ETV Bharat / city

ਵੱਧ ਰਹੇ ਪ੍ਰਦੂਸ਼ਣ ਦਾ ਧੁੱਪ 'ਤੇ ਪਿਆ ਮਾੜਾ ਪ੍ਰਭਾਵ, ਖੇਤੀਬਾੜੀ ਯੂਨੀਵਰਸਿਟੀ ਨੇ ਕੀਤੀ ਇਹ ਦਾਅਵਾ

ਪੰਜਾਬ ਖੇਤੀਬਾੜੀ ਯੂਨੀਵਰਸਿਟੀ(Punjab Agricultural University) ਦੇ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦਾਅਵਾ ਕੀਤਾ ਹੈ ਕਿ ਸਾਲ 1970 ਦੇ ਵਿੱਚ ਮੌਸਮ ਆਬਜ਼ਰਵੇਟਰੀ ਪੀ.ਏ.ਯੂ ਵਿੱਚ ਸਥਾਪਿਤ ਹੋਈ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਚੌਗਿਰਦੇ ਦੇ ਵਿੱਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਅਤੇ ਨਮੀ ਕਰਕੇ ਜੋ ਪਰਤ ਜੰਮ ਜਾਂਦੀ ਹੈ, ਉਸ ਕਰਕੇ ਧਰਤੀ 'ਤੇ ਧੁੱਪ ਸਹੀ ਮਾਤਰਾ ਵਿੱਚ ਨਹੀਂ ਪਹੁੰਚਦੀ।

ਵੱਧ ਰਹੇ ਪ੍ਰਦੂਸ਼ਣ ਦਾ ਧੁੱਪ 'ਤੇ ਪਿਆ ਮਾੜਾ ਪ੍ਰਭਾਵ: ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ

author img

By

Published : Nov 27, 2021, 1:11 PM IST

ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਵੱਲੋਂ ਕੀਤੀ ਗਈ ਖੋਜ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ, ਪੰਜਾਬ ਦੇ ਵਿੱਚ ਬੀਤੇ 48 ਸਾਲਾਂ ਅੰਦਰ ਧੁੱਪ ਦੇ ਸਮੇਂ ਦੇ ਵਿੱਚ ਇੱਕ ਘੰਟਾ 6 ਮਿੰਟ ਦੀ ਕਟੌਤੀ ਹੋਈ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ(Head of Meteorological Department Dr. Prabhjot Kaur) ਨੇ ਦਾਅਵਾ ਕੀਤਾ ਹੈ ਕਿ ਸਾਲ 1970 ਦੇ ਵਿੱਚ ਮੌਸਮ ਆਬਜ਼ਰਵੇਟਰੀ ਪੀ.ਏ.ਯੂ ਵਿੱਚ ਸਥਾਪਿਤ ਹੋਈ (The Weather Observatory was established in PAU in 1970) ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਚੌਗਿਰਦੇ ਦੇ ਵਿੱਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਅਤੇ ਨਮੀ ਕਰਕੇ ਜੋ ਪਰਤ ਜੰਮ ਜਾਂਦੀ ਹੈ, ਉਸ ਕਰਕੇ ਧਰਤੀ 'ਤੇ ਧੁੱਪ ਸਹੀ ਮਾਤਰਾ ਵਿੱਚ ਨਹੀਂ ਪਹੁੰਚਦੀ।

ਪ੍ਰਦੂਸ਼ਣ ਦਾ ਅਸਰ

ਪੰਜਾਬ ਖੇਤੀਬਾੜੀ ਯੂਨੀਵਰਸਿਟੀ(Punjab Agricultural University) ਮੌਸਮ ਵਿਭਾਗ ਦੀ ਮੁਖੀ ਡਾ.ਪ੍ਰਭਜੋਤ ਕੌਰ ਨੇ ਕਿਹਾ ਕਿ ਝੋਨੇ ਦੇ ਮੌਸਮ ਦੇ ਦੌਰਾਨ ਵਾਤਾਵਰਣ 'ਚ ਨਮੀ ਕਾਫੀ ਵੱਧ ਹੁੰਦੀ ਹੈ ਅਤੇ ਬਾਅਦ ਵਿਚ ਪਰਾਲੀ ਨੂੰ ਜਲਾਉਣ ਕਰਕੇ ਵੀ ਪ੍ਰਦੂਸ਼ਣ ਵੱਧਦਾ ਹੈ। ਨਮੀ ਅਤੇ ਪਰਾਲੀ ਦੇ ਧੂੰਏ ਦੇ ਸੁਮੇਲ ਤੋਂ ਬਣਨ ਵਾਲਾ ਧੂੰਆਂ ਧਰਤੀ 'ਤੇ ਸੂਰਜ ਦੀ ਰੋਸ਼ਨੀ ਸਹੀ ਢੰਗ ਨਾਲ ਪਹੁੰਚਣ ਨਹੀਂ ਦਿੰਦੀ।

ਇਹੀ ਕਾਰਨ ਹੈ ਕਿ ਸੂਰਜ ਨਿਕਲਣ ਅਤੇ ਸੂਰਜ ਛਿਪਣ ਦੇ ਸਮੇਂ 'ਚ ਕੋਈ ਵੀ ਫ਼ਰਕ ਨਾ ਆਉਣ ਦੇ ਬਾਵਜੂਦ ਧਰਤੀ ਨੂੰ ਮਿਲਣ ਵਾਲੀ ਧੁੱਪ ਦਾ ਸਮਾਂ ਘੱਟ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿੱਚ ਔਸਤਨ 9.30 ਘੰਟੇ ਧੁੱਪ ਖਿੱਚਦੀ ਹੈ, ਜਦੋਂਕਿ ਪ੍ਰਦੂਸ਼ਣ ਕਾਰਨ ਇਸ ਦੀ ਮਿਆਦ ਘੱਟ ਕੇ 8.24 ਘੰਟੇ ਹੀ ਰਹਿ ਗਈ ਹੈ।

ਵੱਧ ਰਹੇ ਪ੍ਰਦੂਸ਼ਣ ਦਾ ਧੁੱਪ 'ਤੇ ਪਿਆ ਮਾੜਾ ਪ੍ਰਭਾਵ: ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ

ਸਤੰਬਰ ਤੋਂ ਲੈ ਕੇ ਨਵੰਬਰ ਤੱਕ ਜ਼ਿਆਦਾ ਅਸਰ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਵੀ ਦੱਸਿਆ ਹੈ ਕਿ 1970 ਤੋਂ ਲੈ ਕੇ 2018 ਤੱਕ ਅਧਿਐਨ ਕੀਤਾ ਗਿਆ ਹੈ, ਜਿਸ ਵਿੱਚ ਇਹ ਖੁਲਾਸਾ ਹੋਇਆ ਹੈ, ਕਿ ਸਤੰਬਰ ਤੋਂ ਲੈ ਕੇ ਨਵੰਬਰ ਤੱਕ ਅਤੇ ਫਿਰ ਜਨਵਰੀ ਦੇ ਦੌਰਾਨ ਧੁੱਪ ਦੇ ਵਿੱਚ ਕਮੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿੱਚ ਮੋਨੋ ਕ੍ਰੋਪ ਪਾਲਿਸੀ ਦੇ ਤਹਿਤ ਇਕ ਖੇਤ ਦੇ ਵਿਚ ਇੱਕੋ ਹੀ ਮਿੱਥੇ ਗਏ ਸਮੇਂ ਦੇ ਦੌਰਾਨ ਇਕੋ ਹੀ ਢੰਗ ਦੀ ਫ਼ਸਲ ਉਗਾਈ ਜਾਂਦੀ ਹੈ, ਜਿਸ ਕਰਕੇ ਫ਼ਸਲ ਉਗਣ ਨਾਲ ਵਾਤਾਵਰਨ ਵਿੱਚ ਨਮੀ ਦੀ ਮਾਤਰਾ 'ਚ ਕਾਫੀ ਇਜ਼ਾਫਾ ਹੋਇਆ ਹੈ।

ਤਾਪਮਾਨ ਵਿੱਚ ਫੇਰਬਦਲ

ਯੂਨੀਵਰਸਿਟੀ ਦੇ ਲਗਾਤਾਰ ਕੀਤੀ ਜਾ ਰਹੀ ਖੋਜਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਬੀਤੇ ਪੰਜ ਦਹਾਕਿਆਂ ਦੇ ਦੌਰਾਨ ਪੰਜਾਬ ਦੇ ਅੰਦਰ ਰਾਤ ਦਾ ਘੱਟੋ ਘੱਟ ਭਾਰਤ ਵਿੱਚ ਵੀ ਇੱਕ ਡਿਗਰੀ ਤੱਕ ਦਾ ਵਾਧਾ ਹੋਇਆ ਹੈ। ਸੂਬੇ ਦੇ ਵਿੱਚ ਰਾਤ ਦੇ ਸਮੇਂ ਸਾਲਾਨਾ ਤਾਪਮਾਨ ਐਵਰੇਜ 15 ਤੋਂ ਲੈ ਕੇ 16 ਡਿਗਰੀ ਤੱਕ ਰਹਿੰਦਾ ਹੈ। ਜਦੋਂ ਕਿ ਸਰਦੀਆਂ 'ਚ ਇਹ 8 ਅਤੇ ਗਰਮੀਆਂ 'ਚ 20 ਤੋਂ ਵੱਧ ਹੁੰਦਾ ਹੈ। ਜਦੋਂ ਕਿ ਸਾਲ 1970 ਵਿੱਚ ਦੋ ਪੀ.ਏ.ਯੂ ਵਿਚ ਆਬਜ਼ਰਵੇਟਰੀ ਲੱਗੀ ਹੈ। ਉਦੋਂ ਇਹ ਔਸਤਨ ਤਾਪਮਾਨ ਇੱਕ ਡਿਗਰੀ ਘੱਟ ਹੁੰਦਾ ਸੀ।

ਇਹ ਵੀ ਪੜ੍ਹੋ: ਪੱਕੇ ਹੋਣ ਦੀ ਮੰਗ ਨੂੰ ਲੈ ਕੇ ਟਾਵਰ ’ਤੇ ਚੜ੍ਹਿਆ ਅਧਿਆਪਕ, ਦਿੱਤੀ ਇਹ ਧਮਕੀ

ETV Bharat Logo

Copyright © 2024 Ushodaya Enterprises Pvt. Ltd., All Rights Reserved.