ETV Bharat / city

ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਹੋਇਆ ਹੰਗਾਮਾ, ਦੇਖੋ ਵੀਡੀਓ

ਲੁਧਿਆਣਾ ਦੇ ਸ਼ਿਮਲਾਪੂਰੀ ਇਲਾਕੇ ਵਿੱਚ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ 2 ਧਿਰਾਂ ਆਪਸ ਵਿੱਚ ਭਿੜ (clash between 2 parties in the Gurdwara Sahib) ਗਈਆਂ। ਇਸ ਸਾਰੀ ਘਟਨਾ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਜਾਣੋ ਪੂਰਾ ਮਾਮਲਾ

clash between 2 parties in the Gurdwara Sahib in Shimlapuri
ਲੰਗਰ ਹਾਲ ਵਿੱਚ ਹੋਇਆ ਹੰਗਾਮਾ
author img

By

Published : Sep 10, 2022, 7:08 AM IST

Updated : Sep 10, 2022, 7:29 AM IST

ਲੁਧਿਆਣਾ: ਜ਼ਿਲ੍ਹੇ ਦੇ ਸ਼ਿਮਲਾਪੂਰੀ ਇਲਾਕੇ ਵਿੱਚ ਗੁਰਦੁਆਰਾ ਸਾਹਿਬ ਦੀ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ 2 ਧਿਰਾਂ ਆਪਸ ਵਿੱਚ ਲੜਦਿਆਂ ਹੋਇਆ ਵਿਖਾਈ ਦੇ ਰਹੀਆਂ (clash between 2 parties in the Gurdwara Sahib) ਹਨ। ਦਰਾਅਸਰ ਮਾਮਲਾ ਇੱਕ ਪਰਿਵਾਰ ਦਾ ਹੈ ਜਿਸ ਵਿੱਚ ਗੁਰਦੁਆਰੇ ਦਾ ਪ੍ਰਧਾਨ ਪਵਿੱਤਰ ਸਿੰਘ ਦਖ਼ਲ ਅੰਦਾਜ਼ੀ ਕਰ ਰਿਹਾ ਸੀ, ਜਿਸ ਕਰਕੇ ਦੋਵੇਂ ਧਿਰਾਂ ਗੁਰਦੁਆਰਾ ਸਾਹਿਬ ਵਿੱਟ ਇਕੱਠੀਆਂ ਹੋਈਆਂ ਸਨ ਅਤੇ ਲੰਗਰ ਹਾਲ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਹੀ ਲੜ ਪਈਆਂ। ਇਸ ਝਗੜੇ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

ਇਹ ਵੀ ਪੜੋ: ਸਿੱਧੂ ਮੂਸੇਵਾਲਾ ਦੇ ਪਿਤਾ ਦੀ ਸੁਰੱਖਿਆ ਵਿੱਚ ਹੋਰ ਵਾਧਾ

ਇਸ ਪੂਰੇ ਮਾਮਲੇ ਦੀ ਪੁਸ਼ਟੀ ਡਾਬਾ ਦੇ ਐਸਐਚਓ ਪ੍ਰਮੋਦ ਕੁਮਾਰ ਨੇ ਕੀਤੀ ਹੈ, ਉਨ੍ਹਾਂ ਦੱਸਿਆ ਕਿ ਜਦੋਂ ਦੋਵੇਂ ਧਿਰਾਂ ਆਪਸੀ ਰਜ਼ਾਮੰਦੀ ਲਈ ਗੁਰਦੁਆਰੇ ਦੇ ਵਿੱਚ ਇਕੱਤਰ ਹੋਈਆਂ ਸਨ ਅਤੇ ਲੰਗਰ ਹਾਲ ਦੇ ਅੰਦਰ ਹੀ ਉਹਨਾਂ ਦੀ ਲੜਾਈ ਹੋ ਗਈ। ਉਹਨਾਂ ਕਿਹਾ ਕਿ ਦੋਹਾਂ ਪਾਸਿਓਂ ਸਾਡੇ ਕੋਲ ਦਰਖਾਸਤ ਆਈ ਹੈ ਅਤੇ ਅਸੀਂ ਜਾਂਚ ਕਰਨ ਤੋਂ ਬਾਅਦ ਜਿਸਦੀ ਗਲਤੀ ਹੋਵੇਗੀ ਉਹ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਲੰਗਰ ਹਾਲ ਵਿੱਚ ਹੋਇਆ ਹੰਗਾਮਾ

ਉਨ੍ਹਾਂ ਕਿਹਾ ਕਿ ਫਿਲਹਾਲ ਮੁਹੱਲਾ ਵਾਸੀਆਂ ਨੇ ਗੁਰਦੁਆਰੇ ਦੇ ਪ੍ਰਧਾਨ ਪਵਿੱਤਰ ਸਿੰਘ ਉੱਤੇ ਇਲਜ਼ਾਮ ਲਗਾਏ ਹਨ, ਜੋ ਕਿ ਇੱਕ ਪਰਿਵਾਰ ਦੇ ਅੰਦਰੂਨੀ ਮਾਮਲੇ ਵਿੱਚ ਦਖ਼ਲ ਦਿੰਦਾ ਹੈ ਅਤੇ ਵਾਰ ਵਾਰ ਘਰ ਆਉਂਦਾ ਹੈ, ਜਿਸ ਕਰਕੇ ਇਹ ਸਾਰਾ ਕਲੇਸ਼ ਹੋਇਆ ਹੈ। ਹਾਲਾਂਕਿ ਇਸ ਮਾਮਲੇ ਵਿੱਚ ਗੁਰਦੁਆਰੇ ਦੇ ਪ੍ਰਧਾਨ ਨੇ ਕਿਹਾ ਕਿ ਉਹ ਜਿਸ ਦੇ ਘਰ ਜਾਂਦਾ ਹੈ ਉਹ ਉਸ ਦੀ ਭੈਣਾਂ ਵਰਗੀ ਹੈ ਉਸ ਦੀ ਕੋਈ ਗਲਤੀ ਨਹੀਂ ਹੈ, ਪਰ ਮੁਹੱਲਾ ਅਤੇ ਪਰਿਵਾਰ ਦੇ ਮੈਂਬਰ ਇਤਰਾਜ ਜਤਾ ਰਹੇ ਹਨ।

ਇਹ ਵੀ ਪੜੋ: Love horoscope: ਨਵੇਂ ਰਿਸ਼ਤੇ ਦੀ ਹੋਵੇਗੀ ਸ਼ੁਰੂਆਤ, ਜਾਣੋ ਕਿਹੋ ਜਿਹੀ ਰਹੇਗੀ ਅੱਜ ਤੁਹਾਡੀ ਲਵ ਲਾਈਫ

Last Updated : Sep 10, 2022, 7:29 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.