ETV Bharat / city

ਲੁਧਿਆਣਾ: ਦੁਰਗਾ ਮਾਤਾ ਮੰਦਰ 'ਚ ਸ਼ਰਧਾਲੂਆਂ ਨੂੰ ਘੰਟੀ ਵਜਾਉਣ ਤੋਂ ਕੀਤਾ ਗਿਆ ਮਨ੍ਹਾ - Ludhiana

ਲੁਧਿਆਣਾ ਦੇ ਪ੍ਰਸਿੱਧ ਦੁਰਗਾ ਮਾਤਾ ਮੰਦਰ ਦੇ ਕਿਵਾੜ ਵੀ ਸ਼ਰਧਾਲੂਆਂ ਲਈ ਖੋਲ੍ਹੇ ਗਏ ਹਨ। ਮੰਦਰ ਪ੍ਰਸ਼ਾਸਨ ਨੇ ਸ਼ਰਧਾਲੂਆਂ ਦੀ ਸੁਵਿਧਾ ਲਈ ਵਿਸ਼ੇਸ਼ ਤੌਰ 'ਤੇ ਟੋਕਨ ਸਿਸਟਮ ਸ਼ੁਰੂ ਕੀਤਾ ਹੈ।

ਦੁਰਗਾ ਮਾਤਾ ਮੰਦਰ 'ਚ ਸ਼ਰਧਾਲੂਆਂ ਨੂੰ ਘੰਟੀ ਵਜਾਉਣ ਤੋਂ ਕੀਤਾ ਗਿਆ ਮਨਾ

author img

By

Published : Jun 8, 2020, 2:19 PM IST

ਲੁਧਿਆਣਾ: ਭਾਰਤ ਵਿੱਚ ਅੱਜ ਤੋਂ ਧਾਰਮਿਕ ਸਥਾਨ ਖੋਲ੍ਹ ਦਿੱਤੇ ਗਏ ਹਨ। ਲੁਧਿਆਣਾ ਦੇ ਪ੍ਰਸਿੱਧ ਦੁਰਗਾ ਮਾਤਾ ਮੰਦਰ ਦੇ ਕਿਵਾੜ ਵੀ ਸ਼ਰਧਾਲੂਆਂ ਲਈ ਖੋਲ੍ਹੇ ਗਏ ਹਨ। ਮੰਦਰ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਦੀ ਸੁਵਿਧਾ ਲਈ ਵਿਸ਼ੇਸ਼ ਤੌਰ 'ਤੇ ਟੋਕਨ ਸਿਸਟਮ ਸ਼ੁਰੂ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਐਂਟਰੀ 'ਤੇ ਸ਼ਰਧਾਲੂਆਂ ਦੀ ਸਕਰੀਨਿੰਗ ਵੀ ਕੀਤੀ ਜਾ ਰਹੀ ਹੈ। ਮੰਦਿਰ 'ਚ ਇਸ ਲਈ ਇੱਕ ਵਿਅਰਤੀ ਨੂੰ ਨਿਯੁਕਤ ਕੀਤਾ ਗਿਆ ਹੈ ਜੋ ਆਉਣ ਵਾਲੇ ਸ਼ਰਧਾਲੂਆਂ ਦੇ ਹੱਥਾਂ ਨੂੰ ਸੈਨੇਟਾਈਜ਼ ਕਰਵਾ ਰਿਹਾ ਹੈ। ਇਸ ਤੋਂ ਇਲਾਵਾ ਮੰਦਰ 'ਚ ਜਲ, ਫਲ ਅਤੇ ਫੁੱਲ ਆਦਿ ਚੜ੍ਹਾਉਣ 'ਤੇ ਸਖ਼ਤ ਮਨਾਹੀ ਕੀਤੀ ਗਈ ਹੈ।

ਲੁਧਿਆਣਾ: ਦੁਰਗਾ ਮਾਤਾ ਮੰਦਰ 'ਚ ਸ਼ਰਧਾਲੂਆਂ ਨੂੰ ਘੰਟੀ ਵਜਾਉਣ ਤੋਂ ਕੀਤਾ ਗਿਆ ਮਨਾ

ਇਸ ਤੋਂ ਇਲਾਵਾ ਮੰਦਰਾਂ ਵਿੱਚ ਮੂਰਤੀ ਨੂੰ ਹੱਥ ਲਾਉਣ 'ਤੇ ਸਖ਼ਤ ਪਾਬੰਦੀ ਹੈ। ਮੰਦਰ ਦੇ ਵਿੱਚ ਘੰਟੀ ਵਜਾਉਣ 'ਤੇ ਵੀ ਮਨਾਹੀ ਕੀਤੀ ਗਈ ਹੈ। ਮੰਦਰ ਦੀ ਐਂਟਰੀ ਪੁਆਇੰਟ ਤੋਂ ਲੈ ਕੇ ਦਰਸ਼ਨ ਕਰਨ ਤੱਕ ਦੇ ਮਾਰਗ ਉੱਤੇ ਆਪਸ ਵਿੱਚ ਦਾਇਰਾ ਬਣਾਈ ਰੱਖਣ ਲਈ ਵਿਸ਼ੇਸ਼ ਤੌਰ 'ਤੇ ਨਿਸ਼ਾਨ ਲਾਏ ਗਏ ਹਨ।

ਦੁਰਗਾ ਮਾਤਾ ਮੰਦਰ 'ਚ ਸ਼ਰਧਾਲੂਆਂ ਨੂੰ ਘੰਟੀ ਵਜਾਉਣ ਤੋਂ ਕੀਤਾ ਗਿਆ ਮਨਾ
ਦੁਰਗਾ ਮਾਤਾ ਮੰਦਰ 'ਚ ਸ਼ਰਧਾਲੂਆਂ ਨੂੰ ਘੰਟੀ ਵਜਾਉਣ ਤੋਂ ਕੀਤਾ ਗਿਆ ਮਨਾ

ਪੁਜਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੇ ਮੁਤਾਬਕ ਸ਼ਰਧਾਲੂਆਂ ਦੇ ਦਰਸ਼ਨ ਕਰਵਾਉਣ ਲਈ ਪ੍ਰਬੰਧ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੂਜਾ ਤਾਂ ਪਹਿਲਾਂ ਵੀ ਚੱਲ ਰਹੀ ਸੀ ਪਰ ਹੁਣ ਸ਼ਰਧਾਲੂ ਦਰਸ਼ਨ ਕਰਨ ਲਈ ਆ ਰਹੇ ਹਨ। ਇਸ ਤੋਂ ਇਲਾਵਾ ਮੰਦਰ ਦੇ ਪੁਜਾਰੀ ਨੇ ਕਿਹਾ ਕਿ ਲੋਕਾਂ ਨੂੰ ਆਪਸ ਵਿੱਚ ਦਾਇਰਾ ਬਣਾਈ ਰੱਖਣ ਲਈ ਲਗਾਤਾਰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਉੱਧਰ ਮੰਦਰ 'ਚ ਪਹੁੰਚਣ ਵਾਲੇ ਸ਼ਰਧਾਲੂ ਵੀ ਇਸ ਮੌਕੇ ਕਾਫੀ ਖੁਸ਼ ਵਿਖਾਈ ਦੇ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.