ਲੁਧਿਆਣਾ: ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਨਵੀਂ ਮੁਹਿੰਮ ਖੇਡਾਂ ਵਤਨ ਪੰਜਾਬ ਦੀਆਂ ਚਲਾਈ ਜਾ ਰਹੀ ਹੈ। ਇਸੇ ਤਹਿਤ ਲੁਧਿਆਣਾ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਅਗਲੇ ਪੜਾਅ ਦੀ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ। ਲੁਧਿਆਣਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਹੈ। 12 ਲੈ ਕੇ 22 ਸਤੰਬਰ, 2022 ਤੱਕ ਇਹ ਖੇਡਾਂ ਚੱਲਣਗੀਆਂ। ਦੱਸ ਦਈਏ ਕਿ ਕਿਸੇ ਵੀ ਉਮਰ ਦੇ ਲੜਕੇ ਅਤੇ ਲੜਕੀਆਂ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈ ਸਕਦੇ ਹਨ।
ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਤੋਂ ਇਸ ਦੀ ਅੱਜ ਤੋਂ ਸ਼ੁਰੂਆਤ ਹੋਈ ਹੈ। ਇਸ ਪੜਾਅ ਦੇ ਤਹਿਤ ਬੈਡਮਿੰਟਨ, ਕਬੱਡੀ, ਸਰਕਲ ਸਟਾਈਲ ਕਬੱਡੀ, ਕੁਸ਼ਤੀ, ਹਾਕੀ, ਹੈਂਡਬਾਲ, ਐਥਲੈਟਿਕਸ, ਫੁੱਟਬਾਲ ਅਤੇ ਸਾਫ਼ਟਬਾਲ ਸਣੇ ਹੋਰ ਖੇਡਾਂ ਹੋਣਗੀਆਂ। ਇਸ ਸਬੰਧੀ ਸ਼ਲਾਘਾ ਕਰਦਿਆਂ ਲੁਧਿਆਣਾ ਤੋਂ ਆਪ ਦੇ ਐਮਐਲਏ ਅਸ਼ੋਕ ਪਰਾਸ਼ਰ ਪਪੀ ਨੇ ਕਿਹਾ ਕਿ ਇਹ ਇੱਕ ਚੰਗਾ ਉਪਰਾਲਾ ਹੈ। ਇਸ ਨਾਲ ਵਿਦਿਆਰਥੀ ਖੇਡਾਂ ਵੱਲ ਪ੍ਰੇਰਿਤ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਜੋ ਨਸ਼ੇ ਦਾ ਕੋਹੜ (Ludhiana Guru Nanak stadium) ਫੈਲਿਆ ਹੋਇਆ ਹੈ। ਉਸ ਉੱਤੇ ਵੀ ਲਗਾਮ ਲੱਗੇਗੀ।
ਉਨ੍ਹਾਂ ਇਸ ਮੌਕੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖੇਡਾਂ ਵੱਲ ਕੋਈ ਧਿਆਨ ਨਹੀਂ ਦਿੱਤਾ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਹੁਣ ਕਾਫੀ ਫਾਇਦਾ ਵਿਦਿਆਰਥੀਆਂ ਨੂੰ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸਟੇਡੀਅਮ ਦੀ ਜੋ ਖਸਤਾ ਹਾਲਤ ਹੈ, ਉਸ ਸੰਬੰਧੀ ਵੀ ਅਸੀਂ ਪਰਪੋਜ਼ਲ ਭੇਜ ਦਿੱਤੀ ਹੈ ਅਤੇ ਜਲਦ ਹੀ ਕੰਮ ਸ਼ੁਰੂ ਹੋ ਜਾਵੇਗਾ।
ਐਮਐਲਏ ਅਸ਼ੋਕ ਪਰਾਸ਼ਰ ਪਪੀ ਨੇ ਦੱਸਿਆ ਕਿ 1 ਕਰੋੜ ਰੁਪਏ ਦੀ ਲਾਗਤ ਆਉਣੀ ਹੈ। ਨਾਲ ਹੀ, ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਨੂੰ ਖੇਡਾਂ ਨੂੰ ਲੈ ਕੇ ਸਰਕਾਰਾਂ ਪ੍ਰਤੀ ਮਲਾਲ ਰਿਹਾ ਹੈ, ਉਹ ਹੁਣ ਦੂਰ ਹੋਵੇਗਾ। ਜਦੋਂ ਉਨ੍ਹਾਂ ਨੂੰ ਖੇਡਣ ਦੇ ਮੌਕੇ ਮਿਲਣਗੇ, ਤਾਂ ਉਨਾਂ ਨੂੰ ਆਪਣੇ ਆਪ ਨੌਕਰੀਆਂ ਵੀ ਮਿਲਣਗੀਆਂ।
ਇਹ ਵੀ ਪੜ੍ਹੋ: NIA ਵੱਲੋਂ ਗੈਂਗਸਟਰਾਂ ਖਿਲਾਫ ਵੱਡਾ ਐਕਸ਼ਨ, ਪੰਜਾਬ ਸਣੇ ਦੇਸ਼ਭਰ ਵਿੱਚ ਕੀਤੀ ਜਾ ਰਹੀ ਛਾਪੇਮਾਰੀ