ETV Bharat / city

ਰੁੱਖ ਕਟਵਾਉਣ ਨੂੰ ਲੈ ਕੇ ਰਾਜਗੁਰੂ ਨਗਰ 'ਚ ਦੋ ਧਿਰਾਂ ਵਿਚਾਲੇ ਵਿਵਾਦ

ਲੁਧਿਆਣਾ ਦੇ ਰਾਜਗੁਰੂ ਨਗਰ ਵਿਕੇ ਸੜਕ ਕਿਨਾਰੇ ਲੱਗੇ ਰੁੱਖ ਕਟਵਾਉਣ ਨੂੰ ਲੈ ਕੇ ਵਿਵਾਦ ਹੋਣ ਦੀ ਖ਼ਬਰ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਬਿਨਾਂ ਪੁੱਛੇ ਇਹ ਰੁੱਖ ਕਟਵਾਏ ਗਏ ਹਨ। ਇਲਾਕੇ ਨੂੰ ਹਰ-ਭਰਾ ਰੱਖਣ ਲਈ ਇਲਾਕਾ ਵਾਸੀਆਂ ਨੇ ਮਿਹਨਤ ਨਾਲ ਇਹ ਰੁੱਖ ਲਾਏ ਸਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਰੁੱਖ ਕਟਵਾਉਣ ਨੂੰ ਲੈ ਕੇ ਵਿਵਾਦ
ਰੁੱਖ ਕਟਵਾਉਣ ਨੂੰ ਲੈ ਕੇ ਵਿਵਾਦ
author img

By

Published : Jul 20, 2020, 8:57 AM IST

ਲੁਧਿਆਣਾ: ਸ਼ਹਿਰ ਦਾ ਪੌਸ਼ ਇਲਾਕਾ ਮੰਨੇ ਜਾਣ ਵਾਲੇ ਰਾਜਗੁਰੂ ਨਗਰ 'ਚ ਬੀਤੀ ਸ਼ਾਮ ਵੱਡਾ ਵਿਵਾਦ ਹੋਣ ਦੀ ਖ਼ਬਰ ਹੈ। ਇਹ ਵਿਵਾਦ ਇੱਕ ਵਿਅਕਤੀ ਵੱਲੋਂ ਇਲਾਕੇ ਦੀ ਸੜਕ ਕਿਨਾਰੇ ਖੜ੍ਹੇ ਰੁੱਖਾਂ ਨੂੰ ਕਟਵਾਉਣ ਨੂੰ ਲੈ ਕੇ ਹੋਇਆ ਹੈ। ਵਿਵਾਦ ਵੱਧਣ 'ਤੇ ਪੁਲਿਸ ਮੌਕੇ 'ਤੇ ਪੁੱਜੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਰੁੱਖ ਕਟਵਾਉਣ ਨੂੰ ਲੈ ਕੇ ਵਿਵਾਦ

ਜਾਣਕਾਰੀ ਮੁਤਾਬਕ ਰਾਜਗੁਰੂ ਨਗਰ ਵਿੱਚ ਵਿਵਾਦ ਉਦੋਂ ਸ਼ੁਰੂ ਹੋਇਆ, ਜਦੋਂ ਇਥੇ ਇੱਕ ਕੋਠੀ ਦੇ ਮਾਲਕ ਨੇ ਗਲੀ 'ਚ ਸੜਕ ਕਿਨਾਰੇ ਲੱਗੇ ਰੁੱਖਾਂ ਨੂੰ ਕਟਵਾ ਦਿੱਤਾ। ਇਸ ਦੌਰਾਨ ਬਿਜਲੀ ਦੀ ਹਾਈ ਵੋਲਟੇਜ ਤਾਰਾਂ ਵੀ ਹੇਠਾਂ ਡਿੱਗ ਗਈਆਂ। ਇਸ ਦੌਰਾਨ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਕਾਲੋਨੀ ਦੇ ਹੋਰਨਾਂ ਲੋਕਾਂ ਨੇ ਰੁੱਖ ਕੱਟੇ ਜਾਣ ਦਾ ਵਿਰੋਧ ਕੀਤਾ ਅਤੇ ਮੌਕੇ ਤੇ ਬਿਜਲੀ ਵਿਭਾਗ ਦੀ ਟੀਮ ਵੀ ਪਹੁੰਚ ਗਈ। ਇਲਾਕੇ ਦੀ ਲਾਈਟ ਗੁੱਲ ਹੋ ਗਈ, ਕਾਲੋਨੀ ਵਾਸੀਆਂ ਨੇ ਜਦੋਂ ਇਸ ਪੂਰੇ ਮਾਮਲੇ ਦੀ ਵੀਡੀਓ ਬਣਾਈ ਤਾਂ ਦਰੱਖ਼ਤ ਕਟਵਾਉਣ ਵਾਲਿਆਂ ਵੱਲੋਂ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਰੁੱਖ ਕਟਵਾਉਣ ਵਾਲੇ ਧਿਰ ਦੇ ਲੋਕਾਂ ਨੇ ਹੱਥਾਪਾਈ ਵੀ ਕੀਤੀ ਗਈ। ਵਿਵਾਦ ਵੱਧ ਜਾਣ 'ਤੇ ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਇਸ ਮਾਮਲੇ ਬਾਰੇ ਦੱਸਦੇ ਹੋਏ ਕਾਲੋਨੀ ਦੇ ਪ੍ਰਧਾਨ ਮਧੂਸੂਦਨ ਜੁਲਕਾ ਨੇ ਦੱਸਿਆ ਇੱਕ ਪਾਸੇ ਤਾਂ ਸਰਕਾਰਾਂ ਇਲਾਕਿਆਂ 'ਚ ਰੁੱਖ ਲਵਾ ਰਹੀਆਂ ਹਨ। ਉਥੇ ਦੂਜੇ ਪਾਸੇ ਗੈਰ-ਕਾਨੂੰਨੀ ਢੰਗ ਨਾਲ ਕੁੱਝ ਲੋਕ ਇਨ੍ਹਾਂ ਰੁੱਖਾਂ ਨੂੰ ਆਪਣੇ ਨਿੱਜੀ ਫਾਇਦੇ ਲਈ ਕਟਵਾ ਰਹੇ ਹਨ। ਉਨ੍ਹਾਂ ਆਖਿਆ ਕਿ ਇੱਕ ਕੋਠੀ ਮਾਲਿਕ ਵੱਲੋਂ ਉਨ੍ਹਾਂ ਦੀ ਗਲੀ 'ਚ ਰੁੱਖ ਕਟਵਾ ਦਿੱਤੇ ਅਤੇ ਉਹ ਇਸ ਨੂੰ ਚੁੱਪ ਚੁਪੀਤੇ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਆਖਿਆ ਕਿ ਜਦ ਇਹ ਪਬਲਿਕ ਪ੍ਰਾਪਰਟੀ ਹੈ ਅਤੇ ਇਸ ਉੱਤੇ ਇਲਾਕੇ ਦੇ ਹਰ ਵਿਅਕਤੀ ਦਾ ਬਰਾਬਰ ਹੱਕ ਹੈ।

ਉਨ੍ਹਾਂ ਕਿਹਾ ਕਿ ਕੁੱਝ ਸਾਲ ਪਹਿਲਾਂ ਇਲਾਕਾ ਵਾਸੀਆਂ ਨੇ ਇਲਾਕੇ ਨੂੰ ਹਰਾ-ਭਰਾ ਰੱਖਣ ਲਈ ਮਿਹਨਤ ਨਾਲ ਰੁੱਖ ਲਾਏ ਸਨ। ਉਨ੍ਹਾਂ ਦੱਸਿਆ ਰੁੱਖ ਕਟਣ ਨਾਲ ਬਿਜਲੀ ਦੀ ਹਾਈ ਵੋਲਟੇਜ਼ ਤਾਰਾਂ ਟੁੱਟ ਕੇ ਹੇਠਾਂ ਡਿੱਗ ਗਈਆਂ ਤੇ ਇਲਾਕੇ 'ਚ ਬਿਜਲੀ ਸਪਲਾਈ ਪ੍ਰਭਾਵਤ ਹੋਈ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਹਾਈ ਵੋਲਟੇਜ਼ ਤਾਰਾਂ ਕਾਰਨ ਕਿਸੇ ਤਰ੍ਹਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ, ਪਰ ਇਸ ਤੋਂ ਬਚਾਅ ਰਿਹਾ। ਉਨ੍ਹਾਂ ਰੁੱਖ ਕਟਵਾਉਣ ਵਾਲਿਆਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਵਿਵਾਦ ਸੁਲਝਾਉਣ ਲਈ ਮੌਕੇ 'ਤੇ ਥਾਣਾ ਸਰਾਭਾ ਨਗਰ ਦੀ ਪੁਲਿਸ ਪੁੱਜੀ। ਏਐਸਆਈ ਨੇ ਦੱਸਿਆ ਕਿ ਰਾਜਗੁਰੂ ਨਗਰ ਪਿੰਕ ਫਲੈਟਾਂ ਵਿੱਚ ਰੁੱਖ ਵੱਢਣ ਨੂੰ ਲੈ ਕੇ ਵਿਵਾਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੋਹਾਂ ਧਿਰਾਂ ਦੇ ਬਿਆਨ ਲੈ ਲਏ ਸਨ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜਿਸ ਦੀ ਗ਼ਲਤੀ ਪਾਈ ਗਈ, ਉਸ ਦੇ ਵਿਰੁੱਧ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.