ਚੰਡੀਗੜ੍ਹ: Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਖੰਨਾ (Khanna Assembly Constituency) ’ਤੇ ਕਾਂਗਰਸ (Congress) ਦੇ ਵਿਧਾਇਕ ਤੇ ਮੌਜੂਦਾ ਗੁਰਕੀਰਤ ਸਿੰਘ ਕੋਟਲੀ (Gurkirat Singh Kotli) ਨੇ ਜਿੱਤ ਹਾਸਲ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...
ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਦਾ ਮਹੌਲ ਮਘ ਚੁੱਕਾ ਹੈ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਖੰਨਾ ਸੀਟ (Khanna Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।
ਖੰਨਾ (Khanna Assembly Constituency)
ਜੇਕਰ ਖੰਨਾ ਸੀਟ (Khanna Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ (Congress) ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ (Gurkirat Singh Kotli) ਨੇ ਜਿੱਤ ਹਾਸਲ ਕੀਤੀ ਸੀ। ਗੁਰਕੀਰਤ ਸਿੰਘ ਕੋਟਲੀ 2017 ਵਿੱਚ ਇਥੋਂ ਦੂਜੀ ਵਾਰਵਿਧਾਇਕ ਬਣੇ ਸੀ। ਉਨ੍ਹਾਂ ਨੇ ਖੰਨਾ ਤੋਂ ਦੂਜੀ ਵਾਰ ਵਾਰ ਚੋਣ ਲੜੀ ਸੀ ਤੇ ਆਮ ਆਦਮੀ ਪਾਰਟੀ (AAP) ਦੇ ਉਮੀਦਵਾਰ ਅਨਿਲ ਦੱਤ ਫੱਲੀ ਨੂੰ ਹਰਾਇਆ ਸੀ। ਇਸ ਵਾਰ ਕਾਂਗਰਸ ਨੇ ਗੁਰਕੀਰਤ ਸਿੰਘ ਕੋਟਲੀ ਨੂੰ ਫੇਰ ਤੀਜੀ ਵਾਰ ਉਮੀਦਵਾਰ ਬਣਾਇਆ ਹੈ ਤੇ ਆਪ ਨੇ ਆਪਣਾ ਤਗੜਾ ਉਮੀਦਵਾਰ ਬਦਲ ਦਿੱਤਾ ਹੈ। ਇਥੋਂ ਆਪ ਨੇ
ਤਰੁਣਪ੍ਰੀਤ ਸਿੰਘ ਸੋਂਢ ਨੂੰ ਉਮੀਦਵਾਰ ਬਣਾਇਆ ਹੈ। ਭਾਜਪਾ ਨੇ ਗੁਰਪ੍ਰੀਤ ਸਿੰਘ ਭੱਟੀ (Gurpreet Singh Bhatti) ਨੂੰ ਇਥੋਂ ਉਮੀਦਵਾਰ ਬਣਾਇਆ ਹੈ, ਉਹ ਪਹਿਲਾਂ ਵੀ ਇਸ ਖੇਤਰ ਤੋਂ ਚੋਣ ਲੜ ਚੁੱਕੇ ਹਨ। ਇਸ ਤੋਂ ਇਲਾਵਾ ਅਕਾਲੀ ਦਲ ਨੇ ਵੀ ਆਪਣੇ ਮਜਬੂਤ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਹਲਕਾ ਬਦਲ ਦਿੱਤਾ ਹੈ, ਉਨ੍ਹਾਂ ਨੂੰ ਅਮਲੋਹ ਭੇਜਿਆ ਗਿਆ ਹੈ ਤੇ ਉਨ੍ਹਾਂ ਦੀ ਥਾਂ ਬੀਬੀ ਜਸਦੀਪ ਕੌਰ ਨੂੰ ਉਮੀਦਵਾਰ ਬਣਾਇਆ ਹੈ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਖੰਨਾ ਸੀਟ (Khanna Constituency) ’ਤੇ 79.07ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ (Congress) ਦੇ ਗੁਰਕੀਰਤ ਸਿੰਘ ਕੋਟਲੀ ਵਿਧਾਇਕ ਬਣੇ ਸੀ। ਉਨ੍ਹਾਂ ਨੇ ਆਮ ਆਦਮੀ ਪਾਰਟੀ (AAP) ਦੇ ਅਨਿਲ ਦੱਤ ਫੱਲੀ ਨੂੰ ਮਾਤ ਦਿੱਤੀ ਸੀ। ਜਦੋਂਕਿ ਸ਼੍ਰੋਮਣੀ ਅਕਾਲੀ ਦਲ (SAD) ਦੇ ਉਮੀਦਵਾਰ ਤੀਜੇ ਨੰਬਰ ’ਤੇ ਰਹੇ ਸੀ।
ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ ਨੂੰ 55690 ਵੋਟਾਂ ਪਈਆਂ ਸੀ ਜਦੋਂਕਿ ਦੂਜੇ ਨੰਬਰ ’ਤੇ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨਿਲ ਦੱਤ ਫੱਲੀ ਨੂੰ 35099 ਵੋਟਾਂ ਹਾਸਲ ਹੋਈਆਂ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 31845 ਵੋਟਾਂ ਹਾਸਲ ਹੋਈਆਂ ਸੀ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ ਨੂੰ ਸਭ ਤੋਂ ਵੱਧ 44.29ਫੀਸਦੀ ਵੋਟਾਂ ਮਿਲੀਆਂ ਸੀ, ਜਦੋਂਕਿ ਆਪ (AAP) ਨੂੰ 27.92 ਫੀਸਦੀ ਤੇ ਅਕਾਲੀ-ਭਾਜਪਾ ਗਠਜੋੜ (SAD-BJP) ਨੂੰ 25.33 ਫੀਸਦੀ ਵੋਟਾਂ ਪਈਆਂ ਸੀ।
2012 ਵਿਧਾਨ ਸਭਾ ਦੇ ਚੋਣ ਨਤੀਜੇ
ਚਮਕੌਰ ਸਾਹਿਬ (Chamkaur Sahib Assembly Constituency) ਤੋਂ ਕਾਂਗਰਸ ਦੇ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ ਵਿਧਾਇਕ ਬਣੇ ਸੀ ਤੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ (SAD-BJP) ਦੇ ਉਮੀਦਵਾਰ ਰਣਜੀਤ ਸਿੰਘ ਤਲਵੰਡੀ ਨੂੰ ਮਾਤ ਦਿੱਤੀ ਸੀ ਤੇ ਪੀਪੀਪੀ ਦਾ ਉਮੀਦਵਾਰ ਤੀਜੇ ਸਥਾਨ ’ਤੇ ਰਿਹਾ ਸੀ।
ਇਸ ਦੌਰਾਨ ਗੁਰਕੀਰਤ ਸਿੰਘ ਕੋਟਲੀ ਨੂੰ 45045 ਵੋਟਾਂ ਪਈਆਂ ਸੀ, ਜਦੋਂਕਿ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਤਲਵੰਡੀ ਨੂੰ 37767 ਤੇ ਪੀਪੀਪੀ ਦੇ ਉਮੀਦਵਾਰ ਨੂੰ 23370 ਵੋਟਾਂ ਮਿਲੀਆਂ ਸੀ।
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਖੰਨਾ ਸੀਟ (Khanna Assembly Constituency) 'ਤੇ 80.93 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਕਾਂਗਰਸ ਨੂੰ 38.36 ਫੀਸਦੀ, ਅਕਾਲੀ ਦਲ ਨੂੰ 32.16 ਫੀਸਦੀ ਤੇ ਪੀਪੀਪੀ ਨੂੰ 19.90 ਫੀਸਦੀ ਵੋਟਾਂ ਹਾਸਲ ਹੋਈਆਂ ਸੀ।
ਖੰਨਾ ਸੀਟ (Khanna Assembly Constituency) ਦਾ ਸਿਆਸੀ ਸਮੀਕਰਨ
ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਇਸ ਸੀਟ ’ਤੇ ਮੁੱਖ ਤੌਰ ’ਤੇ ਕਾਂਗਰਸ ਮੁਕਾਬਲੇ ਵਿੱਚ ਹੈ। ਜੇਕਰ ਇਤਿਹਾਸਕ ਤਜਰਬੇ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਭਾਜਪਾ ਗਠਜੋੜ ਨੇ ਗੁਰਪ੍ਰੀਤ ਭੱਟੀ ਨੂੰ ਉਮੀਦਵਾਰ ਬਣਾਇਆ ਹੈ, ਜੋ ਕਿ ਇੱਕ ਮਜਬੂਤ ਉਮੀਦਵਾਰ ਹੈ ਤੇ ਇਸ ਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੀ ਇਸ ਸੀਟ ਤੋਂ ਚੋਣ ਨਹੀਂ ਲੜ ਰਹੇ ਅਤੇ ਪਿਛਲੀ ਵਾਰ ਦੂਜੇ ਸਥਾਨ ’ਤੇ ਰਹਿਣ ਵਾਲੇ ਅਨਿਲ ਦੱਤ ਫੱਲੀ ਨੂੰ ਆਮ ਆਦਮੀ ਪਾਰਟੀ ਨੇ ਇਸ ਵਾਰ ਉਮੀਦਵਾਰ ਨਹੀਂ ਬਣਾਇਆ ਹੈ। ਅਜਿਹੇ ਵਿੱਚ ਕਾਂਗਰਸ ਅਤੇ ਭਾਜਪਾ ਕੋਲ ਪੁਰਾਣੇ ਵੱਡੇ ਚਿਹਰੇ ਹਨ ਤੇ ਮੁਕਾਬਲਾ ਫਿਲਹਾਲ ਦੋਵਾਂ ਵਿਚਾਲੇ ਸਿੱਧਾ ਪ੍ਰਤੀਤ ਹੋ ਰਿਹਾ ਹੈ।
ਇਹ ਵੀ ਪੜ੍ਹੋ:ਅੰਮ੍ਰਿਤਸਰ ਪੂਰਬੀ ਸੀਟ 'ਤੇ ਸਿੱਧੂ ਖਿਲਾਫ਼ ਮਜੀਠੀਆ ਲੜਨਗੇ ਚੋਣ