ETV Bharat / city

ਲੁਧਿਆਣਾ 'ਚ ਬੰਦੂਕ ਦੀ ਨੋਕ 'ਤੇ ਗਹਿਣਿਆਂ ਦੀ ਦੁਕਾਨ ਲੁੱਟੀ

author img

By

Published : Jan 29, 2020, 11:46 PM IST

ਲੁਧਿਆਣਾ 'ਚ ਇੱਕ ਗਹਿਣਿਆਂ ਦੀ ਦੁਕਾਨ 'ਤੇ ਬੰਦੂਕ ਦੀ ਨੋਕ 'ਤੇ ਚਾਰ ਬਦਮਾਸ਼ਾਂ ਨੇ ਕਰੋੜਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਅਤੇ ਦੁਕਾਨ ਦੇ ਮਾਲਕਾਂ ਨੇ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ।

ਲੁਧਿਆਣਾ 'ਚ ਬੰਦੂਕ ਦੀ ਨੋਕ 'ਤੇ ਗਹਿਣਿਆਂ ਦੀ ਦੁਕਾਨ ਲੁੱਟੀ
ਲੁਧਿਆਣਾ 'ਚ ਬੰਦੂਕ ਦੀ ਨੋਕ 'ਤੇ ਗਹਿਣਿਆਂ ਦੀ ਦੁਕਾਨ ਲੁੱਟੀ

ਲੁਧਿਆਣਾ: ਘੁਮਾਰ ਮੰਡੀ ਇਲਾਕੇ ਵਿੱਚ ਬੰਦੂਕ ਦੀ ਨੋਕ 'ਤੇ ਚਾਰ ਬਦਮਾਸ਼ਾਂ ਨੇ ਵੀਕੇ ਜਿਊਲਰ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਤਕਰੀਬਨ 2 ਕਰੋੜ ਰੁਪਏ ਦਾ ਸੋਨਾ ਲੁੱਟ ਲਿਆ। ਦਿਨ ਦਿਹਾੜੇ ਹੋਈ ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਹ ਘਟਨਾ ਦੁਪਹਿਰ ਤਕਰੀਬਨ 3.30 ਵਜੇ ਦੀ ਹੈ।

ਜਾਣਕਾਰੀ ਮੁਤਾਬਕ ਗਹਿਣਿਆਂ ਦੇ ਕਾਰੋਬਾਰੀ ਵਿਜੇ ਜੈਨ ਨੂੰ ਲੁਟੇਰਿਆਂ ਨੇ ਪਹਿਲਾ ਤਾਂ ਬੰਧਕ ਬਣਾਇਆ ਅਤੇ ਤਕਰੀਬਨ 16 ਮਿੰਟਾਂ ਦੇ ਅੰਦਰ-ਅੰਦਰ ਦੁਕਾਨ 'ਚੋਂ 2 ਕਰੋੜ ਰੁਪਏ ਦੀ ਕੀਮਤ ਦਾ ਸੋਨਾ ਲੁੱਟ ਕੇ ਫਰਾਰ ਹੋ ਗਏ। ਇਸ ਤੋਂ ਇਲਾਵਾ ਲੁਟੇਰੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਨਾਲ ਲੈ ਗਏ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਨੇੜ੍ਹੇ ਦੇ ਸੀਸੀਟੀਵੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਨਕਾਬ ਪਾ ਕੇ ਦੁਕਾਨ 'ਚ ਆਏ ਹੋਏ ਸਨ।

ਹਾਲਾਂਕਿ ਇਸ ਮਾਮਲੇ ਵਿਚ ਕੋਈ ਵੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ, ਇੱਕ ਪਾਸੇ ਜਿੱਥੇ ਪੁਲਿਸ ਨੇ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ ਉੱਥੇ ਹੀ ਦੂਜੇ ਪਾਸੇ ਦੁਕਾਨ ਦੇ ਮਾਲਕ ਵੀ ਕੁਝ ਕੈਮਰੇ ਅੱਗੇ ਕਹਿਣ ਤੋਂ ਸਾਫ ਇਨਕਾਰ ਕਰ ਰਹੇ ਹਨ। ਇਥੇ ਵੱਡਾ ਸਵਾਲ ਇਹ ਵੀ ਹੈ ਕਿ ਜਦੋਂ ਲੁੱਟ 3:30 ਵਜੇ ਦੇ ਕਰੀਬ ਹੋਈ ਸੀ ਤਾਂ ਪੁਲਿਸ 5 ਵਜੇ ਕਿਉਂ ਆਈ। ਹਾਲਾਂਕਿ ਪੁਲਿਸ ਮੁਲਾਜ਼ਮ ਵੀ ਮੌਕੇ ਦੀ ਜਾਂਚ ਕਰਨ ਤੋਂ ਬਾਅਦ ਬਿਨ੍ਹਾਂ ਮੀਡੀਆ ਨਾਲ ਕੋਈ ਗੱਲਬਾਤ ਕੀਤੇ ਉਥੋਂ ਚਲੇ ਗਏ।

Intro:ਲੁਧਿਆਣਾ ਦੁਪਹਿਰ ਤਕਰੀਬਨ 3.30 ਵਜੇ ਚਾਰ ਹਥਿਆਰਬੰਦ ਲੁਟੇਰਿਆਂ ਨੇ ਸ਼ਹਿਰ ਦੇ ਸਭ ਤੋਂ ਮਹਿੰਗੀ ਅਤੇ ਵਿਅਸਤ ਘੁਮਾਰ ਮੰਡੀ ਵਿੱਚ ਇੱਕ ਜਵੈਲਰੀ ਸ਼ਾਪ ਤੋਂ 2 ਕਰੋੜ ਦਾ ਸੋਨਾ ਲੁੱਟ ਲਏ ਜਾਣ ਦੀ ਖਬਰ ਹੈ। ਲੁਟੇਰੇ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਅਤੇ ਹਥਿਆਰਾਂ ਦੀ ਨੋਕ ਤੇ ਵੀ ਕੇ ਜਵੈਲਰੀ ਸਟੋਰ ਤੋਂ 2 ਕਰੋੜ ਰੁਪਏ ਦਾ ਸੋਨਾ ਲੁੱਟ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਲੁਟੇਰਿਆਂ ਕੋਲ ਪਿਸਤੌਲ ਸਨ। ਜਿਵੇਂ ਹੀ ਉਹ ਜਵੈਲਰੀ ਸ਼ਾਪ ਤੇ ਪਹੁੰਚੇ ਉਨਾਂ ਨੇ ਜਵੈਲਰੀ ਸ਼ਾਪ ਦੇ ਮਾਲਕ ਵਿਜੇ ਅਤੇ ਉਸ ਦੇ ਨੌਕਰ ਨੂੰ ਬੰਦੂਕ ਦੀ ਨੋਕ ‘ਤੇ ਬੰਧਕ ਬਣਾ ਲਿਆ। ਸਟੋਰ ਮਾਲਕ ਵਿਜੇ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਲੁਟੇਰਿਆਂ ਨੇ ਤਕਰੀਬਨ ਦੋ ਕਰੋੜ ਦਾ ਸੋਨਾ ਲੁੱਟ ਲਿਆ। ਜਾਂਦੇ ਸਮੇਂ ਲੁਟੇਰੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਲੈ ਲਿਆ, ਘਟਨਾ ਤੋਂ ਬਾਅਦ ਪੂਰੇ ਘੁਮਾਰ ਮੰਡੀ ਖੇਤਰ ਦੇ ਦੁਕਾਨਦਾਰਾਂ ਵਿੱਚ ਦਹਿਸ਼ਤ ਫੈਲ ਗਈ। ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਆਸ ਪਾਸ ਦੇ ਸੀਸੀਟੀਵੀ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਆਸ ਪਾਸ ਦੀਆਂ ਦੁਕਾਨਾਂ ਵਿਚ ਲੱਗੇ ਸੀਸੀਟੀਵੀ ਕੈਮਰੇ ਵੀ ਜਾਂਚ ਵਿੱਚ ਜੁਟੀ ਹੋਈ ਹੈ ਪ੍ਰੰਤੂ ਆਸ ਪਾਸ ਦੀਆਂ ਦੁਕਾਨਾਂ ਦੇ ਬਾਹਰ ਲੱਗੇ ਬਹੁਤੇ ਕੈਮਰੇ ਖਰਾਬ ਮਿਲੇ। ਦੱਸਿਅਾ ਜਾ ਰਿਹਾ ਹੈ ਕਿ ਲੁਟੇਰੇ ਨਕਾਬ ਪਹਿਨ ਕੇ ਅਏੇ ਸਨ...

Body:Vo..1 ਹਾਲਾਂਕਿ ਇਸ ਮਾਮਲੇ ਦੇ ਵਿਚ ਕੋਈ ਵੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਇੱਕ ਪਾਸੇ ਜਿੱਥੇ ਪੁਲੀਸ ਨੇ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ ਉੱਥੇ ਹੀ ਦੂਜੇ ਪਾਸੇ ਦੁਕਾਨ ਦੇ ਮਾਲਕ ਵੀ ਕੁਝ ਕੈਮਰੇ ਅੱਗੇ ਕਹਿਣ ਤੋਂ ਸਾਫ ਇਨਕਾਰ ਕਰ ਰਹੇ ਨੇ..ਇਥੇ ਵੱਡਾ ਸਵਾਲ ਇਹ ਵੀ ਹੈ ਕਿ ਜਦੋਂ ਲੁੱਟ 3:30 ਵਜੇ ਦੇ ਕਰੀਬ ਹੋਈ ਸੀ ਤਾਂ ਪੁਲਿਸ 5 ਵਜੇ ਕਿਉਂ ਆਈ..ਹਾਲਾਂਕਿ ਪੁਲਿਸ ਮੁਲਾਜ਼ਮ ਵੀ ਮੌਕੇ ਦੀ ਜਾਂਚ ਕਰਨ ਤੋਂ ਬਾਅਦ ਬਿਨਾਂ ਮੀਡੀਆ ਨਾਲ ਕੋਈ ਗੱਲਬਾਤ ਕੀਤੇ ਉਥੋਂ ਚਲੇ ਗਏConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.