ETV Bharat / city

ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਾਂਗਰਸੀਆਂ ਨੇ ਘੇਰਿਆ ਵਿਜੀਲੈਂਸ ਦਫਤਰ - ਕਾਂਗਰਸੀਆਂ ਨੇ ਘੇਰਿਆ ਵਿਜੀਲੈਂਸ ਦਫਤਰ

bharat bhushan ashu arrested ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੁਧਿਆਣਾ ਵਿਖੇ ਕਾਂਗਰਸੀਆਂ ਵੱਲੋਂ ਜੰਮਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਇਹ ਸਿਆਸੀ ਬਦਲਾਖੋਰੀ ਕਾਰਨ ਹੋ ਰਿਹਾ ਹੈ।

bharat bhushan ashu arrested
ਕਾਂਗਰਸੀਆਂ ਨੇ ਘੇਰਿਆ ਵਿਜੀਲੈਂਸ ਦਫਤਰ
author img

By

Published : Aug 23, 2022, 8:00 AM IST

ਲੁਧਿਆਣਾ: ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ (bharat bhushan ashu arrested) ਤੋਂ ਬਾਅਦ ਵਿਜੀਲੈਂਸ ਦਫਤਰ ਦੇ ਬਾਹਰ ਕਾਂਗਰਸੀ ਵਰਕਰਾਂ ਵੱਲੋਂ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਭਾਰਤ ਭੂਸ਼ਣ ਦੇ ਹੱਕ ਵਿੱਚ ਨਾਅਰਾ ਮਾਰਿਆ ਗਿਆ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਕੁਲਜੀਤ ਨਾਗਰਾ ਦੇ ਨਾਲ ਵਿਜੀਲੈਂਸ ਦਫਤਰ ਪਹੁੰਚੇ ਅਤੇ ਕਿਹਾ ਕਿ ਇਹ ਢੰਗ ਜਾਂਚ ਦਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੇ ਬਿਨਾਂ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਹ ਤਰੀਕਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬਦਲਾਖੋਰੀ ਦੀ ਰਾਜਨੀਤੀ ਉੱਤੇ ਉਤਰ ਆਈ ਹੈ ਇਸ ਕਰਕੇ ਅਜਿਹੀ ਕੋਝੀ ਹਰਕਤਾਂ ਕਰ ਰਹੀ ਹੈ।

ਇਹ ਵੀ ਪੜੋ: Corruption Case ਘੁਟਾਲੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਦੀ ਪੇਸ਼ੀ ਅੱਜ

ਅਗਲੀ ਰਣਨੀਤੀ ’ਤੇ ਵਿਚਾਰ: ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਵਰਕਰਾਂ ਦੇ ਨਾਲ ਗੱਲਬਾਤ ਕਰਕੇ ਫੈਸਲਾ ਕਰਾਂਗੇ ਕਿ ਅੱਗੇ ਦੀ ਸਾਡੀ ਰਣਨੀਤੀ ਕੀ ਰਹੇਗੀ। ਉਨ੍ਹਾਂ ਕਿਹਾ ਕਿ ਕਾਨੂੰਨੀ ਲੜਾਈ ਵੀ ਲੜਾਂਗੇ, ਪਰ ਨਾਲ ਹੀ ਉਨ੍ਹਾਂ ਕਿਹਾ ਕਿ ਵਿਜੀਲੈਂਸ ਦਫਤਰ ਦੇ ਬਾਹਰ ਸਾਡੇ ਵੱਲੋਂ ਕੋਈ ਧਰਨਾ ਦਿ ਕੋਲ ਨਹੀਂ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਉਹ ਵਰਕਰਾਂ ਦੇ ਨਾਲ ਮਿਲ ਕੇ ਗੱਲਬਾਤ ਕਰਨਗੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਚੰਡੀਗੜ੍ਹ ਦੇ ਵਿੱਚ ਅਸੀਂ ਸਾਰੇ ਕਾਂਗਰਸ ਦੇ ਲੀਡਰ ਇਕੱਠੇ ਹੋ ਕੇ ਵਿਜੀਲੈਂਸ ਦਫਤਰ ਗਏ ਸਨ ਅਤੇ ਜੇਕਰ ਅਜਿਹੀ ਗੱਲ ਸੀ ਤਾਂ ਉਥੇ ਹੀ ਗੱਲ ਪੂਰੀ ਹੋਣੀ ਚਾਹੀਦੀ ਸੀ, ਲੁਧਿਆਣਾ ਆ ਕੇ ਭਾਰਤ ਭੂਸ਼ਣ ਆਸ਼ੂ ਨੂੰ ਬਿਨਾਂ ਵਜ੍ਹਾ ਇਸ ਤਰ੍ਹਾਂ ਗ੍ਰਿਫਤਾਰ ਕਰਕੇ (bharat bhushan ashu arrested) ਲਿਆਉਣਾ ਸਹੀ ਨਹੀਂ ਲੱਗ ਰਿਹਾ। ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਹੁਣ ਅਗਲੇਰੀ ਰਣਨੀਤੀ ਕੱਲ੍ਹ ਹੀ ਤਿਆਰ ਕਰਾਂਗੇ ਕਿ ਅਸੀਂ ਧਰਨੇ ਲਾਉਣੇ ਹਨ ਜਾਂ ਫਿਰ ਅੱਗੇ ਦੀ ਕਾਨੂੰਨੀ ਲੜਾਈ ਕਿਵੇਂ ਲੜਨੀ ਹੈ।

ਕਾਂਗਰਸੀਆਂ ਨੇ ਘੇਰਿਆ ਵਿਜੀਲੈਂਸ ਦਫਤਰ

ਮੌਕੇ ਉੱਤੇ ਪੁੱਜੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਕਿ ਅਸੀਂ ਕਾਨੂੰਨੀ ਲੜਾਈ ਲੜਾਂਗੇ, ਪਰ ਇਸ ਤਰ੍ਹਾਂ ਗ੍ਰਿਫ਼ਤਾਰੀ ਕਰਨਾ ਕੋਈ ਸਹੀ ਤਰੀਕਾ ਨਹੀਂ ਹੈ। ਉਥੇ ਕਾਂਗਰਸ ਦੇ ਸਾਬਕਾ ਵਿਧਾਇਕ ਸੁਰਿੰਦਰ ਡਾਵਰ ਨੇ ਕਿਹਾ ਇਹ ਸਿਆਸੀ ਬਦਲਾਖੋਰੀ ਦਾ ਨਤੀਜਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਥੇ ਹੀ ਦੂਜੇ ਪਾਸੇ ਜਦੋਂ ਵਿਜੀਲੈਂਸ ਦੀ ਟੀਮ ਚੰਡੀਗੜ੍ਹ ਤੋਂ ਲੁਧਿਆਣਾ ਦਫਤਰ ਪਹੁੰਚੀ ਤਾਂ ਕਾਂਗਰਸੀ ਵਰਕਰਾਂ ਦੀ ਧਰਨੇ ਲੱਗੇ ਹੋਣ ਕਰਕੇ ਉਹ ਮੁੱਖ ਦਰਵਾਜ਼ੇ ਤੋਂ ਅੰਦਰ ਨਹੀਂ ਜਾ ਸਕੇ ਅਤੇ ਜਦੋਂ ਪਿਛਲੇ ਦਰਵਾਜ਼ੇ ਤੋਂ ਉਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੀਡੀਆ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਡੀਐੱਸਪੀ ਵਿਜੀਲੈਂਸ ਪਰਮਿੰਦਰ ਸਿੰਘ ਨੇ ਕਿਹਾ ਕਿ ਐਫਆਈਆਰ ਨੰਬਰ 11 16-8-22 ਮਾਮਲਾ ਦਰਜ ਕੀਤਾ ਗਿਆ ਸੀ ਜਿਸਦੇ ਤਹਿਤ ਹੀ ਇਹ ਗ੍ਰਿਫ਼ਤਾਰੀ ਹੋਈ ਹੈ।

ਇਹ ਵੀ ਪੜੋ: ਫਾਸਟ ਫੂਡ ਨੇ ਵਿਗਾੜੀ ਪੰਜਾਬੀਆਂ ਦੀ ਸਿਹਤ, ਡਾਕਟਰ ਨੇ ਕੀਤੇ ਵੱਡੇ ਖੁਲਾਸੇ

ਰਾਜਾ ਵੜਿੰਗ ਦਾ ਬਿਆਨ

ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਉਹ ਹੋਰ ਜਦੋਂ ਖੁਲਾਸਾ ਨਹੀਂ ਕਰ ਸਕਦੇ ਇਹ ਤਫਤੀਸ਼ ਦਾ ਵਿਸ਼ਾ ਹੈ ਅਤੇ ਵਿਜੀਲੈਂਸ (Corruption Case) ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਹਾਲਾਂਕਿ ਵਿਜੀਲੈਂਸ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਚ ਇਹ ਜ਼ਰੂਰ ਦੱਸਿਆ ਗਿਆ ਕਿ ਧਾਰਾ 420, 409, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 8, 12, 14 ਡੀ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਸੀ ਜਿਸਦੇ ਆਧਾਰ ਤੇ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.