ਲੁਧਿਆਣਾ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪਰ ਕੌਂਸਲਰ ਪੁਰਾਣੀਆ ਪਾਰਟੀਆ ਦੇ ਨਾਲ ਸਬੰਧਤ ਹਨ ਜਿਸ ਦੇ ਚਲਦਿਆਂ ਆਏ ਦਿਨ ਵਿਧਾਇਕ ਦੀ ਕੌਂਸਲਰ ਆਮਣੇ ਸਾਹਮਣੇ ਰਹਿੰਦੇ ਹਨ ਕਿਉਂਕਿ ਵਿਧਾਇਕਾਂ ਦੁਆਰਾ ਕੌਂਸਲਰਾਂ ਦੇ ਵਾਰਡਾਂ ਵਿਚ ਜਾ ਕੇ ਸੜਕਾਂ ਸੀਵਰੇਜ ਆਦਿ ਦੇ ਉਦਘਾਟਨ ਕੀਤੇ ਜਾ ਰਹੇ ਹਨ। ਇਸ ਲੜੀ ਵਿੱਚ ਹਲਕਾ ਪੱਛਮੀ ਵਿੱਚ ਪੈਂਦੇ ਵਾਰਡ ਨੰਬਰ 70 ਵਿੱਚ ਸੜਕਾਂ ਦੇ ਕੰਮ ਦਾ ਉਦਘਾਟਨ ਵਿਧਾਇਕ ਗੁਰਪ੍ਰੀਤ ਗੋਗੀ ਦੁਆਰਾ ਕੀਤਾ ਗਿਆ। ਜਿਸ ਨੂੰ ਲੈ ਕੇ ਵਿਧਾਇਕ ਅਤੇ ਕੌਂਸਲਰ ਇਕ ਦੂਜੇ ’ਤੇ ਸ਼ਬਦੀ ਵਾਰ ਕਰਦੇ ਵੀ ਨਜ਼ਰ ਆਏ।
ਸੜਕ ਦਾ ਉਦਘਾਟਨ ਮੌਕੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ 60 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਉਦਘਾਟਨ ਕੀਤਾ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਮੀਹ ਤੋਂ ਪਹਿਲਾਂ ਬਣ ਕੇ ਇਹ ਸੜਕ ਪੂਰੀ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿਚ ਆਏ ਦਿਨ ਉਦਘਾਟਨ ਹੁੰਦੇ ਹਨ ਅਤੇ ਸਿਰਫ ਉਹ ਹੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਬਾਕੀ ਵਧਾਇਕ ਵੀ ਤਨ ਮਨ ਨਾਲ ਕੰਮ ਕਰ ਰਹੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸੜਕਾਂ ਤੇ ਸੀਵਰੇਜ਼ ਆਦਿ ਦਾ ਕੰਮ ਕੌਂਸਲਰਾਂ ਦਾ ਹੁੰਦਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਕੌਂਸਲਰ ਕੰਮ ਨਹੀਂ ਕਰਦੇ ਜਿਸ ਕਾਰਨ ਉਨ੍ਹਾਂ ਨੂੰ ਸੜਕਾਂ ’ਤੇ ਉੱਤਰਨਾ ਪੈ ਰਿਹਾ ਹੈ।
ਉੱਥੇ ਹੀ ਇਲਾਕੇ ਦੇ ਕੌਂਸਲਰ ਨੇ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪਾਸ ਕਰਵਾਏ ਗਏ ਕੰਮਾਂ ਦਾ ਵਧਾਇਕ ਸਾਬ੍ਹ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਕੰਮ ਵਿਚ ਚੋਣਾਂ ਤੋਂ ਵੀ ਪਹਿਲਾਂ ਦੇ ਪਾਸ ਕਰਵਾਏ ਹੋਏ ਹਨ ਅਤੇ ਰੋਡ ’ਤੇ ਜਾਲੀਆਂ ਵੀ ਲਗਾਈਆਂ ਜਾ ਚੁੱਕੀਆਂ ਹਨ। ਸਹੀ ਤਾਪਮਾਨ ਦੇ ਦੌਰਾਨ ਸੜਕਾਂ ਬਣਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਉਹ 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ।
ਉਧਰ ਇਸ ਮਾਮਲੇ ਨੂੰ ਲੈਕੇ ਕਾਂਗਰਸ ਦੇ ਬੁਲਾਰੇ ਅਤੇ ਸਾਬਕਾ ਵਿਧਾਇਕ ਕੁਲਦੀਪ ਵੈਦ ਨੇ ਕਿਹਾ ਕਿ ਇਸ ਗੱਲ ਵਿਚ ਕੋਈ ਦੋ ਰਾਏ ਨਹੀਂ ਹੈ ਕਿ ਜਿੰਨੇ ਵੀ ਕੰਮ ਨੇ ਕਾਂਗਰਸ ਦੇ ਕਾਰਜਕਾਲ ਦੌਰਾਨ ਹੀ ਲਿਆਂਦੇ ਗਏ ਸਨ ਅਤੇ ਚੋਣਾਂ ਕਰਕੇ ਕੰਮ ਰੁਕੇ ਸਨ ਉਨ੍ਹਾਂ ਕਿਹਾ ਕਿ ਸਿਰਫ ਸ਼ਹਿਰ ਚ ਹੀ ਨਹੀਂ ਰੁਰਲ ਇਲਾਕੇ ਚ ਵੀ ਸਾਡੀ ਸਰਕਾਰ ਵੇਲੇ ਸਾਰੇ ਕੰਮ ਕੀਤੇ ਗਏ। ਉਨ੍ਹਾਂ ਕਿਹਾ ਕਿ ਕ੍ਰੈਡਿਟ ਵਾਰ ਲਈ ਅਜਿਹੇ ਕੰਮ ਨਹੀਂ ਕਰਨੇ ਚਾਹੀਦੇ।
ਇਹ ਵੀ ਪੜੋ: ਹਰ ਸਿੱਖ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਲੋੜ: ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ