ਲੁਧਿਆਣਾ: ਪੰਜਾਬ ਦੇ ਨੌਜਵਾਨ (Youth) ਖੇਡਾਂ ਚ ਹਿੱਸਾ ਲੈ ਕੇ ਦੇਸ਼ਾਂ ਵਿਦੇਸ਼ਾਂ ਚ ਪੰਜਾਬ (Punjab) ਦਾ ਨਾਂਅ ਰੋਸ਼ਨ ਕਰ ਰਹੇ ਹਨ। ਇਸੇ ਤਰ੍ਹਾਂ ਹੀ ਸੂਬੇ ’ਚ ਚਾਰ ਅਜਿਹੇ ਖਿਡਾਰੀ ਹਨ ਜੋ ਯੂਐੱਨਬੀਐਲ ਚ ਖੇਡਣ ਦਾ ਮਾਣ ਹਾਸਿਲ ਕਰ ਚੁੱਕੇ ਹਨ ਜਦਕਿ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਪ੍ਰਿੰਸਪਾਲ ਅਜਿਹਾ ਇਕਲੌਤਾ ਖਿਡਾਰੀ (Player) ਹੈ ਜਿਸ ਨੇ ਐਨਬੀਏ ’ਚ ਸਮਰ ਲੀਗ ਖੇਡ ਕੇ ਉਸ ’ਚ ਚੈਂਪੀਅਨਸ਼ਿਪ ਹਾਸਿਲ ਕੀਤੀ ਹੈ।
ਦੱਸ ਦਈਏ ਕਿ ਪ੍ਰਿੰਸਪਾਲ ਮੁੜ ਲੁਧਿਆਣਾ (Ludhiana) ਆ ਕੇ ਪ੍ਰੈਕਟਿਸ ਕਰਨ ਲੱਗਾ ਹੈ। ਇਸ ਦੌਰਾਨ ਪ੍ਰਿੰਸਪਾਲ ਨੇ ਈਟੀਵੀ ਭਾਰਤ ਨਾਲ ਗੱਲ ਕਰਦੇ ਹੋਏ ਆਪਣਾ ਨਾ ਸਿਰਫ਼ ਵਿਦੇਸ਼ਾਂ ਵਿਚ ਬਾਸਕਟਬਾਲ (Basketball) ਖੇਡਣ ਸਬੰਧੀ ਤਜਰਬਾ ਸਾਂਝਾ ਕੀਤਾ ਸਗੋਂ ਸਾਡੇ ਦੇਸ਼ ਦੀਆਂ ਖੇਡ ਨੀਤੀਆਂ ਦੀ ਵੀ ਪੋਲ ਖੋਲ੍ਹੀ ਹੈ ਅਤੇ ਦੱਸਿਆ ਕਿ ਟੈਲੇਂਟ ਹੋਣ ਦੇ ਬਾਵਜੂਦ ਕਿਵੇਂ ਨੌਜਵਾਨ ਖਿਡਾਰੀ ਸਰਕਾਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੁੰਦੇ ਹਨ।
'ਸਰਕਾਰ ਦਾ ਨਹੀਂ ਮਿਲ ਰਿਹਾ ਸਾਥ'
ਪ੍ਰਿੰਸਪਾਲ ਨੇ ਦੱਸਿਆ ਕਿ ਉਸਦੀ ਉਮਰ 20 ਸਾਲ ਹੈ, ਉਹ ਐੱਨਪੀ ਖੇਡ ਚੁੱਕਾ ਹੈ ਆਸਟਰੇਲੀਆ ’ਚ ਵੀ ਇਸ ਨੇ ਸਿਖਲਾਈ ਲਈ ਹੈ। ਪ੍ਰਿੰਸਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਨਾ ਸਿਰਫ ਵਿਦੇਸ਼ਾਂ ਤੋਂ ਸਗੋਂ ਦੇਸ਼ ਦੇ ਵੀ ਕਈ ਅਦਾਰਿਆਂ ਵੱਲੋਂ ਵੀ ਆਫਰਾਂ ਦਿੱਤੀਆਂ ਜਾ ਰਹੀਆਂ ਹਨ, ਪਰ ਉਹ ਪੰਜਾਬ ਸੂਬੇ ਦੀ ਅਗਵਾਈ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਬਾਸਕਟਬਾਲ (Basketball) ਖੇਡ ਕੇ ਕਈ ਗੋਲਡ ਮੈਡਲ ਵੀ ਹਾਸਿਲ ਕਰ ਚੁੱਕਾ ਹੈ ਇਸਦੇ ਬਾਵਜੁਦ ਵੀ ਸਰਕਾਰ ਦਾ ਉਸ ਨੂੰ ਸਾਥ ਨਹੀਂ ਮਿਲ ਰਿਹਾ ਹੈ ਅਤੇ ਨਾ ਹੀ ਉਸਨੂੰ ਨੌਕਰੀ ਮਿਲੀ ਹੈ। ਇਹੀ ਕਾਰਨ ਹੈ ਕਿ ਇਸ ਤਰ੍ਹਾਂ ਦੇਸ਼ ਦੇ ਖਿਡਾਰੀਆਂ ਦਾ ਮਨੋਬਲ ਟੁੱਟ ਜਾਂਦਾ ਹੈ
'ਖਿਡਾਰੀਆਂ ਦਾ ਟੁੱਟਦਾ ਹੈ ਮਨੋਬਲ'
ਨੌਕਰੀ ਨੂੰ ਲੈ ਕੇ ਪ੍ਰਿੰਸਪਾਲ ਦਾ ਕਹਿਣਾ ਹੈ ਕਿ ਉਹ ਪੰਜਾਬ ਪੁਲਿਸ ’ਚ ਨੌਕਰੀ ਕਰਨਾ ਚਾਹੁੰਦਾ ਹੈ ਅਤੇ ਪੰਜਾਬ ਪੁਲਿਸ ’ਚ ਸੇਵਾਵਾਂ ਨੂੰ ਨਿਭਾਉਂਦਿਆ ਉਹ ਬਾਸਕਟਬਾਲ ਚ ਪੰਜਾਬ ਦੀ ਅਗਵਾਈ ਵੀ ਕਰਨਾ ਚਾਹੁੰਦਾ ਹੈ। ਪਰ ਸਰਕਾਰ ਵੱਲੋਂ ਉਸਦੀ ਸਾਰ ਨਹੀਂ ਲਈ ਜਾ ਰਹੀ ਹੈ। ਪ੍ਰਿੰਸਪਾਲ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਸਾਡੇ ਦੇਸ਼ ਦੇ ਖਿਡਾਰੀਆਂ ਦਾ ਮਨੋਬਲ ਟੁੱਟ ਜਾਂਦਾ ਹੈ।
'ਖਿਡਾਰੀਆਂ ਵੱਲ ਧਿਆਨ ਦੇਵੇਂ ਸਰਕਾਰ'
ਪ੍ਰਿੰਸਪਾਲ ਨੇ ਕਿਹਾ ਕਿ ਉਸ ਦੇ ਜੂਨੀਅਰ ਖਿਡਾਰੀ ਨੇ ਜੋ ਬਾਸਕਟਬਾਲ ’ਚ ਨਵੇਂ-ਨਵੇਂ ਆਏ ਹਨ, ਉਨ੍ਹਾਂ ਨੂੰ ਡਾਈਟ ਤੱਤ ਨਹੀਂ ਮਿਲਦੀ, ਜਿਸ ’ਚ ਸਰਕਾਰ ਕੋਰੋਨਾ ਦਾ ਬਹਾਨਾ ਲਗਾ ਰਹੀ ਹੈ। ਜਦਕਿ ਚੋਣਾਂ ਨੂੰ ਲੈ ਕੇ ਹੁਣ ਵੱਡੀਆਂ-ਵੱਡੀਆਂ ਰੈਲੀਆਂ ਸ਼ੁਰੂ ਹੋ ਗਈਆਂ ਹਨ। ਪ੍ਰਿੰਸੀਪਲ ਨੇ ਮੰਗ ਕੀਤੀ ਕਿ ਸਰਕਾਰਾਂ ਨੂੰ ਖਿਡਾਰੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਹ ਵੀ ਪੜੋ: ਰਾਸ਼ਟਰੀ ਕਾਨਫਰੰਸ ਦੇ ਲੀਡਰ ਤਰਲੋਚਨ ਸਿੰਘ ਦੇ ਕਤਲ ਦਾ ਵੱਡਾ ਖੁਲਾਸਾ