ਲੁਧਿਆਣਾ: ਭਲਕੇ ਦੇਸ਼ ਭਰ 'ਚ ਕਿਸਾਨ ਜੱਥੇਬੰਦੀਆਂ ਅਤੇ ਕਿਸਾਨੀ ਨਾਲ ਜੁੜੇ ਹੋਰਨਾਂ ਵਪਾਰੀਆਂ ਵੱਲੋਂ ਭਾਰਤ ਦਾ ਬੰਦ ਦਾ ਐਲਾਨ ਕੀਤਾ ਗਿਆ ਹੈ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਪਾਰਟੀ ਵੱਲੋਂ ਕਿਸਾਨ ਜੱਥੇਬੰਦੀਆਂ ਨੂੰ ਸਮਰਥਨ ਦਿੱਤੇ ਜਾਣ ਦੀ ਗੱਲ ਆਖੀ ਹੈ।
ਕਿਸਾਨ ਜੱਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਇਹ ਵਿਰੋਧ ਆਰਸੀਈਪੀ ਨਾਂਅ ਦੇ ਇੱਕ ਖ਼ੇਤਰੀ ਵਿਆਪਕ ਸਮਝੌਤੇ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਆਰਸੀਈਪੀ ਨਾਂਅ ਦਾ ਇਹ ਵਿਆਪਕ ਸਮਝੌਤਾ ਕਿਸਾਨਾਂ ਅਤੇ ਕਿਸਾਨੀ ਨਾਲ ਜੁੜੇ ਹੋਰਨਾਂ ਕਿੱਤਿਆਂ ਲਈ ਨੁਕਸਾਨਦਾਇਕ ਹੋਵੇਗਾ।
ਹੋਰ ਪੜ੍ਹੋ :ਠੰਡ 'ਚ ਬੇਸਹਾਰਾ ਲੋਕਾਂ ਲਈ ਸਹਾਰਾ ਬਣੀ ਨੇਕੀ ਦੀ ਦੀਵਾਰ
ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਿਮਰਜੀਤ ਬੈਂਸ ਨੇ ਕਿਹਾ ਕਿ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਲੋਕ ਇਨਸਾਫ ਪਾਰਟੀ ਵੱਲੋਂ ਭਲਕੇ ਭਾਰਤ ਬੰਦ ਦੇ ਸੱਦੇ 'ਚ ਉਹ ਕਿਸਾਨਾਂ ਦਾ ਸਮਰਥਨ ਕਰਨਗੇ। ਬੈਂਸ ਨੇ ਪਰਮਿੰਦਰ ਢੀਂਡਸਾ ਵੱਲੋਂ ਨਵਜੋਤ ਸਿੱਧੂ ਦੀ ਸ਼ਲਾਘਾ ਕਰਨ ਦੇ ਮਾਮਲੇ 'ਤੇ ਕਿਹਾ ਕਿ ਜੇਕਰ ਉਹ ਇਹ ਬਿਆਨ ਪਹਿਲਾਂ ਦੇ ਦਿੰਦੇ ਤਾਂ ਸ਼ਾਇਦ ਉਸ ਦੇ ਜ਼ਿਆਦਾ ਮਾਇਨੇ ਹੁੰਦੇ। ਬੈਂਸ ਨੇ ਬਿਜਲੀ ਦੇ ਲਗਾਤਾਰ ਵਧ ਰਹੇ ਰੇਟ ਨੂੰ ਲੈ ਕੇ ਸੂਬਾ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਬੀਤੀ ਅਕਾਲੀ ਸਰਕਾਰ ਅਤੇ ਮੌਜੂਦਾ ਕਾਂਗਰਸ ਸਰਕਾਰ ਲੋਕਾਂ ਦੀ ਲੁੱਟ ਖਸੁੱਟ ਕਰ ਰਹੀ ਹੈ।ਇਸ ਮੁੱਦੇ 'ਤੇ ਜਲਦ ਹੀ ਲੋਕ ਇਨਸਾਫ਼ ਪਾਰਟੀ ਕੋਈ ਵੱਡੇ ਪੱਧਰ 'ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਭਾਜਪਾ ਪਾਰਟੀ 'ਤੇ ਨਿਸ਼ਾਨਾ ਸਾਧਿਆ।