ਲੁਧਿਆਣਾ: ਗ੍ਰੀਨ ਮੈਨ ਵਜੋਂ ਜਾਣੇ ਜਾਂਦੇ ਰੋਹਿਤ ਮੇਹਰਾ ਹੁਣ ਤੱਕ ਦੇਸ਼ ਭਰ 75 ਤੋਂ ਵੱਧ ਜੰਗਲ ਲਗਾ ਚੁੱਕੇ ਹਨ, ਇੱਕ ਜੰਗਲ ਦੇ ਵਿੱਚ 600-700 ਬੂਟੇ ਹੁੰਦੇ ਹਨ, ਜਿਸ ਮੁਤਾਬਕ ਹੁਣ ਤੱਕ ਉਹ 8 ਲੱਖ ਤੋਂ ਵੱਧ ਬੂਟੇ ਦੇਸ਼ ਦੇ ਕੋਨੇ ਕੋਨੇ 'ਚ ਲਗਾ ਚੁੱਕੇ ਹਨ।
ਰੋਹਿਤ ਮੇਹਰਾ ਲੁਧਿਆਣਾ ਕਰ ਵਿਭਾਗ ਦੇ ਵਿੱਚ ਬਤੌਰ ਜੁਆਇੰਟ ਡਾਇਰੈਕਟਰ ਤੈਨਾਤ ਹਨ, ਬਾਵਜੂਦ ਉਸ ਦੇ ਵਾਤਾਵਰਣ ਲਈ ਉਨ੍ਹਾਂ ਦਾ ਪਿਆਰ ਉਨ੍ਹਾਂ ਦੇ ਕੰਮ ਦੇ ਆੜੇ ਨਹੀਂ ਆਇਆ।
ਗ੍ਰੀਨ ਮੈਨ ਰੋਹਿਤ ਮੇਹਰਾ ਬੀਤੇ 4 ਸਾਲ ਤੋਂ ਇਹ ਕੰਮ ਕਰ ਰਹੇ ਹਨ। ਪੰਜਾਬ ਦੇ ਲਗਭਗ ਹਰ ਜ਼ਿਲ੍ਹੇ ਤੋਂ ਇਲਾਵਾ ਕਲਕੱਤਾ, ਸੂਰਤ, ਬੜੋਦਾ, ਦਿੱਲੀ ਅਤੇ ਮੁੰਬਈ ਆਦਿ ਸਮੇਤ ਕਈ ਸੂਬਿਆਂ 'ਚ ਉਹ ਮਿੰਨੀ ਜੰਗਲ ਲਗਾ ਚੁੱਕੇ ਹਨ।
ਆਪਣੇ ਮਿੱਥੇ ਹੋਏ ਟੀਚੇ ਬਾਰੇ ਰੋਹਿਤ ਦੱਸਦੇ ਹਨ ਕਿ ਅਸੀਂ ਪੰਚਵਤੀਆ ਲਾਇਆ ਹਨ, ਜਿਸ 'ਚ 5 ਰੁੱਖ ਹਨ, ਉਤਰ 'ਚ ਬਿੱਲ ਲਗਾਣਾ, ਸਾਉਥ 'ਚ ਆਂਬਲਾ, ਸਾਉਥ ਇਸਟ 'ਚ ਅਸ਼ੋਕਾ, ਇਸਟ 'ਚ ਬਰਗਦ ਤੇ ਵੇਸਟ 'ਚ ਪੀਪਲ ਲਾਇਆ ਹੋਇਆ ਹੈ। ਅਸੀਂ ਤਿਰਿਵੇਨਿਆਂ ਲਾਇਆ ਹਨ। ਇਸ ਤੋਂ ਇਲਾਵਾ ਨਾਨਕ ਜੰਗਲ ਵੀ ਬਣਾਇਆ ਗਿਆ ਹੈ। ਇਸ ਜੰਗਲ 'ਚ 9 ਨਸ਼ਤਰਾਂ ਦੇ ਹਿਸਾਬ ਨਾਲ ਰੁੱਖ ਲਗਾਏ ਗਏ ਹਨ। ਇਹ ਭਾਰਤ ਦੇ ਮੂਲ, ਪੁਰਾਣੇ, ਕੁਦਰਤੀ ਤੇ ਇਤਿਹਾਸਕ ਰੁੱਖ ਹਨ। ਮੇਹਰਾ ਨੇ ਦੱਸਿਆ ਕਿ ਬਾਹਰ ਤੋਂ ਲਿਆਏ ਰੁੱਖ ਸਜਾਵਟੀ ਤਾਂ ਹੁੰਦੇ ਹਨ ਪਰ ਉਹ ਕੁਦਰਤੀ ਨਹੀਂ ਹੁੰਦੇ ਹਨ।
ਰੋਹਿਤ ਮੇਹਰਾ ਨੇ ਦੱਸਿਆ ਕਿ ਜਿਹੜਾ ਜੰਗਲ ਲਾਇਆ ਜਾਂਦਾ ਹੈ ਉਹ 7 ਮਹੀਨਿਆਂ 'ਚ ਹੀ 10-10 ਫੁਟ ਹੋ ਜਾਂਦਾ ਹੈ। ਜਦੋਂ ਉਸ ਨੂੰ 3 ਤੋਂ 4 ਮਹੀਨੇ ਬਾਅਦ ਵੇਖਿਆ ਜਾਂਦਾ ਹੈ ਜਾਂ ਜਦੋਂ ਮੁੜ ਉਸ ਦਾ ਸੀਜ਼ਨ ਆਵੇਗਾ ਤਾਂ ਇਹ 80 ਤੋਂ 90 ਫੁਟ ਉੱਚੇ ਹੋ ਜਾਂਦੇ ਹਨ। ਅਸੀਂ ਢਾਈ ਤੋਂ 3 ਫੁਟ ਦੀ ਦੂਰੀ 'ਤੇ ਰੁੱਖ ਲਾਉਂਦੇ ਹਨ, ਅਜਿਹਾ ਇਸ ਲਈ ਕੀਤਾ ਦਾਂਗਾ ਹੈ ਕਿਉਂਕਿ ਇੱਕ ਰੁੱਖ ਦੀ ਜਰੂਰਤ ਦੂਜਾ ਰੁੱਖ ਪੂਰਾ ਕਰਦਾ ਹੈ। ਰੁੱਖ ਇੱਕ ਜੁਆਂਇਟ ਫੈਮਲੀ ਹੈ, ਜੋ ਇੱਕ ਦੂਜੇ ਪਰਿਵਾਰ ਦੀ ਲੋੜ ਨੂੰ ਪੂਰਾ ਕਰਦਾ ਹੈ। ਇਸ 'ਚ 300 ਦੇ ਲਗਭਗ ਜੰਗਲ ਲਗਾਏ ਜਾਣਗੇ ਜੋ ਬੁੱਢੇ ਨਾਲੇ ਦੇ ਆਲੇ ਦੁਆਲੇ ਦੇ ਇਲਾਕੇ ਉਥੇ 700 ਤੋਂ 1000 ਤੱਕ ਦੇ ਰੁੱਖ ਲਗਾਏ ਜਾਣਗੇ।
ਰੋਹਿਤ ਵਰਗੇ ਅਫਸਰ ਆਪਣੇ ਰੁਝੇਵੇਂ ਭਰੀ ਜ਼ਿੰਦਗੀ ਵਿਚੋਂ ਸਮਾਂ ਕੱਢ ਕੇ ਵਾਤਾਵਰਣ ਲਈ ਆਪਣਾ ਪ੍ਰੇਮ ਭਾਵ ਦਿਖਾਉਂਦੇ ਹਨ। ਉਸ ਨੂੰ ਸਾਫ ਸੁਥਰਾ ਅਤੇ ਹਰਿਆ-ਭਰਿਆ ਬਣਾਉਣ ਲਈ ਦਿਨ-ਰਾਤ ਯਤਨ ਕਰ ਰਹੇ ਹਨ।
ਰੋਹਿਤ ਮੇਹਰਾ ਨੇ ਕਹਿੰਦੇ ਹਨ ਕਿ ਇਹ ਸਾਡੀ ਮਾਨਵਤਾ ਦੀ ਡਿਉਟੀ ਹੈ, ਇੱਕ ਪਿਤਾ ਦੀ ਡਿਉਟੀ ਹੈ ਕਿ ਅਸੀਂ ਆਪਣੇ ਬੱਚਿਆਂ ਤੇ ਭਵਿੱਖ ਦੀ ਪੀੜੀ ਨੂੰ ਚੰਗੀ ਹਵਾ ਦੇਣ। ਇਹ ਮੇਰਾ ਇੱਕ ਸ਼ੌਂਕ ਹੈ ਜੋ ਅਸੀਂ ਸ਼ਨੀਵਾਰ, ਐਤਵਾਰ ਜਾ ਛੁੱਟੀ ਵਾਲੇ ਦਿਨ ਹੀ ਪੂਰੇ ਕਰਦਾ ਹਾਂ।
ਦੇਸ਼ ਨੂੰ ਹਰਿਆ-ਭਰਿਆ ਬਣਾ ਲਈ ਰੋਹਿਤ ਨੇ 1000 ਜੰਗਲ ਲਗਾਉਣਾ ਦਾ ਟੀਚਾ ਮਿਥਿਆ ਹੈ। ਰੋਹੀਤ ਆਪਣੇ ਜਜ਼ਬੇ ਕਾਰਨ ਪੰਜਾਬ ਭਰ 'ਚ ਮਸ਼ਹੂਰ ਹਨ। ਇਕ ਉੱਚ ਅਹੁਦੇ 'ਤੇ ਤੈਨਾਤ ਹੋਣ ਦੇ ਬਾਵਜੂਦ ਉਨ੍ਹਾਂ ਦਾ ਕੁਦਰਤ ਪ੍ਰਤੀ ਇਹ ਪ੍ਰੇਮ ਵੇਖਦਿਆਂ ਹੀ ਬਣਦਾ ਹੈ।