ਜਲੰਧਰ: ਕੋਰੋਨਾ ਮਹਾਂਮਾਰੀ ਕਾਰਨ ਬੰਦ ਹੋਏ ਸਕੂਲਾਂ ਨੂੰ ਪੰਜਾਬ ਸਰਕਾਰ ਵੱਲੋਂ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਬੱਚਿਆ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਗਾਈਡਲਾਈਨਸ ਲਾਗੂ ਕੀਤੀਆਂ ਗਈਆਂ ਹਨ। ਜਿਨ੍ਹਾਂ ਦੀ ਪਾਲਣਾ ਹਰ ਇੱਕ ਸਕੂਲ ਵਿੱਚ ਬਹੁਤ ਜ਼ਰੂਰੀ ਹੈ। ਉੱਥੇ ਹੀ ਜਲੰਧਰ ਦੇ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰ ਵੱਲੋਂ ਐੱਸਓਪੀ ਜਾਰੀ ਕਰਨ ਤੋਂ ਬਾਅਦ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਿਹਤ ਵਿਭਾਗ ਦੀ ਦਿੱਤੀ ਹਰ ਗਾਈਡਲਾਈਨਾਂ ਦਾ ਪਾਲਣ ਕੀਤਾ ਜਾ ਰਿਹਾ ਹੈ।
ਸਰਕਾਰੀ ਸਕੂਲ ਦੀ ਪ੍ਰਿੰਸੀਪਲ ਦਾ ਕਹਿਣਾ ਹੈ, ਕਿ ਜੋ ਵੀ ਪੰਜਾਬ ਸਰਕਾਰ ਵੱਲੋਂ ਨਵੀਂਆਂ ਗਾਈਡਲਾਈਨ ਦਿੱਤੀਆਂ ਗਈਆਂ ਹਨ। ਉਨ੍ਹਾਂ ਨੂੰ ਮੰਨਿਆ ਜਾ ਰਿਹਾ ਹੈ, ਨਾਲ ਹੀ ਸਕੂਲ ਦੇ ਵਿੱਚ ਸਾਰੇ ਪ੍ਰਕਾਸ਼ਨ ਸੁਣਾ ਕੇ ਹੀ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ। ਅਤੇ ਜੋ ਬੱਚੇ ਬਿਮਾਰ ਹੁੰਦੇ ਹਨ ਜਾਂ ਕੋਈ ਬੱਚਾ ਕਵਿਡ ਪੌਜ਼ਟਿਵ ਆਉਂਦਾ ਹੈ, ਤੇ ਉਸ ਕਲਾਸ ਦੇ ਸਾਰੇ ਬੱਚਿਆਂ ਨੂੰ ਪੰਦਰਾਂ ਦਿਨਾਂ ਲਈ ਕੋਰੇਂਟਿਨ ਕਰ ਦਿੱਤਾ ਜਾਂਦਾ ਹੈ।
ਉੱਥੇ ਵਿਦਿਆਰਥੀਆਂ ਦਾ ਵੀ ਕਹਿਣਾ ਹੈ, ਕਿ ਸਕੂਲ ਵਿੱਚ ਉਨ੍ਹਾਂ ਨੂੰ ਇੱਕ-ਇੱਕ ਡੈਸਕ ‘ਤੇ ਇਕੱਲੇ ਬਿਠਾਇਆ ਜਾ ਰਿਹਾ ਹੈ। ਅਤੇ ਸਕੂਲ ਦੇ ਬਾਹਰ ਤੋਂ ਹੀ ਸੈਨੇਟਾਈਜ਼ਰ ਕਰਕੇ ਸੋਸ਼ਲ ਡਿਸਪੈਂਸਿੰਗ ਜ਼ਰੀਏ ਸਕੂਲ ਵਿੱਚ ਦਾਖਲ ਕੀਤਾ ਜਾ ਰਿਹਾ ਹੈ।
ਉੱਥੇ ਹੀ ਜਲੰਧਰ ਦੇ ਸਿਵਲ ਸਰਜਨ ਦਫ਼ਤਰ ਦੇ ਡਾ. ਵਰਿੰਦਰ ਕੌਰ ਦਾ ਕਹਿਣਾ ਹੈ, ਕਿ ਜੋ ਪੰਜਾਬ ਸਰਕਾਰ ਨੇ ਇਹ ਗਾਈਡਲਾਈਨਾਂ ਦਿੱਤੀਆਂ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੱਲ੍ਹ ਤੋਂ ਹੀ ਸਕੂਲਾਂ ਦੇ ਵਿੱਚ ਬੱਚਿਆਂ ਦੇ ਕੋਵਿਡ ਟੈਸਟ ਸ਼ੁਰੂ ਹੋ ਗਏ ਹਨ।