ETV Bharat / city

ਭਾਜਪਾ ਦਾ ਆਪ ਉੱਤੇ ਪਲਟਵਾਰ, ਕਿਹਾ, ਆਮ ਆਦਮੀ ਪਾਰਟੀ ਦੀ ਬਣਤਰ ਹੀ ਹੋਈ ਝੂਠ ਉੱਤੇ ਬਣੀ - BJP Lotus operation

ਆਪ ਵੱਲੋਂ ਭਾਜਪਾ ਉੱਤੇ ਆਪ ਵਿਧਾਇਕਾਂ ਨੂੰ ਖਰੀਦਣ ਦੇ ਲਾਏ ਦੋਸ਼ਾਂ ਤੋਂ ਬਾਅਦ ਭਾਜਪਾ ਪਾਰਟੀ ਹਮਲਾਵਰ ਹੋ ਗਈ ਹੈ। ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਆਪ ਉੱਤੇ ਖੂਬ ਨਿਸ਼ਾਨੇ ਸਾਧੇ।

AAP allegations of BJP Lotus operation
AAP allegations of BJP Lotus operation
author img

By

Published : Sep 14, 2022, 12:52 PM IST

Updated : Sep 14, 2022, 2:24 PM IST

ਲੁਧਿਆਣਾ: ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਬੀਤੇ ਦਿਨੀਂ ਕੀਤੀ ਪ੍ਰੈਸ ਕਾਨਫਰੰਸ ਕਰਦੇ ਹੋਏ ਭਾਜਪਾ ਉੱਤੇ ਉਨ੍ਹਾਂ ਦੇ ਵਿਧਾਇਕਾਂ ਲਈ ਖ਼ਰੀਦੋ-ਫਰੋਖਤ ਦੇ ਲਾਏ ਇਲਜ਼ਾਮਾਂ ਨੂੰ ਲੈਕੇ ਅੱਜ ਭਾਜਪਾ ਦੇ ਸੂਬਾ ਪ੍ਰਧਾਨ ਵੱਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਦੀ ਨੀਂਹ ਹੀ ਝੂਠ ਦੇ ਨਾਲ ਸ਼ੁਰੂ ਹੋਈ ਹੋਵੇ ਕਿ ਉਸ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਿਹਤ ਮੰਤਰੀ ਜੇਲ੍ਹ ਵਿੱਚ ਹਨ। ਉਨ੍ਹਾਂ ਕਿਹਾ ਕਿ ਆਪਣੇ ਸਿੱਖਿਆ ਮੰਤਰੀ ਨੂੰ ਵੀ ਆਮ ਆਦਮੀ ਪਾਰਟੀ ਵਾਲੇ ਖੁਦ ਹੀ ਕਲੀਨ ਚਿੱਟ ਦੇ ਰਹੇ ਹਨ, ਜਦਕਿ ਸੀਬੀਆਈ ਅਤੇ ਹੋਰ ਏਜੰਸੀਆਂ ਹਾਲੇ ਜਾਂਚ ਕਰ ਰਹੀਆਂ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਦਿੱਲੀ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਨਾਂ 'ਤੇ ਵੱਡੇ ਘੱਪਲੇ ਹੋਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਹੋਏ ਇਸ ਕਰਕੇ ਉਨ੍ਹਾਂ ਦੇ ਜਿੰਨੇ ਵੀ ਵਿਧਾਇਕ ਹਨ, ਉਨ੍ਹਾਂ ਦੇ ਪ੍ਰੈਸ਼ਰ ਵਿੱਚ ਹਨ।

ਭਾਜਪਾ ਦਾ ਆਪ ਉੱਤੇ ਪਲਟਵਾਰ

ਇਸ ਦੌਰਾਨ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਈ ਸਵਾਲ ਖੜੇ ਕੀਤੇ। ਸਰਕਾਰ ਵੱਲੋਂ ਜਿੰਨੀਆਂ ਵੀ ਨੀਤੀਆਂ ਬਣਾਈਆਂ ਗਈਆਂ ਸਭ ਫੇਲ ਸਾਬਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਰੇਸ਼ਰਾਂ ਦਾ ਬੁਰਾ ਹਾਲ ਹੈ। ਉੱਥੇ ਹੀ ਇਹ ਆਬਕਾਰੀ ਨੀਤੀ ਨੂੰ ਲੈਕੇ ਵੀ ਸਵਾਲ ਖੜੇ ਹੋ ਰਹੇ ਹਨ। ਅਸ਼ਵਨੀ ਸ਼ਰਮਾ ਨੇ ਭਾਰਤ ਭੂਸ਼ਣ ਆਸ਼ੂ ਨੂੰ ਲੈ ਕੇ ਵੀ ਕਿਹਾ ਕਿ ਇਕ ਤਾਂ ਇਮਾਨਦਾਰ ਹੁੰਦੇ ਹਨ, ਇਕ ਕੱਟੜ ਇਮਾਨਦਾਰ ਹੁੰਦੇ ਹਨ। ਉਨ੍ਹਾਂ ਹਾਦਸਿਆਂ ਮਜ਼ਾਕ ਉਡਾਇਆ।

ਇਸ ਮੌਕੇ ਉਨ੍ਹਾਂ ਕਿਹਾ ਕਿ ਈਡੀ ਨੂੰ ਸਬੂਤ ਦੇਣਾ ਸਾਡਾ ਕੰਮ ਨਹੀਂ ਹੈ। ਇਹ ਜਾਂਚ ਏਜੰਸੀਆਂ ਕਰਦੀਆਂ ਹਨ। ਰਾਹੁਲ ਦੀ ਤਿਰੰਗਾ ਯਾਤਰਾ ਉੱਤੇ ਵੀ ਉਨ੍ਹਾਂ ਸਵਾਲ ਖੜੇ ਕੀਤੇ ਤੇ ਕਿਹਾ ਕਿ ਕਾਂਗਰਸ ਨੂੰ ਖ਼ਤਮ ਕਰਨ ਲਈ ਰਾਹੁਲ ਗਾਂਧੀ ਹੀ ਕਾਫੀ ਹਨ। ਉਨ੍ਹਾਂ ਫੌਜਾਂ ਸਿੰਘ ਸਰਾਰੀ ਉੱਤੇ ਵੀ ਪ੍ਰਤੀਕਰਮ ਦਿੱਤਾ ਤੇ ਆਪ ਦੇ 6 ਮਹੀਨੇ ਪੂਰੇ ਹੋਣ ਉੱਤੇ ਵੱਖਰੀ ਪ੍ਰੈਸ ਕਾਨਫਰੰਸ ਕਰਨ ਦੀ ਗੱਲ ਆਖੀ।

ਇਹ ਵੀ ਪੜ੍ਹੋ: ਪੰਜਾਬ ਵਿੱਚ ਬੀਜੇਪੀ ਦਾ ਆਪਰੇਸ਼ਨ ਲੋਟਸ, ਹਰਪਾਲ ਚੀਮਾ ਦਾ ਗੰਭੀਰ ਇਲਜ਼ਾਮ

etv play button

Last Updated : Sep 14, 2022, 2:24 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.