ਰਾਏਕੋਟ: ਲੁਧਿਆਣਾ ਦੇ ਵਿਧਾਨ ਸਭਾ ਹਲਕਾ ਰਾਏਕੋਟ ਚ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਚ ਹੋਈ ਰੈਲੀ ਨੇ ਇੱਕ ਵੱਡਾ ਇਸ਼ਾਰਾ ਕਰ ਦਿੱਤਾ ਹੈ। ਸਿੱਧੂ ਨੇ ਜਿੱਥੇ ਕਿਸਾਨਾਂ ਨਾਲ ਮੰਚ ਤੋਂ ਕਈ ਵਾਅਦੇ ਕੀਤੇ ਤੇ ਕੇਜਰੀਵਾਲ ਅਤੇ ਸੁਖਬੀਰ ਬਾਦਲ ਨੂੰ ਨਿਸ਼ਾਨੇ ’ਤੇ ਲਿਆ, ਉਥੇ ਹੀ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਦੇ ਬੇਟੇ ਆਮਿਲ ਅਮਰ ਸਿੰਘ ਦੀ ਪਿੱਠ ਥਾਪੜ ਦਿੱਤੀ ਹੈ। ਇਸ ਦਾ ਸਿੱਧਾ ਇਸ਼ਾਰਾ ਆਮਿਲ ਨੂੰ ਇਸ ਰਾਏਕੋਟ ਤੋਂ ਕਾਂਗਰਸ ਦੇ ਉਮੀਦਵਾਰ (Congress Candidate from Raikot) ਬਣਾਉਣ ਵੱਲ ਜਾਂਦਾ ਹੈ। ਪਿਛਲੇ ਦਿਨੀਂ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਖੁੱਲ੍ਹ ਕੇ ਜੱਫੀ ਪਾਉਣ ਵਾਲੇ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੇਵ ਸਿੰਘ ਜੱਗਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਹਨ ਪਰ ਵੀਰਵਾਰ ਨੂੰ ਰਾਏਕੋਟ ਵਿੱਚ ਹੋਈ ਰੈਲੀ ਵਿੱਚ ਨਹੀਂ ਆਏ। ਨਵਜੋਤ ਸਿੱਧੂ ਨੇ ਜੱਗਾ ਦੀ ਗੈਰਹਾਜਰੀ ਬਾਰੇ ਕਿਹਾ ਕਿਹਾ ਕਿ ਉਨ੍ਹਾਂ ਨੂੰ ਆਉਣ ਬਾਰੇ ਕਿਹਾ ਗਿਆ ਸੀ ਪਰ ਉਹ ਸ਼ਰਮ ਦੇ ਮਾਰੇ ਨਹੀਂ ਆਏ।
ਸਿੱਧੂ ਨੇ ਕਿਹਾ ਕਿ ਉਹ ਕੋਈ ਸੂਹ ਨਹੀਂ ਖਾਂਦੇ ਕੇਜਰੀਵਾਲ ਦੇ ਵਾਂਗ ਕੋਈ ਗਾਰੰਟੀ ਨਹੀਂ ਦਿੰਦੇ ਪਰ ਸੁਭਾਨ ਜ਼ਰੂਰ ਦਿੰਦੇ ਨੇ ਡਾ ਨਵਜੋਤ ਸਿੱਧੂ ਨੇ ਸੁਖਬੀਰ ਬਾਦਲ ਅਤੇ ਮਜੀਠੀਆ ਤੇ ਹਮਲਾ ਬੋਲਦਿਆਂ ਕਿਹਾ ਕਿ ਧਰਤੀ ਤੇ ਡਾਇਨਾਸੋਰ ਤਾਂ ਦੁਬਾਰਾ ਆ ਸਕਦਾ ਹੈ ਪਰ ਜੀਜਾ ਸਾਲਾ ਦੀ ਸਰਕਾਰ ਪੰਜਾਬ ਚ ਮੁੜ ਤੋਂ ਨਹੀਂ ਆ ਸਕਦੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਥੇ ਡਾ ਅਮਰ ਸਿੰਘ ਨੇ ਸ਼ਲਾਘਾ ਕੀਤੀ ਕਿ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਵੱਲੋਂ ਵੱਡਾ ਇਕੱਠ ਕਰ ਕੇ ਰਾਏਕੋਟ ਹਲਕੇ ਦੇ ਅੰਦਰ ਲੋਕਾਂ ਦੀ ਗੱਲ ਕੀਤੀ ਹੈ।
ਉੱਥੇ ਹੀ ਅਮਰ ਸਿੰਘ ਨੇ ਕਿਹਾ ਕਿ ਇਹ ਰਾਏਕੋਟ ਹਲਕੇ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਲਾਕੇ ਦੇ ਵਿੱਚ ਕਿੰਨਾ ਵਿਕਾਸ ਹੋਇਆ ਹੈ ਹਾਲਾਂਕਿ ਡਾ ਅਮਰ ਸਿੰਘ ਨੇ ਕਿਹਾ ਕਿ ਕਿਸੇ ਦੂਜੀ ਪਾਰਟੀ ਦੇ ਲੀਡਰ ’ਤੇ ਇਸੇ ਤਰ੍ਹਾਂ ਦੀ ਟਿੱਪਣੀ ਕਰਨੀ ਉਨ੍ਹਾਂ ਦਾ ਸੁਭਾਅ ਨਹੀਂ ਉਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਬੇਟੇ ਕਾਮਿਲ ਅਮਰ ਸਿੰਘ ਨੇ ਕਿਹਾ ਰਾਏਕੋਟ ਹਲਕੇ ਵਿਚ ਜਿੰਨਾ ਵਿਕਾਸ ਕੀਤਾ ਗਿਆ ਹੈ ਹਾਲੇ ਹੋਰ ਵਿਕਾਸ ਦੀ ਲੋੜ ਹੈ ਤਾਂ ਹੀ ਰਾਏਕੋਟ ਹਲਕੇ ਦੀ ਨੁਹਾਰ ਬਦਲੇਗੀ।
ਇਹ ਵੀ ਪੜ੍ਹੋ:ਲੁਧਿਆਣਾ ਪਹੁੰਚੇ ਚੰਨੀ ਨੇ ਕਿਹਾ ਕੇਜਰੀਵਾਲ ਕਰ ਰਿਹੈ ਝੂਠੇ ਵਾਅਦੇ