ETV Bharat / city

ਆਰੂਸਾ ਆਲਮ ਆਈ.ਐੱਸ.ਆਈ. ਨਾਲ ਜੁੜੀ ਹੈ ਜਾਂ ਨਹੀਂ ਵੇਖਾਂਗੇ : ਸੁਖਜਿੰਦਰ ਰੰਧਾਵਾ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Captain Amrinder Singh) ਦੇ ਹਟਦਿਆਂ ਹੀ ਪੰਜਾਬ 'ਤੇ ਖਤਰਾ ਕਿਉਂ ਮੰਡਰਾਉਣ ਲੱਗ ਪਿਆ ਇਹ ਵੇਖਣ ਵਾਲੀ ਗੱਲ ਹੈ। ਆਰੂਸਾ ਆਲਮ ਦੇ ਆਈ.ਐੱਸ.ਆਈ. (ISI) ਨਾਲ ਸਬੰਧ ਹਨ ਜਾਂ ਨਹੀਂ ਇਹ ਵੀ ਵੇਖਿਆ ਜਾਵੇਗਾ।

ਆਰੂਸਾ ਆਲਮ ਆਈ.ਐੱਸ.ਆਈ. ਨਾਲ ਜੁੜੀ ਹੈ ਜਾਂ ਨਹੀਂ ਵੇਖਾਂਗੇ : ਸੁਖਜਿੰਦਰ ਰੰਧਾਵਾ
ਆਰੂਸਾ ਆਲਮ ਆਈ.ਐੱਸ.ਆਈ. ਨਾਲ ਜੁੜੀ ਹੈ ਜਾਂ ਨਹੀਂ ਵੇਖਾਂਗੇ : ਸੁਖਜਿੰਦਰ ਰੰਧਾਵਾ
author img

By

Published : Oct 21, 2021, 2:27 PM IST

Updated : Oct 21, 2021, 3:29 PM IST

ਜਲੰਧਰ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ (Sukhjinder Singh Randhawa) ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amrinder Singh) 'ਤੇ ਤੰਜ ਕਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਾਢੇ ਚਾਰ ਸਾਲ ਤਾਂ ਪੰਜਾਬ ਦੀ ਚਿੰਤਾ ਨਹੀਂ ਹੋਈ ਪਰ ਹੁਣ ਜਦੋਂ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਕਾਂਗਰਸ ਪਾਰਟੀ (Congress party) ਤੋਂ ਖੁਦ ਨੂੰ ਵੱਖ ਕਰ ਲਿਆ ਹੈ ਤਾਂ ਉਨ੍ਹਾਂ ਨੂੰ ਪੰਜਾਬ ਦੀ ਫ਼ਿਕਰ ਹੋਣ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਹੁਣ ਵੇਖਣ ਵਾਲੀ ਗੱਲ ਹੈ ਕਿ ਜਦੋਂ ਕੈਪਟਨ ਸਾਬ੍ਹ ਮੁੱਖ ਮੰਤਰੀ ਰਹੇ ਉਦੋਂ ਪੰਜਾਬ ਸੁਰੱਖਿਅਤ ਸੀ ਤੇ ਹੁਣ ਜਦੋਂ ਉਹ ਅਹੁਦਾ ਛੱਡ ਚੁੱਕੇ ਹਨ ਤਾਂ ਪੰਜਾਬ 'ਤੇ ਖਤਰਾ ਮੰਡਰਾਉਣ ਲੱਗ ਪਿਆ।

ਆਰੂਸਾ ਦੀਆਂ ਕਈ ਵੀਡੀਓ ਵੀ ਸਾਹਮਣੇ ਆ ਚੁੱਕੀਆਂ ਨੇ

ਇਸ ਦੇ ਨਾਲ ਹੀ ਸੁਖਜਿੰਦਰ ਰੰਧਾਵਾ (Sukhjinder Randhawa) ਨੇ ਆਰੂਸਾ ਆਲਮ (Aroosa alam) ਬਾਰੇ ਵੀ ਬੋਲਦਿਆਂ ਕਿਹਾ ਕਿ ਉਹ ਆਈਐਸਆਈ (ISI) ਨਾਲ ਜੁੜੀ ਹੈ ਜਾਂ ਨਹੀਂ ਇਸ ਬਾਰੇ ਅਸੀਂ ਦੇਖਾਂਗੇ। ਉਨ੍ਹਾਂ ਕਿਹਾ ਕਿ ਆਰੂਸਾ ਦੀਆਂ ਕਈ ਵੀਡੀਓ ਸਾਹਮਣੇ ਆ ਚੁੱਕੀਆਂ ਹਨ ਜਦੋਂ ਕਿ ਉਥੇ ਦੇ ਕਈ ਪੱਤਰਕਾਰਾਂ ਦੀ ਉਨ੍ਹਾਂ 'ਤੇ ਇੰਟਰਵਿਊ ਵੀ ਆ ਚੁੱਕੀਆਂ ਹਨ।

ਆਰੂਸਾ ਆਲਮ ਆਈ.ਐੱਸ.ਆਈ. ਨਾਲ ਜੁੜੀ ਹੈ ਜਾਂ ਨਹੀਂ ਵੇਖਾਂਗੇ : ਸੁਖਜਿੰਦਰ ਰੰਧਾਵਾ

ਕੈਪਟਨ ਸਾਬ੍ਹ ਬਾਰੇ ਸਿਰਫ ਭਾਜਪਾ ਹੀ ਗੱਲ ਕਰ ਰਹੀ ਹੈ ਹੋਰ ਕੋਈ ਪਾਰਟੀ ਨਹੀਂ

ਡਿਪਟੀ ਸੀ.ਐੱਮ. (Deputy CM) ਨੇ ਕਿਹਾ ਕਿ ਕਿ ਉਨ੍ਹਾਂ ਨੂੰ ਇਸ ਗੱਲ ਦੀ ਸ਼ਰਮ ਮਹਿਸੂਸ ਹੁੰਦੀ ਹੈ ਕਿ ਉਹ ਕੈਪਟਨ ਸਾਬ੍ਹ ਨਾਲ ਰਹੇ ਅਤੇ ਅੱਜ ਕੈਪਟਨ ਸਾਬ੍ਹ ਨੂੰ ਪੰਜਾਬੀਆਂ ਦੀ ਦੇਸ਼ ਭਗਤੀ 'ਤੇ ਹੀ ਸ਼ੱਕ ਹੋਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਾਬ੍ਹ ਬਾਰੇ ਅੱਜ ਕੁਮੈਂਟ ਸਿਰਫ ਭਾਰਤੀ ਜਨਤਾ ਪਾਰਟੀ ਹੀ ਕਰ ਰਹੀ ਹੈ ਜਦੋਂ ਕਿ ਹੋਰ ਕੋਈ ਵੀ ਪਾਰਟੀ ਉਨ੍ਹਾਂ ਬਾਰੇ ਕੋਈ ਗੱਲ ਨਹੀਂ ਕਰ ਰਹੀ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਕਿ ਸਾਢੇ ਚਾਰ ਸਾਲਾਂ ਦੌਰਾਨ ਉਹ ਪੰਜਾਬ ਵਿੱਚ ਐਸਾ ਕੀ ਕੰਮ ਕਰਕੇ ਗਏ ਹਨ, ਜਿਸ ਨਾਲ ਅੱਜ ਪੰਜਾਬ ਦੀ ਸਕਿਓਰਿਟੀ ਨੂੰ ਖਤਰਾ ਪੈਦਾ ਹੋ ਗਿਆ ਹੈ।

ਕਾਂਗਰਸ ਹਾਈ ਕਮਾਨ ਨੇ ਪਤਾ ਨਹੀਂ ਕੈਪਟਨ ਸਾਬ੍ਹ ਨੂੰ ਹਟਾਉਣ ਵਿਚ ਇੰਨੀ ਦੇਰ ਕਿਉਂ ਲਗਾ ਦਿੱਤੀ

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤਾਂ ਕਾਂਗਰਸ ਹਾਈਕਮਾਨ (Congress High Command) ਨੂੰ ਬਹੁਤ ਦੇਰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਦਿੱਤਾ ਜਾਵੇ ਪਰ ਪਤਾ ਨਹੀਂ ਕਿਉਂ ਕਾਂਗਰਸ (Congress) ਨੇ ਇੰਨੀ ਦੇਰ ਲਗਾ ਦਿੱਤੀ। ਡਿਪਟੀ ਸੀ.ਐੱਮ. ਸੁਖਜਿੰਦਰ ਸਿੰਘ ਰੰਧਾਵਾ (Deputy CM Sukhjinder Singh Randhawa) ਨੇ ਕਿਹਾ ਕਿ ਸਿੰਘੂ ਬਾਰਡਰ 'ਤੇ ਹੋਏ ਲਖਬੀਰ ਸਿੰਘ ਦੇ ਕਤਲ ਬਾਰੇ ਵੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦਾ ਹੀ ਬਿਆਨ ਆਇਆ ਹੈ ਜਦੋਂ ਕਿ ਭਾਜਪਾ ਵਲੋਂ ਇਸ ਮਾਮਲੇ 'ਤੇ ਕੁਝ ਵੀ ਨਹੀਂ ਕਿਹਾ ਜਾ ਰਿਹਾ ਹੈ।

ਇਹ ਵੀ ਪੜ੍ਹੋ-‘ਕਿਸਾਨਾਂ ਨੂੰ ਵਿਰੋਧ ਮੁਜਾਹਰੇ ਦਾ ਹੱਕ, ਪਰ ਅਣਮਿੱਥੇ ਸਮੇਂ ਲਈ ਸੜਕ ਨਹੀਂ ਰੋਕ ਸਕਦੇ‘

Last Updated : Oct 21, 2021, 3:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.