ਜਲੰਧਰ: ਯੂਕਰੇਨ ਵਿਖੇ ਭਾਰਤੀ ਵਿਦਿਆਰਥੀ ਦੀ ਮੌਤ ਤੋਂ ਬਾਅਦ ਪੂਰੇ ਦੇਸ਼ ਵਿੱਚ ਇਸ ਗੱਲ ਦਾ ਦੁੱਖ ਹੈ ਕਿ ਇੱਕ ਬੱਚਾ ਜੋ ਆਪਣੇ ਸੁਨਹਿਰੇ ਭਵਿੱਖ ਅਤੇ ਪੜ੍ਹਾਈ ਲਈ ਯੂਕਰੇਨ ਗਿਆ ਸੀ ਉਸ ਦੀ ਦੋ ਦੇਸ਼ਾਂ ਵਿਚਾਲੇ ਹੋਈ ਜੰਗ ਮੈਂ ਜਾਨ ਲੈ ਲਈ। ਇਸ ਗੱਲ ਦਾ ਦੁੱਖ ਪੂਰੇ ਦੇਸ਼ ਦੇ ਨਾਲ ਨਾਲ ਉਨ੍ਹਾਂ ਮਾਪਿਆਂ ਨੂੰ ਸਭ ਤੋਂ ਜ਼ਿਆਦਾ ਹੈ ਜਿਨ੍ਹਾਂ ਦੇ ਬੱਚੇ ਹਾਲੇ ਵੀ ਯੂਕਰੇਨ ਵਿੱਚ ਫਸੇ ਹੋਏ ਨ।
ਇਨ੍ਹਾਂ ਮਾਪਿਆਂ ਦਾ ਇੱਕ ਇੱਕ ਪਲ ਕੱਟਣਾ ਮੁਸ਼ਕਿਲ ਹੋ ਰਿਹਾ ਹੈ। ਇਕ ਪਾਸੇ ਜਿਥੇ ਇਨ੍ਹਾਂ ਬੱਚਿਆਂ ਦੇ ਮਾਪੇ ਸਰਕਾਰ ਕੋਲ ਇਨ੍ਹਾਂ ਨੂੰ ਜਲਦ ਵਾਪਸ ਲਿਆਉਣ ਦੀ ਗੁਹਾਰ ਲਗਾ ਰਹੇ ਨੇ ਉਹਦੇ ਦੂਸਰੇ ਪਾਸੇ ਅੱਜ ਹੋਈ ਇਕ ਵਿਦਿਆਰਥੀ ਦੀ ਮੌਤ ਤੋਂ ਬਾਅਦ ਸਰਕਾਰ ਨੂੰ ਲਤਾੜਦੇ ਹੋਏ ਵੀ ਨਜ਼ਰ ਆ ਰਹੇ ਨੇ (punjabis held center govt. guilty of karnatk boy in ukraine)।
ਜਲੰਧਰ ਵਿੱਚ ਇਥੋਂ ਦੇ ਵਿਧੀਪੁਰ ਫਾਟਕ ਇਲਾਕੇ ਤੋਂ ਇਕ ਡਾਕਟਰ ਪਰਿਵਾਰ ਦੇ ਤਿੰਨ ਬੱਚੇ ਵੰਸ਼ਿਕਾ ਸ਼ਰਮਾ, ਇਸ਼ਾਂਤ ਸ਼ਰਮਾ ਅਤੇ ਪ੍ਰਥਮ ਸ਼ਰਮਾ ਯੂਕਰੇਨ ਵਿਖੇ ਡਾਕਟਰੀ ਕਰਨ ਗਏ ਸੀ ਲੇਕਿਨ ਰੂਸ ਅਤੇ ਯੂਕਰੇਨ ਦੀ ਲੜਾਈ ਵਿੱਚ ਉਹ ਉੱਥੇ ਫਸ ਗਏ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅੱਜ ਡਾ ਅਜੇ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨੋਂ ਬੱਚੇ ਜੋ ਯੂਕਰੇਨ ਡਾਕਟਰੀ ਦੀ ਪੜ੍ਹਾਈ ਕਰਨ ਲਈ ਗਏ ਸੀ ਪਰ ਲੜਾਈ ਕਰਕੇ ਉਹ ਉੱਥੇ ਫਸੇ ਹੋਏ ਨੇ।
ਡਾ ਅਜੇ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਲਈ ਇਹ ਰਾਹਤ ਦੀ ਖਬਰ ਹੈ ਕਿ ਉਨ੍ਹਾਂ ਦੇ ਤਿੰਨੇ ਬੱਚੇ ਲੜਾਈ ਵਾਲੇ ਖੇਤਰ ਤੋਂ ਨਿਕਲ ਬੱਸ ਵਿੱਚ ਸਵਾਰ ਹੋ ਕੇ ਪੋਲੈਂਡ ਵੱਲ ਨਿਕਲ ਚੁੱਕੇ ਨੇ।ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਇਹ ਕਹਿਣਾ ਹੈ ਕਿ ਜਦ ਤਕ ਇਹ ਬੱਚੇ ਆਪਣੇ ਘਰ ਵਾਪਸ ਨਹੀਂ ਆ ਜਾਂਦੇ ਤਦ ਤੱਕ ਉਨ੍ਹਾਂ ਦੇ ਦਿਲਾਂ ਦੀਆਂ ਧੜਕਣਾਂ ਇਸੇ ਤਰ੍ਹਾਂ ਤੇਜ਼ ਬਣੀਆਂ ਰਹਿਣਗੀਆਂ।
ਕਰਨਾਟਕਾ ਦੇ ਇੱਕ ਵਿਦਿਆਰਥੀ ਦੀ ਯੂਕਰੇਨ ਵਿੱਚ ਹੋਈ ਮੌਤ ਤੇ ਉਨ੍ਹਾਂ ਨੇ ਕਿਹਾ ਕਿ ਇਹ ਬੱਚਾ ਵੀ ਉਨ੍ਹਾਂ ਦਾ ਹੀ ਸੀ ਕਿਉਂਕਿ ਇਹ ਸਾਰੇ ਬੱਚੇ ਉਥੇ ਆਪਣਾ ਭਵਿੱਖ ਬਣਾਉਣ ਲਈ ਗਏ ਸੀ। ਉਨ੍ਹਾਂ ਨੂੰ ਇਸ ਗੱਲ ਦਾ ਬੇਹੱਦ ਦੁੱਖ ਹੈ ਕਿ ਉਸ ਬੱਚੇ ਦੀ ਜਾਨ ਦੋ ਦੇਸ਼ਾਂ ਦੇ ਵਿਚਾਲੇ ਜੰਗ ਨੇ ਲੈ ਲਈ। ਉਧਰ ਨਾਲ ਹੀ ਡਾ ਅਜੇ ਸ਼ਰਮਾ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਕਹਿੰਦੇ ਨੇ ਜੇ ਸਰਕਾਰ ਨੇ ਇਨ੍ਹਾਂ ਬੱਚਿਆਂ ਨੂੰ ਉਥੋਂ ਉਹ ਬੈਕੁਏਟ ਕਰਾਉਣ ਵਿਚ ਬਹੁਤ ਦੇਰੀ ਕਰ ਦਿੱਤੀ।
ਉਨ੍ਹਾਂ ਕਿਹਾ ਕਿ ਜੇ ਸਰਕਾਰ ਸਮੇਂ ਸਿਰ ਐਕਸ਼ਨ ਲੈਂਦੀ ਤਾਂ ਸ਼ਾਇਦ ਇਨ੍ਹਾਂ ਦੇ ਬੱਚੇ ਸਮੇਂ ਸਰਕਾਰ ਆ ਜਾਂਦੇ ਅਤੇ ਨਾਲ ਹੀ ਕਿਸੇ ਬੱਚੇ ਦੀ ਜਾਨ ਨਾ ਜਾਂਦੀ। ਉਨ੍ਹਾਂ ਮੁਤਾਬਕ ਅਜੇ ਵੀ ਬੱਚਿਆਂ ਉੱਤੇ ਖ਼ਤਰਾ ਬਣਿਆ ਹੋਇਆ ਹੈ ਕਿਉਂਕਿ ਉਹ ਆਏ ਦਿਨ ਅਸੀਂ ਵੀਡੀਓ ਵੇਖਦੇ ਨੇ ਜਿਨ੍ਹਾਂ ਵਿੱਚ ਬੱਚਿਆਂ ਨਾਲ ਉੱਥੋਂ ਦੇ ਲੋਕ ਅਤੇ ਫੌਜੀ ਮਾਰ ਗੁਡਾਈ ਅਤੇ ਬਦਸਲੂਕੀ ਕਰਦੇ ਨਜ਼ਰ ਆਉਂਦੇ ਨੇ।
ਇਹ ਵੀ ਪੜ੍ਹੋ:ਜਲੰਧਰ ਦੇ ਨਕੋਦਰ ਹਲਕੇ ਵਿੱਚ ਵੋਟਾਂ ਤੋਂ ਬਾਅਦ ਹੁਣ ਅੱਗੇ ਕੀ