ETV Bharat / city

ਕਿਸਾਨਾਂ ਵਲੋਂ ਵਿਸ਼ਵਕਰਮਾ ਚੌਂਕ ਤੋਂ ਹਟਾਏ ਭਾਜਪਾ ਦੇ ਝੰਡੇ - ਭਾਜਪਾ ਆਗੂਆਂ

ਵਿਸ਼ਵਕਰਮਾ ਚੌਂਕ ਵਿੱਚ ਭਾਜਪਾ ਦੇ ਲੱਗੇ ਝੰਡਿਆਂ ਤੋਂ ਕਿਸਾਨ ਜਥੇਬੰਦੀਆਂ ਭੜਕ ਗਈਆਂ ਅਤੇ ਉਨ੍ਹਾਂ ਨੂੰ ਉਤਾਰਨ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਅਤੇ ਵਰਕਰ ਵੱਡੀ ਤਦਾਦ 'ਚ ਵਿਸ਼ਵਕਰਮਾ ਚੌਕ ਪਹੁੰਚ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਬਿਨਾਂ ਵਜ੍ਹਾ ਜੋ ਭਾਜਪਾ ਦੇ ਝੰਡੇ ਲਗਾਏ ਗਏ ਨੇ ਇਨ੍ਹਾਂ ਨੂੰ ਉਤਾਰਿਆ ਜਾਵੇ।

ਕਿਸਾਨਾਂ ਵਲੋਂ ਵਿਸ਼ਵਕਰਮਾ ਚੌਂਕ ਤੋਂ ਹਟਾਏ ਭਾਜਪਾ ਦੇ ਝੰਡੇ

author img

By

Published : Aug 13, 2021, 10:09 PM IST

ਲੁਧਿਆਣਾ: ਲੁਧਿਆਣਾ ਦੇ ਵਿਸ਼ਵਕਰਮਾ ਚੌਂਕ ਵਿੱਚ ਭਾਜਪਾ ਦੇ ਲੱਗੇ ਝੰਡਿਆਂ ਤੋਂ ਕਿਸਾਨ ਜਥੇਬੰਦੀਆਂ ਭੜਕ ਗਈਆਂ ਅਤੇ ਉਨ੍ਹਾਂ ਨੂੰ ਉਤਾਰਨ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਅਤੇ ਵਰਕਰ ਵੱਡੀ ਤਦਾਦ 'ਚ ਵਿਸ਼ਵਕਰਮਾ ਚੌਕ ਪਹੁੰਚ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਬਿਨਾਂ ਵਜ੍ਹਾ ਜੋ ਭਾਜਪਾ ਦੇ ਝੰਡੇ ਲਗਾਏ ਗਏ ਨੇ ਇਨ੍ਹਾਂ ਨੂੰ ਉਤਾਰਿਆ ਜਾਵੇ। ਉਨ੍ਹਾਂ ਦਾ ਕਹਿਣਾ ਕਿ ਖੇਤੀ ਕਾਨੂੰਨ ਦੇ ਵਿਰੋਧ 'ਚ ਧਰਨੇ 'ਤੇ ਬੈਠੇ 600 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਭਾਜਪਾ ਖੇਤੀ ਕਾਨੂੰਨ ਰੱਦ ਨਾ ਕਰਨ 'ਤੇ ਅੜੀ ਹੋਈ ਹੈ।

ਕਿਸਾਨਾਂ ਵਲੋਂ ਵਿਸ਼ਵਕਰਮਾ ਚੌਂਕ ਤੋਂ ਹਟਾਏ ਭਾਜਪਾ ਦੇ ਝੰਡੇ

ਕਿਸਾਨਾਂ ਦੇ ਵਿਰੋਧ ਤੋਂ ਬਾਅਦ ਅਤੇ ਪ੍ਰਸ਼ਾਸਨ ਦੀ ਦਖ਼ਲਅੰਦਾਜ਼ੀ ਕਾਰਨ ਭਾਜਪਾ ਵੱਲੋਂ ਇਹ ਝੰਡੇ ਉਤਾਰ ਲਏ ਗਏ, ਜਿਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਿਨਾਂ ਕਿਸੇ ਪ੍ਰੋਗਰਾਮ ਤੋਂ ਲਾਏ ਗਏ ਸਨ, ਜਿਸ ਕਰਕੇ ਇਹ ਉਤਾਰ ਲਏ ਗਏ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਸਾਥੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ ਕਿ ਵਿਸ਼ਵਕਰਮਾ ਚੌਕ 'ਚ ਭਾਜਪਾ ਦੀ ਝੰਡੀਆਂ ਲੱਗੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਆਗੂਆਂ ਦਾ ਤਾਂ ਉਹ ਵਿਰੋਧ ਕਰ ਰਹੇ ਹਨ ਅਤੇ ਹੁਣ ਭਾਜਪਾ ਆਪਣੀ ਝੰਡੀਆਂ ਲਗਾ ਕੇ ਕਿਸਾਨਾਂ ਨੂੰ ਭੜਕਾ ਰਹੀ ਹੈ।

ਉਨ੍ਹਾਂ ਦਾ ਕਹਿਣਾ ਕਿ ਖੇਤੀ ਕਾਨੂੰਨਾਂ ਕਰਕੇ ਵੱਡੀ ਤਦਾਦ 'ਚ ਕਿਸਾਨਾਂ ਦੀ ਜਾਨ ਚਲੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਨੂੰ ਲੈ ਕੇ ਝੰਡੇ ਤਾਂ ਦੇਸ਼ ਦੇ ਲੱਗਣੇ ਚਾਹੀਦੇ ਹਨ, ਜਿਸ ਦੇ ਚੱਲਦਿਆਂ ਤਿਰੰਗਾ ਲਹਿਰਾਉਣਾ ਚਾਹੀਦਾ ਹੈ ਪਰ ਭਾਜਪਾ ਹੁਣ ਖੁਦ ਹੀ ਆਪਣੇ ਚੋਣ ਨਿਸ਼ਾਨ ਵਾਲੇ ਝੰਡੇ ਲਗਾ ਕੇ ਆਜ਼ਾਦੀ ਦਿਵਸ ਦੀ ਬੇਅਦਬੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਵਿਰੁੱਧ ਤੋਂ ਬਾਅਦ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਸਹਿਯੋਗ ਵੀ ਦਿੱਤਾ ਗਿਆ ਹੈ।

ਜਦੋਂ ਕਿ ਦੂਜੇ ਪਾਸੇ ਪੁਲਿਸ ਅਫ਼ਸਰ ਨੇ ਕਿਹਾ ਕਿ ਮਾਹੌਲ ਸ਼ਾਂਤੀਪੂਰਨ ਹੈ, ਜੋ ਵੀ ਮਸਲਾ ਸੀ ਉਸ ਨੂੰ ਸੁਲਝਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਜੋ ਝੰਡੀਆਂ ਲਾਈਆਂ ਸਨ, ਉਹ ਬਿਨਾਂ ਕਿਸੇ ਪ੍ਰੋਗਰਾਮ ਤੋਂ ਲਗਾਈਆਂ ਗਈਆਂ ਸਨ। ਇਸ ਕਰਕੇ ਦੋਵਾਂ ਧਿਰਾਂ ਨਾਲ ਗੱਲਬਾਤ ਕਰ ਲਈ ਗਈ ਹੈ ਅਤੇ ਹੁਣ ਇਹ ਮਸਲਾ ਸ਼ਾਂਤ ਹੋ ਚੁੱਕਾ ਹੈ।

ਇਹ ਵੀ ਪੜ੍ਹੋ:ਪ੍ਰਦੀਪ ਛਾਬੜਾ ਨੇ ਫੜਿਆ ਆਪ ਦਾ ਹੱਥ

ETV Bharat Logo

Copyright © 2025 Ushodaya Enterprises Pvt. Ltd., All Rights Reserved.