ਜਲੰਧਰ: ਕਸਬਾ ਫਿਲੌਰ ਵਿਖੇ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਹੋ ਜਿਹਾ ਮਾਮਲਾ ਫਿਲੌਰ ਦੇ ਨਜ਼ਦੀਕ ਪੈਂਦੇ ਪਿੰਡ ਅੱਟੀ ਵਿਖੇ ਫਿਰ ਵੇਖਣ ਨੂੰ ਸਾਹਮਣੇ ਆਇਆ ਜਿੱਥੇ ਚੋਰਾਂ ਵੱਲੋਂ ਵਿਦੇਸ਼ ਵਿੱਚ ਰਹਿੰਦੇ ਐੱਨਆਰਆਈ (NRI) ਦੀ ਕੋਠੀ ਵਿਚ ਚੋਰੀ ਦੀ ਵਾਰਦਾਤ ਨੂੰ ਚੋਰਾਂ ਵਲੋਂ ਅੰਜਾਮ ਦਿੱਤਾ ਗਿਆ।
ਇਸ ਮੌਕੇ ਪਿੰਡ ਸਰਪੰਚ ਤੇ ਪਰਿਵਾਰਕ ਮੈਂਬਰਾਂ ਦੇਸ ਰਾਜ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿ ਉਹ ਪਿੰਡ ਮਠਿੰਡਾ ਵਿਖੇ ਰਹਿੰਦਾ ਹੈ ਤੇ ਉਸ ਦੇ ਕੋਲ ਇਸ ਘਰ ਦੀਆਂ ਚਾਬੀਆਂ ਹਨ।ਉਸਦੇ ਰਿਸ਼ਤੇਦਾਰ ਵਿਦੇਸ਼ ਵਿੱਚ ਰਹਿੰਦੇ ਹਨ ਤੇ ਉਨ੍ਹਾਂ ਨੂੰ ਪਿੰਡ ਦੇ ਵਿਚੋਂ ਕਿਸੇ ਵਿਅਕਤੀ ਨੇ ਫੋਨ ਕੀਤਾ ਕਿ ਉਨ੍ਹਾਂ ਦੀ ਕੋਠੀ ਦਾ ਉੱਪਰਲਾਂ ਦਰਵਾਜ਼ਾ ਖੁੱਲ੍ਹਾ ਹੋਇਆ ਹੈ। ਜਦੋਂ ਉਸ ਨੇ ਆ ਕੇ ਦੇਖਿਆ ਤਾਂ ਉਸ ਦੀ ਕੋਠੀ ਦੇ ਦਰਵਾਜ਼ੇ ਟੁੱਟੇ ਹੋਏ ਸਨ ਤੇ ਪੇਟੀਆਂ ਦਾ ਸਾਮਾਨ ਵੀ ਖਿੱਲਰਿਆ ਹੋਇਆ ਸੀ।
ਪਿੰਡ ਵਾਸੀ ਜਸਵੰਤ ਬੌਬੀ ਨੇ ਦੱਸਿਆ ਕਿ ਇਹ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਵਿਚ ਰਹਿ ਰਿਹਾ ਅਤੇ ਪਿੰਡ ਨੂੰ ਇਨ੍ਹਾਂ ਵੱਲੋਂ ਕਾਫ਼ੀ ਸਹਿਯੋਗ ਵੀ ਮਿਲਦਾ ਰਹਿੰਦਾ ਹੈ ਤੇ ਇਹ ਪਿੰਡ ਦੇ ਹਰ ਸੁੱਖ-ਦੁੱਖ ਦੇ ਵਿੱਚ ਬਰਾਬਰ ਸ਼ਰੀਕ ਹੁੰਦੇ ਹਨ ਤੇ ਚੋਰਾਂ ਨੇ ਇਨ੍ਹਾਂ ਦੇ ਘਰ ਦੇ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਇਹ ਵੀ ਪੜ੍ਹੋ: ਘਰੇਲੂ ਝਗੜੇ ਦੇ ਚਲਦਿਆਂ ਪਿਉ ਨੇ ਕੀਤਾ ਪੁੱਤ ਦਾ ਕਤਲ
ਉਨ੍ਹਾਂ ਨੇ ਦੱਸਿਆ ਕਿ ਜਦੋਂ ਅਸੀਂ ਫਿਲੌਰ ਪੁਲਿਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਫੋਨ ਬੰਦ ਆ ਰਹੇ ਸਨ ਤੇ ਉਨ੍ਹਾਂ ਨੇ ਇੱਕ ਮੁਲਾਜ਼ਮ ਨੂੰ ਫੋਨ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਸੱਤ ਸੰਘ ਦੇ ਵਿੱਚ ਹਨ ਇੱਕ ਘੰਟੇ ਬਾਅਦ ਗੱਲ ਕਰਨਗੇ ਤੇ ਉੱਥੇ ਹੀ ਪਿੰਡ ਵਾਸੀ ਅਤੇ ਪਰਿਵਾਰ ਨੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਦੀ ਤਫ਼ਤੀਸ਼ ਕਰਨ ਅਤੇ ਜਲਦ ਤੋਂ ਜਲਦ ਚੋਰਾਂ ਨੂੰ ਫੜ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ।