ ਹਨ। ਨਗਰ ਨਿਗਮ ਦੀ ਕਾਰਵਾਈ ਕਾਰਨ ਇਲਾਕੇ ਦੇ ਅਕਾਲੀ ਦਲ ਪ੍ਰਧਾਨ ਕਮਲਜੀਤ ਮਠਾੜੂ ਨੂੰ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ ਜ਼ੇਰੇ ਇਲਾਜ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਬਾਰੇ ਉਨ੍ਹਾਂ ਦੇ ਪੁੱਤਰ ਸਤਿੰਦਰ ਸਿੰਘ ਨੇ ਵਾਰਡ ਕੌਂਸਲਰ ਅਤੇ ਨਗਰ ਨਿਗਮ ਉੱਤੇ ਰਾਜਨੀਤਕ ਰੰਜਿਸ਼ ਕਾਰਨ ਅਤੇ ਨਗਰ ਨਿਗਮ ਵੱਲੋਂ ਬਿਨ੍ਹਾਂ ਨੋਟਿਸ ਦਿੱਤੇ ਦੁਕਾਨਾਂ ਸੀਲ ਕਰਵਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਜੇਕਰ ਉਸ ਦੇ ਪਿਤਾ ਕੁੱਝ ਵੀ ਹੁੰਦਾ ਹੈ ਤਾਂ ਵਾਰਡ ਕੌਂਸਲਰ ਅਤੇ ਨਗਰ ਨਿਗਮ ਕਮਿਸ਼ਨਰ ਇਸ ਦੇ ਜ਼ਿੰਮੇਵਾਰ ਹੋਣਗੇ।
ਹੋਰ ਪੜ੍ਹੋ : 'ਸੁਣੋਂ ਮੋਦੀ ਜੀ, ਇਹ ਭਾਰਤ ਦਾ ਨੌਜਵਾਨ ਹੈ, ਇਹ ਦੱਬਦਾ ਨਹੀਂ'
ਦੂਜੇ ਪਾਸੇ ਜਦੋਂ ਇਲਾਕੇ ਦੇ ਕੌਂਸਲਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਨਗਰ ਨਿਗਮ ਅਤੇ ਦੁਕਾਨਦਾਰਾਂ ਦਾ ਆਪਸੀ ਮਸਲਾ ਹੈ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।