ETV Bharat / city

ਦਿੱਲੀ ਮਾਡਲ ਨੂੰ ਲੈਕੇ ਵਿੱਤ ਮੰਤਰੀ ਅੱਗੇ ਸ਼ਰਾਬ ਠੇਕੇਦਾਰਾਂ ਨੇ ਚੁੱਕੇ ਸਵਾਲ, ਕਿਹਾ... - ਸ਼ਰਾਬ ਦੀ ਕਾਲਾਬਾਜ਼ਾਰੀ ਸ਼ੁਰੂ

ਲੁਧਿਆਣਾ ਵਿਚ ਐਕਸਾਈਜ਼ ਪਾਲਿਸੀ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਐਕਸਾਈਜ਼ ਅਫ਼ਸਰ ਅਤੇ ਸ਼ਰਾਬ ਕਾਰੋਬਾਰੀਆਂ ਨਾਲ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਫਿਲਹਾਲ ਸੁਝਾਅ ਲਏ ਜਾ ਰਹੇ ਹਨ। ਦੂਜੇ ਪਾਸੇ ਸ਼ਰਾਬ ਠੇਕੇਦਾਰਾਂ ਨੇ ਕਿਹਾ ਕਿ ਦਿੱਲੀ ਮਾਡਲ ਪੰਜਾਬ ਚ ਨਹੀਂ ਚੱਲ ਸਕੇਗਾ।

ਵਿੱਤ ਮੰਤਰੀ ਹਰਪਾਲ ਚੀਮਾ ਨੇ ਐਕਸਾਈਜ਼ ਅਫ਼ਸਰ ਅਤੇ ਸ਼ਰਾਬ ਕਾਰੋਬਾਰੀਆਂ ਨਾਲ ਬੈਠਕ

author img

By

Published : Apr 27, 2022, 4:41 PM IST

ਲੁਧਿਆਣਾ: ਆਮ ਆਦਮੀ ਪਾਰਟੀ ਵੱਲੋਂ ਆਬਕਾਰੀ ਨੀਤੀ ਲਿਆਉਣ ਲਈ ਬੈਠਕਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਦੇ ਚੱਲਦੇ ਵਿੱਤ ਮੰਤਰੀ ਹਰਪਾਲ ਚੀਮਾ ਲੁਧਿਆਣਾ ਪਹੁੰਚੇ ਜਿੱਥੇ ਉਨ੍ਹਾਂ ਨੇ ਆਬਕਾਰੀ ਵਿਭਾਗ ਦੇ ਅਫਸਰਾਂ ਅਤੇ ਸ਼ਰਾਬ ਦੇ ਕਾਰੋਬਾਰੀਆਂ ਦੇ ਨਾਲ ਇਕ ਬੈਠਕ ਕੀਤੀ।

'ਦਿੱਲੀ ਮਾਡਲ ਦਿੱਲੀ ’ਚ ਫੇਲ੍ਹ': ਇਸ ਦੌਰਾਨ ਸ਼ਰਾਬ ਕਾਰੋਬਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਦਿੱਲੀ ਮਾਡਲ ਦਿੱਲੀ ਦੇ ਵਿੱਚ ਹੀ ਫੇਲ੍ਹ ਹੋ ਗਿਆ ਸੀ ਤਾਂ ਉਹ ਪੰਜਾਬ ਚ ਕਿਵੇਂ ਚੱਲ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਦਿੱਲੀ ਵਾਲੀ ਆਬਕਾਰੀ ਨੀਤੀ ਕਾਮਯਾਬ ਨਹੀਂ ਹੋ ਸਕਦੀ ਕਿਉਂਕਿ ਪੰਜਾਬ ਅਤੇ ਦਿੱਲੀ ਦੇ ਹਾਲਾਤਾਂ ਵਿੱਚ ਫ਼ਰਕ ਹੈ।

'ਸ਼ਰਾਬ ਦੀ ਹੋ ਜਾਵੇਗੀ ਕਾਲਾਬਾਜ਼ਾਰੀ': ਸ਼ਰਾਬ ਦੇ ਠੇਕੇਦਾਰਾਂ ਨੇ ਕਿਹਾ ਕਿ ਫਿਲਹਾਲ ਬੈਠਕਾਂ ਹੋ ਰਹੀਆਂ ਹਨ। ਉਨ੍ਹਾਂ ਵੱਲੋਂ ਸੁਝਾਅ ਦਿੱਤੇ ਗਏ ਹਨ। ਸ਼ਰਾਬ ਕਾਰੋਬਾਰੀਆਂ ਨੇ ਕਿਹਾ ਕਿ ਜੇਕਰ ਦਿੱਲੀ ਵਾਲੀ ਨੀਤੀ ਇੱਥੇ ਲਿਆਂਦੀ ਜਾਵੇਗੀ ਤਾਂ ਸ਼ਰਾਬ ਦੀ ਕਾਲਾਬਾਜ਼ਾਰੀ ਸ਼ੁਰੂ ਹੋ ਜਾਵੇਗੀ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਸਬੰਧੀ ਵਿਸ਼ੇਸ਼ ਧਿਆਨ ਦੇਣਾ ਪਵੇਗਾ।

ਵਿੱਤ ਮੰਤਰੀ ਹਰਪਾਲ ਚੀਮਾ ਨੇ ਐਕਸਾਈਜ਼ ਅਫ਼ਸਰ ਅਤੇ ਸ਼ਰਾਬ ਕਾਰੋਬਾਰੀਆਂ ਨਾਲ ਬੈਠਕ

'ਜਲਦ ਕੋਈ ਨਾ ਕੋਈ ਪਾਲਿਸੀ ਜ਼ਰੂਰ ਲਿਆਂਦੀ ਜਾਵੇਗੀ': ਉਧਰ ਦੂਜੇ ਪਾਸੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਫਿਲਹਾਲ ਗੱਲਬਾਤ ਚੱਲ ਰਹੀ ਹੈ ਉਨ੍ਹਾਂ ਵੱਲੋਂ ਸ਼ਰਾਬ ਦੇ ਠੇਕੇਦਾਰਾਂ ਅਤੇ ਅਫਸਰਾਂ ਕੋਲ ਸੁਝਾਅ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਸ ’ਤੇ ਗੰਭੀਰ ਹੈ ਅਤੇ ਜਲਦ ਹੀ ਕੋਈ ਨਾ ਕੋਈ ਪਾਲਿਸੀ ਜ਼ਰੂਰ ਲਿਆਂਦੀ ਜਾਵੇਗੀ ਜੋ ਸਾਰਿਆਂ ਦੇ ਹਿੱਤਾਂ ਦੇ ਵਿਚ ਹੋਵੇਗੀ।

'ਬੈਠਕਾਂ ਦਾ ਦੌਰ ਜਾਰੀ': ਇਸ ਸਬੰਧੀ ਪੰਜਾਬ ਆਬਕਾਰੀ ਵਿਭਾਗ ਦੀ ਸਹਾਇਕ ਕਮਿਸ਼ਨਰ ਸ਼ਿਵਾਨੀ ਗੁਪਤਾ ਨੇ ਕਿਹਾ ਕਿ ਇਸ ਸਬੰਧੀ ਲਗਾਤਾਰ ਗੱਲਬਾਤ ਜਾਰੀ ਹੈ ਅਤੇ ਬੈਠਕਾਂ ਦਾ ਦੌਰ ਜਾਰੀ ਹੈ। ਜਲਦ ਟਰੱਸਟ ਬਣਾ ਕੇ ਇਸ ਸਬੰਧੀ ਪਾਲਿਸੀ ਲਿਆਂਦੀ ਜਾਵੇਗੀ।

ਜ਼ਿਕਰ-ਏ-ਖਾਸ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਆਬਕਾਰੀ ਨੀਤੀ ਨਹੀਂ ਲਿਆਂਦੀ ਗਈ ਅਤੇ ਪੁਰਾਣੀ ਸਰਕਾਰ ਦੀ ਹੀ ਨੀਤੀ ਨੂੰ ਲਾਗੂ ਕੀਤਾ ਗਿਆ ਸੀ ਤਿੰਨ ਮਹੀਨੇ ਲਈ ਉਸ ਨੂੰ ਵਧਾਇਆ ਗਿਆ ਸੀ ਜਦਕਿ ਸਰਕਾਰ ਲਗਾਤਾਰ ਦਿੱਲੀ ਮਾਡਲ ਦੀਆਂ ਗੱਲਾਂ ਕਰ ਰਹੀ ਹੈ ਅਤੇ ਐਕਸਾਈਜ਼ ਤੋਂ ਪੰਜਾਬ ਦੇ ਅੰਦਰ ਵੱਡਾ ਮਾਲੀਆ ਇਕੱਠਾ ਕਰਨ ਦੇ ਦਾਅਵੇ ਵੀ ਕਰ ਰਹੀ ਹੈ ਪਰ ਪੰਜਾਬ ਦੇ ਸ਼ਰਾਬ ਕਾਰੋਬਾਰੀਆਂ ਨੇ ਦਿੱਲੀ ਮਾਡਲ ਨੂੰ ਫੇਲ੍ਹ ਦੱਸਦਿਆਂ ਕਿਹਾ ਕਿ ਉਹ ਪੰਜਾਬ ਦੇ ਵਿੱਚ ਲਾਗੂ ਹੀ ਨਹੀਂ ਹੋ ਸਕਦਾ ਜਿਸ ਤੋਂ ਜ਼ਾਹਿਰ ਹੈ ਕਿ ਸਰਕਾਰ ਅਤੇ ਸ਼ਰਾਬ ਦੇ ਠੇਕੇਦਾਰਾਂ ਦੇ ਵਿਚ ਹੁਣ ਤੋਂ ਹੀ ਐਕਸਾਈਜ਼ ਪਾਲਸੀ ਨੂੰ ਲੈ ਕੇ ਸਹਿਮਤੀ ਨਹੀਂ ਬਣਦੀ ਵਿਖਾਈ ਦੇ ਰਹੀ।

ਇਹ ਵੀ ਪੜੋ: ਸੁਖਜਿੰਦਰ ਰੰਧਾਵਾ ਨੂੰ ਮੰਤਰੀ ਵਾਲੀ ਗੱਡੀ ਵਾਪਿਸ ਕਰਨ ਦਾ ਕੱਢਿਆ ਨੋਟਿਸ

ETV Bharat Logo

Copyright © 2025 Ushodaya Enterprises Pvt. Ltd., All Rights Reserved.