ETV Bharat / city

Assembly Election 2022: ਵਿਧਾਇਕ ਬੈਂਸ ਦੇ ਹਲਕੇ ਦੀਆਂ ਮਹਿਲਾਵਾਂ ਵੱਲੋਂ ਚੋਣਾਂ ਦਾ ਬਾਈਕਾਟ - ਵੋਟਾਂ ਦਾ ਕੀਤਾ ਬਾਈਕਾਟ

ਅਗਲੇ ਸਾਲ 2022 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ (Assembly Election 2022) ਹੋਣ ਜਾ ਰਹੀਆਂ ਹਨ। ਉਥੇ ਹੀ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ (Simerjit Bains) ਦੇ ਇਲਾਕੇ ਵਿੱਚ ਮਹਿਲਾਵਾਂ ਨੇ ਸਾਰੀਆਂ ਪਾਰਟੀਆਂ ਦਾ ਬਾਈਕਾਟ (Women boycott elections) ਕਰਨ ਦਾ ਐਲਾਨ ਕਰ ਦਿੱਤਾ ਹੈ, ਵੇਖੋ ਪੂਰੀ ਰਿਪੋਰਟ...

ਪੰਜਾਬ ਵਿਧਾਨ ਸਭਾ ਚੋਣਾਂ 2022, ਮਹਿਲਾਵਾਂ ਨੇ ਵੋਟਾਂ ਦਾ ਕੀਤਾ ਬਾਈਕਾਟ

author img

By

Published : Nov 26, 2021, 1:04 PM IST

ਲੁਧਿਆਣਾ: ਪੰਜਾਬ ਵਿੱਚ 2022 ਵਿੱਚ ਵਿਧਾਨ ਸਭਾ ਚੋਣਾਂ (Assembly Election 2022) ਹੋਣ ਜਾ ਰਹੀਆਂ ਹਨ, ਪਰ ਇਸ ਤੋਂ ਪਹਿਲਾਂ ਹੀ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ (Simerjit Bains) ਦੇ ਇਲਾਕੇ ਵਿੱਚ ਮਹਿਲਾਵਾਂ ਵੱਲੋਂ ਇਕੱਠੇ ਹੋ ਕੇ ਇਹ ਫ਼ੈਸਲਾ ਕੀਤਾ ਗਿਆ ਕਿ ਇਸ ਵਾਰ ਕਿਸੇ ਵੀ ਸਿਆਸੀ ਆਗੂ ਨੂੰ ਆਪਣੇ ਇਲਾਕੇ ਵਿੱਚ ਨਹੀਂ ਵੜਨ ਦੇਣਗੇ ਅਤੇ ਜੇਕਰ ਕੋਈ ਵੋਟਾਂ ਮੰਗਣ ਆਏਗਾ ਤਾਂ ਉਸ ਤੋਂ ਸਵਾਲ ਕੀਤੇ ਜਾਣਗੇ ਕਿ ਆਖਿਰਕਾਰ ਜੋ ਉਨ੍ਹਾਂ ਦੇ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਹੈ ਉਹ ਬੀਤੇ ਦਸ ਸਾਲ ਤੋਂ ਕਿਉਂ ਨਹੀਂ ਸੁਲਝਾਈ ਗਈ।

ਪੰਜਾਬ ਵਿਧਾਨ ਸਭਾ ਚੋਣਾਂ 2022, ਮਹਿਲਾਵਾਂ ਨੇ ਵੋਟਾਂ ਦਾ ਕੀਤਾ ਬਾਈਕਾਟ
ਪੰਜਾਬ ਵਿਧਾਨ ਸਭਾ ਚੋਣਾਂ 2022, ਮਹਿਲਾਵਾਂ ਨੇ ਵੋਟਾਂ ਦਾ ਕੀਤਾ ਬਾਈਕਾਟ

ਇਹ ਵੀ ਪੜੋ: ਪਟਿਆਲਾ ਦਾ ਮੇਅਰ ਬਦਲਣ ਦਾ ਮਾਮਲਾ, ਕੈਪਟਨ ਨੇ ਕਿਹਾ- ਕਰਾਂਗੇ ਕੋਰਟ ਦਾ ਰੁੱਖ

ਬਜ਼ੁਰਗ ਮਹਿਲਾਵਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਨ੍ਹਾਂ ਦੇ ਇਲਾਕੇ ਦੇ ਵਿੱਚ ਕੋਈ ਆਪਣੀ ਬੇਟੀ ਤੱਕ ਨਹੀਂ ਵਿਆਹੁਦਾ ਕਿਉਂਕਿ ਪਤਾ ਹੈ ਇਲਾਕੇ ‘ਚ ਪਾਣੀ ਦੀ ਵੱਡੀ ਸਮੱਸਿਆ ਅਤੇ ਪਾਣੀ ਲਈ ਨੂੰਹਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ।

ਮਹਿਲਾਵਾਂ ਨੇ ਇਕੱਠਿਆਂ ਹੋ ਕੇ ਕਿਹਾ ਕਿ ਸਿਆਸੀ ਆਗੂ ਚੋਣਾਂ ਦੇ ਦੌਰਾਨ ਆ ਕੇ ਵੱਡੇ-ਵੱਡੇ ਦਾਅਵੇ ਵਾਅਦੇ ਕਰਦੇ ਹਨ, ਪਰ ਇਹ ਦਾਅਵਿਆਂ ਦੀ ਫੂਕ ਨਿਕਲ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਲਾਕੇ ਦੇ ਵਿੱਚ ਬੀਤੇ ਦਸ ਸਾਲਾਂ ਤੋਂ ਪਾਣੀ ਦੀ ਵੱਡੀ ਸਮੱਸਿਆ ਜੇਕਰ ਹਫ਼ਤੇ ‘ਚ ਇੱਕ ਅੱਧੀ ਵਾਰ ਪਾਣੀ ਆਉਂਦਾ ਵੀ ਹੈ ਤਾਂ ਉਹ ਵੀ ਗੰਧਲਾ ਪਾਣੀ ਆਉਂਦਾ ਹੈ, ਜਿਸ ਨੂੰ ਨਾ ਤਾਂ ਪੀਣ ਲਈ ਵਰਤਿਆ ਜਾ ਸਕਦਾ ਹੈ ਅਤੇ ਨਾ ਹੀ ਨਹਾਉਣ ਧੋਣ ਲਈ ਵਰਤਿਆ ਜਾ ਸਕਦਾ ਹੈ। ਇਸ ਦੌਰਾਨ ਇਲਾਕੇ ਦੀਆਂ ਨੂੰਹਾਂ ਨੇ ਹੱਥਾਂ ਵਿੱਚ ਖਾਲੀ ਬਰਤਨ ਫੜਕੇ ਵਜਾਏ ਅਤੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਵਿਆਹ ਕੇ ਆਇਆਂ ਨੂੰ ਕਈ-ਕਈ ਸਾਲ ਹੋ ਚੁੱਕੇ ਹਨ, ਪਰ ਅੱਜ ਵੀ ਪਾਣੀ ਲਈ ਉਨ੍ਹਾਂ ਨੂੰ ਇੱਧਰ ਉੱਧਰ ਜਾ ਕੇ ਲਿਆਉਣਾ ਪੈਂਦਾ ਹੈ।

ਉਧਰ ਇਲਾਕੇ ਦੀਆਂ ਬਜ਼ੁਰਗ ਮਹਿਲਾਵਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਨੂੰਹਾਂ ਉਨ੍ਹਾਂ ਨੂੰ ਮਿਹਣੇ ਮਾਰਦੀਆਂ ਹਨ ਕੀ ਤੁਹਾਡੇ ਇਲਾਕੇ ਦੇ ਵਿੱਚ ਪਾਣੀ ਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤਾਂ ਪੁੱਤਰਾਂ ਦੇ ਰਿਸ਼ਤੇ ਵੀ ਹੋਣੇ ਬੰਦ ਹੋ ਗਏ ਹਨ। ਮਹਿਲਾਵਾਂ ਨੇ ਕਿਹਾ ਕਿ ਜਿਨ੍ਹਾਂ ਦੇ ਘਰਾਂ ਵਿੱਚ ਸਬਮਰਸੀਬਲ ਲੱਗੇ ਹੋਏ ਹਨ, ਉਨ੍ਹਾਂ ਦੇ ਮਿੰਨਤਾਂ ਤਰਲੇ ਕਰਕੇ ਪਾਣੀ ਲੈਣਾ ਪੈਂਦਾ ਹੈ ਅਤੇ ਹੁਣ ਉਨ੍ਹਾਂ ਨੇ ਵੀ ਸਮਰਸੀਬਲ ਚਲਾਉਣ ਦੇ ਵਾਧੂ ਪੈਸੇ ਲੈਣੇ ਉਨ੍ਹਾਂ ਤੋਂ ਸ਼ੁਰੂ ਕਰ ਦਿੱਤੇ ਹਨ।

ਇਲਾਕੇ ਦੀਆਂ ਮਹਿਲਾਵਾਂ ਨੇ ਵੀ ਦੱਸਿਆ ਕਿ ਉਹ ਕਈ ਵਾਰ ਇਲਾਕੇ ਦੇ ਕਾਂਗਰਸੀ ਕੌਂਸਲਰ ਤਕ ਆਪਣੀ ਫਰਿਆਦ ਲੈ ਕੇ ਜਾ ਚੁੱਕੇ ਹਨ, ਹਰ ਵਾਰ ਉਨ੍ਹਾਂ ਨੂੰ ਇੱਕ ਦੋ ਦਿਨ ‘ਚ ਮਸਲਾ ਹੱਲ ਹੋਣ ਦਾ ਭਰੋਸਾ ਦੇ ਕੇ ਤੋਰ ਦਿੱਤਾ ਜਾਂਦਾ ਹੈ, ਪਰ ਮਸਲਾ ਉੱਥੇ ਦੇ ਉੱਥੇ ਹੀ ਖੜ੍ਹਾ ਹੈ। ਇੱਥੋਂ ਤੱਕ ਕਿ ਇਲਾਕੇ ਦੇ ਵਿਧਾਇਕ ਸਿਮਰਜੀਤ ਬੈਂਸ ਜੋ ਪਾਣੀ ਦੇ ਮੁੱਦਿਆਂ ਦੀ ਲੜਾਈ ਲੜ ਰਹੇ ਹਨ, ਉਨ੍ਹਾਂ ਦੇ ਆਪਣੇ ਇਲਾਕੇ ਵਿੱਚ ਪਾਣੀ ਦੀ ਕੀ ਹਾਲਤ ਹੈ ਉਹ ਕਦੇ ਸਾਰ ਲੈਣ ਤਕ ਨਹੀਂ ਆਏ ਹਨ।

ਇਹ ਵੀ ਪੜੋ: Punjab Assembly Election 2022: ਚੁਣੌਤੀਆਂ ਭਰੀ ਹੈ ਨਿਹਾਲ ਸਿੰਘ ਵਾਲਾ ਸੀਟ, ਜਾਣੋ ਇੱਥੋਂ ਦਾ ਸਿਆਸੀ ਹਾਲ...

ਮਹਿਲਾਵਾਂ ਨੇ ਫ਼ੈਸਲਾ ਕੀਤਾ ਹੈ ਕਿ ਇਸ ਵਾਰ ਉਹ ਕਿਸੇ ਵੀ ਲੀਡਰ ਨੂੰ ਵੋਟਾਂ ਨਹੀਂ ਪਾਉਣਗੀਆਂ ਉਹ ਸਾਰੀ ਹੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦਾ ਬਾਈਕਾਟ (Women boycott elections) ਕਰਨਗੀਆਂ। ਮਹਿਲਾਵਾਂ ਨੇ ਕਿਹਾ ਕਿ ਇਲਾਕੇ ਵਿੱਚ ਪਾਣੀ ਦੀ ਵੱਡੀ ਸਮੱਸਿਆ ਲੀਡਰ ਚੋਣਾਂ ਵੇਲੇ ਵੋਟਾਂ ਲੈਣ ਆ ਜਾਂਦੇ ਹਨ, ਪਰ ਵੋਟਾਂ ਲੈਣ ਤੋਂ ਬਾਅਦ ਮੁੜ ਕੇ ਵਿਖਾਈ ਨਹੀਂ ਦਿੰਦੇ ਹਨ, ਹੁਣ ਇਸ ਵਾਰ ਉਹ ਸਿਆਸੀ ਪਾਰਟੀ ਦੀਆਂ ਗੱਲਾਂ ‘ਚ ਨਹੀਂ ਆਉਣਗੀਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.