ETV Bharat / city

ਕੇਜਰੀਵਾਲ ਦਾ ਪੰਜਾਬ ਦੌਰਾ, ਫਿਰ ਕੀਤੇ ਵੱਡੇ ਵਾਅਦੇ - ਲੁਧਿਆਣਾ

ਪੰਜਾਬ ਵਿੱਚ ਵਪਾਰ (Trade in Punjab) ਨੂੰ ਇੱਕ ਵੱਡੇ ਪੈਮਾਨੇ ਉੱਤੇ ਲਿਜਾਣ ਲਈ ਅਰਵਿੰਦ ਕੇਜਰੀਵਾਲ (Arvind Kejriwal) ਨੇ ਕਈ ਵੱਡੇ ਵਾਅਦੇ ਕੀਤੇ। ਪੰਜਾਬ ਵਿੱਚ ਬੇਰੁਜ਼ਗਾਰੀ (Unemployment in Punjab) ਦੀ ਸਮੱਸਿਆ ਨੂੰ ਲੈ ਕੇ ਵੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ (Aam Aadmi Party) ਉੱਤੇ ਭਰੋਸਾ ਕਰਨਾ ਚਾਹੀਂਦਾ, ਅਸੀਂ ਪੰਜਾਬ ਦੇ ਹਰ ਬੇਰੁਜ਼ਗਾਰ ਨੌਜਵਾਨ ਨੂੰ ਨੌਕਰੀ ਦੇਵਾਂਗੇ।

ਕੇਜਰੀਵਾਲ ਦਾ ਪੰਜਾਬ ਦੌਰਾ
ਕੇਜਰੀਵਾਲ ਦਾ ਪੰਜਾਬ ਦੌਰਾ
author img

By

Published : Oct 13, 2021, 3:38 PM IST

Updated : Oct 13, 2021, 7:55 PM IST

ਲੁਧਿਆਣਾ : ਚੋਣਾਂ ਦੇ ਨਜ਼ਦੀਕ ਆਉਂਦੇ ਹੀ ਪੰਜਾਬ ਵਿੱਚ ਸਿਆਸੀ ਅਖਾੜਾ (Political arena in Punjab) ਭਖਦਾ ਜਾ ਰਿਹਾ ਹੈ। ਹਰ ਇੱਕ ਸਿਆਸੀ ਪਾਰਟੀ (Political party) ਆਪਣਾ ਚੋਣ ਪ੍ਰਚਾਰ (Election campaign) ਆਪਣੇ ਢੰਗ ਤਰੀਕੇ ਨਾਲ ਕਰ ਰਹੀ ਹੈ। ਇਸ ਲੜੀ ਤਹਿਤ ਦਿੱਲੀ ਦੇ ਸੀਐਮ ਤੇ ਆਮ ਆਦਮੀ ਪਾਰਟੀ (Aam Aadmi Party) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਨੇ ਪੰਜਾਬ ਦਾ ਦੋ ਦਿਨਾਂ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਹ ਅੱਜ ਲੁਧਿਆਣਾ ਪਹੁੰਚੇ ਤੇ ਉੱਥੇ ਉਦਯੋਗਪਤੀਆਂ (Entrepreneurs) ਨਾਲ ਮੁਲਾਕਾਤ ਕੀਤੀ।

ਕੇਜਰੀਵਾਲ ਦਾ ਪੰਜਾਬ ਦੌਰਾ

ਪੰਜਾਬ ਵਿੱਚ ਵਪਾਰ ਨੂੰ ਇੱਕ ਵੱਡੇ ਪੈਮਾਨੇ ਉੱਤੇ ਲਿਜਾਣ ਲਈ ਉਨ੍ਹਾਂ ਨੇ ਕਈ ਵੱਡੇ ਵਾਅਦੇ ਕੀਤੇ। ਪੰਜਾਬ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਲੈ ਕੇ ਵੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਉੱਤੇ ਭਰੋਸਾ ਕਰਨਾ ਚਾਹੀਂਦਾ, ਅਸੀਂ ਪੰਜਾਬ ਦੇ ਹਰ ਬੇਰੁਜ਼ਗਾਰ ਨੌਜਵਾਨ ਨੂੰ ਨੌਕਰੀ ਦੇਵਾਂਗੇ।

ਦਿੱਲੀ ਦੀ ਉਦਾਹਰਣ ਦਿੰਦੇ ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਵਿੱਚ ਉਦਯੋਗ ਦੇ ਸੰਬੰਧ ਵਿੱਚ ਇੱਕ ਮਤਾ ਪਾਸ ਕੀਤਾ ਸੀ ਜਿਸ ਵਿੱਚ ਸਾਨੂੰ ਇੱਕ ਗਲਤੀ ਮਿਲੀ ਅਤੇ ਅਸੀਂ 24 ਘੰਟਿਆਂ ਦੇ ਅੰਦਰ ਆਪਣਾ ਪ੍ਰਸਤਾਵ ਵਾਪਸ ਲੈ ਲਿਆ ਅੱਜ ਤੱਕ ਕੋਈ ਵੀ ਸਰਕਾਰ ਨਹੀਂ ਆਈ ਜਿਸਨੇ 24 ਘੰਟਿਆਂ ਵਿੱਚ ਆਪਣਾ ਪ੍ਰਸਤਾਵ ਵਾਪਸ ਲੈ ਲਿਆ ਹੋਵੇ।

ਕੇਜਰੀਵਾਲ ਵੱਲੋਂ ਕੀਤੇ ਵਾਅਦੇ

ਰੁਜ਼ਗਾਰ ਦਾ ਵਾਅਦਾ ਕਰਦੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹਰ ਬੱਚੇ ਨੂੰ ਨੌਕਰੀ ਦਿੱਤੀ ਜਾਣੀ ਹੈ। ਪੰਜਾਬ ਦੇ ਲੋਕਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬੀਆਂ ਨੇ ਪੂਰੀ ਦੁਨੀਆ ਵਿੱਚ ਆਪਣਾ ਸਿੱਕਾ ਜਮਾਇਆਂ ਹੈ। ਪਰ ਹੁਣ ਪੰਜਾਬ ਦਾ ਸਿਸਟਮ ਇੰਨਾ ਮਾੜਾ ਹੋ ਗਿਆ ਹੈ ਕਿ ਸਾਰੇ ਉਦਯੋਗਿਕ ਵਪਾਰੀ ਇਥੋਂ ਭੱਜ ਰਹੇ ਹਨ, ਸਾਨੂੰ ਉਨ੍ਹਾਂ ਨੂੰ ਵਾਪਸ ਲਿਆਉਣਾ ਪਵੇਗਾ। ਅਸੀਂ ਪੰਜਾਬ ਦੇ ਅੰਦਰ ਇੰਨੇ ਉਦਯੋਗ ਖੋਲ੍ਹਾਂਗੇ ਕਿ ਪੰਜਾਬੀਆਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ।

ਉਦਯੋਗਪਤੀਆਂ ਨੂੰ ਸੰਬੋਧਤ ਕਰਦੇ ਰਿਹਾ ਕਿ ਜਲੰਧਰ ਇੰਡਸਟਰੀ ਦੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਦੀ ਹੈ, ਸਾਰੀਆਂ ਉਦਯੋਗ ਦੀਆਂ ਸਮੱਸਿਆਵਾਂ ਦੀ ਜੁੰਮੇਵਾਰੀ ਅਰਵਿੰਦ ਕੇਜਰੀਵਾਲ ਦੀ ਹੈ।

ਹਫਤਾ ਤੇ ਗੁੰਡਾ ਟੈਕਸ ਬੰਦ ਕਰਾਂਗੇ

ਉਨ੍ਹਾਂ ਕਿਹਾ ਕਿ ਜਿਹੜਾ ਪੰਜਾਬ ਵਿੱਚ ਮਹੀਨਾਂ ਤੇ ਹਫਤਾ ਦੇਣ ਦਾ ਸਿਸਟਮ ਚਲਦਾ ਉਹ ਤੁਹਾਨੂੰ ਕਿਸੇ ਨੂੰ ਵੀ ਨਹੀਂ ਦੇਣਾ ਪਵੇਗਾ। ਇਹ ਮੇਰੀ ਗਰੰਟੀ ਹੈ। ਕਈ ਲੋਕ ਸੋਚਦੇ ਹੋਣਗੇ ਕਿ ਇਸ ਤੋਂ ਬਿਨਾਂ ਤਾਂ ਕੰਮ ਨਹੀਂ ਹੋਣਾ ਤੁਹਾਡਾ ਕੰਮ ਕਰਵਾਉਣ ਦੀ ਜਿੰਮੇਵਾਰੀ ਸਾਡੀ (ਆਮ ਆਦਮੀ ਪਾਰਟੀ) ਦੀ ਹੈ।

ਗੁੰਡਾਂ ਟੈਕਸ ਦੀ ਗੱਲ ਕਰਦੇ ਉਨ੍ਹਾਂ ਕਿਹਾ ਕਿ ਜੋ ਲੋਕਲ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਗੁੰਡਾ ਟੈਕਸ ਲਿਆ ਜਾਂਦਾ ਉਹ ਬੰਦ ਕਰਾਂਗੇ। ਇਹ ਅਕਾਲੀਆਂ ਦੇ ਸਮੇਂ ਚਲਦਾ ਸੀ, ਫਿਰ ਕੈਪਟਨ ਆਏ ਉਨ੍ਹਾਂ ਕਿਹਾ ਅਸੀਂ ਖਤਮ ਕਰਾਂਗੇ ਪਰ ਇਹ ਅੱਜ ਵੀ ਚੱਲ ਰਿਹਾ। ਕਿਸੇ ਦਾ ਵੀ ਗੁੰਡਾ ਰਾਜ ਨਹੀਂ ਚੱਲੇਗਾ। ਇਹ ਆਪ ਪਾਰਟੀ ਬੰਦ ਕਰੇਗੀ। ਕਿਸੇ ਵੀ ਵਪਾਰੀ ਨੂੰ ਕਿਸੇ ਵੀ ਮੰਤਰੀ ਗੁੰਡਾ ਟੈਕਸ ਨਹੀਂ ਦੇਣਾ ਪਵੇਗਾ।

ਇਹ ਵੀ ਪੜ੍ਹੋ: BSF ਦਾ ਅਧਿਕਾਰ ਖੇਤਰ ਵਧਣ ਨੂੰ ਲੈਕੇ ਜਾਖੜ ਦਾ ਵੱਡਾ ਬਿਆਨ

ਉਨ੍ਹਾਂ ਕਿਹਾ ਕਿ ਅੱਜ ਮੈਂ ਪੰਜਾਬ ਦੀ ਤਰੱਕੀ ਵਿੱਚ ਤੁਹਾਨੂੰ ਸਭ ਨੂੰ ਆਪਣਾ ਪਾਟਨਰ ਬਣਾਉਣ ਆਇਆਂ ਹਾਂ। ਇਹ ਸਭ ਗੱਲਾਂ ਨਾਲ ਨਹੀਂ ਹੋਣਾ ਇਸ ਨੂੰ ਗਰਾਊਂਡ ਪੱਧਰ 'ਤੇ ਕਰਨਾ ਹੋਵਾਗਾ। ਉਦਯੋਗ ਤੇ ਵਪਾਰ ਲਈ ਅਸੀਂ ਇੱਕ ਬਾੱਡੀ ਬਣਾਵਾਂਗੇ ਜਿਸ ਵਿੱਚ 15-20 ਵਰਕਰ ਹੋਣਗੇ ਜੋ ਮਹੀਨੇ ਵਿੱਚ ਮੀਟਿੰਗ ਕਰਕੇ ਸਰਕਾਰ ਨੂੰ ਸਮੱਸਿਆਵਾਂ ਦੱਸਣਗੇ ਤੇ ਸਰਕਾਰ ਨੂੰ ਉਹ ਹੱਲ ਕਰਨੀਆਂ ਪੈਣਗੀਆਂ।

Last Updated : Oct 13, 2021, 7:55 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.