ਜਲੰਧਰ: ਜਲੰਧਰ ਪੁਲਿਸ ਵਲੋਂ ਨਸ਼ੇ ਦੇ ਕਾਰੋਬਾਰ ਨੂੰ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦਿਆਂ ਪੁਲਿਸ ਵਲੋਂ ਕਈ ਤਸਕਰਾਂ ਨੂੰ ਕਾਬੂ ਵੀ ਕੀਤਾ ਹੈ। ਇਸ ਲੜੀ ਤਹਿਤ ਜਲੰਧਰ ਦੇ ਭਾਰਗੋ ਕੈਂਪ ਦੀ ਪੁਲਿਸ ਵਲੋਂ ਇੱਕ ਮਹਿਲਾ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਪੁਲਿਸ ਨੂੰ ਅੱਧਾ ਕਿਲੋਂ ਅਫੀਮ, ਇੱਕ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਦੇ ਨਾਲ-ਨਾਲ 95650 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ।ਜਿਨ੍ਹਾਂ ਦੀ ਪਹਿਚਾਣ ਰਾਜੀਵ ਸਿੰਘ ਉਰਫ ਨੰਨੂੰ ਨਿਊ ਦਸਮੇਸ਼ ਨਗਰ ਅਤੇ ਰਮਾ ਵਾਸੀ ਨਿਊ ਦਸਮੇਸ਼ ਨਗਰ ਜਲੰਧਰ ਦੇ ਰੂਪ ਵਿਚ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਲਾਕਾ ਵੈਸਟ ਦੇ ਏਸੀਪੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਥਾਣਾ ਭਾਰਗੋ ਕੈਂਪ 'ਚ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਵਿੱਚ ਇੱਕ ਮਹਿਲਾ ਰੋਮਾ ਜਿਸਦੇ ਕੋਲ ਸੌ ਗ੍ਰਾਮ ਅਫੀਮ ਅਤੇ ਰਾਜੀਵ ਜਿਸ ਤੋਂ ਚਾਰ ਸੌ ਪੰਜ ਗ੍ਰਾਮ ਅਫੀਮ ਅਤੇ ਇੱਕ ਪਿਸਤੌਲ ਦੇ ਨਾਲ ਦੋ ਜਿੰਦਾ ਕਾਰਤੂਸ ਅਤੇ ਡਰੱਗ ਮਨੀ ਪਚੱਨਵੇ ਹਜਾਰ ਛੇ ਸੌ ਪੰਜਾਹ ਰੁਪਏ ਦੀ ਬਰਾਮਦੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਕਿ ਰਾਜੀਵ ਖਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਪੁਲਿਸ ਦਾ ਕਹਿਣਾ ਕਿ ਮੁਲਜ਼ਮਾਂ ਕੋਲੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ:ਨਿਹੰਗ ਬਾਣੇ 'ਚ ਨੌਜਵਾਨਾਂ ਨੇ ਲੁੱਟ ਕਰਨ ਨੂੁੰ ਲੈ ਕੇ ਫਾਇਨਾਂਸਰ ਦਾ ਵੱਢਿਆ ਹੱਥ