ETV Bharat / city

ਲੁਧਿਆਣਾ ‘ਚ ਕੋਰੋਨਾ ਕਾਰਨ ਬੀਤੇ 6 ਦਿਨਾਂ ਵਿੱਚ 114 ਮੌਤਾਂ - punjab corona cases update

ਸੂਬੇ ‘ਚ ਕੋੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਲੁਧਿਆਣਾ ‘ਚ ਬੀਤੇ 24 ਘੰਟਿਆਂ ‘ਚ 1200 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ ਜਦਿਕ 27 ਲੋਕਾਂ ਦੀ ਕੋਰੋਨਾ ਦੇ ਕਾਰਨ ਜਾਨ ਗਈ ਹੈ।

ਲੁਧਿਆਣਾ ‘ਚ ਕੋਰੋਨਾ ਕਾਰਨ ਬੀਤੇ 6 ਦਿਨਾਂ ਵਿੱਚ 114 ਮੌਤਾਂ

author img

By

Published : May 7, 2021, 10:38 AM IST

ਲੁਧਿਆਣਾ: ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਲੋਕਾਂ ਤੇ ਕਹਿਰ ਬਣ ਕੇ ਟੁੱਟ ਰਿਹਾ ਹੈ ਬੀਤੇ 6 ਦਿਨਾਂ ਦੇ ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੌਰਾਨ 114 ਮਰੀਜ਼ਾਂ ਦੀ ਕੋਰੋਨਾ ਵਾਇਰਸ ਕਾਰਨ ਜਾਨ ਗਈ ਹੈ। ਬੀਤੇ 6 ਦਿਨਾਂ ਦੇ ਵਿੱਚ ਹੀ ਕੋਰੋਨਾ ਦੇ 7992 ਮਰੀਜ਼ ਸਾਹਮਣੇ ਆਏ ਹਨ। ਫੋਰਮ ਆਈਸੋਲੇਸ਼ਨ ਵਿੱਚ 8538 ਲੋਕ ਹਨ ਜਦੋਂ ਕਿ ਬੀਤੇ ਦਿਨ ਆਏ ਕੋਰੋਨਾ ਵਾਇਰਸ ਕੇਸਾਂ ਵਿੱਚੋਂ 1257 ਕੇਸ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਨੇ ਜਦੋਂ ਕਿ 27 ਮਰੀਜ਼ ਬਾਹਰਲੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਮ੍ਰਿਤਕਾਂ ਦੇ ਵਿੱਚੋਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ 19 ਮਰੀਜ਼ ਹਨ। ਜੇਕਰ ਐਕਟਿਵ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਕੁੱਲ 11,013 ਮੌਜੂਦਾ ਐਕਟਿਵ ਕੇਸ ਹਨ । ਹੁਣ ਤੱਕ ਲੁਧਿਆਣਾ ਵਿੱਚ ਹੀ ਕੁੱਲ 1498 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਲੁਧਿਆਣਾ ‘ਚ ਕੋਰੋਨਾ ਕਾਰਨ ਬੀਤੇ 6 ਦਿਨਾਂ ਵਿੱਚ 114 ਮੌਤਾਂ
ਲੁਧਿਆਣਾ ‘ਚ ਕੋਰੋਨਾ ਕਾਰਨ ਬੀਤੇ 6 ਦਿਨਾਂ ਵਿੱਚ 114 ਮੌਤਾਂ
ਇਹ ਵੀ ਪੜੋ:ਭਾਰਤ 'ਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਆਉਣ ਦੀ ਚੇਤਾਵਨੀ !

ਹਸਪਤਾਲਾਂ ਵਿੱਚ ਮਰੀਜ਼ਾਂ ਦੀ ਤਾਦਾਦ ਵਧਦੀ ਜਾ ਰਹੀ ਹੈ ਜਿਵੇਂ ਜਿਵੇਂ ਨਵੇਂ ਬੈੱਡ ਲਗਾਏ ਜਾ ਰਹੇ ਨੇ ਉਸੇ ਤਰ੍ਹਾਂ ਮਰੀਜ਼ਾਂ ਦੀ ਤਾਦਾਦ ਲਗਾਤਾਰ ਵਧ ਰਹੀ ਹੈ। ਹੁਣ ਲੁਧਿਆਣਾ ਹਸਪਤਾਲਾਂ ਦੇ ਵਿੱਚ 1640 ਮਰੀਜ਼ ਦਾਖ਼ਲ ਨੇ ਜਿਨ੍ਹਾਂ ਵਿਚੋਂ 1216 ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਪੈ ਰਹੀ ਹੈ ਇੰਨਾ ਹੀ ਨਹੀਂ 28 ਮਰੀਜ਼ ਵੈਂਟੀਲੇਟਰ ਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। । ਹੁਣ ਪੁਲਸ ਵਿਭਾਗ ਵੱਲੋਂ ਮਾਲਖਾਨੇ ਵਿੱਚ ਫੜੇ ਆਕਸੀਜਨ ਸਿਲੰਡਰ ਹਸਪਤਾਲਾਂ ਵਿੱਚ ਵਰਤੋਂ ਲਈ ਦੇਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਲੁਧਿਆਣਾ ਦੇ ਪੁਲੀਸ ਕਮਿਸ਼ਨਰ ਨੇ ਵੀ ਮਾਲਖਾਨੇ ਵਿੱਚ ਪਏ ਆਕਸੀਜਨ ਸਿਲੰਡਰ ਹਸਪਤਾਲਾਂ ਨੂੰ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਇਸ ਸਬੰਧੀ ਬਕਾਇਦਾ ਐਗਰੀਮੈਂਟ ਵੀ ਕੀਤਾ ਜਾ ਰਿਹਾ ਹੈ।ਜੇਕਰ ਕਿਸੇ ਕੋਲ ਆਕਸੀਜਨ ਸਿਲੰਡਰ ਪਿਆ ਹੈ ਤਾਂ ਉਹ ਪੁਲੀਸ ਕਮਿਸ਼ਨਰ ਦਫ਼ਤਰ ਜਾਂ ਡੀ ਸੀ ਦਫਤਰ ਚ ਜਮ੍ਹਾ ਕਰਵਾ ਸਕਦੇ ਨੇ ਜਿਸ ਲਈ ਪੁਲੀਸ ਕੰਟਰੋਲ ਨੰਬਰ 7837018500 ਅਤੇ ਨਾਲ ਹੀ 2421091 ਵੀ ਜਾਰੀ ਕੀਤਾ ਗਿਆ ਹੈ ਜਿਸ ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਹ ਵੀ ਪੜੋ:ਸ਼ਮਸ਼ਾਨਘਾਟ ਦਾ ਰਸਤਾ ਦਿਖਾਉਂਦੀ PM ਮੋਦੀ ਦੀ ਤਸਵੀਰ ਦਾ ਨਵਾਂ ਵਿਵਾਦ !

ETV Bharat Logo

Copyright © 2025 Ushodaya Enterprises Pvt. Ltd., All Rights Reserved.