ETV Bharat / city

ਭਾਜਪਾ ਆਗੂ ਨੂੰ ਗ੍ਰਿਫਤਾਰ ਕਰਨ ਲਈ ਪੱਛਮੀ ਬੰਗਾਲ ਤੋਂ ਆਈ ਪੁਲਿਸ, ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਰਵੀ ਮਹਿੰਦਰੂ ਫਰਾਰ

ਪੱਛਮੀ ਬੰਗਾਲ ਪੁਲਿਸ ਨੇ ਜਲੰਧਰ ਵਿੱਖੇ ਭਾਜਪਾ ਆਗੂ ਰਵੀ ਮਹਿੰਦਰੂ ਦੇ ਘਰ ਛਾਪੇਮਾਰੀ (BJP leader Ravi Mahindra's house raided) ਕੀਤੀ। ਇਸ ਦੌਰਾਨ ਪੁਲਿਸ ਨੇ ਆਉਣ ਤੋਂ ਪਹਿਲਾਂ ਹੀ ਰਵੀ ਮਹਿੰਦਰੂ ਪਰਿਵਾਰ ਸਮੇਤ ਘਰੋਂ ਫਰਾਰ ਹੋ ਗਿਆ। ਜਾਣੋ ਕੀ ਹੈ ਪੂਰਾ ਮਾਮਲਾ...

author img

By

Published : Apr 4, 2022, 8:21 AM IST

ਭਾਜਪਾ ਆਗੂ ਨੂੰ ਗ੍ਰਿਫਤਾਰ ਕਰਨ ਲਈ ਪੱਛਮੀ ਬੰਗਾਲ ਤੋਂ ਆਈ ਪੁਲਿਸ

ਜਲੰਧਰ: ਸਾਬਕਾ ਪਾਰਸ਼ਦ ਅਤੇ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਹਿ ਚੁੱਕੇ ਭਾਜਪਾ ਆਗੂ ਰਵੀ ਮਹਿੰਦਰੂ ਦੇ ਜਲੰਧਰ ਸਥਿਤ ਘਰ ਵਿੱਚ ਪੱਛਮੀ ਬੰਗਾਲ ਤੋਂ ਆਈ ਪੁਲਿਸ ਨੇ ਛਾਪਾ (BJP leader Ravi Mahindra's house raided) ਮਾਰਿਆ, ਪਰ ਪੁਲਿਸ ਨੇ ਆਉਣ ਤੋਂ ਪਹਿਲਾਂ ਹੀ ਭਾਜਪਾ ਆਗੂ ਰਵੀ ਮਹਿੰਦਰੂ ਫਰਾਰ ਹੋ ਗਏ। ਦੱਸ ਦਈਏ ਕਿ ਇਹ ਛਾਪਾ ਪੱਛਮੀ ਬੰਗਾਲ ਵਿਖੇ ਇੱਕ ਵਿਅਕਤੀ ਵੱਲੋਂ ਰਵੀ ਮਹਿੰਦਰੂ, ਉਸ ਦੇ ਭਰਾ ਰਾਘਵ ਮਹਿੰਦਰੂ ਅਤੇ ਇੱਕ ਮਹਿਲਾ ਪਰਿਵਾਰਕ ਮੈਂਬਰ ਅਨੂ ਮਹਿੰਦਰੂ ਖ਼ਿਲਾਫ਼ ਕੀਤੀ ਗਈ ਇੱਕ ਪੈਸੇ ਦੇ ਲੈਣ ਦੇਣ ਦੀ ਸ਼ਿਕਾਇਤ ਤੋਂ ਬਾਅਦ ਦਰਜ ਕਰਵਾਏ ਗਏ ਇੱਕ ਮਾਮਲੇ ਵਿਚ ਮਾਰਿਆ ਗਿਆ ਹੈ।

ਇਹ ਹੈ ਮਾਮਲਾ: ਪੱਛਮੀ ਬੰਗਾਲ ਤੋਂ ਆਏ ਪੁਲਿਸ ਅਧਿਕਾਰੀਆਂ ਮੁਤਾਬਕ ਰਵੀ ਮਹਿੰਦਰੂ ਉੱਪਰ ਦੁਰਗਾਪੁਰ ਥਾਣੇ ਵਿਚ ਦੇਵਾਸ਼ਿਸ਼ ਚੈਟਰਜੀ ਨਾਮ ਦੇ ਇੱਕ ਬੰਦੇ ਨੇ ਰਵੀ ਮਹਿੰਦਰੂ ਤੇ ਪੈਸੇ ਦੇ ਲੈਣ ਦੇਣ ਵਿੱਚ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ ਅਤੇ ਇਸ ਮਾਮਲੇ ਵਿੱਚ ਰਵੀ ਮਹਿੰਦਰੂ , ਉਸ ਦੇ ਭਰਾ ਰਾਘਵ ਮਹਿੰਦਰੂ ਇਕ ਮਹਿਲਾ ਅਨੂ ਮਹਿੰਦਰੂ ਤੇ ਵੀ ਦਰਜ ਹੈ।

ਇਹ ਵੀ ਪੜੋ: ਸਿੱਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ ਦੇ ਰਹੇ ਅਧਿਆਪਕਾਂ ਨੇ ਕੀਤਾ ਵੱਡਾ ਐਲਾਨ, ਕਿਸਾਨ ਜਥੇਬੰਦੀਆਂ ਕੀਤਾ ਸਮਰਥਨ

ਪੁਲਿਸ ਨੇ ਦੱਸਿਆ ਕਿ ਮਾਮਲੇ ਵਿੱਚ ਰਵੀ ਮਹਿੰਦਰੂ ਨੂੰ ਕਈ ਵਾਰ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ, ਪਰ ਉਹ ਜਾਂਚ ਵਿੱਚ ਸ਼ਾਮਲ ਨਹੀਂ ਹੋਏ ਜਿਸ ਤੋਂ ਬਾਅਦ ਅਦਾਲਤ ਦੇ ਹੁਕਮਾਂ ਤੇ ਹੁਣ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਆਈ ਹੈ, ਪਰ ਇਸ ਤੋਂ ਪਹਿਲੇ ਕੀ ਪੁਲਿਸ ਉਸ ਦੇ ਘਰ ਪਹੁੰਚਦੀ ਰਵੀ ਮਹਿੰਦਰੂ ਫਰਾਰ ਹੋ ਚੁੱਕਿਆ ਸੀ।

ਪੁਲਿਸ ਅਧਿਕਾਰੀਆਂ ਮੁਤਾਬਕ ਇਸ ਮਾਮਲੇ ਵਿੱਚ ਰਵੀ ਮਹਿੰਦਰੂ ਦਾ ਭਰਾ ਰਾਘਵ ਮਹਿੰਦਰੂ ਅਤੇ ਇਕ ਮਹਿਲਾ ਪਰਿਵਾਰਕ ਮੈਂਬਰ ਅਨੂ ਮਹਿੰਦਰੂ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਰਵੀ ਮਹਿੰਦਰੂ ਦੀ ਕੰਪਨੀ ਕੌਨਕਾਸਟ ਪ੍ਰਾਈਵੇਟ ਲਿਮਟਿਡ (Concast Pvt. Ltd.) ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਹਾਲਾਂਕਿ ਇਸ ਕੇਸ ਵਿੱਚ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਪੱਛਮ ਬੰਗਾਲ ਦੀ ਪੁਲਿਸ ਨੇ ਰਵੀ ਮਹਿੰਦਰੂ ਉੱਪਰ ਦਰਜ ਮਾਮਲੇ ਦੇ ਆਧਾਰ ’ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਜਲੰਧਰ ਪੁਲਿਸ ਦੀ ਮੱਦਦ ਮੰਗੀ ਸੀ ਇਸ ਤੋਂ ਇਲਾਵਾ ਉਹ ਇਸ ਮਾਮਲੇ ਵਿਚ ਹੋਰ ਕੁਝ ਨਹੀਂ ਜਾਣਦੇ।

ਇਸ ਪੂਰੇ ਮਾਮਲੇ ਵਿੱਚ ਰਵੀ ਮਹਿੰਦਰੂ ਆਪਣੇ ਪਰਿਵਾਰ ਸਮੇਤ ਘਰੋਂ ਫ਼ਰਾਰ ਹੈ, ਪਰ ਫੋਨ ’ਤੇ ਗੱਲਬਾਤ ਉਸ ਨੇ ਜਾਣਕਾਰੀ ਦਿੱਤੀ ਹੈ ਕਿ ਦੇਵਾਸ਼ਿਸ਼ ਚੈਟਰਜੀ ਨੇ ਉਸ ਉਪਰ ਗਲਤ ਮਾਮਲਾ ਦਰਜ ਕਰਾਇਆ ਹੈ। ਉਸ ਦਾ ਕਹਿਣਾ ਹੈ ਕਿ ਇਹ ਕੋਈ ਸਿੱਧਾ ਪੈਸੇ ਲੈਂਦੇ ਨਹੀਂ ਸੀ, ਬਲਕਿ ਉਸ ਦੀ ਕੰਪਨੀ ਵੱਲੋਂ ਦੇਵਾਸ਼ੀਸ਼ ਚੈਟਰਜੀ ਉਹਨੂੰ ਕੁਝ ਮਾਲ ਮੰਗਵਾਇਆ ਗਿਆ ਸੀ ਜੋ ਠੀਕ ਨਹੀਂ ਨਿਕਲਿਆ ਅਤੇ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਰਵੀ ਮਹਿੰਦਰੂ ਮੁਤਾਬਕ ਦੇਬਾਸ਼ੀਸ਼ ਚਟਰਜੀ ਬਜਾਏ ਆਪਣਾ ਖ਼ਰਾਬ ਮਾਲ ਵਾਪਸ ਲੈਣ ਦੇ ਉਨ੍ਹਾਂ ਕੋਲੋਂ ਪੈਸੇ ਦੀ ਮੰਗ ਕਰ ਰਿਹਾ ਹੈ।

ਇਹ ਵੀ ਪੜੋ: ਸੰਗਲਾਂ 'ਚ ਬਚਪਨ! ਪੋਤਿਆਂ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਦੀ ਹੈ ਦਾਦੀ, ਜਾਣੋ ਕੀ ਹੈ ਉਨ੍ਹਾਂ ਦੀ ਮਜ਼ਬੂਰੀ?

ETV Bharat Logo

Copyright © 2024 Ushodaya Enterprises Pvt. Ltd., All Rights Reserved.