ਲੁਧਿਆਣਾ: ਜ਼ਿਲ੍ਹੇ ਵਿੱਚ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦਾ ਖੁਦ ਨੂੰ ਪੀਏ ਦੱਸ ਕੇ ਲੋਕਾਂ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇਣ ਵਾਲੇ ਮੁਲਜ਼ਮ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਦੱਸ ਦਈਏ ਕਿ ਕਮਲ ਕਿਸ਼ੋਰ ਵਾਸੀ ਸਲੇਮ ਟਾਬਰੀ ਵੱਲੋਂ ਥਾਣਾ ਟਿੱਬਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਮੁਲਜ਼ਮ ਸੰਦੀਪ ਸ਼ਰਮਾ ਨੇ ਰਵਨੀਤ ਬਿੱਟੂ ਦਾ ਪੀਏ ਦੱਸ ਕੇ ਕੋਰੋਨਾ ਕਾਲ ਦੇ ਦੌਰਾਨ 2.5 ਲੱਖ ਰੁਪਏ ਦੀ ਠੱਗੀ ਮਾਰ ਲਈ ਜਿਸ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਨੇ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਵੀ ਪੁਸ਼ਟੀ ਕੀਤੀ ਹੈ ਉਨ੍ਹਾਂ ਦੱਸਿਆ ਕਿ ਸਾਡੇ ਕੋਲ ਇਹ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਅਧਾਰ ਤੇ ਅਸੀਂ ਪਰਚਾ ਦਰਜ ਕਰ ਲਿਆ ਹੈ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੁਲਜ਼ਮ ਦਾ ਕੰਮ ਲੋਕਾਂ ਨਾਲ ਠੱਗੀ ਮਾਰਨ ਦਾ ਕੀ ਹੈ ਅਤੇ ਉਹਨਾਂ ਕਈ ਹੋਰ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਉਹ ਨੌਕਰੀ ਦਾ ਝਾਂਸਾ ਦੇ ਕੇ ਲੋਕਾਂ ਤੋਂ ਪੈਸੇ ਲੈਂਦਾ ਸੀ, ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਆਪਣੀ ਗੱਡੀ ਦੇ ਅੱਗੇ ਵੀ ਕਾਂਗਰਸ ਦੀ ਪਲੇਟ ਲੱਗੀ ਹੋਈ ਹੈ, ਇਥੋਂ ਤੱਕ ਕਿ ਮੁਲਜ਼ਮ ਨੇ ਕਈ ਵਾਰ ਰਵਨੀਤ ਬਿੱਟੂ ਦੇ ਨਾਲ ਆਪਣੀ ਤਸਵੀਰ ਵੀ ਲੋਕਾਂ ਨੂੰ ਦਿਖਾਈ ਤਾਂ ਜੋ ਉਨਾਂ ਨੂੰ ਠੱਗ ਸਕੇ।
ਇਹ ਵੀ ਪੜੋ: ਹਾਈਕੋਰਟ ਪਹੁੰਚਿਆ ਚੰਡੀਗੜ੍ਹ ਯੂਨੀਵਰਸਿਟੀ ਐਮਐਮਐਸ ਮਾਮਲਾ, CBI ਜਾਂਚ ਕਰਵਾਉਣ ਦੀ ਕੀਤੀ ਮੰਗ