ਚੰਡੀਗੜ੍ਹ: Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਲੁਧਿਆਣਾ ਕੇਂਦਰੀ (Ludhiana Central Assembly Constituency) ਸੀਟ ਤੋਂ ਕਾਂਗਰਸ (Congress) ਦੇ ਸੁਰਿੰਦਰ ਡਾਵਰ ਨੇ ਜਿੱਤ ਹਾਸਲ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...
ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਲਈ ਨਾਮਜਦਗੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਲੁਧਿਆਣਾ ਕੇਂਦਰੀ ਸੀਟ (Ludhiana Central Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।
ਲੁਧਿਆਣਾ ਕੇਂਦਰੀ (Ludhiana Central Assembly Constituency)
ਜੇਕਰ ਆਤਮ ਲੁਧਿਆਣਾ ਕੇਂਦਰੀ (Ludhiana Central Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ (Congress) ਦੇ ਸੁਰਿੰਦਰ ਡਾਵਰ ਵਿਧਾਇਕ ਹਨ। ਸੁਰਿੰਦਰ ਡਾਵਰ (Surinder Dawar) ਨੇ ਜਿੱਤ ਹਾਸਲ ਕੀਤੀ ਸੀ। ਸੁਰਿੰਦਰ ਡਾਵਰ 2017 ਵਿੱਚ ਇਥੋਂ ਦੂਜੀ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਲੁਧਿਆਣਾ ਕੇਂਦਰੀ ਤੋਂ ਦੂਜੀ ਵਾਰ ਚੋਣ ਲੜੀ ਸੀ ਤੇ ਭਾਜਪਾ (BJP) ਦੇ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ (Gurdev Sharma Debi) ਨੂੰ ਮਾਤ ਦਿੱਤੀ ਸੀ।
ਲੋਕ ਇੰਸਾਫ ਪਾਰਟੀ (LIP) ਦੇ ਉਮੀਦਵਾਰ ਵਿਪਿਨ ਸੂਦ ਕਾਕਾ (Vipin Sood Kaka) ਤੀਜੇ ਸਥਾਨ ’ਤੇ ਰਹੇ ਸੀ। ਇਸ ਵਾਰ ਕਾਂਗਰਸ ਨੇ ਉਮੀਦਵਾਰ ਨੇ ਤੀਜੀ ਵਾਰ ਸੁਰਿੰਦਰ ਡਾਵਰ ਨੂੰ ਉਮੀਦਵਾਰ ਐਲਾਨਿਆ ਹੈ ਤੇ ਭਾਜਪਾ ਨੇ ਵੀ ਗੁਰਦੇਵ ਸ਼ਰਮਾ ਦੇਬੀ ਨੂੰ ਟਿਕਟ ਦਿੱਤੀ ਹੈ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਿਤਪਾਲ ਸਿੰਘ ਪਾਲੀ ਨੂੰ ਉਮੀਦਵਾਰ ਬਣਾਇਆ ਹੈ ਤੇ ਲੋਕ ਇੰਸਾਫ ਪਾਰਟੀ ਵੱਲੋਂ ਅਜੇ ਉਮੀਦਵਾਰ ਦਾ ਐਲਾਨ ਕਰਨਾ ਬਾਕੀ ਹੈ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਲੁਧਿਆਣਾ ਕੇਂਦਰੀ ਸੀਟ (Ludhiana णालूीोत Constituency) ’ਤੇ 69.05 ਫੀਸਦ ਵੋਟਿੰਗ ਹੋਈ ਸੀ ਤੇ ਇਸ ਦੌਰਾਨ ਕਾਂਗਰਸ ਦੇ ਸੁਰਿੰਦਰ ਡਾਵਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਭਾਜਪਾ ਦੇ ਗੁਰਦੇਵ ਸ਼ਰਮਾ ਦੇਬੀ ਨੂੰ ਮਾਤ ਦਿੱਤੀ ਸੀ, ਜਦੋਂਕਿ ਲੋਕ ਇੰਸਾਫ ਪਾਰਟੀ ਦੇ ਵਿਪਿਨ ਸੂਦ ਕਾਕਾ ਤੀਜੇ ਸਥਾਨ ’ਤੇ ਰਹੇ ਸੀ।
ਇਸ ਦੌਰਾਨ ਕਾਂਗਰਸ (Congress) ਦੇ ਉਮੀਦਵਾਰ ਸੁਰਿੰਦਰ ਡਾਵਰ ਨੂੰ 47871 ਵੋਟਾਂ ਮਿਲੀਆਂ ਸੀ, ਜਦੋਂਕਿ ਭਾਜਪਾ (BJP) ਦੇ ਗੁਰਦੇਵ ਸ਼ਰਮਾ ਦੇਬੀ ਨੂੰ 27391 ਵੋਟਾਂ ਪ੍ਰਾਪਤ ਹੋਈਆਂ ਸੀ ਤੇ ਲੋਕ ਇੰਸਾਫ ਪਾਰਟੀ (LIP) ਦੇ ਉਮੀਦਵਾਰ ਵਿਪਿਨ ਸੂਦ ਕਾਕਾ ਨੂੰ 25001 ਵੋਟਾਂ ਹਾਸਲ ਹੋਈਆਂ ਸੀ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ ਨੂੰ 46.96 ਫੀਸਦੀ ਵੋਟ ਸ਼ੇਅਰ ਮਿਲਿਆ ਸੀ, ਜਦੋਂਕਿ ਭਾਜਪਾ ਦੇ ਹਿੱਸੇ 26.87 ਫੀਸਦੀ ਵੋਟ ਸ਼ੇਅਰ ਆਇਆ ਸੀ ਤੇ ਲੋਕ ਇੰਸਾਫ ਪਾਰਟੀ ਨੇ 24.52 ਫੀਸਦੀ ਵੋਟ ਸ਼ੇਅਰ ਹਾਸਲ ਕੀਤਾ ਸੀ।
2012 ਵਿਧਾਨ ਸਭਾ ਦੇ ਚੋਣ ਨਤੀਜੇ
ਲੁਧਿਆਣਾ ਕੇਂਦਰੀ (Ludhiana Central Assembly Constituency) ਸੀਟ ’ਤੇ 72.09 ਫੀਸਦੀ ਵੋਟਿੰਗ ਹੋਈ ਸੀ। ਇਸ ਸੀਟ ਤੋਂ ਕਾਂਗਰਸ ਦੇ ਸੁਰਿੰਦਰ ਡਾਵਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (SAD-BJP) ਦੇ ਉਮੀਦਵਾਰ ਸਤਪਾਲ ਗੋਸਾਈਂ ਨੂੰ ਮਾਤ ਦਿੱਤੀ ਸੀ ਤੇ ਆਜਾਦ ਉਮੀਦਵਾਰ ਤੀਜੇ ਸਥਾਨ ’ਤੇ ਰਿਹਾ ਸੀ।
ਇਸ ਦੌਰਾਨ ਕਾਂਗਰਸ ਦੇ ਸੁਰਿੰਦਰ ਡਾਵਰ ਨੂੰ 47737 ਵੋਟਾਂ ਪਈਆਂ ਸੀ, ਜਦੋਂਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਤਪਾਲ ਗੋਸਾਈਂ ਨੂੰ 40541 ਵੋਟਾਂ ਮਿਲੀਆਂ ਸੀ ਤੇ ਆਜਾਦ ਉਮੀਦਵਾਰ ਨੂੰ 5732 ਵੋਟਾਂ ਮਿਲੀਆਂ ਸੀ।
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਲੁਧਿਆਣਾ ਕੇਂਦਰੀ ਸੀਟ (Ludhiana Central Assembly Constituency) 'ਤੇ 72.09 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਕਾਂਗਰਸ ਨੂੰ 49.08 ਫੀਸਦੀ, ਸ਼੍ਰੋਮਣੀ ਅਕਾਲੀ ਦਲ-ਭਾਜਪਾ ਨੂੰ 41.68 ਫੀਸਦੀ ਅਤੇ ਆਜਾਦ ਨੂੰ 5.89 ਫੀਸਦੀ ਵੋਟਾਂ ਮਿਲੀਆਂ ਸੀ।
ਲੁਧਿਆਣਾ ਕੇਂਦਰੀ ਸੀਟ (Ludhiana Central Assembly Constituency) ਦਾ ਸਿਆਸੀ ਸਮੀਕਰਨ
ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਇਸ ਸੀਟ ’ਤੇ ਕਾਂਗਰਸ ਅਤੇ ਭਾਜਪਾ ਦਾ ਫੇਰ ਸਿੱਧਾ ਮੁਕਾਬਲਾ ਹੋਣ ਦੇ ਆਸਾਰ ਹਨ। ਅਜੇ ਲੋਕ ਇੰਸਾਫ ਪਾਰਟੀ ਨੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਅਤੇ ਅਕਾਲੀ ਦਲ ਨੇ ਨਵਾਂ ਚਿਹਰਾ ਪ੍ਰਿਤਪਾਲ ਸਿੰਘ ਪਾਲੀ ਚੋਣ ਮੈਦਾਨ ਵਿੱਚ ਉਤਾਰਿਆ ਹੈ। ਸਾਰੇ ਉਮੀਦਵਾਰਾਂ ਦੇ ਐਲਾਨ ਦੇ ਨਾਲ ਇਸ ਸੀਟ ’ਤੇ ਚਾਰ ਕੋਣਾ ਮੁਕਾਬਲਾ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ:ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ ਦੂਜੀ ਸੂਚੀ ਜਾਰੀ