ETV Bharat / city

ਇੱਕੋ ਸਕੂਲ ਦੇ 13 ਅਧਿਆਪਕ ਕੋਰੋਨਾ ਪੌਜ਼ੀਟਿਵ, ਇੱਕ ਦੀ ਮੌਤ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 13 ਅਧਿਆਪਕ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਅੱਜ ਉਨ੍ਹਾਂ ਵਿੱਚੋਂ ਇੱਕ ਅਧਿਆਪਕ ਤੇਜਿੰਦਰ ਕੌਰ ਦੀ ਮੌਤ ਹੋ ਗਈ। 18 ਜਨਵਰੀ ਨੂੰ ਪਹਿਲਾਂ ਉਨ੍ਹਾਂ ਦੀ ਕੋਰੋਨਾ ਦੀ ਰਿਪੋਰਟ ਨੈਗੇਟਿਵ ਆਈ ਸੀ, ਪਰ ਅਚਾਨਕ ਤਬੀਅਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿਥੇ ਰੈਪਿਡ ਕਿੱਟ ਰਾਹੀਂ 72 ਘੰਟੇ ਬਾਅਦ ਟੈਸਟ ਰਿਪੋਰਟ ਪੌਜ਼ੀਟਿਵ ਆਈ।

ਲੁਧਿਆਣਾ ਦੇ ਗਾਲਿਬ ਕਲਾਂ ਸਕੂਲ ਦੇ 13 ਅਧਿਆਪਕ ਕਰੋਨਾ ਸੰਕਰਮਿਤ, 1 ਅਧਿਆਪਕ ਦੀ ਹੋਈ ਮੌਤ

author img

By

Published : Jan 23, 2021, 8:34 PM IST

Updated : Jan 23, 2021, 8:57 PM IST

ਲੁਧਿਆਣਾ: ਜਗਰਾਉਂ ਦੇ ਪਿੰਡ ਗਾਲਿਬ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 13 ਅਧਿਆਪਕ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਅੱਜ ਉਨ੍ਹਾਂ ਵਿੱਚੋਂ ਇੱਕ ਅਧਿਆਪਕ ਤੇਜਿੰਦਰ ਕੌਰ ਦੀ ਮੌਤ ਹੋ ਗਈ। ਮ੍ਰਿਤਕ ਅਧਿਆਪਕਾ ਇਲਾਜ ਲਈ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਸੀ। ਮ੍ਰਿਤਕ ਦੀ ਦੇਹ ਜਗਰਾਉਂ ਲਿਆਂਦੀ ਗਈ ਤੇ ਪਰਿਵਾਰਿਕ ਮੈਂਬਰਾਂ ਨੇ ਪੀਪੀਈ ਕਿੱਟ ਪਾ ਕੇ ਉਸਦਾ ਅੰਤਿਮ ਸਸਕਾਰ ਕੀਤਾ।

ਪਹਿਲਾਂ ਆਈ ਸੀ ਕੋਰੋਨਾ ਦੀ ਰਿਪੋਰਟ ਨੈਗਟਿਵ

ਲੁਧਿਆਣਾ 'ਚ 13 ਅਧਿਆਪਕਾਂ ਨੂੰ ਹੋਇਆ ਕੋਰੋਨਾ ਵਾਇਰਸ, ਇੱਕ ਦੀ ਮੌਤ
  • ਮ੍ਰਿਤਕ ਤੇਜਿੰਦਰ ਕੌਰ ਹਿਸਾਬ ਦੀ ਅਧਿਆਪਕ ਸੀ ਅਤੇ 18 ਜਨਵਰੀ ਨੂੰ ਪਹਿਲਾਂ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ, ਪਰ ਅਚਾਨਕ ਉਨ੍ਹਾਂ ਦੀ ਘਰ ਵਿੱਚ ਤਬੀਅਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿਸ ਤੋਂ ਬਾਅਦ ਡੀਐਮਸੀ ਦੇ ਵਿੱਚ ਉਨ੍ਹਾਂ ਦਾ ਰੈਪਿਡ ਕਿੱਟ ਰਾਹੀਂ ਟੈਸਟ ਕੀਤਾ ਗਿਆ ਤਾਂ 72 ਘੰਟੇ ਬਾਅਦ ਉਨ੍ਹਾਂ ਦੀ ਰਿਪੋਰਟ ਪੌਜ਼ੀਟਿਵ ਆਈ।
  • 23 ਜਨਵਰੀ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਸਕੂਲ ਦੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਕੋਰੋਨਾ ਰਿਪੋਰਟ ਲਈ ਗਈ ਤਾਂ ਉਸ ਵਿੱਚ 13 ਦੇ ਕਰੀਬ ਅਧਿਆਪਕ ਕੋਰੋਨਾ ਪੌਜ਼ੀਟਿਵ ਪਾਏ ਗਏ।
  • ਵਿਦਿਆਰਥੀਆਂ ਨੂੰ ਵੀ ਘਰ ਵਿੱਚ ਇਕਾਂਤਵਾਸ ਰੱਖਿਆ ਗਿਆ ਹੈ। ਮ੍ਰਿਤਕ ਅਧਿਆਪਕ ਦੇ ਪਤੀ ਅਤੇ ਬਾਰ੍ਹਵੀਂ ਜਮਾਤ ਵਿੱਚ ਪੜ੍ਹਨ ਵਾਲੀ ਉਨ੍ਹਾਂ ਦੀ ਬੇਟੀ ਵੀ ਕੋਰੋਨਾ ਸੰਕ੍ਰਮਿਤ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਕੁੱਝ ਦਿਨਾਂ ਲਈ ਸਕੂਲ ਬੰਦ ਕਰਵਾਉਣ ਦੀ ਵੀ ਮੰਗ ਕੀਤੀ ਹੈ।

    ਡਾਕਟਰਾਂ ਉੱਤੇ ਲਗਾਏ ਦੋਸ਼

ਇਸ ਮੌਕੇ ਜਿਥੇ ਹਰ ਕੋਈ ਪਰੇਸ਼ਾਨ ਦਿਖਾਈ ਦੇ ਰਿਹਾ ਸੀ, ਉਥੇ ਹੀ ਮ੍ਰਿਤਕਾ ਦੇ ਪਤੀ ਗੁਰਪ੍ਰੀਤ ਸਿੰਘ ਤੇ ਉਸਦੇ ਭਰਾ ਨੇ ਕਿਹਾ ਕਿ ਡਾਕਟਰਾਂ ਦੀ ਲਾਪਰਵਾਹੀ ਨਾਲ ਹੀ ਇਹ ਸਭ ਕੁੱਝ ਹੋਇਆ ਹੈ, ਕਿਉਂਕਿ ਜਿੱਥੇ ਪਹਿਲਾਂ ਜਗਰਾਉਂ ਸਿਵਲ ਹਸਪਤਾਲ ਨੇ ਉਸਦੀ ਪਤਨੀ ਦੀ ਰਿਪੋਰਟ ਨੈਗੇਟਿਵ ਦੱਸੀ ਸੀ, ਉਥੇ ਹੀ ਡੀਐਮਸੀ ਹਸਪਤਾਲ ਨੇ ਉਸਦੀ ਰਿਪੋਰਟ ਪੌਜ਼ੀਟਿਵ ਦੱਸ ਕੇ ਉਨ੍ਹਾਂ ਨੂੰ ਸ਼ੱਕੀ ਮਰੀਜ਼ਾਂ ਨਾਲ ਰੱਖ ਦਿੱਤਾ, ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ।

Last Updated : Jan 23, 2021, 8:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.