ਲੁਧਿਆਣਾ:ਵਿਧਾਨਸਭਾ ਚੋਣਾਂ (punjab assembly election) ਦੇ ਨਤੀਜੇ ਅਜੇ 10 ਮਾਰਚ ਨੂੰ (punjab election result on march 10) ਆਉਣੇ ਨੇ ਪਰ ਉਸ ਤੋਂ ਪਹਿਲਾਂ ਹੀ ਜਿਨ੍ਹਾਂ ਉਮੀਦਵਾਰਾਂ ਨੂੰ ਜਿੱਤ ਦੀ ਉਮੀਦ ਹੈ। ਉਹ ਪਹਿਲਾਂ ਹੀ ਤਿਆਰੀਆਂ ਚ ਲੱਗੇ ਹੋਏ ਹਨ। ਖ਼ਾਸ ਤੌਰ ਤੇ ਦੇਸੀ ਘਿਓ ਨਾਲ ਤਿਆਰ ਮੋਤੀ ਚੂਰ ਦੇ ਲੱਡੂਆਂ ਦੇ ਆਰਡਰ ਪਹਿਲਾਂ ਹੀ ਆਉਣੇ ਸ਼ੁਰੂ ਹੋ ਚੁੱਕੇ ਹਨ, ਲੁਧਿਆਣਾ ਦੀਆਂ ਕਈ ਵੱਡੀਆਂ ਮਿਠਾਈ ਦੀਆਂ ਦੁਕਾਨਾਂ ਤੇ ਐਡਵਾਂਸ ਆਰਡਰ ਆ ਰਹੇ ਹਨ, ਜਿਸ ਲਈ ਮਿਠਾਈ ਦੀਆਂ ਦੁਕਾਨਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਲੱਡੂਆਂ ਲਈ ਰਾਸ਼ਨ ਖ਼ਰੀਦਿਆ ਜਾ ਰਿਹਾ ਹੈ ਇੰਨਾ ਹੀ ਨਹੀਂ ਲੱਡੂ ਤਿਆਰ ਕਰਨ ਲਈ ਕਾਰੀਗਰ ਵੀ ਹੋਰ ਬਾਹਰੋਂ ਮੰਗਵਾਉਣੇ ਪੈ ਰਹੇ ਨੇ ਤਾਂ ਜੋ ਸਾਰੇ ਆਰਡਰ ਭੁਗਤਾਏ ਜਾ ਸਕੇ।
![ਨਤੀਜਿਆਂ ਤੋਂ ਪਹਿਲਾਂ ਲੁਧਿਆਣਾ ’ਚ ਲੱਡੂਆਂ ਦੀ ਬੁਕਿੰਗ](https://etvbharatimages.akamaized.net/etvbharat/prod-images/pb-ldh-01-spl-laddu-prep-pkg-7205443_24022022170646_2402f_1645702606_145.jpg)
ਸਪੈਸ਼ਲ ਦੇਸੀ ਘਿਓ ਦੇ ਲੱਡੂ
ਲੁਧਿਆਣਾ ਦੀ ਮਿਠਾਈ ਵਿਕਰੇਤਾਵਾਂ ਨੇ ਦੱਸਿਆ ਕਿ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਕਈ ਆਰਡਰ ਆ ਚੁੱਕੇ ਨੇ ਖਾਸ ਕਰਕੇ ਜੋ ਵਿਧਾਇਕ ਬਣਨ ਜਾ ਰਹੇ ਨੇ ਉਨ੍ਹਾਂ ਦੇ ਕਰੀਬੀ ਪਹਿਲਾਂ ਹੀ ਮੋਤੀ ਚੂਰ ਦੇ ਲੱਡੂਆਂ ਦੇ ਆਰਡਰ ਬੁੱਕ ਕਰਵਾ ਰਹੇ ਨੇ ਉਨ੍ਹਾਂ ਨੇ ਦੱਸਿਆ ਕਿ ਸਪੈਸ਼ਲ ਜੋ ਬਿਲਕੁਲ ਵਿਧਾਇਕਾਂ ਦੇ ਨੇੜਲੇ ਹੁੰਦੇ ਨੇ ਉਹ ਹੀ ਅਜਿਹੇ ਆਰਡਰ ਦਿੰਦੇ ਨੇ ਅਤੇ ਲੱਡੂ ਵੀ ਦੇਸੀ ਘਿਓ ਦੇ ਤਿਆਰ ਕੀਤੇ ਜਾਂਦੇ ਨੇ..ਮਿਠਾਈ ਵਿਕਰੇਤਾਵਾਂ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਦੇ ਦੌਰਾਨ ਕੋਰੋਨਾ ਦੀ ਮਾਰ ਝੱਲ ਰਹੀ ਸੀ ਇਸ ਕਰਕੇ ਉਨ੍ਹਾਂ ਨੂੰ ਇਸ ਵਾਰ ਉਮੀਦ ਹੈ ਕਿ ਉਨ੍ਹਾਂ ਦਾ ਸੀਜ਼ਨ ਚੰਗਾ ਲੱਗੇਗਾ।
ਰਾਅ ਮਟੀਰੀਅਲ ਤੇ ਕਾਰੀਗਰਾਂ ਦਾ ਪ੍ਰਬੰਧ
ਮਠਿਆਈ ਵਿਕ੍ਰੇਤਾਵਾਂ ਨੇ ਦੱਸਿਆ ਕਿ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਉਨ੍ਹਾਂ ਨੂੰ ਵੱਡੀ ਤਾਦਾਦ ਚ ਆਰਡਰ ਆਉਂਦੇ ਨੇ ਜਿਨ੍ਹਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਨਾ ਸਿਰਫ਼ ਪਹਿਲਾਂ ਹੀ ਰਾਅ ਮਟੀਰੀਅਲ ਇੱਕਠਾ ਕਰਨਾ ਪੈਂਦਾ ਹੈ ਸਗੋਂ ਕਾਰੀਗਰ ਵੀ ਬਾਹਰੋਂ ਮੰਗਵਾਉਣੇ ਪੈਂਦੇ ਨੇ ਇੱਥੋਂ ਤੱਕ ਕੇ ਲੱਡੂਆਂ ਦੇ ਆਡਰ ਇੰਨੀ ਵੱਡੀ ਤਾਦਾਦ ਵਿੱਚ ਆ ਜਾਂਦੇ ਨੇ ਕਿ ਉਨ੍ਹਾਂ ਨੂੰ ਪਿਆਰ ਕਰਨਾ ਉਨ੍ਹਾਂ ਲਈ ਬੜਾ ਮੁਸ਼ਕਿਲ ਹੋ ਜਾਂਦਾ ਹੈ ਜਿਸ ਕਰਕੇ ਉਹ ਕਾਰੀਗਰ ਵੀ ਬਾਹਰੋਂ ਮੰਗਾਉਂਦੇ ਨੇ ਤਾਂ ਜੋ ਸਮੇਂ ਸਿਰ ਸਾਰਿਆਂ ਨੂੰ ਉਨ੍ਹਾਂ ਦੇ ਆਰਡਰ ਪੂਰੇ ਕਰਕੇ ਦਿੱਤੇ ਜਾ ਸਕਣ।
![ਨਤੀਜਿਆਂ ਤੋਂ ਪਹਿਲਾਂ ਲੁਧਿਆਣਾ ’ਚ ਲੱਡੂਆਂ ਦੀ ਬੁਕਿੰਗ](https://etvbharatimages.akamaized.net/etvbharat/prod-images/pb-ldh-01-spl-laddu-prep-pkg-7205443_24022022170646_2402f_1645702606_131.jpg)
ਜਿੱਤ ਤੇ ਸਸਪੈਂਸ
![ਨਤੀਜਿਆਂ ਤੋਂ ਪਹਿਲਾਂ ਲੁਧਿਆਣਾ ’ਚ ਲੱਡੂਆਂ ਦੀ ਬੁਕਿੰਗ](https://etvbharatimages.akamaized.net/etvbharat/prod-images/pb-ldh-01-spl-laddu-prep-pkg-7205443_24022022170646_2402f_1645702606_447.jpg)
ਹਲਵਾਈ ਐਸੋਸੀਏਸ਼ਨ ਦੇ ਪ੍ਰਧਾਨ ਤੇ ਮਠਿਆਈ ਵਿਕਰੇਤਾ ਕਪਿਲ ਖਰਬੰਦਾ ਨੇ ਇਸ ਗੱਲ ਦੀ ਵੀ ਹਾਮੀ ਭਰੀ ਹੈ ਕਿ ਪਹਿਲਾਂ ਨਤੀਜਿਆਂ ਦੇ ਆਉਣ ਤੋਂ ਕਈ ਕਈ ਸਮਾਂ ਪਹਿਲਾਂ ਹੀ ਉਨ੍ਹਾਂ ਕੋਲ ਆਰਡਰ ਆ ਜਾਂਦੇ ਸਨ ਕਿਉਂਕਿ ਉਦੋਂ ਇਹ ਸਪਸ਼ਟ ਹੁੰਦਾ ਸੀ ਕਿ ਆਖਿਰਕਾਰ ਹਲਕੇ ਵਿੱਚ ਕੌਣ ਬਾਜ਼ੀ ਮਾਰਨ ਜਾ ਰਿਹਾ ਹੈ ਪਰ ਇਸ ਵਾਰ ਸਿਰਫ਼ ਉਹ ਕਰੀਬੀ ਹੀ ਆਰਡਰ ਦੇ ਰਹੇ ਹਨ ਜਿਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਉਮੀਦਵਾਰ ਜਿੱਤ ਸਕਦਾ ਹੈ ਉਨ੍ਹਾਂ ਨੇ ਕਿਹਾ ਕਿ ਆਰਡਰ ਆ ਤਾਂ ਰਹੇ ਪਰ ਉਸ ਤੇਜ਼ੀ ਨਾਲ ਨਹੀਂ ਜਿਸ ਤਰ੍ਹਾਂ ਪਹਿਲਾਂ ਆਉਂਦੇ ਸਨ ਕਿਉਂਕਿ ਇਸ ਵਾਰ ਪਾਰਟੀਆਂ ਬਹੁਤ ਸਾਰਿਆਂ ਨੇ ਇਸ ਕਰਕੇ ਚੋਣਾਂ ਚ ਕੌਣ ਜਿੱਤੇਗਾ ਕੌਣ ਹਾਰੇਗਾ ਇਸ ਗੱਲ ਤੇ ਸਸਪੈਂਸ ਬਰਕਰਾਰ ਹੈ।
ਇਹ ਵੀ ਪੜ੍ਹੋ: Bikram Majithia Drug case: ਬਿਕਰਮ ਮਜੀਠੀਆ ਨੂੰ ਭੇਜਿਆ ਜੇਲ੍ਹ