ETV Bharat / city

ਦੁਬਈ ਦੀ ਕਰਾਟੇ ਚੈਪੀਅਨਸ਼ਿਪ ’ਚ ਲੁਧਿਆਣਾ ਦੇ ਬੱਚਿਆ ਨੇ ਕੀਤਾ ਨਾਂ ਰੋਸ਼ਨ

ਲੁਧਿਆਣਾ ਦੇ 11 ਬੱਚਿਆ ਨੇ ਦੁਬਈ ਚ ਹੋਈ ਕਰਾਟੇ ਚੈਪੀਅਨਸ਼ਿਪ ਚ ਹਿੱਸਾ ਲਿਆ। ਇਨ੍ਹਾਂ ਵਿਦਿਆਰਥੀਆਂ ਚੋਂ ਤਿੰਨ ਵਿਦਿਆਰਥੀ ਅਸ਼ੌਕ ਅਕੈਡਮੀ ਦੇ ਵਿਦਿਆਰਥੀ ਵੀ ਸਨ ਜਿਨ੍ਹਾਂ ਨੇ ਗੋਲਡ ਅਤੇ ਸਿਲਵਰ ਮੈਡਲ ਜਿੱਤ ਪੰਜਾਬ ਅਤੇ ਲੁਧਿਆਣਾ ਦਾ ਨਾਂ ਰੋਸ਼ਨ ਕੀਤਾ।

author img

By

Published : Jul 1, 2022, 5:59 PM IST

ਦੁਬਈ ਦੀ ਕਰਾਟੇ ਚੈਪੀਅਨਸ਼ਿਪ ਚ ਛਾਏ ਲੁਧਿਆਣਾ ਦੇ ਬੱਚੇ

ਲੁਧਿਆਣਾ: ਦੁਬਈ ਅੰਦਰ ਹੋਈਆਂ ਕਰਾਟੇ ਚੈਪੀਅਨਸ਼ਿਪ ’ਚ ਲੁਧਿਆਣਾ ਦੇ 11 ਬੱਚਿਆ ਨੇ ਹਿੱਸਾ ਲਿਆ, ਜਿਸ ’ਚ ਉਨ੍ਹਾਂ ਨੇ ਦੋ ਸਿਲਵਰ ਅਤੇ ਇੱਕ ਗੋਲਡ ਮੈਡਲ ਜਿੱਤ ਕੇ ਲੁਧਿਆਣਾ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ। ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਦੇ 11 ਵਿਦਿਆਰਥੀਆਂ ਨੇ ਹਿੱਸਾ ਲਿਆ ਜਿਨ੍ਹਾਂ ਚੋਂ 1 ਵਿਦਿਆਰਥੀ ਗੋਲਡ ਮੈਡਲ, 3 ਸਿਲਵਰ ਮੈਡਲ ਅਤੇ 7 ਵਿਦਿਆਰਥੀਆਂ ਨੇ ਬ੍ਰਾਨਜ਼ ਮੈਡਲ ਜਿੱਤ ਕੇ ਆਏ ਹਨ।

ਦੱਸ ਦਈਏ ਕਿ ਲੁਧਿਆਣਾ ਦੀ ਅਸ਼ੋਕ ਅਕੈਡਮੀ ਚ ਕਰਾਟੇ ਸਿੱਖਣ ਵਾਲੇ ਵਿਦਿਆਰਥੀ ਨਾ ਸਿਰਫ਼ ਏਅਰ ਸੈਲਫ ਡਿਫੈਂਸ ਦੀ ਸਿਖਲਾਈ ਲੈ ਰਹੇ ਹਨ ਸਗੋਂ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਚ ਹਿੱਸਾ ਲੈ ਕੇ ਦੇਸ਼ ਲਈ ਮੈਡਲ ਵੀ ਲਿਆ ਰਹੇ ਹਨ। ਦੁਬਈ ਅੰਦਰ ਹੋਈ ਕਰਾਟੇ ਚੈਪੀਅਨਸ਼ਿਪ ’ਚ 11 ਵਿਦਿਆਰਥੀਆਂ ਚੋਂ 3 ਵਿਦਿਆਰਥੀ ਅਸ਼ੋਕ ਅਕੈਡਮੀ ਦੇ ਹਨ ਜਿਨ੍ਹਾਂ ਚੋਂ ਇਕ ਬੱਚਾ ਗੋਲਡ ਮੈਡਲ ਤੇ 2 ਬੱਚੇ ਸਿਲਵਰ ਮੈਡਲ ਜਿੱਤ ਕੇ ਆਏ ਹਨ।

ਅਕੈਡਮੀ ਦੇ ਮੁੱਖ ਪ੍ਰਬੰਧਕ ਅਸ਼ੋਕ ਚੌਹਾਨ ਨੇ ਦੱਸਿਆ ਕਿ ਕਰਾਟੇ ਸਾਡੀ ਫਿੱਟਨੈੱਸ ਲਈ ਬੇਹੱਦ ਜਰੂਰੀ ਹੈ। ਹੁਣ ਤੱਕ ਉਹ ਹਜ਼ਾਰਾਂ ਬੱਚਿਆਂ ਨੂੰ ਸਿਖਲਾਈ ਦੇ ਚੁੱਕੇ ਹਨ ਅਤੇ ਉਨ੍ਹਾਂ ਕੋਲ ਸਿੱਖ ਕੇ ਕਈ ਵਿਦਿਆਰਥੀ ਕੌਮਾਂਤਰੀ ਪੱਧਰ ’ਤੇ ਕਰਾਟਿਆਂ ਚ ਮੈਡਲ ਜਿੱਤ ਚੁੱਕੇ ਹਨ। ਉਹ ਹਰ ਵਰਗ ਦੇ ਲੜਕੇ ਤੇ ਲੜਕੀਆਂ ਨੂੰ ਕਰਾਟੇ ਸਿਖਾਉਂਦਾ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਕਰਾਟਿਆਂ ਦਾ ਬਚਪਨ ਤੋਂ ਸ਼ੌਕ ਸੀ ਅਤੇ ਉਹਨਾਂ ਨੇ ਸੈਲਫ ਡਿਫੈਂਸ ਲਈ ਇਸ ਨੂੰ ਸਿਖਣਾ ਸ਼ੁਰੂ ਕੀਤਾ ਸੀ ਬਾਅਦ ’ਚ ਇਸ ਨੂੰ ਫਿਰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ। ਇਸ ਤੋਂ ਬਾਅਦ ਉਨ੍ਹਾਂ ਇਸ ਨੂੰ ਪ੍ਰੋਫੈਸ਼ਨਲ ਢੰਗ ਦੇ ਨਾਲ ਬੱਚਿਆਂ ਨੂੰ ਸਿਖਾਉਣਾ ਸ਼ੁਰੂ ਕੀਤਾ ਤਾਂ ਇਸ ਦਾ ਚੰਗਾ ਰਿਸਪਾਂਸ ਮਿਲਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜਕੇ ਨਹੀਂ ਵੇਖਿਆ ਅਤੇ ਅੱਜ ਉਨ੍ਹਾਂ ਦੀ ਅਕੈਡਮੀ ਦੇ ਵਿਚ ਦਰਜਨਾਂ ਬੱਚੇ ਕਰਾਟੇ ਸਿੱਖ ਕੇ ਕੌਮਾਂਤਰੀ ਪੱਧਰ ਤੇ ਮੈਡਲ ਹਾਸਲ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਹੁਣ ਦੇਸ਼ ਦੇ ਵਿਚ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਹੋਣ ਜਾ ਰਹੀ ਹੈ ਜਿਸ ਵਿਚ ਭਾਗ ਲੈਣ ਲਈ ਉਹ ਬੱਚਿਆਂ ਨੂੰ ਤਿਆਰ ਕਰ ਰਹੇ ਹਨ। ਅਸ਼ੋਕ ਚੌਹਾਨ ਨੇ ਇਹ ਵੀ ਦੱਸਿਆ ਕਿ ਮਹਿਲਾਵਾਂ ਲਈ ਕਰਾਟੇ ਸਿਖਣਾ ਬੇਹੱਦ ਜ਼ਰੂਰੀ ਹੈ ਉਨ੍ਹਾਂ ਕਿਹਾ ਹੁਣ ਸਰਕਾਰਾਂ ਵੀ ਕਰਾਟਿਆਂ ਨੂੰ ਪ੍ਰਮੋਟ ਕਰਨ ਲੱਗੀ ਹੈ। ਮਹਿਲਾਵਾਂ ਲਈ ਵੀ ਕਰਾਟੇ ਸਿਖਣਾ ਸੈਲਫ ਡਿਫੈਂਸ ਲਈ ਬੇਹੱਦ ਜ਼ਰੂਰੀ ਹੈ।

ਉੱਥੇ ਹੀ ਦੁਬਈ ਦੇ ਵਿੱਚ ਹੋਏ ਕੌਮਾਂਤਰੀ ਮੁਕਾਬਲਿਆਂ ਵਿਚ ਮੈਡਲ ਜਿੱਤ ਕੇ ਆਏ ਵਿਦਿਆਰਥੀਆਂ ਨੇ ਵੀ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਅਸ਼ੋਕ ਸਰ ਉਨ੍ਹਾਂ ਨੂੰ ਬਹੁਤ ਸੌਖੇ ਢੰਗ ਨਾਲ ਸਖਤ ਮਿਹਨਤ ਕਰਵਾ ਕੇ ਮੁਕਾਬਲਿਆਂ ਦੇ ਵਿਚ ਮੈਡਲ ਜਿਤਵਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਕਰਾਟੇ ਸਿੱਖਣ ਦੇ ਵਿੱਚ ਹੁਣ ਕਾਫੀ ਦਿਲਚਸਪੀ ਲੈ ਰਹੇ ਹਨ ਅਤੇ ਆਪਣੇ ਆਪ ਨੂੰ ਮਜ਼ਬੂਤ ਰੱਖਣ ਲਈ ਇੱਕ ਚੰਗੀ ਡਾਈਟ ਦੀ ਵਰਤੋਂ ਵੀ ਕਰ ਰਹੇ ਹਨ।

ਇਹ ਵੀ ਪੜੋ: ਪੁਲਿਸ ਨੂੰ ਹਾਸਿਲ ਹੋਈ ਵੱਡੀ ਸਫਲਤਾ: 16 ਕਿਲੋ ਹੈਰੋਇਨ ਸਣੇ 4 ਨਸ਼ਾ ਤਸਕਰ ਕਾਬੂ

ETV Bharat Logo

Copyright © 2024 Ushodaya Enterprises Pvt. Ltd., All Rights Reserved.