ਜਲੰਧਰ: ਆਦਮਪੁਰ ਇਲਾਕੇ ਦੇ ਖੇਤਾਂ ਵਿਚ ਇੱਕ ਸ਼ੱਕੀ ਗੁਬਾਰਾ ਪਿਆ ਹੋਇਆ ਮਿਲਿਆ (Suspicious balloon found at Adampur) ਜਿਸ ਤੋਂ ਬਾਅਦ ਇਲਾਕੇ ਚ ਸਨਸਨੀ ਫੈਲ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ।
ਇਸ ਸਬੰਧੀ ਜਲੰਧਰ ਦੇ ਆਦਮਪੁਰ ਥਾਣੇ ਦੇ ਐੱਸਐੱਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਇਹ ਸੂਚਨਾ ਦਿੱਤੀ ਸੀ ਕਿ ਖੇਤਾਂ ਵਿਚ ਇੱਕ ਗੁਬਾਰਾ ਪਿਆ ਹੋਇਆ ਹੈ ਜਿਸ ਉੱਤੇ ਆਈ ਲਵ ਪਾਕਿਸਤਾਨ ਦੇ ਨਾਲ-ਨਾਲ ਪਾਕਿਸਤਾਨੀ ਝੰਡੇ ਦੇ ਨਿਸ਼ਾਨ ਵੀ ਬਣੇ ਹੋਏ ਹਨ। ਜਿਸ ਤੋਂ ਬਾਅਦ ਉਹ ਤੁਰੰਤ ਆਪਣੀ ਟੀਮ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਗੁਬਾਰੇ ਨੂੰ ਆਪਣੇ ਕਬਜ਼ੇ ਵਿੱਚ ਲਿਆ।
ਐਸਐਚਓ ਦਾ ਇਹ ਵੀ ਕਹਿਣਾ ਹੈ ਕਿ ਫਿਲਹਾਲ ਇਹ ਸਾਰਾ ਮਾਮਲਾ ਕਿਸੇ ਦੀ ਸ਼ਰਾਰਤ ਲੱਗ ਰਹੀ ਹੈ, ਕਿਉਂਕਿ ਪਾਕਿਸਤਾਨ ਤੋਂ ਗੁਬਾਰਾ ਇੰਨੀ ਦੂਰ ਉੱਡ ਕੇ ਨਹੀਂ ਆ ਸਕਦਾ। ਨਾਲ ਹੀ ਇਸ ਚੀਜ਼ ਨੂੰ ਇਸ ਕਰਕੇ ਜ਼ਿਆਦਾ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਆਦਮਪੁਰ ਵਿਖੇ ਹੀ ਨਾ ਸਿਰਫ਼ ਏਅਰ ਫੋਰਸ ਸਟੇਸ਼ਨ ਬਲਕਿ ਏਅਰਪੋਰਟ ਵੀ ਮੌਜੂਦ ਹੈ।
ਇਹ ਵੀ ਪੜੋ: ਕੁਲਤਾਰ ਸਿੰਘ ਸੰਧਵਾਂ ਦੀ ਪੱਗ ’ਤੇ ਗਊ ਦੀ ਪੂੰਛ ਨਾਲ ‘ਅਸ਼ੀਰਵਾਦ’