ETV Bharat / city

ਰਾਣਾ ਗੁਰਜੀਤ ਦੇ ਬੇਟੇ ਦੇ ਚੋਣ ਮੈਦਾਨ ’ਚ ਉਤਰਨ ਨਾਲ ਹੌਟ ਸੀਟ ਬਣੇਗਾ ਸੁਲਤਾਨਪੁਰ ਲੋਧੀ - 2022 ਦੀਆਂ ਵਿਧਾਨ ਸਭਾ ਚੋਣਾਂ

Punjab Assembly Election 2022: ਕੀ ਸੁਲਤਾਨਪੁਰ ਲੋਧੀ ਸੀਟ ਤੋਂ ਨਵਤੇਜ ਚੀਮਾ ਫੇਰ ਮਾਰ ਸਕਣਗੇ ਬਾਜੀ ਜਾਂ ਫੇਰ ਰਾਣਾ ਗੁਰਜੀਤ ਦੇ ਬੇਟਾ ਬਣੇਗਾ ਵੱਡੀ ਅੜਚਣ। ਅਕਾਲੀ ਦਲ ਨੇ ਬਦਲਿਆ ਤੇ ਆਪ ਨੇ ਦੁਹਰਾਇਆ ਚਿਹਰਾ, ਜਾਣੋਂ ਇਥੋਂ ਦਾ ਸਿਆਸੀ ਹਾਲ...।Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਸੁਲਤਾਨਪੁਰ ਲੋਧੀ (Sultanpur Lodhi Assembly Constituency) ’ਤੇ ਕਾਂਗਰਸ (Congress) ਦੇ ਨਵਤੇਜ ਚੀਮਾ ਵਿਧਾਇਕ ਬਣੇ ਸੀ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ (SAD-BJP) ਦੇ ਬੀਬੀ ਉਪਿੰਦਰਜੀਤ ਕੌਰਮ ਨੂੰ ਹਰਾਇਆ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

ਹੌਟ ਸੀਟ ਬਣੇਗਾ ਸੁਲਤਾਨਪੁਰ ਲੋਧੀ
ਹੌਟ ਸੀਟ ਬਣੇਗਾ ਸੁਲਤਾਨਪੁਰ ਲੋਧੀ
author img

By

Published : Jan 22, 2022, 8:14 PM IST

ਚੰਡੀਗੜ੍ਹ: ਪੰਜਾਬ ਵਿੱਚ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਸੁਲਤਾਨਪੁਰ ਲੋਧੀ ਸੀਟ (Sultanpur Lodhi Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।

ਸੁਲਤਾਨਪੁਰ ਲੋਧੀ (Sultanapur Lodhi Assembly Constituency)

ਜੇਕਰ ਸੁਲਤਾਨਪੁਰ ਲੋਧੀ ਸੀਟ ( Sultanpur Lodhi Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ (Congress) ਦੇ ਨਵਤੇਜ ਚੀਮਾ (Navtej Cheema) ਮੌਜੂਦਾ ਵਿਧਾਇਕ ਹਨ। ਨਵਤੇਜ ਚੀਮਾ 2017 ਵਿੱਚ ਦੂਜੀਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਸੁਲਤਾਨਪੁਰ ਲੋਧੀ ਤੋਂ ਦੂਜੀ ਵਾਰ ਚੋਣ ਲੜੀ ਸੀ ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ (SAD-BJP)ਦੇ ਉਮੀਦਵਾਰ ਹੈਵੀ ਵੇਟ ਉਮੀਦਵਾਰ ਬੀਬੀ ਉਪਿੰਦਰਜੀਤ ਕੌਰ ਮਾਤ ਦੇ ਦਿੱਤੀ ਸੀ।

ਇਸ ਵਾਰ ਨਵਤੇਜ ਚੀਮਾ ਕਾਂਗਰਸ ਵੱਲੋਂ ਤੀਜੀ ਵਾਰ ਚੋਣ ਮੈਦਾਨ ਵਿੱਚ ਹਨ ਤੇ ਅਕਾਲੀ-ਬਸਪਾ ਗਠਜੋੜ ਵੱਲੋਂ ਇਹ ਸੀਟ ਅਕਾਲੀ ਦਲ ਦੇ ਖਾਤੇ ਆਈ ਹੈ, ਜਿਸ ਨੇ ਕੈਪਟਨ ਹਰਮਿੰਦਰ ਸਿੰਘ ਨੂੰ ਉਮੀਦਵਾਰ ਬਣਾਇਆ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਉਮੀਦਵਾਰ ਦੁਹਰਾਉਂਦਿਆਂ ਸੱਜਣ ਸਿੰਘ ਚੀਮਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਵੱਡੀ ਗੱਲ ਇਹ ਹੈ ਕਿ ਰਾਣਾ ਗੁਰਜੀਤ ਸਿੰਘ ਨੇ ਆਪਣੇ ਬੇਟੇ ਨੂੰ ਇਥੋਂ ਆਜਾਦ ਤੌਰ ’ਤੇ ਚੋਣ ਮੈਦਾਨ ਵਿੱਚ ਉਤਾਰ ਕੇ ਨਵਤੇਜ ਚੀਮਾ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਹੈ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਸੁਲਤਾਨਪੁਰ ਲੋਧੀ ਸੀਟ (Sultanpur Lodhi Constituency) ’ਤੇ 76.93 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ (Congress) ਦੇ ਨਵਤੇਜ ਚੀਮਾ (Navtej Cheema) ਵਿਧਾਇਕ ਚੁਣੇ ਗਏ ਸੀ। ਨਵਤੇਜ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ (Shiromani Akali Dal-BJP) ਦੇ ਬੀਬੀ ਉਪਿੰਦਰ ਜੀਤ ਕੌਰ ਨੂੰ ਹਰਾਇਆ ਸੀ। ਜਦੋਂਕਿ ਆਮ ਆਦਮੀ ਪਾਰਟੀ ਦੇ ਸੱਜਣ ਸਿੰਘ ਚੀਮਾ (Sajjan Singh Cheema) ਤੀਜੇ ਸਥਾਨ ’ਤੇ ਰਹੇ ਸੀ।

ਇਸ ਦੌਰਾਨ ਕਾਂਗਰਸ ਦੇ ਨਵਤੇਜ ਚੀਮਾ ਨੂੰ 41843 ਪਈਆਂ ਸੀ, ਜਦੋਂਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਬੀਬੀ ਉਪਿੰਦਰਜੀਤ ਕੌਰ ਨੂੰ 33681 ਵੋਟਾਂ ਪਈਆਂ ਸਨ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੱਜਣ ਸਿੰਘ ਚੀਮਾ ਨੂੰ 28017 ਵੋਟਾਂ ਪਈਆਂ ਸੀ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ Congress) ਨੂੰ ਸਭ ਤੋਂ ਵੱਧ 38.79 ਫੀਸਦੀ ਵੋਟਾਂ ਹਾਸਲ ਹੋਈਆਂ ਸੀ, ਜਦੋਂਕਿ ਅਕਾਲੀ-ਭਾਜਪਾ ਗਠਜੋੜ (SAD-BJP) ਦਾ ਵੋਟ ਸ਼ੇਅਰ 31.32 ਰਿਹਾ ਤੇ ਆਮ ਆਦਮੀ ਪਾਰਟੀ ਨੂੰ 25.97 ਫੀਸਦੀ ਵੋਟ ਸ਼ੇਅਰ ਹਾਸਲ ਹੋਇਆ ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

ਸੁਲਤਾਨਪੁਰ ਲੋਧੀ (Sultanpur Lodhi Assembly Constituency) ਤੋਂ ਕਾਂਗਰਸ (Congress) ਦੇ ਨਵਤੇਜ ਚੀਮਾ ਨੂੰ 47933 ਵੋਟਾਂ ਪਈਆਂ ਸੀ, ਜਦੋਂਕਿ ਸ਼੍ਰੋਮਣੀ ਅਕਾਲੀ-ਭਾਜਪਾ ਗਠਜੋੜ ਦੇ ਬੀਬੀ ਉਪਿੰਦਰਜੀਤ ਕੌਰ ਨੂੰ 43635 ਵੋਟਾਂ ਹਾਸਲ ਹੋਈਆਂ ਸੀ ਤੇ 2274 ਵੋਟਾਂ ਲੈ ਕੇ ਪੀਪੀਪੀ ਤੀਜੇ ਸਥਾਨ ’ਤੇ ਰਹੀ ਸੀ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਸੁਲਤਾਨਪੁਰ ਲੋਧੀ (Sultanpur Lodhi Assembly Constituency) 'ਤੇ 80.72 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਕਾਂਗਰਸ (Congress) ਨੂੰ 48.33 ਫੀਸਦੀ ਵੋਟਾਂ ਮਿਲੀਆਂ ਸੀ, ਜਦੋਂਕਿ ਅਕਾਲੀ-ਭਾਜਪਾ ਗਠਜੋੜ (SAD-BJP) ਨੂੰ 44.00 ਫੀਸਦੀ ਵੋਟਾਂ ਪਈਆਂ ਸੀ ਤੇ ਪੀਪੀਪੀ ਨੂੰ 2.29 ਫੀਸਦੀ ਵੋਟਾਂ ਹਾਸਲ ਹੋਈਆਂ ਸੀ।

ਸੁਲਤਾਨਪੁਰ ਲੋਧੀ (Sultanpur Lodhi Assembly Constituency) ਦਾ ਸਿਆਸੀ ਸਮੀਕਰਨ

ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਅਜੇ ਮੁੱਖ ਤੌਰ ’ਤੇ ਕਾਂਗਰਸ ਦੇ ਨਵਤੇਜ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੱਜਣ ਸਿੰਘ ਚੀਮਾ ਮੈਦਾਨ ਵਿੱਚ ਹਨ। ਅਕਾਲੀ ਦਲ ਨੇ ਉਮੀਦਵਾਰ ਬਦਲ ਦਿੱਤਾ ਹੈ ਪਰ ਰਾਣਾ ਗੁਰਜੀਤ ਸਿੰਘ ਸੁਲਤਾਨਪੁਰ ਲੋਧੀ ਸੀਟ ਤੋਂ ਆਪਣੇ ਬੇਟੇ ਲਈ ਟਿਕਟ ਦੀ ਮੰਗ ਕਰ ਰਹੇ ਸੀ ਤੇ ਟਿਕਟ ਨਾ ਮਿਲਣ ’ਤੇ ਉਨ੍ਹਾਂ ਵੱਲੋਂ ਬੇਟੇ ਨੂੰ ਇੱਥੋਂ ਆਜਾਦ ਉਮੀਦਵਾਰ ਦੇ ਤੌਰ ’ਤੇ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ।

ਰਾਣਾ ਗੁਰਜੀਤ ਪਰਿਵਾਰ ਦਾ ਇਸ ਖੇਤਰ ਵਿੱਚ ਕਾਫੀ ਪ੍ਰਭਾਵ ਹੈ ਤੇ ਉਨ੍ਹਾਂ ਨਵਤੇਜ ਚੀਮਾ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੇ ਬੇਟੇ ਨੂੰ ਚੀਮਾ ਤੋਂ ਇੱਕ ਵੋਟ ਵੀ ਘੱਟ ਪਈ ਤਾਂ ਉਹ ਸਿਆਸਤ ਛੱਡ ਦੇਣਗੇ। ਅਜਿਹੇ ਵਿੱਚ ਰਾਣਾ ਗੁਰਜੀਤ ਆਪਣੇ ਬੇਟੇ ਲਈ ਪੂਰਾ ਜੋਰ ਲਗਾਉਣਗੇ ਤੇ ਇਸ ਤਰ੍ਹਾਂ ਨਾਲ ਇਹ ਪੰਜਾਬ ਦੀ ਹੌਟ ਸੀਟ ਵਜੋਂ ਵੇਖੀ ਜਾਵੇਗੀ।

ਇਹ ਵੀ ਪੜ੍ਹੋ:ਚੰਨੀ ਸਮੇਤ ਕਾਂਗਰਸ ਦੇ ਵੱਡੇ ਲੀਡਰਾਂ ਦੀ ਮਾਈਨਿੰਗ ਮਾਫੀਆ ’ਚ ਸੀ ਸ਼ਮੂਲੀਅਤ- ਕੈਪਟਨ

ETV Bharat Logo

Copyright © 2025 Ushodaya Enterprises Pvt. Ltd., All Rights Reserved.