ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਈਡੀ (ਇੰਨਫ਼ੋਰਸਮੈਂਟ ਡਾਇਰੈਕਟਰ) ਸਾਹਮਣੇ ਪੇਸ਼ ਹੋਣ ਲਈ ਪੁੱਜੇ।
ਫ਼ੇਮਾ ਕਾਨੂੰਨ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਈਡੀ ਵੱਲੋਂ ਰਣਇੰਦਰ ਸਿੰਘ ਕੋਲੋਂ 6 ਘੰਟੇ ਤੱਕ ਪੁੱਛ ਗਿੱਛ ਕੀਤੀ ਗਈ। ਰਣਇੰਦਰ ਸਿੰਘ ਅੱਜ ਜਲੰਧਰ ਸਥਿਤ ਈਡੀ ਦਫ਼ਤਰ ਸਵੇਰੇ ਗਿਆਰਾਂ ਵਜੇ ਪਹੁੰਚ ਗਏ ਸੀ ਅਤੇ ਲਗਪਗ ਪੰਜ ਵਜੇ ਦੇ ਕਰੀਬ ਉਹ ਈਡੀ ਦਫ਼ਤਰ ਦੇ ਅੰਦਰ ਹੀ ਰਹੇ ਛੇ ਘੰਟੇ ਈਡੀ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ।
ਇਸ ਮੌਕੇ ਰਣਇੰਦਰ ਸਿੰਘ ਨੇ ਕਿਹਾ ਕਿ ਜੋ ਵੀ ਈਡੀ ਵੱਲੋਂ ਦਸਤਾਵੇਜ਼ ਮੰਗੇ ਜਾਣਗੇ, ਮੈਂ ਉਸ ਨੂੰ ਪੇਸ਼ ਕਰਾਂਗਾ ਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਸਹਿਯੋਗ ਕਰਾਂਗਾ।
ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਵਿੱਚ ਕੇਂਦਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਖਿਲਾਫ਼ ਪਾਸ ਕੀਤੇ 3 ਬਿੱਲਾਂ ਤੋਂ ਤਰੁੰਤ ਬਾਅਦ ਹੀ ਰਣਇੰਦਰ ਸਿੰਘ ਨੂੰ ਈਡੀ ਵੱਲੋਂ ਸੰਮਨ ਜਾਰੀ ਕਰ ਦਿੱਤੇ ਗਏ ਤੇ ਪਹਿਲਾਂ ਉਲੰਪਿਕ ਦੀ ਮੀਟਿੰਗ ਦਾ ਹਵਾਲਾ ਦਿੰਦਿਆਂ 2 ਵਾਰ ਰਣਇੰਦਰ ਸਿੰਘ ਈਡੀ ਸਾਹਮਣੇ ਪੇਸ਼ ਨਹੀਂ ਹੋਏ ਸਨ।
ਇਹ ਹੈ ਫ਼ੇਮਾ ਦਾ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਉਨ੍ਹਾਂ ਖਿਲਾਫ਼ ਵਿਦੇਸ਼ੀ ਜਾਇਦਾਦ ਨੂੰ ਛੁਪਾਉਣ ਦਾ ਦੋਸ਼ ਹੈ ਜਿਸ ਕਾਰਨ 2016 ਨੂੰ ਰਣਇੰਦਰ ਸਿੰਘ ਈਡੀ ਦੇ ਸਾਹਮਣੇ ਪੇਸ਼ ਹੋਏ ਸਨ, ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਲੁਕਾਉਣ ਨੂੰ ਉਨ੍ਹਾਂ ਕੋਲ ਕੁੱਝ ਵੀ ਨਹੀਂ ਹੈ, ਹਾਲਾਂਕਿ 2016 ਵਿੱਚ ਜਦੋਂ ਰਣਇੰਦਰ ਸਿੰਘ ਈਡੀ ਦੇ ਸਾਹਮਣੇ ਫ਼ੇਮਾ ਮਾਮਲੇ ਵਿੱਚ ਪੇਸ਼ ਹੋਏ ਹਨ।