ਲੁਧਿਆਣਾ: ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ (Ashwani Sharma) ਨੇ ਕਾਂਗਰਸ (Congress) ਅਤੇ ਭਾਜਪਾ (BJP) ਦੇ ਹੰਗਾਮੇ ਦੌਰਾਨ ਜ਼ਖਮੀ ਹੋਏ ਭਾਜਪਾ ਵਰਕਰਾਂ ਦਾ ਹਾਲ ਜਾਨਣ ਦੇ ਲਈ ਡੀਐਮਸੀ ਹਸਪਤਾਲ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਵਰਕਰਾਂ ਦਾ ਹਾਲ ਜਾਣਿਆ ਅਤੇ ਕਾਂਗਰਸ ’ਤੇ ਜੰਮ ਕੇ ਨਿਸ਼ਾਨੇ ਵੀ ਸਾਧੇ। ਇਸ ਤੋਂ ਇਲਾਵਾ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜੋ ਵੀ ਇਹ ਘਟਨਾ ਵਾਪਰੀ ਹੈ ਇਹ ਕਾਂਗਰਸ ਸਰਕਾਰ ਦੀ ਨਾਲਾਇਕੀ ਦਾ ਨਤੀਜਾ ਹੈ। ਆਉਣ ਵਾਲੇ ਸਮੇਂ ਚ ਉਹ ਕਾਂਗਰਸ ਸਰਕਾਰ ਦੀਆਂ ਸੱਚਾਈ ਲੋਕਾਂ ਦੇ ਸਾਹਮਣੇ ਕਰਦੇ ਰਹਿਣਗੇ।
'ਭਾਜਪਾ ਵਰਕਰ ਡਰਨ ਵਾਲੇ ਨਹੀਂ'
ਇਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਹ ਕਿਸੇ ਨਿੱਜੀ ਪ੍ਰੋਗਰਾਮ ਦੇ ਚੱਲਦੇ ਲੁਧਿਆਣਾ (Ludhiana) ਆਏ ਸੀ। ਇਸ ਦੌਰਾਨ ਜਦੋ ਉਨ੍ਹਾਂ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਵਰਕਰਾਂ ਦਾ ਹਾਲ ਚਾਲ ਜਾਣਿਆ। ਅਸ਼ਵਨੀ ਸ਼ਰਮਾ ਨੇ ਕਾਂਗਰਸ ਪਾਰਟੀ (Congress Party) ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਪੂਰੀ ਤਰ੍ਹਾਂ ਨਾਲ ਬੌਖਲਾ ਚੁੱਕੀ ਹੈ। ਜੋ ਵੀ ਉਨ੍ਹਾਂ ਦੇ ਵਰਕਰਾਂ ਦੇ ਨਾਲ ਹੋਇਆ ਉਸ ਤੋਂ ਭਾਜਪਾ ਦੇ ਵਰਕਰ ਡਰਨ ਵਾਲੇ ਨਹੀਂ ਹਨ।
'ਕਾਂਗਰਸ ਦੀ ਸਰਕਾਰ ਭ੍ਰਿਸ਼ਟਾਚਾਰ ਚ ਲਿਪਤ'
ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਵੇਂ ਕਾਂਗਰਸ ਸਰਕਾਰ ਸਮੇਂ ਪਹਿਲਾਂ ਸਿਟੀ ਸੈਂਟਰ ਘੁਟਾਲਾ ਹੋਇਆ ਸੀ ਇੰਪਰੂਵਮੈਂਟ ਟਰੱਸਟ ਘੁਟਾਲਾ ਇਸ ਤੋਂ ਵੀ ਕਿਤੇ ਜ਼ਿਆਦਾ ਵੱਡਾ ਹੋਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਜਪਾ ਆਉਂਦੇ ਦਿਨਾਂ ’ਚ ਸਾਰਿਆਂ ਦੀ ਪਰਤਾਂ ਖੋਲੇਗੀ। ਉਨ੍ਹਾਂ ਕਿਹਾ ਕਿ ਹਮਲੇ ਵਿੱਚ ਭਾਜਪਾ ਦੇ ਦੱਸ ਵਰਕਰ ਜ਼ਖ਼ਮੀ ਹੋਏ ਹਨ। ਪੰਜਾਬ ਭਾਜਪਾ ਪ੍ਰਧਾਨ ਨੇ ਪੁਲਿਸ ਪ੍ਰਸ਼ਾਸਨ ’ਤੇ ਵੀ ਸਵਾਲ ਚੁੱਕਦਿਆ ਕਿਹਾ ਕਿ ਪੰਜਾਬ ਵਿੱਚ ਇਹ ਕਿਹੋ ਜਿਹਾ ਲੋਕਤੰਤਰ ਹੈ। ਉਨ੍ਹਾਂ ਕਿਹਾ ਕਾਂਗਰਸ ਦੀ ਸਰਕਾਰ ਭ੍ਰਿਸ਼ਟਾਚਾਰ ਨਾਲ ਲਿਪਤ ਹੈ।
ਇਹ ਵੀ ਪੜੋ: ਵਰ੍ਹਦੇ ਮੀਂਹ ’ਚ ਟਿਕੈਤ ਨੇ ਟੈਂਟਾਂ ਦਾ ਲਿਆ ਜਾਇਜ਼ਾ, ਕਹੀ ਵੱਡੀ ਗੱਲ...