ETV Bharat / city

ਲੁਧਿਆਣਾ 'ਚ ਡੇਂਗੂ ਦਾ ਕਹਿਰ, 4 ਸ਼ੱਕੀ ਮਰੀਜ਼ਾਂ ਦੀ ਮੌਤ, 289 ਮਾਮਲੇ ਪੌਜ਼ੀਟਿਵ

ਲੁਧਿਆਣਾ ਵਿੱਚ ਡੇਂਗੂ ਕਹਿਰ ਬਰਪਾ ਰਿਹਾ ਹੈ ਅਤੇ ਹੁਣ ਤੱਕ ਕਈ ਕੀਮਤੀ ਜਾਨਾਂ ਲੈਣ ਦੀ ਵੀ ਗੱਲ ਸਾਹਮਣੇ ਆ ਰਹੀ ਹੈ। ਡੇਂਗੂ ਨਾਲ ਹੁਣ ਤੱਕ 4 ਸ਼ੱਕੀ ਮਰੀਜ਼ਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।

ਫ਼ੋਟੋ।
author img

By

Published : Nov 2, 2019, 3:57 AM IST

ਲੁਧਿਆਣਾ: ਡੇਂਗੂ ਦਾ ਕਹਿਰ ਸ਼ਹਿਰ ਜਾਰੀ ਹੈ। ਡੇਂਗੂ ਨਾਲ ਹੁਣ ਤੱਕ 4 ਸ਼ੱਕੀ ਮਰੀਜ਼ਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਦੇ ਮੁਤਾਬਕ ਇਹ ਅੰਕੜਾ 10 ਤੋਂ ਪਾਰ ਹੈ। ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਹੀ 2 ਦਰਜਨ ਤੋਂ ਵੱਧ ਮਰੀਜ਼ ਡੇਂਗੂ ਦੇ ਦਾਖਲ ਹਨ। ਸਿਵਲ ਸਰਜਨ ਨੇ 289 ਡੇਂਗੂ ਦੇ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ।

ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਸਿਵਲ ਸਰਜਨ ਨੇ ਨਹੀਂ ਕੀਤੀ, ਪਰ 4 ਸ਼ੱਕੀ ਮੌਤਾਂ ਦੀ ਜ਼ਰੂਰ ਖ਼ਬਰ ਸਾਹਮਣੇ ਆਈ ਹੈ। ਡੇਂਗੂ ਦੇ 289 ਪਾਜ਼ੀਟਿਵ ਕੇਸ ਹਨ ਜਦੋਂ ਕਿ 1000 ਤੋਂ ਵਧੇਰੇ ਸ਼ੱਕੀ ਮਰੀਜ਼ਾਂ ਖ਼ਦਸ਼ਾ ਹੈ। ਸਿਵਲ ਸਰਜਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਮੇਂ 'ਤੇ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਜ਼ਨ ਤੋਂ ਪਹਿਲਾਂ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ ਸੀ।

ਵੀਡੀਓ

ਜਦੋਂ ਈਟੀਵੀ ਭਾਰਤ ਦੀ ਟੀਮ ਲੁਧਿਆਣਾ ਦੇ ਸਿਵਲ ਹਸਪਤਾਲ ਡੇਂਗੂ ਵਾਰਡ 'ਚ ਪਹੁੰਚੀ ਤਾਂ ਉੱਥੇ ਮਰੀਜ਼ਾਂ ਦੀ ਭਰਮਾਰ ਸੀ। ਇੱਕ ਬੈਡ 'ਤੇ 2-2 ਮਰੀਜ਼ ਵੀ ਸੁੱਤੇ ਪਏ ਸਨ। ਹਸਪਤਾਲ ਵਿੱਚ ਬੈੱਡ ਘੱਟ ਅਤੇ ਮਰੀਜ਼ ਜ਼ਿਆਦਾ ਸਨ। ਜਦੋਂ ਅਸੀਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਮੰਨਣਾ ਹੈ ਕਿ ਇੱਕ ਦੋ ਥਾਵਾਂ ਤੇ ਦੋ ਦੋ ਮਰੀਜ਼ ਹੈ, ਪਰ ਹਸਪਤਾਲ ਵਿੱਚ ਹੋ ਰਹੇ ਇਲਾਜ ਸਬੰਧੀ ਉਨ੍ਹਾਂ ਨੇ ਆਪਣੀ ਸੰਤੁਸ਼ਟੀ ਜਤਾਈ ਹੈ।

ਜਿੱਥੇ ਹਰ ਸਾਲ ਨਗਰ ਨਿਗਮ ਅਤੇ ਸਿਹਤ ਵਿਭਾਗ ਡੇਂਗੂ ਦੇ ਲਾਰਵੇ ਨੂੰ ਖ਼ਤਮ ਕਰਨ ਦੇ ਵੱਡੇ ਵੱਡੇ ਦਾਅਵੇ ਕਰਦਾ ਹੈ। ਹਸਪਤਾਲ 'ਚ ਮਰੀਜ਼ਾ ਦੀ ਵਧਦੀ ਦੀ ਗਿਣਤੀ ਸਾਰੇ ਦਾਅਵੇ ਨੂੰ ਫੇਲ੍ਹ ਸਾਬਿਤ ਕਰ ਰਹੀ ਹੈ। ਜ਼ਿਕਰੇ ਖ਼ਾਸ ਹੈ ਕਿ ਇਹ ਅੰਕੜਾ ਸਿਰਫ਼ ਸਰਕਾਰੀ ਹਸਪਤਾਲਾਂ ਜਾਂ ਡਿਸਪੈਂਸਰੀਆਂ ਦਾ ਹੀ ਹੈ ਜੇਕਰ ਨਿੱਜੀ ਹਸਪਤਾਲਾਂ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਤੋਂ ਕਈ ਗੁਣਾ ਜ਼ਿਆਦਾ ਹੈ।

Intro:Hl..ਲੁਧਿਆਣਾ ਵਿੱਚ ਫੈਲਿਆ ਡੇਂਗੂ ਦਾ ਕਹਿਰ, 4 ਸ਼ੱਕੀ ਮਰੀਜ਼ਾਂ ਦੀ ਮੌਤ, 289 ਮਾਮਲੇ ਪਾਏ ਗਏ ਪੌਜ਼ੀਟਿਵ, 1000 ਤੋਂ ਵੱਧ ਮਾਮਲੇ ਸ਼ੱਕੀ..

Anchor..ਲੁਧਿਆਣੇ ਦੇ ਵਿੱਚ ਡੇਂਗੂ ਦਾ ਕਹਿਰ ਜਾਰੀ ਹੈ ਅਤੇ ਹੁਣ ਤੱਕ ਡੇਂਗੂ ਨਾਲ ਚਾਰ ਸ਼ੱਕੀ ਮਰੀਜ਼ਾਂ ਦੀ ਮੌਤ ਦੀ ਗੱਲ ਕੀ ਜਾ ਰਹੀ ਹੈ ਜਦੋਂ ਕਿ ਸੂਤਰਾਂ ਦੇ ਮੁਤਾਬਕ ਇਹ ਅੰਕੜਾ 10 ਤੋਂ ਪਾਰ ਹੈ..ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਹੀ ਦੋ ਦਰਜਨ ਤੋਂ ਵੱਧ ਮਰੀਜ਼ ਡੇਂਗੂ ਦੇ ਦਾਖਲ ਨੇ..ਸਿਵਲ ਸਰਜਨ ਨੇ 289 ਡੇਂਗੂ ਦੇ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ..

Body:Vo...1 ਲੁਧਿਆਣਾ ਦੇ ਵਿੱਚ ਡੇਂਗੂ ਕਹਿਰ ਬਰਪਾ ਰਿਹਾ ਹੈ ਅਤੇ ਹੁਣ ਤੱਕ ਕਈ ਕੀਮਤੀ ਜਾਨਾਂ ਲੈਣ ਦੀ ਵੀ ਗੱਲ ਆਖੀ ਜਾ ਰਹੀ ਹੈ ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਸਿਵਲ ਸਰਜਨ ਨੇ ਨਹੀਂ ਕੀਤੀ ਪਰ ਚਾਰ ਸ਼ੱਕੀ ਮੌਤਾਂ ਦੀ ਜ਼ਰੂਰ ਉਨ੍ਹਾਂ ਗੱਲ ਆਖੀ ਹੈ..289 ਡੇਂਗੂ ਦੇ ਪਾਜ਼ੀਟਿਵ ਕੇਸ ਨੇ ਜਦੋਂ ਕਿ 1000 ਤੋਂ ਵਧੇਰੇ ਸ਼ੱਕੀ ਮਰੀਜ਼ਾਂ ਦੀ ਗੱਲ ਆਖੀ ਜਾ ਰਹੀ ਹੈ..ਸਿਵਲ ਸਰਜਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਮੇਂ ਸਮੇਂ ਸਿਰ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਸੀਜ਼ਨ ਤੋਂ ਪਹਿਲਾਂ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ ਸੀ..

Byte..ਰਾਜੇਸ਼ ਕੁਮਾਰ ਬੱਗਾ ਸਿਵਲ ਸਰਜਨ ਲੁਧਿਆਣਾ

Vo...2 ਉਧਰ ਜਦੋਂ ਸਾਡੀ ਟੀਮ ਲੁਧਿਆਣਾ ਦੇ ਸਿਵਲ ਹਸਪਤਾਲ ਡੇਂਗੂ ਵਾਰਡ ਚ ਪਹੁੰਚੀ ਤਾਂ ਉੱਥੇ ਮਰੀਜ਼ਾਂ ਦੀ ਭਰਮਾਰ ਸੀ ਇੱਕ ਬੈਡ ਤੇ ਦੋ ਦੋ ਮਰੀਜ਼ ਵੀ ਸੁੱਤੇ ਪਏ ਸਨ ਕਿਉਂਕਿ ਹਸਪਤਾਲ ਦੇ ਵਿੱਚ ਬੈਡਾਂ ਦੀ ਬੈੱਡ ਘੱਟ ਅਤੇ ਮਰੀਜ਼ ਜ਼ਿਆਦਾ ਸਨ..ਜਦੋਂ ਅਸੀਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਮੰਨਣਾ ਹੈ ਕਿ ਇੱਕ ਦੋ ਥਾਵਾਂ ਤੇ ਦੋ ਦੋ ਮਰੀਜ਼ ਹੈਗੇ ਨੇ ਪਰ ਹਸਪਤਾਲ ਦੇ ਵਿੱਚ ਹੋ ਰਹੇ ਇਲਾਜ ਸਬੰਧੀ ਉਨ੍ਹਾਂ ਨੇ ਆਪਣੀ ਸੰਤੁਸ਼ਟੀ ਜਤਾਈ...

wt..ਮਰੀਜ਼ਾਂ ਨਾਲ ਗੱਲਬਾਤ

Conclusion:Clozing...ਸੋ ਜਿੱਥੇ ਹਰ ਸਾਲ ਨਗਰ ਨਿਗਮ ਅਤੇ ਸਿਹਤ ਵਿਭਾਗ ਡੇਂਗੂ ਦੇ ਲਾਰਵੇ ਨੂੰ ਖ਼ਤਮ ਕਰਨ ਦੇ ਵੱਡੇ ਵੱਡੇ ਦਾਅਵੇ ਕਰਦਾ ਹੈ ਉਹ ਦਾਅਵੇ ਕਿਤਨਾ ਕਿਤੇ ਜ਼ਮੀਨੀ ਪੱਧਰ ਤੇ ਫੇਲ੍ਹ ਹੁੰਦੇ ਸਾਬਿਤ ਹੋ ਰਹੀ ਹੈ..ਜ਼ਿਕਰੇਖ਼ਾਸ ਹੈ ਕਿ ਇਹ ਅੰਕੜਾ ਸਿਰਫ ਸਰਕਾਰੀ ਹਸਪਤਾਲਾਂ ਜਾਂ ਡਿਸਪੈਂਸਰੀਆਂ ਦਾ ਹੀ ਹੈ ਜੇਕਰ ਨਿੱਜੀ ਹਸਪਤਾਲਾਂ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਤੋਂ ਕਈ ਗੁਣਾ ਜ਼ਿਆਦਾ ਹੈ..
ETV Bharat Logo

Copyright © 2024 Ushodaya Enterprises Pvt. Ltd., All Rights Reserved.