ETV Bharat / city

ਲੁੱਟ-ਖੋਹ ਕਰਨ ਵਾਲੇ ਨੌਜਵਾਨ ਚੜ੍ਹੇ ਪੁਲਿਸ ਦੇ ਅੜਿਕੇ

author img

By

Published : Jan 18, 2020, 9:06 PM IST

ਲੁਧਿਆਣਾ ਪੁਲਿਸ ਨੇ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਇੱਕ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 17 ਲੈਪਟਾਪ, ਦਰਜਨ ਤੋਂ ਵੱਧ ਮੋਬਾਈਲ ਫ਼ੋਨ ਤੇ ਹਥਿਆਰਾਂ ਸਣੇ ਵੱਡੀ ਗਿਣਤੀ 'ਚ ਲੁੱਟ ਦਾ ਸਮਾਨ ਬਰਾਮਦ ਕੀਤਾ ਹੈ।

ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

ਲੁਧਿਆਣਾ: ਪੁਲਿਸ ਨੇ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਇੱਕ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਲੁਧਿਆਣਾ ਦੇ ਏਡੀਸੀਪੀ ਅਜਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਵੱਲੋਂ ਇਨ੍ਹਾਂ ਚਾਰਾਂ ਮੁਲਜ਼ਮਾਂ ਨੂੰ ਨਾਕੇਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਇਹ ਚਾਰੇ ਮੁਲਜ਼ਮ ਲੁਧਿਆਣਾ ਦੇ ਪਿੰਡ ਸਾਹਿਬਾਨਾਂ 'ਚ ਵੀ ਗੁਰਦੁਆਰਾ ਸਾਹਿਬ ਦੀ ਗੋਲਕ ਲੁੱਟਣ ਦੇ ਇਰਾਦੇ ਨਾਲ ਗਏ ਸਨ ਪਰ ਗੁਰਦੁਆਰੇ ਅੰਦਰ ਸੌਂ ਰਹੇ ਕਿਸੇ ਵਿਅਕਤੀ ਦੀ ਅੱਖ ਖੁੱਲ੍ਹ ਗਈ ਤਾਂ ਉਸ ਨੇ ਰੌਲਾ ਪਾਇਆ। ਮੁਲਜ਼ਮਾਂ ਨੇ ਉਕਤ ਵਿਅਕਤੀ ਉੱਤੇ ਫਾਇਰਿੰਗ ਕੀਤੀ ਪਰ ਵਿਅਕਤੀ ਦੀ ਜਾਨ ਬੱਚ ਗਈ। ਪਿੰਡ ਵਾਸੀਆਂ ਦੇ ਇੱਕਠੇ ਹੁੰਦੇ ਹੀ ਚਾਰੋ ਮੁਲਜ਼ਮ ਦੀਵਾਰ ਟੱਪ ਕੇ ਭੱਜ ਰਹੇ ਸਨ ਕਿ ਇੱਕ ਮੁਲਜ਼ਮ ਦੀ ਬਾਂਹ ਟੁੱਟ ਗਈ।

ਉਨ੍ਹਾਂ ਦੱਸਿਆ ਕਿ 4 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਵੱਡੀ ਮਾਤਰਾ 'ਚ ਲੁੱਟ ਦਾ ਸਮਾਨ ਬਰਾਮਦ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 17ਲੈਪਟਾਪ, ਦਰਜਨ ਤੋਂ ਵੱਧ ਮੋਬਾਈਲ, ਦੇਸੀ ਕੱਟਾ ਅਤੇ ਮੋਟਰਸਾਈਕਲ ਸਮੇਤ ਵੱਡੀ ਤਦਾਦ 'ਚ ਲੁੱਟ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਰਾਜਪੁਰਾ ਵਿਖੇ ਵੀ ਲੁੱਟ ਖੋਹ ਦੇ ਕਈ ਮਾਮਲੇ ਦਰਜ ਹਨ। ਪੁਲਿਸ ਵੱਲੋਂ ਮੁਲਜ਼ਮਾਂ ਵਿਰੁੱਧ ਕਾਰਵਾਈ ਜਾਰੀ ਹੈ।

Intro:Hl...ਲੁਧਿਆਣਾ ਪੁਲਸ ਨੇ ਲੁਟੇਰਾ ਗਿਰੋਹ ਦੇ ਚਾਰ ਮੈਂਬਰਾਂ ਨੂੰ ਕੀਤਾ ਕਾਬੂ ਹਥਿਆਰ ਬਰਾਮਦ..

Anchor...ਲੁਧਿਆਣਾ ਪੁਲਿਸ ਵੱਲੋਂ ਚੋਰ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਵੱਡੀ ਤਾਦਾਦ ਚ ਚੋਰੀ ਦਾ ਸਾਮਾਨ ਵੀ ਬਰਾਮਦ ਹੋਇਆ ਹੈ ਜਿਸ ਵਿੱਚ 10 ਲੈਪਟਾਪ, ਦਰਜਨ ਤੋਂ ਵੱਧ ਮੋਬਾਈਲ, ਦੇਸੀ ਕੱਟਾ ਅਤੇ ਮੋਟਰਸਾਈਕਲ ਸਮੇਤ ਹੋਰ ਵੀ ਵੱਡੀ ਤਦਾਦ ਚ ਲੁੱਟ ਦਾ ਸਾਮਾਨ ਬਰਾਮਦ ਕੀਤਾ ਗਿਆ..ਅਜਿੰਦਰ ਸਿੰਘ ਏਡੀਸੀਪੀ ਲੁਧਿਆਣਾ ਵੱਲੋਂ ਇਸ ਗਿਰੋਹ ਅਤੇ ਇਨ੍ਹਾਂ ਦੀਆਂ ਵਾਰਦਾਤਾਂ ਬਾਰੇ ਜਾਣਕਾਰੀ ਦਿੱਤੀ ਗਈ...Body:Vo..1 ਜਾਣਕਾਰੀ ਦਿੰਦਿਆਂ ਏਡੀਸੀਪੀ ਲੁਧਿਆਣਾ ਅਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਲੁਧਿਆਣਾ ਦੇ ਪਿੰਡ ਸਾਹਿਬਾਨਾਂ ਚ ਵੀ ਇਨ੍ਹਾਂ ਵੱਲੋਂ ਹੀ ਇੱਕ ਵਿਅਕਤੀ ਦੀ ਬਾਂਹ ਤੋੜ ਦਿੱਤੀ ਗਈ ਸੀ ਉਨ੍ਹਾਂ ਦੱਸਿਆ ਕਿ ਲੁੱਟ ਦੇ ਇਰਾਦੇ ਨਾਲ ਹੀ ਇਹ ਪਿੰਡ ਚ ਗਏ ਸਨ ਪਰ ਗੁਰਦੁਆਰੇ ਚ ਸੋ ਰਹੇ ਕਿਸੇ ਵਿਅਕਤੀ ਦੀ ਅੱਖ ਖੁੱਲ੍ਹ ਗਈ ਤੇ ਇਨ੍ਹਾਂ ਨੂੰ ਵੇਖ ਕੇ ਜਦੋਂ ਉਹਨੇ ਸ਼ੋਰ ਮਚਾਇਆ ਤਾਂ ਇਨ੍ਹਾਂ ਵੱਲੋਂ ਫਾਇਰ ਵੀ ਕੀਤਾ ਗਿਆ ਪਰ ਵਿਅਕਤੀ ਦੀ ਜਾਨ ਵਾਲ ਵਾਲ ਬਚ ਗਈ..ਉਨ੍ਹਾਂ ਕਿਹਾ ਕਿ ਨੇੜ ਤੇੜ ਦੇ ਇਲਾਕੇ ਵਿੱਚ ਇਨ੍ਹਾਂ ਵੱਲੋਂ ਕਈ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਜਿਨ੍ਹਾਂ ਦੀ ਖੰਗਾਲ ਪੁਲੀਸ ਵੱਲੋਂ ਕੀਤੀ ਜਾ ਰਹੀ ਹੈ...ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਨਿਸ਼ਾਨਦੇਹੀ ਤੇ ਹੀ ਇਹ ਬਰਾਮਦਗੀ ਹੋਈ ਨੇ..

Byte..ਅਜਿੰਦਰ ਸਿੰਘ ਏਡੀਸੀਪੀ ਲੁਧਿਆਣਾConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.