ETV Bharat / city

ਕੀ ਤੁਹਾਨੂੰ ਪਤਾ ? ਸਕੂਲਾਂ ‘ਚ ਖ਼ਰਾਬ ਪਾਣੀ ਪੀ ਰਹੇ ਤੁਹਾਡੇ ਬੱਚੇ, ਹੋ ਜਾਓ ਸਾਵਧਾਨ !

ਲੁਧਿਆਣਾ ਵਿੱਚ ਸਰਕਾਰੀ ਸਕੂਲਾਂ ਦੇ ਪੀਣ ਵਾਲੇ ਪਾਣੀ ਦੇ 40 ਫ਼ੀਸਦੀ ਸੈਂਪਲ ਫੇਲ੍ਹ ਹੋ ਗਏ ਹਨ ਤੇ ਸਿਹਤ ਮਹਿਕਮੇ ਸਾਫ ਕਹਿ ਦਿੱਤਾ ਹੈ ਕਿ ਪਾਣੀ ਪੀਣ ਯੋਗ ਨਹੀਂ ਹੈ। ਇਸ ਸਭ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ, ਜਾਣੋ ਪੂਰੀ ਜਾਣਕਾਰੀ...

ਸਕੂਲਾਂ ‘ਚ ਖ਼ਰਾਬ ਪਾਣੀ ਪੀ ਰਹੇ ਤੁਹਾਡੇ ਨੰਨ੍ਹੇ ਮੁੰਨੇ

author img

By

Published : Jul 27, 2022, 8:41 AM IST

Updated : Jul 27, 2022, 1:01 PM IST

ਲੁਧਿਆਣਾ: ਸਰਕਾਰਾਂ ਅਕਸਰ ਹੀ ਸੱਤਾ ਵਿੱਚ ਆਉਣ ਤੋਂ ਪਹਿਲਾਂ 2 ਜ਼ਰੂਰੀ ਲੋੜਾਂ ‘ਤੇ ਜ਼ੋਰ ਦਿੰਦੀਆਂ ਨੇ ਪਹਿਲਾ ਸਿੱਖਿਆ ਅਤੇ ਦੂਜਾ ਸਿਹਤ। ਸਾਡੇ ਦੇਸ਼ ਨੂੰ ਆਜ਼ਾਦ ਹੋਏ 75 ਵਰ੍ਹੇ ਹੋ ਗਏ ਹਨ, ਪਰ ਹਾਲੇ ਤੱਕ ਨਾ ਤਾਂ ਸਿੱਖਿਆ ਦੇ ਵਿੱਚ ਕੋਈ ਸੁਧਾਰ ਨਾ ਸਕਿਆ ਅਤੇ ਨਾ ਹੀ ਸਿਹਤ ਸਬੰਧੀ ਸਰਕਾਰਾਂ ਲੋਕਾਂ ਨੂੰ ਕੁਝ ਸੁਵਿਧਾਵਾਂ ਦੇ ਪਾਈਆਂ ਹਨ।

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਕੂਲ ਵਿੱਚ ਚੰਗੀ ਸਿੱਖਿਆ ਤੇ ਸਹੂਲਤਾਂ ਦਾ ਦਾਅਵਾ ਕੀਤਾ ਸੀਸ ਪਰ ਹਾਲ ਹੀ ਦੇ ਵਿੱਚ ਸਿਹਤ ਮਹਿਕਮੇ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਪੀਣ ਵਾਲੇ ਪਾਣੀ ਦੇ ਲਏ ਗਏ ਸੈਂਪਲਾਂ ਦੀ ਰਿਪੋਰਟ ਸ਼ਾਇਦ ਤੁਹਾਡੇ ਵੀ ਰੌਂਗਟੇ ਖੜ੍ਹੇ ਕਰ ਦੇਵੇਗੀ। ਇਸ ਰਿਪੋਰਟ ਦੇ ਵਿੱਚ 40 ਫੀਸਦੀ ਸਕੂਲਾਂ ਦੇ ਪੀਣ ਵਾਲੇ ਪਾਣੀ ਦੇ ਸੈਂਪਲ ਫੇਲ੍ਹ ਆਏ ਹਨ, ਜਿਸ ਦਾ ਖੁਲਾਸਾ ਖੁਦ ਸਿਵਲ ਸਰਜਨ ਲੁਧਿਆਣਾ ਨੇ ਕੀਤਾ ਹੈ।

ਇਹ ਵੀ ਪੜੋ: ਪੰਜਾਬ ਦੇ ਗੰਦਲੇ ਹੋ ਰਹੇ ਪਾਣੀਆਂ ਨੂੰ ਲੈਕੇ CM ਮਾਨ ਵੱਲੋਂ ਕੇਂਦਰੀ ਮੰਤਰੀ ਨਾਲ ਮੁਲਾਕਾਤ

ਸਕੂਲਾਂ ‘ਚ ਖ਼ਰਾਬ ਪਾਣੀ ਪੀ ਰਹੇ ਤੁਹਾਡੇ ਨੰਨ੍ਹੇ ਮੁੰਨੇ
ਸਕੂਲਾਂ ‘ਚ ਖ਼ਰਾਬ ਪਾਣੀ ਪੀ ਰਹੇ ਤੁਹਾਡੇ ਨੰਨ੍ਹੇ ਮੁੰਨੇ

ਸਰਕਾਰੀ ਸਕੂਲਾਂ ‘ਚ ਪੀਣ ਵਾਲੇ ਪਾਣੀ ਦੇ ਸੈਂਪਲ ਫੇਲ੍ਹ: ਇੱਕ ਪਾਸੇ ਜਿਥੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਮਿਡ ਡੇ ਮੀਲ ਦੇ ਤਹਿਤ ਸਿਹਤਮੰਦ ਖਾਣਾ ਖਵਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਉਥੇ ਹੀ ਦੂਜੇ ਪਾਸੇ ਜੋ ਪਾਣੀ ਸਕੂਲਾਂ ਵਿੱਚ ਬੱਚੇ ਪੀ ਰਹੇ ਨੇ ਉਹ ਪੀਣ ਲਾਇਕ ਨਹੀਂ ਹੈ। ਹਾਲ ਹੀ ਦੇ ਵਿੱਚ ਲੁਧਿਆਣਾ ਸਿਹਤ ਮਹਿਕਮੇ ਵੱਲੋਂ 200 ਸਰਕਾਰੀ ਸਕੂਲਾਂ ਦੇ ਸੈਂਪਲ ਲਏ ਗਏ, ਜਿਨ੍ਹਾਂ ਵਿੱਚੋਂ 70 ਸਕੂਲਾਂ ਦੇ ਸੈਂਪਲ ਪੀਣ ਵਾਲੇ ਪਾਣੀ ਦੇ ਫੇਲ੍ਹ ਆਏ ਹਨ ਤੇ 40 ਫੀਸਦੀ ਸਕੂਲਾਂ ਦੇ ਵਿੱਚ ਪਾਣੀ ਪੀਣ ਲਾਇਕ ਨਹੀਂ ਹੈ, ਪਰ ਇਸ ਦੇ ਬਾਵਜੂਦ ਛੋਟੇ ਛੋਟੇ ਬੱਚੇ ਇਹ ਪਾਣੀ ਪੀਣ ਨੂੰ ਮਜਬੂਰ ਹਨ।

ਲੁਧਿਆਣਾ ਦੇ ਸਿਵਲ ਸਰਜਨ ਡਾ. ਹਤਿੰਦਰ ਕੌਰ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਅਸੀਂ ਸਬੰਧਤ ਮਹਿਕਮੇ ਨੂੰ ਲਿਖ ਦਿੱਤਾ ਹੈ ਉਨ੍ਹਾਂ ਵੱਲੋਂ ਸਮੇਂ ਸਮੇਂ ਤੇ ਪਾਣੀ ਦੇ ਸੈਂਪਲ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹੁਣ ਅੱਗੇ ਦੀ ਕਾਰਵਾਈ ਵਿਭਾਗ ਵੱਲੋਂ ਕੀਤੀ ਜਾਵੇਗੀ।

ਨਹੀਂ ਦਿੱਤੀ ਰਿਪੋਰਟ: ਸਿਹਤ ਮਹਿਕਮੇ ਦੇ ਵਿਭਾਗ ਵੱਲੋਂ ਹੀ ਇਹ ਪਾਣੀ ਦੇ ਸੈਂਪਲ ਲਏ ਗਏ ਹਨ, ਇਸ ਸੰਬੰਧੀ ਜਦੋਂ ਸਾਡੀ ਟੀਮ ਸਿਹਤ ਮਹਿਕਮੇ ਕੋਲ ਰਿਪੋਰਟ ਲੈਣ ਪਹੁੰਚੀ ਤਾਂ ਉਨ੍ਹਾਂ ਨੇ ਸਾਫ ਤੌਰ ‘ਤੇ ਰਿਪੋਰਟ ਦੇਣ ਤੋਂ ਇਨਕਾਰ ਕਰ ਦਿੱਤਾ। ਵੱਖ-ਵੱਖ ਸਕੂਲਾਂ ਦੇ ਵਿੱਚ ਸੈਂਪਲ ਕੁਲੈਕਸ਼ਨ ਕਰਵਾਉਣ ਦਾ ਕੰਮ ਕਰਨ ਵਾਲੀ ਡਾ. ਰਮਨ ਨੇ ਕਿਹਾ ਕਿ ਉਹ ਰਿਪੋਰਟ ਨਹੀਂ ਦੇ ਸਕਦੇ, ਉਨ੍ਹਾਂ ਨੇ ਰਿਪੋਰਟ ਸਬੰਧਤ ਮਹਿਕਮਿਆਂ ਨੂੰ ਭੇਜ ਦਿੱਤੀ ਹੈ ਅਤੇ ਇਹ ਰਿਪੋਰਟ ਤੁਸੀਂ ਉਨ੍ਹਾਂ ਤੋਂ ਵੀ ਹਾਸਿਲ ਕਰ ਸਕਦੇ ਹੋ ਇਹ ਕਹਿ ਕੇ ਉਹ ਪੱਲਾ ਝਾੜਦੀ ਦਿਖਾਈ ਦਿੱਤੇ। ਉਨ੍ਹਾਂ ਏਨਾ ਜ਼ਰੂਰ ਕਿਹਾ ਕਿ ਸਾਡੇ ਵੱਲੋਂ ਹਰ ਮਹੀਨੇ ਹੀ ਸਕੂਲਾਂ ਦੇ ਵਿੱਚੋਂ ਪਾਣੀ ਦੇ ਸੈਂਪਲ ਲਏ ਜਾਂਦੇ ਹਨ ਅਤੇ 200 ਸਕੂਲਾਂ ਦੇ ਸੈਂਪਲ ਉਨ੍ਹਾਂ ਵੱਲੋਂ ਹਲਕੇ ਵਿੱਚ ਦਿੱਤੇ ਗਏ ਸਨਸ ਜਿਨ੍ਹਾਂ ਚੋਂ 70 ਦੇ ਸੈਂਪਲ ਫੇਲ੍ਹ ਆਏ ਹਨ ਭਾਵ ਕਿ ਉਹ ਪੀਣ ਲਾਇਕ ਨਹੀਂ ਹੈ।

ਧਰਤੀ ਹੇਠਲਾ ਪਾਣੀ ਹੋਇਆ ਪ੍ਰਦੂਸ਼ਿਤ: ਲੁਧਿਆਣਾ ਵਿੱਚ ਧਰਤੀ ਹੇਠਲਾ ਪਾਣੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਾ ਹੈ ਜਿਸ ਦਾ ਵੱਡਾ ਕਾਰਨ ਬੁੱਢਾ ਨਾਲਾ ਵੀ ਹੈ ਜੋ ਨੇੜੇ ਤੇੜੇ ਦੇ ਇਲਾਕੇ ਦੇ ਅੰਦਰ ਧਰਤੀ ਹੇਠਲੇ ਪਾਣੀ ਨੂੰ ਪੂਰੀ ਤਰ੍ਹਾਂ ਪ੍ਰਦੂਸ਼ਿਤ ਕਰ ਚੁੱਕਾ ਹੈ। ਕਾਰਪੋਰੇਸ਼ਨ ਦੇ ਸਾਲਾਨਾ ਕਈ ਟਿਊਬਵੈੱਲ ਫੇਲ੍ਹ ਹੋ ਜਾਂਦੇ ਨੇ ਧਰਤੀ ਹੇਠਾਂ ਜੋ ਪਾਣੀ ਹੈ ਵੀ ਉਹ ਕਾਫੀ ਪ੍ਰਦੂਸ਼ਿਤ ਹੈ, ਇਸ ਦਾ ਖੁਲਾਸਾ ਪੀਏਯੂ ਵੱਲੋਂ ਬੀਤੇ ਸਾਲ ਪਾਣੀ ਦੇ ਕਰਵਾਏ ਗਏ ਸੈਂਪਲਾਂ ਤੋਂ ਹੋਇਆ।

ਸਮਾਜ ਸੇਵੀ ਕੀਮਤੀ ਰਾਵਲ ਵੱਲੋਂ ਬੁੱਢੇ ਨਾਲੇ ਦੇ ਕੰਢੇ ਦੇ ਵੱਖ-ਵੱਖ ਥਾਵਾਂ ਇੱਥੋਂ ਤੱਕ ਕਿ ਸਰਕਾਰੀ ਸਕੂਲ ਚੰਦਰਨਗਰ ਦੇ ਵੀ ਪਾਣੀ ਦੇ ਸੈਂਪਲ ਲੈ ਕੇ ਪੀਏਯੂ ਲੈਬ ‘ਚ ਟੈਸਟ ਕਰਵਾਏ ਗਏ ਤਾਂ ਪਾਣੀ ਦੇ ਸੈਂਪਲ ਫੇਲ੍ਹ ਪਾਏ ਗਏ ਹਨ। ਕੀਮਤੀ ਰਾਵਲ ਨੇ ਦੱਸਿਆ ਕਿ ਬੁੱਢੇ ਨਾਲੇ ਦੀ ਇਸ ਵਿਚ ਵੱਡੀ ਮਾਰ ਹੈ, ਉਨ੍ਹਾਂ ਦੱਸਿਆ ਕਿ ਬੀਤੇ ਸਾਲ ਹੀ ਉਨ੍ਹਾਂ ਵੱਲੋਂ ਇਲਾਕੇ ਦੇ ਵੱਖ-ਵੱਖ ਥਾਵਾਂ ਤੋਂ ਜਾ ਕੇ ਸੈਂਪਲ ਲੈਕੇ ਸਰਕਾਰੀ ਲੈਬਾਰਟਰੀ ਤੋਂ ਟੈਸਟ ਕਰਵਾਏ ਗਏ ਸਨ ਜੋ ਕਿ ਫੇਲ੍ਹ ਪਾਏ ਗਏ ਇਥੋਂ ਤੱਕ ਕਿ ਸਰਕਾਰੀ ਸਕੂਲ ਚੰਦਰਨਗਰ ਦੇ ਸੈਂਪਲ ਵੀ ਫੇਲ੍ਹ ਆਏ ਹਨ।

ਸਕੂਲਾਂ ਦਾ ਤਰਕ: ਹਾਲਾਂਕਿ 40 ਫ਼ੀਸਦੀ ਸਰਕਾਰੀ ਸਕੂਲਾਂ ਦੇ ਪੀਣ ਵਾਲੇ ਪਾਣੀ ਦੇ ਸੈਂਪਲ ਫੇਲ੍ਹ ਪਾਏ ਗਏ ਹਨ, ਪਰ ਇਸ ਦੇ ਬਾਵਜੂਦ ਸਕੂਲਾਂ ਦੇ ਪ੍ਰਬੰਧਕ ਆਪਣੇ ਸਕੂਲਾਂ ‘ਚ ਆਰ ਓ ਲੱਗਣ ਦੇ ਦਾਅਵੇ ਕਰ ਰਹੇ ਹਨ। ਸਵਾਲ ਇਹ ਹੈ ਕਿ ਆਰ ਓ ਦੀ ਸਰਵਿਸ ਕਦੋਂ ਹੁੰਦੀ ਹੈ, ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ।

ਇਸੇ ਤਰ੍ਹਾਂ ਅਸੀਂ ਚੰਦਰਨਗਰ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਕੂਲ ਵਿੱਚ ਆਰ ਓ ਸਿਸਟਮ ਲਗਵਾਏ ਗਏ ਹਨ ਤਾਂ ਜੋ ਬੱਚੇ ਪੀਣ ਵਾਲਾ ਸ਼ੁੱਧ ਪਾਣੀ ਪੀ ਸਕਣ। ਉਥੇ ਹੀ ਕੀਮਤੀ ਰਾਵਲ ਨੇ ਕਿਹਾ ਕਿ ਬੋਰਵੈੱਲ ਦਾ ਪਾਣੀ ਪ੍ਰਦੂਸ਼ਿਤ ਹੈ ਅਤੇ ਆਰ ਓ ਲਾਉਣ ਨਾਲ ਉਸ ਦੀ ਗੁਣਵੱਤਾ ‘ਚ ਕਿੰਨਾ ਕੁ ਫ਼ਰਕ ਪੈਂਦਾ ਹੈ, ਇਹ ਜਾਂਚ ਦਾ ਵਿਸ਼ਾ ਹੈ। ਉੱਥੇ ਹੀ ਦੂਜੇ ਪਾਸੇ ਸਿਵਲ ਸਰਜਨ ਲੁਧਿਆਣਾ ਅਤੇ ਡਾ. ਰਮਨ ਨੇ ਇਹ ਸਾਫ ਕਰ ਦਿੱਤਾ ਕਿ ਉਨ੍ਹਾਂ ਵੱਲੋਂ ਸਕੂਲਾਂ ਦੇ ਆਰੂ ਦੇ ਵੀ ਸੈਂਪਲ ਲਏ ਗਏ ਜੋ ਕਿ ਫੇਲ੍ਹ ਪਾਏ ਗਏ ਹਨ।

ਮੰਤਰੀ ਸਾਹਿਬ ਕਹਿੰਦੇ ਦਿਓ ਥੋੜ੍ਹਾ ਟਾਇਮ: ਉੱਥੇ ਹੀ ਦੂਜੇ ਪਾਸੇ ਲੁਧਿਆਣਾ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਇਸ ਮੌਕੇ ਜਦੋਂ ਉਹ ਸਿੱਖਿਆ ਦੇ ਖੇਤਰ ‘ਚ ਪੱਤਰਕਾਰਾਂ ਨੂੰ ਆਪਣੇ ਕੰਮ ਗਿਣਵਾ ਰਹੇ ਸਨ ਤਾਂ ਉਨ੍ਹਾਂ ਨੂੰ ਸਾਡੇ ਸਹਿਯੋਗੀ ਵੱਲੋਂ ਜਦੋਂ ਸਵਾਲ ਕੀਤਾ ਗਿਆ ਕਿ ਸਕੂਲਾਂ ਦੇ ਪੀਣ ਵਾਲੇ ਪਾਣੀ ਦੇ 40 ਫ਼ੀਸਦੀ ਸੈਂਪਲ ਫੇਲ੍ਹ ਪਾਏ ਗਏ ਹਨ ਤਾਂ ਮੰਤਰੀ ਸਾਹਿਬ ਗੱਲ ਟਾਲ ਦਿੱਤੀ ਤੇ ਉਨ੍ਹਾਂ ਨੇ ਕਿਹਾ ਕਿ ਅੱਜ ਮੀਟਿੰਗ ਦੇ ਵਿੱਚ ਇਸ ਸਬੰਧੀ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਹਾਲੇ ਸਾਨੂੰ ਆਏ ਚਾਰ ਮਹੀਨੇ ਹੀ ਹੋਏ ਹਨ ਜੋ ਪੁਰਾਣੀਆਂ ਸਰਕਾਰਾਂ ਦੇ ਕੰਢੇ ਲਾਏ ਹੋਏ ਹਨ ਉਨ੍ਹਾਂ ਨੂੰ ਹਟਾਉਣ ਲਈ ਸਾਨੂੰ ਥੋੜ੍ਹਾ ਬਹੁਤ ਸਮਾਂ ਜ਼ਰੂਰ ਲੱਗੇਗਾ ਅਤੇ ਲੋਕਾਂ ਨੂੰ ਵੀ ਸਾਨੂੰ ਕੁਝ ਸਮਾਂ ਜ਼ਰੂਰ ਦੇਣਾ ਚਾਹੀਦਾ ਹੈ।

ਇਹ ਵੀ ਪੜੋ: ਕੇਂਦਰ ਖ਼ਿਲਾਫ਼ ਕਿਸਾਨਾਂ ਦਾ ਵੱਡਾ ਐਲਾਨ, 31 ਜੁਲਾਈ ਨੂੰ ਹੋਵੇਗਾ ਰੇਲ ਰੋਕੋ ਅੰਦੋਲਨ, ਲਖੀਮਪੁਰ ਖੀਰੀ ’ਚ ਵੀ ਲੱਗੇਗਾ ਧਰਨਾ

Last Updated : Jul 27, 2022, 1:01 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.