ਲੁਧਿਆਣਾ: ਜ਼ਿਲ੍ਹੇ ਦੇ ਕੋਟ ਮੰਗਲ ਸਿੰਘ ਵਿਧਾਨ ਸਭਾ ਹਲਕੇ ’ਚ ਜੰਮ ਕੇ ਹੰਗਾਮਾ ਹੋਇਆ ਜਦੋਂ ਇੱਕ ਸੜਕ ਦੇ ਨਿਰਮਾਣ ਦੇ ਉਦਘਾਟਨ ਨੂੰ ਲੈ ਕਿ ਯੂਥ ਅਕਾਲੀ ਦਲ ਅਤੇ ਲੋਕ ਇਨਸਾਫ਼ ਪਾਰਟੀ ਦੇ ਵਰਕਰ ਆਪਸ ਵਿੱਚ ਭਿੜ ਗਏ। ਇਸ ਦੌਰਾਨ ਇੱਕ ਦੂਜੇ ਦੀਆਂ ਪੱਗਾਂ ਵੀ ਲੱਥੀਆਂ ਤੇ ਜਮਕੇ ਥੱਪੜ ਮੁੱਕੇ ਵੀ ਚੱਲਦੇ ਵਿਖਾਈ ਦਿੱਤੇ। ਇੱਥੇ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਆਮ ਲੋਕਾਂ ਲਈ ਜਿੱਥੇ ਸ਼ਨੀਵਾਰ ਅਤੇ ਐਤਵਾਰ ਕਰਫਿਊ ਹੈ ਉਥੇ ਹੀ ਇਹ ਲੀਡਰ ਕਿਵੇਂ ਆਪਣੇ ਵਰਕਰਾਂ ਦਾ ਇਕੱਠ ਲੈ ਕੇ ਗਲੀਆਂ ਵਿੱਚ ਘੁੰਮਦੇ ਵਿਖਾਈ ਦਿੱਤੇ। ਇਸ ਮੌਕੇ ਲੋਕ ਇਨਸਾਫ਼ ਪਾਰਟੀ ਮੁਖੀ ਸਿਮਰਜੀਤ ਬੈਂਸ ਅਤੇ ਗੁਰਦੀਪ ਗੋਸ਼ਾ ਪ੍ਰਧਾਨ ਯੂਥ ਅਕਾਲੀ ਦਲ ਨੇ ਇੱਕ ਦੂਜੇ ਤੇ ਇਲਜ਼ਾਮ ਲਗਾਏ।
ਇਹ ਵੀ ਪੜੋ: ਵਿਜੀਲੈਂਸ ਦੇ 'ਐਕਸ਼ਨ' ਤੋਂ ਬਾਅਦ ਵੀ ਸਿੱਧੂ ਦਾ ਕੈਪਟਨ ਨੂੰ ਚੈਲੇਂਜ !
ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਸਿਮਰਜੀਤ ਬੈਂਸ ਦੀ ਜੋ ਬੀਤੇ ਦਿਨੀਂ ਬਲਾਤਕਾਰ ਦੇ ਇਲਜ਼ਾਮ ਲੱਗੇ ਨੇ ਹੋਰ ਵੀ ਇਲਜ਼ਾਮਾਂ ’ਚ ਘਿਰਨ ਕਰਕੇ ਉਹ ਗੁੰਡਾਗਰਦੀ ’ਤੇ ਉਤਰ ਆਏ ਹਨ ਤੇ ਅੱਜ ਯੂਥ ਅਕਾਲੀ ਦਲ ਦੇ ਵਰਕਰਾਂ ’ਤੇ ਉਨ੍ਹਾਂ ਵੱਲੋਂ ਹਮਲਾ ਕੀਤਾ ਗਿਆ ਹੈ। ਉਥੇ ਹੀ ਉਹਨਾਂ ਗਾਲ੍ਹਾਂ ਕੱਢੀਆਂ ਤੇ ਕਈਆਂ ਦੀ ਪੱਗ ਉਤਾਰ ਕੇ ਬੇਅਦਬੀ ਕੀਤੀ ਗਈ ਹੈ।
ਉੱਧਰ ਦੂਜੇ ਪਾਸੇ ਸਿਮਰਜੀਤ ਬੈਂਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੜਕ ਦਾ ਉਦਘਾਟਨ ਕੀਤਾ ਜਾਣਾ ਸੀ ਜੋ ਲੋਕਾਂ ਦੀ ਸਹੂਲਤ ਲਈ ਬਣਾਈ ਜਾਣੀ ਹੈ ਅਤੇ ਇਹ ਲੋਕਾਂ ਦੇ ਪੈਸਿਆਂ ਦੀ ਸੜਕ ਹੈ ਪਰ ਯੂਥ ਅਕਾਲੀ ਦਲ ਵਾਲੀ ਜੋ ਕਿ ਪੂਰੀ ਵਿਕਾਸ ਕਾਰਜਾਂ ਤੋਂ ਘਬਰਾਏ ਹੋਏ ਨੇ ਤੇ ਬੁਖਲਾਹਟ ਵਿੱਚ ਹਨ ਜਿਹਨਾਂ ਨੇ ਹੰਗਾਮਾ ਕੀਤਾ ਹੈ।
ਸੋ ਜ਼ਾਹਿਰ ਹੈ ਕਿ ਇੱਕ ਪਾਸੇ ਤਾਂ ਸ਼ਨੀਵਾਰ ਅਤੇ ਐਤਵਾਰ ਨੂੰ ਮੁਕੰਮਲ ਕਰਫਿਊ ਲੱਗਿਆ ਹੈ, ਪਰ ਇਸਦੇ ਬਾਵਜੂਦ ਇੰਨੀ ਵੱਡੀ ਤਾਦਾਦ ਵਿੱਚ ਦੋਵਾਂ ਪਾਰਟੀਆਂ ਵੱਲੋਂ ਨਾ ਸਿਰਫ ਇਕੱਠ ਕੀਤਾ ਗਿਆ ਬਲਕਿ ਹੰਗਾਮਾ ਵੀ ਕੀਤਾ ਗਿਆ। ਇੱਥੇ ਸਵਾਲ ਇਹ ਹੈ ਕਿ ਪੁਲਿਸ ਅਧਿਕਾਰੀ ਇਸ ਵੇਲੇ ਕੀ ਕਰ ਰਹੇ ਸਨ ਕਿਉਂ ਇੰਨਾ ਵੱਡਾ ਇਕੱਠ ਇਨ੍ਹਾਂ ਪਾਰਟੀਆਂ ਵੱਲੋਂ ਕੀਤਾ ਗਿਆ ਅਤੇ ਹੰਗਾਮਾ ਹੋਇਆ।
ਇਹ ਵੀ ਪੜੋ: ਇਨ੍ਹਾਂ ਤਿੰਨ ਦੋਸਤਾਂ ਦੇ ਜੁਗਾੜ ਸਦਕਾ ਕੋਰੋਨਾ ਮਰੀਜ਼ਾਂ ਨੂੰ 'ਸੁਖ ਦਾ ਸਾਹ'