ETV Bharat / city

ਜਾਣੋ ਨਿੱਕੀ ਲੇਖਿਕਾ ਦੀ ਕਹਾਣੀ, ਜਿਸ ਦੀ ਅਮਰੀਕਾ 'ਚ ਛਪੀ ਕਿਤਾਬ - ਸੇਕੁਲਰਿਜ਼ਮ ਉੱਤੇ ਲਿਖੀ ਕਿਤਾਬ

ਮਹਿਜ਼ 16 ਸਾਲ ਦੀ ਉਮਰ 'ਚ ਆਪਣੇ ਲੇਖਨ ਨਾਲ ਦੇਸ਼ ਦੇ ਗੰਭੀਰ ਮੁੱਦਿਆਂ ਬਾਰੇ ਜਾਗਰੂਕ ਕਰਨਾ ਸ਼ਾਇਦ ਕੋਈ ਵਿਰਲਾ ਹੀ ਕਰ ਸਕਦਾ ਹੈ। ਖੰਨਾ ਸ਼ਹਿਰ ਦੀ 16 ਸਾਲਾ ਵਸਨੀਕ ਰਸ਼ਮਿਨ ਭਾਰਦਵਾਜ ਨੇ ਨਿੱਕੀ ਉਮਰੇ ਵੱਡਾ ਕਾਰਨਾਮਾ ਕਰ ਵਿਖਾਇਆ ਹੈ ਤੇ ਉਸ ਦੀ ਕਿਤਾਬ ਅਮਰੀਕਾ 'ਚ ਛੱਪੀ ਹੈ।

ਨਿੱਕੀ ਲੇਖਿਕਾ ਦੀ ਕਹਾਣੀ
ਨਿੱਕੀ ਲੇਖਿਕਾ ਦੀ ਕਹਾਣੀ
author img

By

Published : Aug 8, 2021, 6:39 PM IST

Updated : Aug 8, 2021, 10:33 PM IST

ਲੁਧਿਆਣਾ : ਕੋਰੋਨਾ ਕਾਲ ਦੇ ਦੌਰਾਨ ਜਿਥੇ ਹੋਰਨਾਂ ਬੱਚੇ ਮੋਬਾਈਲ ਤੇ ਹੋਰਨਾਂ ਗੈਜਟਸ ਨਾਲ ਘਰ 'ਤੇ ਆਪਣਾ ਸਮਾਂ ਵਤੀਤ ਕਰ ਰਹੇ ਸਨ, ਉਸੇ ਦੌਰਾਨ ਮਹਿਜ਼ 16 ਸਾਲ ਦੀ ਉਮਰ 'ਚ ਇੱਕ ਹੁਨਰਮੰਦ ਬੱਚੀ ਨੇ ਸੇਕੁਲਰਿਜ਼ਮ ਉੱਤੇ ਅੰਗਰੇਜ਼ੀ ਭਾਸ਼ਾ ਵਿੱਚ ਕਿਤਾਬ ਲਿਖ ਦਿੱਤੀ ਅਤੇ ਕਿਤਾਬ ਵੀ ਅਜਿਹੀ ਲਿਖੀ ਕਿ ਉਸ ਦੀ ਕਿਤਾਬ ਅਮਰੀਕਾ ਵਿੱਚ ਛਪੀ ਹੈ।

ਇਸ ਕਿਤਾਬ ਦੀ ਦੇ ਲੇਖਿਕਾ ਰਸ਼ਮਿਨ ਭਾਰਦਵਾਜ ਨੇ ਦੱਸਿਆ ਕਿ ਉਹ ਖੰਨਾ ਦੀ ਵਸਨੀਕ ਹੈ ਤੇ 12ਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਵੱਲੋਂ ਸੇਕੁਲਰਿਜ਼ਮ ਉੱਤੇ ਲਿਖੀ ਕਿਤਾਬ ਦਾ ਸਿਰਲੇਖ ਹੈ "ਦੀ ਕੈਲੇਜੀਨਿਅਸ ਲਾਈਟ" ਭਾਵ ( ਮੱਧਮ ਰੋਸ਼ਨੀ )। ਇਹ ਕਿਤਾਬ 90 ਪੰਨਿਆਂ ਦੀ ਹੈ ਤੇ ਇਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਲਿਖਿਆ ਗਿਆ ਹੈ।

ਨਿੱਕੀ ਲੇਖਿਕਾ ਦੀ ਕਹਾਣੀ

ਰਸ਼ਮਿਨ ਦੇ ਅਨੁਸਾਰ ਉਸ ਦੀ ਇਹ ਕਿਤਾਬ "ਦੀ ਕੈਲੇਜੀਨਿਅਸ ਲਾਈਟ" ਪੰਜ ਦੋਸਤਾਂ ਦੀ ਕਹਾਣੀ ਹੈ ਜਿਸ ਵਿੱਚ 3 ਲੜਕੀਆਂ ਹਨ ਅਤੇ 2 ਲੜਕੇ ਹਨ। ਜੋਕਿ ਅਲੱਗ ਅਲੱਗ ਧਰਮ ਨਾਲ ਸੰਬੰਧ ਰੱਖਦੇ ਹਨ, ਜਿਨ੍ਹਾਂ ਵਿਚੋਂ 2 ਦੋਸਤ ਹਿੰਦੂ, 2 ਮੁਸਲਮਾਨ ਅਤੇ 1 ਈਸਾਈ ਹੈ। ਇਹ ਦੋਸਤ ਮਿਲ ਕੇ ਧਰਮ ਦੇ ਨਾਮ ਉਤੇ ਹੋ ਰਹੀ ਰਾਜਨੀਤੀ ਦੇ ਖਿਲਾਫ਼ ਸੇਕੁਲਰਿਜਮ ਲਈ ਲੜਾਈ ਦੀ ਸ਼ੁਰੁਆਤ ਕਰਦੇ ਹਨ ।

ਇਸ ਕਿਤਾਬ ਨੂੰ ਛਾਪਣ ਵਾਲੇ ਅਮਰੀਕਾ ਤੋਂ ਮਿਸ਼ਿਗਨ ਦੇ ਪ੍ਰੋਫੈਸਰ ਤੂਫਾਨੀ ਪਬਲਿਸ਼ਰਸ ਹਨ ਜੋ ਕੀ ਭਾਰਤੀ ਮੂਲ ਦੇ ਹਨ। ਜਿੱਥੇ ਭਾਰਤ ਵਿੱਚ ਰਸ਼ਮਿਨ ਦੀ ਕਿਤਾਬ ਛਾਪਣ ਲਈ ਪਬਲਿਸ਼ਰਸ ਪੈਸੇ ਦੀ ਮੰਗ ਕਰ ਰਹੇ ਸਨ, ਉੱਥੇ ਹੀ ਅਮਰੀਕਾ ਦੇ ਪਬਲਿਸ਼ਰ ਨੇ ਇਸ ਕਿਤਾਬ ਨੂੰ ਛਾਪਣ ਲਈ ਕੋਈ ਵੀ ਖਰਚ ਨਹੀਂ ਲਿਆ। ਬਲਕਿ ਹੁਣ ਕਿਤਾਬ ਦੀ ਵਿਕਰੀ ਤੇ ਰਾਇਲਟੀ ਵੀ ਰਸ਼ਮਿਨ ਨੂੰ ਮਿਲੇਗੀ। ਇਸ ਕਿਤਾਬ ਦੀਆਂ ਫਿਲਹਾਲ ਘੱਟ ਕਾਪੀਆਂ ਛਾਪੀਆਂ ਗਈਆ ਹਨ ਅਤੇ ਇਹ ਕਿਤਾਬ ਕਈ ਆਨਲਾਈਨ ਪਲੇਟਫਾਰਮ ਉੱਤੇ ਉਪਲੱਬਧ ਹੈ। ਇਸ ਦੇ ਨਾਲ- ਨਾਲ ਹੀ ਕਿਤਾਬ ਦੇ ਕਾਪੀਰਾਈਟ ਵੀ ਸੁਰੱਖਿਅਤ ਕਰਵਾ ਲਏ ਗਏ ਹਨ।

ਰਸ਼ਮਿਨ ਭਾਰਦਵਾਜ ਨੇ ਦੱਸਿਆ ਕਿ ਉਸ ਨੇ ਇਹ ਕਿਤਾਬ ਦੇਸ਼ ਵਿੱਚ ਵੱਖ-ਵੱਖ ਵਰਗਾਂ ਦੇ ਰੋਸ ਪ੍ਰਦਰਸ਼ਨ, ਕਿਸਾਨ ਅੰਦੋਲਨ ਤੇ ਹੋਰਨਾਂ ਸਮੱਸਿਆਂ ਤੇ ਵੱਡੇ ਮੁੱਦਿਆਂ ਨੂੰ ਲੈ ਕੇ ਲਿਖੀ ਹੈ। ਆਗਮੀ ਸਮੇਂ 'ਚ ਉਹ ਇਸ ਕਿਤਾਬ ਨੂੰ ਭਾਰਤੀਆਂ ਲਈ ਹਿੰਦੀ ਅਤੇ ਪੰਜਾਬੀ ਭਾਸ਼ਾ ਵਿੱਚ ਟਰਾਂਸਲੇਟ ਕਰਨਾ ਚਾਹੁੰਦੀ ਹੈ।

ਦੱਸਣਯੋਗ ਹੈ ਕਿ ਰਸ਼ਮਿਨ ਭਾਰਦਵਾਜ ਜੋ ਕੀ ਜਨਮ ਤੋ ਹੀ ਇਕ ਹੱਥ ਤੋਂ ਦਿਵਿਆਂਗ ਹੈ, ਪਰ ਉਸ ਨੇ ਕਦੇ ਵੀ ਆਪਣੀ ਸਰੀਰਕ ਕਮੀ ਨੂੰ ਆਪਣੇ ਦਿਲ ਅਤੇ ਦਿਮਾਗ ਉੱਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਅੱਜ ਉਹ ਹੋਰਨਾਂ ਲੋਕਾਂ ਲਈ ਪ੍ਰੇਰਣਾ ਬਣ ਰਹੀ ਹੈ। ਅਮਰੀਕਾ ਵਿੱਚ ਕਿਤਾਬ ਛਪਣ ਤੋਂ ਬਾਅਦ ਰਸ਼ਮਿਨ ਨੂੰ ਕਈ ਉਚ ਲੇਖਕਾਂ ਵੱਲੋਂ ਭਰਵਾਂ ਹੁੰਗਾਰਾ ਤੇ ਵਧਾਈਆਂ ਮਿਲ ਰਹੀਆਂ ਹਨ।

ਇਹ ਵੀ ਪੜ੍ਹੋ : ਜਾਣੋ ਕਿਉਂ, ਇੱਕ ਬੱਚੇ ਦੀਆਂ ਦੋ ਮਾਵਾਂ ਵਿਚਾਲੇ ਹੋਇਆ ਝਗੜਾ

Last Updated : Aug 8, 2021, 10:33 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.