ਲੁਧਿਆਣਾ: ਸਾਈਕਲ ਇੰਡਸਟਰੀ ਏਸ਼ੀਆ 'ਚ ਪਹਿਲੇ ਅਤੇ ਪੂਰੇ ਵਿਸ਼ਵ 'ਚ ਦੂਜੇ ਨੰਬਰ 'ਤੇ ਹੈ। ਇਹ ਸਾਈਕਲ ਇੰਡਸਟਰੀ ਵਿਸ਼ਵ 'ਚ 6000 ਕਰੋੜ ਰੁਪਏ ਦਾ ਸਾਲਾਨਾ ਬਿਜ਼ਨਸ ਕਰਦੀ ਹੈ। ਲੁਧਿਆਣਾ ਵਿੱਚ ਲਗਭੱਗ 4000-4500 ਅਜਿਹੇ ਮੈਨੂਫੈਕਚਰਰ ਹਨ ਜੋ ਸਾਈਕਲ ਦੇ ਕਿੱਤੇ ਨਾਲ ਜੁੜੇ ਹੋਏ ਹਨ, ਇਨ੍ਹਾਂ ਲੋਕਾਂ ਦੀ ਰੋਜ਼ੀ ਰੋਟੀ ਇਸ ਕੰਮ ਤੋਂ ਚਲਾ ਰਹੀ ਹੈ, ਪਰ ਹੁਣ ਉਨ੍ਹਾਂ 'ਤੇ ਚਾਈਨਾ ਦੀ ਤਲਵਾਰ ਲਟਕ ਗਈ ਹੈ।
ਭਾਰਤ ਸਰਕਾਰ ਚਾਈਨਾ ਦੇ ਨਾਲ ਸਮਝੌਤਾ ਕਰਨ ਜਾ ਰਹੀ ਹੈ ਜਿਸ ਨਾਲੋਂ 10 ਫੀਸਦੀ ਦੀ ਦਰ 'ਤੇ ਹੀ ਸਾਈਕਲ ਦੇ ਪਾਰਟਸ ਇੰਪੋਰਟ ਕੀਤੇ ਜਾ ਸਕਣਗੇ, ਜਿਸ ਦਾ ਨੁਕਸਾਨ ਸਾਈਕਲ ਇੰਡਸਟਰੀ ਨੂੰ ਭੁਗਤਣਾ ਪੈ ਸਕਦਾ ਹੈ।
ਏਸ਼ੀਆ ਦੀ ਸਭ ਤੋਂ ਵੱਡੀ ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਹੈ ਕਿ ਇਸ ਦਾ ਸਿੱਧਾ ਨੁਕਸਾਨ ਲੁਧਿਆਣਾ ਦੀ ਸਾਈਕਲ ਇੰਡਸਟਰੀ ਨੂੰ ਹੋਵੇਗਾ।
ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਦਾ ਡਾਕਟਰਾਂ ਵੱਲੋਂ ਵਿਰੋਧ, ਓਪੀਡੀ ਸੇਵਾਵਾਂ ਰੱਖੀਆਂ ਠੱਪ
ਇਸ 'ਤੇ ਯੂ.ਸੀ.ਪੀ.ਐੱਮ.ਏ. ਦੇ ਉੱਪ ਪ੍ਰਧਾਨ ਪ੍ਰਦੀਪ ਨੇ ਕਿਹਾ ਕਿ ਸਰਕਾਰ ਦੀ ਇਹ ਗਲਤ ਨੀਤੀ ਹੈ, ਇਸ ਦੀ ਮਾਰ ਲੁਧਿਆਣਾ ਦੇ ਸਨਅਤਕਾਰਾਂ ਤੇ ਪਵੇਗੀ। ਲੁਧਿਆਣਾ 'ਚ 300 ਏਕੜ ਵਿੱਚ ਬਣਨ ਜਾ ਰਹੀ ਸਾਈਕਲ ਵੈਲੀ ਦਾ ਛੋਟੇ ਸਨਅਤਕਾਰਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਇਸ ਮਾਮਲੇ 'ਤੇ ਨੋਵਾ ਸਾਈਕਲ ਦੇ ਪ੍ਰੈਜ਼ੀਡੈਂਟ ਐੱਚ.ਐੱਮ.ਐੱਸ. ਪਾਹਵਾ ਨੇ ਕਿਹਾ ਕਿ ਚਾਈਨਾ ਅਤੇ ਭਾਰਤ ਦੇ ਸਮਝੌਤੇ ਦੀ ਮਾਰ ਛੋਟੇ ਸਾਈਕਲ ਇੰਡਸਟਰੀ 'ਤੇ ਪਵੇਗੀ ਅਤੇ ਉਨ੍ਹਾਂ ਦਾ ਵੱਡਾ ਨੁਕਸਾਨ ਹੋਵੇਗਾ।