ਲੁਧਿਆਣਾ: ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ (transport tender scam case) ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਸਾਬਕਾ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਦੇ ਨਾਲ ਉਸ ਦੇ ਕਰੀਬੀ ਵੀ ਵਿਜੀਲੈਂਸ ਵਿਭਾਗ (vigilance department raid) ਦੀ ਰਡਾਰ ਉੱਤੇ ਹਨ। ਇਨ੍ਹਾਂ ਵਿੱਚੋਂ ਸੰਨੀ ਭੱਲਾ, ਮੇਅਰ ਬਲਕਾਰ ਸੰਧੂ ਤੋਂ ਬਾਅਦ ਹੁਣ ਆਸ਼ੂ ਦੇ ਕਰੀਬੀ ਇੰਦਰਜੀਤ ਸਿੰਘ ਇੰਦੀਂ ਦਾ ਨਾਂ ਵੀ ਵੀ ਸਾਹਮਣੇ ਆ ਰਿਹਾ ਹੈ। ਵਿਜੀਲੈਂਸ ਨੇ ਇੰਦੀ ਦਾ ਨਾਂ ਵੀ ਐੱਫ.ਆਈ.ਆਰ. 'ਚ ਸ਼ਾਮਿਲ ਕਰ ਲਿਆ ਹੈ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਹੋਰ ਵੱਧ ਦੀਆਂ ਵਿਖਾਈ ਦੇ ਰਹੀਆਂ ਹਨ। ਵਿਜੀਲੈਂਸ ਵੱਲੋਂ ਉਨ੍ਹਾਂ ਦਾ 2 ਦਿਨ ਦਾ ਰਿਮਾਂਡ ਹੋਰ ਹਾਸਿਲ ਕਰ ਲਿਆ ਹੈ ਅਤੇ ਉਸ ਨੂੰ ਸੋਮਵਾਰ ਮੁੜ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ।
ਸੂਤਰਾਂ ਦੀ ਮੰਨੀਏ ਤਾਂ ਵਿਜੀਲੈਂਸ ਨੇ ਜਿਸ ਦਿਨ ਆਸ਼ੂ ਨੂੰ ਸਲੂਨ ਤੋਂ ਗ੍ਰਿਫ਼ਤਾਰ ਕੀਤਾ ਉਸ ਦਿਨ ਦੂਜੀ ਟੀਮ ਵੱਲੋਂ ਉਸ ਦੀ ਰਿਹਾਇਸ਼ ਤੋਂ ਫੁਟੇਜ ਦਾ ਡਾਟਾ ਇਕੱਠਾ ਕੀਤਾ ਹੈ। ਇਸ 'ਚ ਇੰਦਰਜੀਤ ਇੰਦੀ ਦੀ ਵੀਡਿਓ ਨੂੰ ਵਿਜੀਲੈਂਸ ਵੱਲੋਂ ਸ਼ੱਕ ਦੇ ਦਾਇਰੇ 'ਚ ਰੱਖ ਕੇ ਵੇਖਿਆ ਜਾ ਰਿਹਾ ਹੈ ਅਤੇ ਪੂਰੀ ਫੁਟੇਜ ਨੂੰ ਵਿਜੀਲੈਂਸ ਖਾਂਗਾਲ ਰਹੀ ਹੈਂ। ਦੱਸਿਆ ਜਾ ਰਿਹਾ ਹੈ ਨੇ ਵਿਜੀਲੈਂਸ ਨੇ ਇੰਦੀ ਦਾ ਨਾਂਅ ਵੀ ਐੱਫ.ਆਈ.ਆਰ. 'ਚ ਸ਼ਾਮਿਲ ਕਰ ਲਿਆ ਹੈ।
ਇਮਪਰੁਵਮੈਂਟ ਟਰੱਸਟ ਘੁਟਾਲੇ ਮਾਮਲੇ 'ਚ ਵੀ ਈ.ਓ. ਕੁਲਜੀਤ ਕੌਰ ਨੇ ਇੰਦਰਜੀਤ ਇੰਦੀ ਦੇ ਨਾਂ ਦਾ ਜ਼ਿਕਰ ਕੀਤਾ ਸੀ ਜਿਸ ਤੋਂ ਬਾਅਦ ਉਸ ਨੂੰ ਇਮਪਰੁਵਮੈਂਟ ਟਰੱਸਟ ਘੁਟਾਲੇ ਮਾਮਲੇ 'ਚ ਵੀ ਨਾਮਜ਼ਦ ਕੀਤਾ ਗਿਆ ਹੈ। ਟੈਂਡਰ ਘੁਟਾਲੇ ਮਾਮਲੇ 'ਚ ਕਾਰਪੋਰੇਸ਼ਨ ਤੋਂ ਵੀ ਪੁਛਗਿੱਛ ਕੀਤੀ ਜਾ ਰਹੀ ਹੈ, ਪਰ ਉਨ੍ਹਾਂ ਵੱਲੋਂ ਸਹਿਯੋਗ ਨਾ ਦੇਣ ਦਾ ਵੀ ਖੁਲਾਸਾ ਹੋਇਆ ਹੈ। ਨਾਲ ਹੀ ਮੇਅਰ ਬਲਕਾਰ 'ਤੇ ਸੰਨੀ ਭੱਲੇ ਨੂੰ ਵੀ ਵਿਜੀਲੈਂਸ ਨੇ ਸੋਮਵਾਰ ਤੱਕ ਉਨ੍ਹਾਂ ਤੋਂ ਪੁੱਛੇ ਸਵਾਲਾਂ ਦਾ ਜਵਾਬ ਜਮ੍ਹਾਂ ਕਰਵਾਉਣ ਦਾ ਸਮਾਂ ਦਿੱਤਾ ਹੈ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਨੇ ਮੁੜ ਦਿੱਤੀ ਰਾਜਾ ਵੜਿੰਗ ਨੂੰ ਨਸੀਹਤ, ਕਿਹਾ ਵਰਕਰਾਂ ਦੀ ਸਲਾਹ ਨੂੰ ਨਜ਼ਰਅੰਦਾਜ਼ ਨਾ ਕਰੋ